ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪਿੰਡ ਮਾਝੀ, ਗੁਰਦਵਾਰੇ ‘ਚ ਅਰਦਾਸ ਕਰ ਰਹੀ ਸੰਗਤ ਤੇ ਵਿਧਾਇਕ ਗਰਗ ਨੇ ਹਮਲਾ ਕਰਵਾਇਆ
ਪਿੰਡ ਮਾਝੀ, ਗੁਰਦਵਾਰੇ ‘ਚ ਅਰਦਾਸ ਕਰ ਰਹੀ ਸੰਗਤ ਤੇ ਵਿਧਾਇਕ ਗਰਗ ਨੇ ਹਮਲਾ ਕਰਵਾਇਆ
Page Visitors: 2583

ਪਿੰਡ ਮਾਝੀ, ਗੁਰਦਵਾਰੇ ‘ਚ ਅਰਦਾਸ ਕਰ ਰਹੀ ਸੰਗਤ ਤੇ ਵਿਧਾਇਕ ਗਰਗ ਨੇ ਹਮਲਾ ਕਰਵਾਇਆ
ਪਿੰਡ ਮਾਝੀ ਜਿਲ੍ਹਾ ਸੰਗਰੂਰ ਵਿਖੇ 24 ਜਨਵਰੀ 2016 ਨੂੰ ਭਾਈ ਹਰਜਿੰਦਰ ਸਿੰਘ ਮਾਝੀ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਤੇ ਕੁੱਝ ਦਿਨ ਬਾਅਦ ਹੋਣ ਵਾਲੇ ਇੱਕ ਧਾਰਮਿਕ ਸਮਾਗਮ ਦਾ ਪਿੰਡ ਦੇ ਗੁਰਦਵਾਰੇ ਵਿੱਚ ਅਰਦਾਸ ਉਪਰੰਤ ਪੋਸਟਰ ਜਾਰੀ ਕਰਨਾ ਸੀ, ਪਰ ਅਰਦਾਸ ਕਰ ਰਹੇ ਸਿੰਘਾਂ 'ਤੇ ਬਾਬੂ ਪ੍ਰਕਾਸ ਚੰਦ ਗਰਗ ਦੇ ਅਤੇ ਕੁਝ ਕੁ ਪਿੰਡ ਦੇ ਪਾਲਤੂ ਗੁੰਡਿਆਂ ( ਨਸ਼ੇ 'ਚ ਧੁੱਤ ) ਨੇ ਸਿੱਖ ਸੰਗਤਾਂ ਤੇ ਲਾਠੀਆਂ ਸੋਟੀਆਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਅੱਠ ਦਸ ਸਿੰਘ ਸਿੰਘਣੀਆਂ ਜਖਮੀ ਹੋ ਗਏ।
ਭਾਈ ਮਾਝੀ ਦੇ ਸਾਥੀ ਸਿੰਘ ਨਾਲ ਫੋਨ 'ਤੇ ਗੱਲਬਾਤ ਹੋਈ ਹੈ, ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਪੁਲਸ ਨੇ ਇਨ੍ਹਾਂ ਦੇ ਜਖਮੀ ਸਾਥੀਆਂ 'ਤੇ ਆਈ.ਪੀ.ਸੀ ਦੀ ਧਾਰਾ 107/151 ਦਾ ਪਰਚਾ ਦਰਜ਼ ਕਰ ਦਿੱਤਾ ਹੈ। ਉਨ੍ਹਾਂ ਸਿੰਘਾਂ ਦੇ ਉਪਰ ਪਰਚਾ ਦਰਜ਼ ਕੀਤਾ ਗਿਆ ਹੈ, ਜਿਨ੍ਹਾਂ ਨੂੰ ਸਰਕਾਰ ਤੇ ਬਾਦਲਾਂ ਦੇ ਗੁੰਡਿਆਂ ਨੇ ਮਾਰਿਆ ਕੁੱਟਿਆ ਹੈ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.