ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਗਉੜੀ ਮਹਲਾ 9, ਚਉਪਦੇ-246 (ਪੰਨਾ 219)
ਗਉੜੀ ਮਹਲਾ 9, ਚਉਪਦੇ-246 (ਪੰਨਾ 219)
Page Visitors: 2697

ਗਉੜੀ ਮਹਲਾ 9, ਚਉਪਦੇ-246 (ਪੰਨਾ 219)
ਸਾਧੋ ਇਹੁ ਮਨੁ ਗਹਿਓ ਨ ਜਾਈ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ
॥1॥ਰਹਾਉ॥--
-ਹੇ ਸਾਧਨਾ ਕਰਨ ਵਾਲੇ ਪੁਰਖੋ! ਇਹ ਮਨ ਕਾਬੂ ਵਿਚ ਨਹੀਂ ਆਉਂਦਾ। ਚੰਚਲ ਤ੍ਰਿਸ਼ਨਾ ਇਸ ਦੇ ਨਾਲ ਵਸਦੀ ਹੈ ਇਸ ਲਈ ਥਿਰ ਨਹੀਂ ਰਹਿੰਦਾ,
ਸਦਾ ਚੰਚਲ ਹੀ ਬਣਿਆ ਰਹਿੰਦਾ ਹੈ।1।ਰਹਾਉ।
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਸਰਾਈ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ
॥1॥-
-- ਜੀਵ ਦੇ ਹਿਰਦੇ ਵਿਚ ਕਰੜਾ ਕ੍ਰੋਧ ਵਸਦਾ ਹੈ ਜਿਸ ਨੇ ਇਸ ਦੀ ਮਤਿ ਮਾਰ ਦਿੱਤੀ ਹੈ। ਇਹ ਕ੍ਰੋਧ ਸਭ ਦੇ ਗਿਆਨ ਰੂਪੀ ਰਤਨ ਨੂੰ ਚੁਰਾ
ਲੈਂਦਾ ਹੈ, ਇਸ ਕ੍ਰੋਧ ਅਗੇ ਕਿਸੇ ਦੀ ਕੋਈ  ਪੇਸ਼ ਨਹੀਂ ਜਾਂਦੀ।1।
ਜੋਗੀ ਜਤਨ ਕਰਤ ਸਭ ਹਾਰੇ ਗੁਨੀ ਰਹੇ ਗੁਨ ਗਾਈ॥
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ
॥2॥4॥
-ਜੋਗੀ ਆਦਿ ਇਸ ਮਨ ਨੂੰ ਵਸ ਕਰਨ ਦੇ ਜਤਨ ਕਰਦੇ ਹਾਰ ਗਏ, ਗੁਣ ਗਾਉਣ ਵਾਲੇ ਗੁਣ ਗਾ-ਗਾ ਹਾਰ ਗਏ।ਪਰ ਜਦ ਵਾਹਿਗੁਰੂ
ਦਿਆਲ ਹੋ ਗਏ ਤਾਂ ਸਾਰੀਆ ਵਿਧਿਆਂ ਢੁਕ ਪਈਆਂ, ਕਹਿੰਦੇ ਹਨ ਦਾਸ ਨਾਨਕ ( ਨਾਵੇਂ ਜਾਮੇਂ ਵਿਚ )।
ਵਿਆਖਿਆ:- ਤ੍ਰਿਸ਼ਨਾ ਤੇ ਕ੍ਰੋਧ ਮਨ ਨੂੰ ਟਿਕਣ ਨਹੀਂ ਦੇਂਦੇ ਅਤੇ ਨਾਂ ਹੀ ਗਿਆਨਵਾਨ ਹੋਣ ਦੇਂਦੇ ਹਨ। ਮਨ ਚੰਚਲ ਬਣਿਆ ਰਹਿੰਦਾ ਹੈ।ਇਸ
ਮਨ ਵਿਚ ਕ੍ਰੋਧ ਵਸਦਾ ਹੈ। ਇਹ ਕ੍ਰੋਧ ਗਿਆਨਵਾਨਾਂ ਨੂੰ ਵੀ ਦਬੋਚ ਲੈਂਦਾ ਹੈ ਤੇ ਉਨ੍ਹਾਂ ਦੀ ਵੀ ਮਤਿ ਮਾਰੀ ਰੱਖਦਾ ਹੈ। ਜੋਗੀ ਬੜੇ ਕਠਨ ਜਤਨ
ਕਰਦੇ ਹਨ ਕ੍ਰੋਧ ਨੂੰ ਵਸ ਕਰਨ ਦੇ, ਪਰ ਇਹ ੳਨ੍ਹਾਂ ਦੇ ਵਸ ਵੀ ਨਹੀਂ ਆਂਉਂਦਾ, ਉਨ੍ਹਾਂ ਨੂੰ ਵੀ ਚੜ੍ਹ ਜਾਂਦਾ ਹੈ। ਇਸੇ ਤਰ੍ਹਾਂ ਹੋਰ ਗਿਆਨਵਾਨ
ਵੀ ਜ਼ੋਰ ਲਾ-ਲਾ ਕੇ ਰਹਿ ਗਏ, ਕ੍ਰੋਧ ਉਨ੍ਹਾਂ ਨੂੰ ਵੀ ਚੜ੍ਹ ਆਉਂਦਾ ਹੈ। ਹਾਂ, ਜਦੋਂ ਵਾਹਿਗੁਰੂ ਦਿਆਲ ਹੋ ਜਾਏ ਤਾਂ ਮਨ ਨੂੰ ਰੋਕਣ ਤੇ ਕ੍ਰੋਧ ਜਿੱਤਣ
ਦੀਆਂ ਸਾਰੀਆਂ ਵਿਧੀਆਂ ਸਿਰੇ ਚੜ੍ਹ ਜਾਂਦੀਆਂ ਹਨ।
ਸੁਰਜਨ ਸਿੰਘ---+919041409041
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.