ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ
Page Visitors: 2931

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ 
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ
42ਪੰਨਾ-1380॥ 
ਫ਼ਰੀਦ ਜੀ ਸਾਂਈ ਅੱਗੇ ਬੇਨਤੀ ਕਰਦੇ ਹਨ ਕਿ ਹੇ ਸਾਂਈ! ਮੈਨੂੰ ਦੂਜਿਆਂ ਦੀ ਮੁਥਾਜੀ ਨਾ ਦੇਜੇ ਆਪਣੀਆਂ ਲੋੜਾਂ ਵਾਸਤੇ ਮੈਨੂੰ ਦੂਜਿਆਂ ਦੇ ਦਰਵਾਜ਼ੇ ਤੇ ਹੀ ਦਸਤਕ ਦੇਣੇ ਪੈਣੇ ਹਨ ਤਾਂ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲੈ
 ਕੀ ਫ਼ਰੀਦ ਜੀ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਦੂਜਿਆਂ ਦੀ ਮੁਥਾਜੀ ਕਰਨੀ ਪੈਂਦੀ ਸੀ
ਨਹੀਂ, ਇਹ ਤਾਂ ਫ਼ਰੀਦ ਜੀ ਆਪਣੇ ਤੇ ਲਾ ਕੇ ਸਾਨੂੰ ਸਿਖਿਆ ਦੇ ਰਹੇ ਹਨ। 
ਪਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੈ-ਪੰਨਾ 647
ਮਹਾਂਪੁਰਖ ਕਿਸੇ ਖਾਸ ਸੰਬੰਧ ਵਿੱਚ ਜੋ ਸਿਖਿਆ ਦੇਂਦੇ ਹਨ ਉਹ ਸਭ ਤੇ ਲਾਗੂ ਹੁੰਦੀ ਹੈਉਂਝ ਵੀ ਮੰਗਣਾ ਗਵਾਰਾਂ ਦਾ ਕੰਮ ਹੈੳਤਮ ਖੇਤੀ ਮੱਧਮ ਵਪਾਰ, ਨਿਖਿੱਧ ਚਾਕਰੀ ਭੀਖ ਗਵਾਰ”  ਸਿੱਖ ਨੂੰ ਸੈਲਫ ਸਫੀਸ਼ੈਂਟ (Self suffcientਹੋਣਾ ਚਾਹੀਦਾ ਹੈ, ਆਧੁਨਿਕ ਵਿਦਿਆ ਵਿੱਚ ਨਿਪੁੰਨ ਹੋਣਾ ਚਾਹੀਦਾ ਹੈ ਤਾਕਿ ਗੁਜ਼ਾਰਾ ਚੰਗਾ ਚਲੇ, ਇਸ ਵਿਦਿਆ ਤੋਂ ਬਗ਼ੈਰ ਅਜੋਕੇ ਦੌਰ ਵਿੱਚ ਚੰਗਾ ਕਾਰੋਬਾਰ ਚਲਣਾ ਮੁਸ਼ਕਿਲ ਹੈਜੇ ਰੋਟੀ ਦੇ ਹੀ ਲਾਲੇ ਪਏ ਰਹਿਣ ਤਾਂ ਸਿੱਖੀ ਨੂੰ ਚਨੌਤੀ ਦੇ ਰਹੀਆਂ ਇਕਾਈਆਂ ਨਾਲ ਜੂਝਣਾ ਸੌਖਾ ਨਹੀਂ ਹੈਸਿੱਖ ਨੂੰ ਆਧੁਨਿਕ ਵਿਦਿਆ ਦੇ ਅਭਾਵਾਤਮਕ (Negitive) ਪੱਖ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। 
ਸਾਇੰਸ ਸਭ ਕੁਝ ਦਾ ਜਵਾਬ ਨਹੀਂ ਦੇ ਸਕਦੀਸਾਇੰਸ  ਅਧੂਰੀ ਹੈਗੁਰਬਾਣੀ ਪੂਰੀ ਹੈਗੁਰਬਾਣੀ ਸਮਝਣ ਵਾਸਤੇ ਜਾਂ ਸਿੱਖ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਨੂੰ ਸਮਝਣ ਵਾਸਤੇ ਸਾਇੰਸ ਕਸਵੱਟੀ ਨਹੀਂ ਹੈਅਸੀਂ ਕਦੀ ਗੁਰੂ ਸਾਹਿਬਾਨਾਂ ਦੇ ਕੌਤਕਾਂ ਤੇ ਸ਼ੱਕ, ਕਦੀ ਗੁਰਮੁੱਖ ਸਿੱਖਾਂ ਦੀਆਂ ਕਰਨੀਆਂ ਤੇ ਸ਼ੱਕ, ਕਦੀ ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰਦੇ ਹਾਂਇਹ ਵਾਦੀ ਸਾਡੇ ਵਿੱਚ ਅਧਿਆਤਮੀ ਉੱਚਾਈਆਂ ਦੀ ਘਾਟ ਦੀ ਉਪਜ ਹੈ ਸਿੱਖ ਇਤਿਹਾਸ ਦੀਆਂ ਕਈ ਘਟਨਾਵਾਂ ਨੂੰ ਕਰਾਮਾਤ ਕਹਿ ਕੇ ਅਸੀਂ  ਨਿੰਦਦੇ ਹਾਂਇਹ ਰੁਚੀ ਸਾਡੇ ਸੀਮਤ ਗਿਆਨ ਦੀ ਕਾਢ ਹੈ । 
ਕਰਾਮਾਤ ਕੀ ਹੈ ?        ਉਹ ਘਟਨਾ ਜਿਹੜੀ ਇਨਸਾਨੀ ਸਮਝ ਤੋਂ ਬਾਹਰ ਹੈਬ੍ਰਿਹਮਾਂਡ ਵਿੱਚ ਨਿੱਤ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਹੜ੍ਹੀਆਂ ਮਨੁੱਖੀ ਅਤੇ ਸਾਇੰਸ ਦੀ ਸਮਝ ਤੋਂ ਬਾਹਰ ਹਨ। 
ਲਿਖਿ ਲਿਖਿ ਪੜਿਆ ਤੇਤਾ ਕੜਿਆ”-ਪੰਨਾ 467॥ 
ਜਿੰਨੀ ਵਿਦਿਆ ਕੋਈ ਲਿਖਿਆ ਪੜ੍ਹਿਆ ਹੁੰਦਾ ਹੈ, ਉਨ੍ਹਾ ਹੀ ਉਸ ਨੂੰ ਆਪਣੀ ਵਿਦਿਆ ਦਾ ਮਾਣ ਹੁੰਦਾ ਹੈ, ਉਹ ਆਪਣੀ ਸੋਚ ਦੇ ਮੁਕਾਬਲੇ ਹੋਰ ਸਭ ਗ਼ਲਤ ਸਮਝਦਾ ਹੈਇਸ ਰੁਚੀ ਤੋਂ ਸਿੱਖ ਨੂੰ ਬਚਣ ਦੀ ਲੋੜ ਹੈ
ਜਦ ਮੁਥਾਜੀ ਦਾ ਜੂਲਾ ਲਾਹਣ ਦਾ ਵੇਲਾ ਸੀ, ਆਪਣਾ ਹੱਕ ਲੈਣ ਦਾ ਵੇਲਾ ਸੀ, ਅਕਲ ਤੋਂ ਕੰਮ ਨਹੀਂ ਲਿਆਮੱਕਾਰਾਂ ਦੇ ਵਾਇਦਿਆਂ ਤੇ ਇਤਬਾਰ ਕੀਤਾਜਦ ਮੱਕਾਰਾਂ ਨੇ ਆਪਣੇ ਵਾਇਦੇ ਪੂਰੇ ਨਹੀਂ ਕੀਤੇ ਤਾਂ ਮੋਰਚੇ ਲਾਏ, ਪਰ ਪੱਲੇ ਕੁਝ ਨਾ ਪਿਆ। 
ਮੋਰਚਆਂ ਦੌਰਾਨ ਉੱਚੇ ਕੱਦਆਵਰ ਮਿੱਥੇ ਗਏ ਸਿੱਖ ਨੇਤਾ ਹੁਣ ਖ਼ੁਦ ਹੀ ਮੱਕਾਰਾਂ ਨਾਲ ਜਾ ਰਲੇ ਹਨ 
ਕੂੜਿਆਰ ਕੂੜਿਆਰੀ ਜਾਇ ਰਲੇ”- ਪੰਨਾ 314ਵੇਖੋ!
ਭੋਲੇ ਭਾਲੇ ਸਿੱਖਾਂ ਦੀ ਮਨੋਵਿਰਤੀ, ਧੋਖਾ ਖਾ-ਖਾ ਕੇ ਵੀ, ਕੂੜਿਆਰਾਂ ਦੇ ਝੂਠਿਆਂ ਵਾਇਦਿਆਂ ਤੇ ਫਿਰ ਇਤਬਾਰ ਕਰ ਲੈਂਦੇ ਹਨ ਮੱਕਾਰ ਝੂਠੇ ਵਾਦੇ ਹਜ਼ਾਰ ਕਰਤੇ ਹੈਂਹਮ ਯਕੀਂ ਬਾਰ-ਬਾਰ ਕਰਤੇ ਹੈਂਸਾਨੂੰ ਸਾਡਾ ਹੱਕ ਦੇਣਾ ਤਾਂ ਕਿਤੇ ਰਿਹਾ, ਸਾਡੀ ਹੱਕ ਮੰਗਣ ਦੀ ਮੰਗ ਗ਼ੈਰ ਕਾਨੂੰਨੀ ਗਰਦਾਨੀ ਜਾਂਦੀ ਹੈਗ਼ੈਰਾਂ ਦੀ ਗੱਲ ਛੱਡੋ, ਅਸੀਂ ਆਪ ਹੀ ਇੱਕ ਮੁੱਠ ਨਹੀਂ ਹਾਂਕੁਝ ਵਪਾਰੀ ਤੇ ਸਿਆਸੀ ਸਿੱਖ ਆਪਣਾ ਵਪਾਰ ਤੇ ਸਿਆਸਤ ਚਮਕਾਉਂਣ ਵਾਸਤੇ, ਆਪਣੀਆਂ ਕੁਰਸੀਆਂ ਕਾਇਮ ਰੱਖਣ ਵਾਸਤੇ ਸਿੱਖਾਂ ਨਾਲ ਸੰਬੰਧਤ ਕਿਸੇ-ਨਾ-ਕਿਸੇ ਗੱਲ ਦਾ ਮੁੱਦਾ ਬਣਾਈ ਰੱਖਦੇ ਹਨ, ਭਾਵੇਂ ਇਹ ਕੋਈ ਮੁੱਦਾ ਹੁੰਦਾ ਹੀ ਨਹੀਂ ਹੈਇਹੋ ਜਿਹੀਆਂ ਫ਼ਜੂਲ ਹਰਕਤਾਂ ਵਿੱਚ ਪੈਕੇ ਅਸੀਂ ਆਪਣਾ ਬਲ ਅਤੇ ਸਮਾਂ ਅਜਾਈਂ ਗਵਾ ਰਹੇ ਹਾਂਜਿਨ੍ਹਾਂ
ਗੱਲਾਂ ਨੂੰ ਘੋਖਣ ਦੀ ਲੋੜ ਨਹੀਂ, ਅਸੀਂ ਉਨ੍ਹਾਂ ਨੂੰ ਘੋਖ-ਘੋਖ ਕੇ ਸਿੱਖਾਂ ਦਾ ਮਨੋਬਲ, ਵਿਸ਼ਵਾਸ, ਭਰੋਸਾ, ਵਿਲ ਪਾਵਰ (ਾਲਿਲ ਪੋਾੲਰ) ਕਮਜ਼ੋਰ ਕਰ ਰਹੇ ਹਾਂਆਪਣੇ ਆਪ ਨੂੰ ਜਾਗਰੂਕ ਕਹਿਣ ਵਾਲਿਆਂ ਕੁਝ ਸਿੱਖਾਂ ਦੀਆਂ ਕੁਝ ਅਜੀਬੋ ਗ਼ਰੀਬ ਬੇਮਅਨੀ ਖ਼ੋਜਾਂ ਸਿੱਖੀ ਨੂੰ ਢਾਹ ਲਾਉਂਣ ਦਾ ਕੰਮ ਕਰ ਰਹੀਆਂ ਹਨਇਹ ਕਾਹਦੀ ਜਾਗਰੂਕਤਾ ਹੈ ਜੋ
ਉਸ ਟਹਿਣੀ ਨੂੰ ਹੀ ਕੱਟੇ ਜਿਸ ਤੇ ਜਾਗਰੂਕ ਬੈਠਾ ਹੈ ਆਪਣਾ ਹੱਕ ਮੰਗ-ਮੰਗ ਕੇ ਸਾਡੀ ਪੱਤ ਲੱਥ ਗਈ ਹੈ। 
ਜੇ ਜੀਵੈ ਪਤਿ ਲਥੀ ਜਾਇਸਭੁ ਹਰਾਮੁ ਜੇਤਾ ਕਿਛੁ ਖਾਇ-ਪੰਨਾ 142॥ 
ਫ਼ਰੀਦ ਜੀ ਦਾ ਸਲੋਕ ਵੀ ਇਹੋ ਸਮਝਾਉਂਦਾ ਹੈ ਕਿ ਜੀਊਣਾ ਹੈ ਤਾਂ ਇਜ਼ੱਤ ਨਾਲ ਜੀਓ
ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂਇਹ ਹਾਲ ਹੋਇਆ ਪਿਆ ਹੈ ਸਾਡਾਅਜੇ ਵੀ ਵਿਗੜਿਆ ਕੰਮ ਸਉਰ ਸਕਦਾ ਹੈ ਜੇ ਅਸੀਂ ਇੱਕ ਜੁੱਟ ਹੋਕੇ ਹੰਭਲਾ ਮਾਰੀਏਪਹਿਲਾਂ ਖੁੰਝ ਗਏ ਹਾਂ ਤਾਂ, ਹੁਣ ਤਾਂ ਅਕਲ ਕਰੀਏਆਓ ਦੇਰ ਆਇਦ ਦਰੁਸਤ ਆਇਦਨੂੰ ਸੱਚ ਕਰ ਵਿਖਾਈਏ। 
ਸੁਰਜਨ ਸਿੰਘ-+919041409041

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.