ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਸੁਲਤਾਨੁ ਪੂਛੈ ਸੁਨੁ ਬੇ ਨਾਮਾ
ਸੁਲਤਾਨੁ ਪੂਛੈ ਸੁਨੁ ਬੇ ਨਾਮਾ
Page Visitors: 2694

ਸੁਲਤਾਨੁ ਪੂਛੈ ਸੁਨੁ ਬੇ ਨਾਮਾ
ਇਹ ਪੰਕਤੀ ਭਗਤ ਨਾਮਦੇਵ ਜੀ ਦੇ ਭੈਰਉ ਰਾਗ ਦੇ ਸ਼ਬਦ ਨੰ: 28110ਦੀ ਹੈ-ਪੰਨਾ ਨੰ: 1165ਕੁਝ ਸਿੱਖ ਵੈਬ ਸਾਈਟਾਂ ਤੇ ਇਸ ਸ਼ਬਦ ਦੇ ਅਰਥਾਂ ਤੇ ਹੋ ਰਹੀ ਚਰਚਾ ਮੇਰੇ ਪੜ੍ਹਣ ਵਿੱਚ ਆਈ ਹੈ। 
ਸੁਲਤਾਨੁ ਪੂਛੈ ਸੁਨੁ ਬੇ ਨਾਮਾਦੇਖਉ ਰਾਮ ਤੁਮ੍ਹਾਰੇ ਕਾਮਾ1॥ 
ਨਾਮਾ ਸੁਲਤਾਨੇ ਬਾਧਿਲਾਦੇਖਉ ਤੇਰਾ ਹਰਿ ਬੀਠੁਲਾ1ਰਹਾਉ” 
 ਇਕ ਵਿਆਖਿਆਕਾਰ ਦੁਆਰਾ ਇਨ੍ਹਾਂ ਪੰਕਤੀਆਂ ਦੇ ਕੀਤੇ ਅਰਥ ਇੱਕ ਸਿੱਖ ਵੈਬ ਸਾਈਟ ਤੇ ਇਹ ਤਰ੍ਹਾਂ ਛਪੇ ਹਨ:- ਉਸ ਦੀ ਰਜ਼ਾ (ਹੁਕਮ) ਨਾਲੋਂ ਟੁਟ ਕੇ ਬੇਨਾਮਾ, ਅਗਿਆਨਤਾ ਵੱਸ ਉਸ ਦੀ ਰਜ਼ਾ ਦੇ ਉਲਟ ਮਨੁੱਖ ਦੀ ਨਿਤ ਦੀ ਕਰਨੀ ਹੈ, ਉਸ ਦੀ ਕਰਨੀ ਤੇ ਸੁਲਤਾਨ, ਰਾਮ, ਵਾਹਿਗੁਰੂ ਨਜ਼ਰਸਾਨੀ ਕਰ ਰਿਹਾ ਹੈ
ਇਹ ਸੁਣੋ ਇਹ ਤਾਂ ਕਹਿੰਦੇ ਹੋ ਕਿ ਇਕ ਦਿਨ ਸੁਲਤਾਨ ਵਾਹਿਗੁਰੂ ਵਲੋਂ (ਪੂਛੈ)ਪੁਛਿਆ ਜਾਣਾ ਹੈਜਦੋਂ ਕੋਈ ਵੀ ਮਨੁੱਖ ਆਪਣੇ ਆਪ ਨੂੰ ਉਸ ਸੁਲਤਾਨ ਦੀ ਰਜ਼ਾ(ਹੁਕਮ) ਵਿੱਚ ਬਨ੍ਹ ਲੈਂਦਾ ਹੈ ਤਾਂ ਉਸ ਉੱਤੇ ਸੁਲਤਾਨ ਦੀ ਬਖਸ਼ਿਸ਼ ਰੂਪ ਹੋ ਜਾਂਦੀ ਹੈਰਜ਼ਾ ਵਿੱਚ ਆਉਣ ਵਾਲਿਆ ਨੂੰ ਬਖਸ਼ਿਸ਼ ਦੀ ਨਦਰ ਕਰਕੇ ਅੰਗੀਕਾਰ ਕਰ
ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈਇਹ ਉਸ ਦਾ ਸੁਭਾਵ ਹੈ” 
ਬੇ ਨਾਮਾਦੇ ਅਰਥ ਇਸ ਵਿਆਖਿਆਕਾਰ ਨੇ ਨਾਮ ਤੋਂ ਬਗੈਰ, ਅਗਿਆਨੀ ਅੰਧਾ, ਪ੍ਰਭੂ ਦੀ ਰਜ਼ਾ ਤੋਂ ਟੁਟਿਆ ਹੋਇਆ ਮਨੁੱਖ ਕੀਤੇ ਹਨ
ਗੁਰਬਾਣੀ ਦੇ ਸਹੀ ਅਰਥ ਕਰਨ ਲਈ ਗੁਰਬਾਣੀ ਵਿਆਕਰਣ ਧਿਆਨ ਵਿੱਚ ਰੱਖਣਾ ਬਹੁਤ  ਜ਼ਰੂਰੀ ਹੈਸ਼ਬਦ ਵਿੱਚ ਆਏ ਲਫ਼ਜ਼ਾਂ ਦੇ ਅਰਥ ਗੁਰਬਾਣੀ ਵਿਆਕਰਣ ਅਨੁਸਾਰ ਮੈਂ ਥੱਲੇ ਲਿਖ ਰਿਹਾ ਹਾਂ:-                                                                     
1. ਪੂਛੈ-ਕ੍ਰਿਆ ਧਾਤੂ ਦੇ ਅੰਤ ਤੇ ਜਦ (  ੈ) ਲਗ ਜਾਂਦੀਆਂ ਹਨ ਤਾਂ ਇਹ ਵਰਤਮਾਨ ਕਾਲ, ਅੱਨ ਪੁਰਖ, ਇਕ ਵਚਨਕ੍ਰਿਆ ਬਣ ਜਾਂਦੀ ਹੈਪੂਛਤੇ  ੈਲਗਣ ਨਾਲ ਪੂਛੈਦੇ ਅਰਥ ਪੁਛਦਾ ਹੈਬਣਦੇ ਹਨ।                                                                2. ਸੁਨੁ-ਕ੍ਰਿਆ ਧਾਤੂ ਦੇ ਅੰਤ ਤੇ ਜਦ (  ੁ) ਲਗ ਜਾਂਦਾ ਹੈ ਤਾਂ ਇਹ ਹੁਕਮੀ ਭਵਿੱਖਤ, ਮੱਧਮ ਪੁਰਖ, ਇਕ ਵਚਨਕ੍ਰਿਆ ਬਣ ਜਾਂਦੀ ਹੈਸੁਨਦਾ ਅੰਤ ਤੇ (  ੁ ) ਲਗਣ ਨਾਲ ਸੁਨੁਦੇ ਅਰਥ ਸੁਣਬਣਦੇ ਹਨ।                                                 
3. ਦੇਖਉ-ਕ੍ਰਿਆ ਧਾਤੂ ਦੇ ਅੰਤ ਤੇ ਜਦ ਲਗ ਜਾਂਦਾ ਹੈ ਤਾਂ ਇਹ ਵਰਤਮਾਨ ਕ੍ਰਿਆ, ਉੱਤਮ ਪੁਰਖ, ਇਕ ਵਚਨਕ੍ਰਿਆ ਬਣ ਜਾਂਦੀ ਹੈਦੇਖਦੇ ਅੰਤ ਤੇ ਲਗਣ ਨਾਲ ਦੇਖਉਦੇ ਅਰਥ ਮੈਂ ਦੇਖਣਾ ਚਾਹੁੰਦਾ ਹਾਂਬਣਦੇ ਹਨ।                                                    4. ਬਾਧਿਲਾ-ਮਰਾਠੀ ਬੋਲੀ ਚ ਕ੍ਰਿਆ ਦੇ ਅੰਤ ਤੇ ਲਾਵਰਤਣ ਨਾਲ ਕ੍ਰਿਆ ਭੂਤ ਕਾਲ, ਅੱਨ ਪੁਰਖ, ਇਕ ਵਚਨਦਾ ਕੰਮ ਦੇਂਦੀ ਹੈ, ਜਿਵੇਂ ਬਾਧਿਤੋਂ ਬਾਧਿਲਾਜਿਸ ਦੇ ਅਰਥ ਹਨ ਬੰਨ੍ਹ ਲਿਆ। (ਭਗਤ ਨਾਮਦੇਵ ਜੀ ਮਰਾਠੀ ਸਨ)।                                          
 5. ਸੁਲਤਾਨੇ-ਸੁਲਤਾਨਨਾਂਵ ਦੇ ਅੰਤ ਤੇ  ੇ ਲਗਣ ਨਾਲ ਸੁਲਤਾਨੇਦੇ ਅਰਥ ਸੁਲਤਾਨ ਨੇਬਣ ਜਾਂਦੇ ਹਨ।                      
 
6. ਬੇ ਨਾਮਾ-ਜਿਨ੍ਹਾਂ ਨੂੰ  ਯੂ. ਪੀ., ਬਿਹਾਰ ਵਿੱਚ ਰਹਿਣ ਦਾ ਮੌਕਾ ਮਿਲਿਆ ਹੈ, ਉਹ ਜਾਣਦੇ ਹੋਣਗੇ ਕਿ ਨੌਕਰ ਨੂੰ ਮਾਲਕ ਕਈ ਵਾਰੀ ਇਸਤਰ੍ਹਾਂ ਆਵਾਜ਼ ਮਾਰਦਾ ਹੈ ਸੁਣ ਬੇ ਕੱਲੂਆ’ (ਕੱਲੂ ਨੌਕਰ ਦਾ ਨਾਮ)। 
ਮੈਂ ਆਪਣੇ ਮਕਾਨ ਨੂੰ ਰੰਗ ਰੋਗਨ ਕਰਵਾ ਰਹਿਆ ਸੀਕਾਰੀਗਰ  ਯੂ. ਪੀ. ਦਾ ਮੁਸਲਮਾਨ ਸੀਉਸ ਦੇ ਨਾਲ ਹਾਸ਼ਮਨਾਮ ਦਾ ਇੱਕ ਉਸ ਦਾ ਹੈਲਪਰ ਸੀਕਾਰੀਗਰ ਆਪਣੇ ਹੈਲਪਰ ਨੂੰ ਹਮੇਸ਼ਾ ਇਸਤਰ੍ਹਾਂ ਆਵਾਜ਼ ਮਾਰਦਾ ਸੀ ਸੁਣ ਬੇ ਹਾਸ਼ਮਾਬੇਦੇ ਅਰਥ ਹਨ  ਓਏ / ਹੇਬੇ ਨਾਮਾ = ਓਏ ਨਾਮਾ, ਹੇ ਨਾਮਾ
 ਗੁਰਬਾਣੀ ਵਿਆਕਰਣ ਅਨੁਸਾਰ ਭਗਤ ਨਾਮਦੇਵ ਜੀ ਦੇ ਸ਼ਬਦ ਦੀਆਂ ਪੰਕਤੀਆਂ ਦੇ ਅਰਥ ਇਹ ਬਣਦੇ ਹਨ:- ਬਾਦਸ਼ਾਹ ਪੁਛਦਾ ਹੈ- ਹੇ ਨਾਮਾ! ਸੁਣ, ਮੈਂ ਤੇਰੇ ਰਾਮ ਦੇ ਕੰਮ ਵੇਖਣਾ ਚਾਹੁੰਦਾ ਹਾਂ 1
ਬਾਦਸ਼ਾਹ ਨੇ ਨਾਮੇ ਨੂੰ ਬੰਨ੍ਹ ਲਿਆ, (ਤੇ ਆਖਣ ਲਗਾ) ਮੈਂ ਤੇਰਾ ਹਰੀ, ਬੀਠੁਲ ਵੇਖਣਾ ਚਾਹੁੰਦਾ ਹਾਂ1॥ ਰਹਾਉ
ਸੁਲਤਾਨ = ਬਾਦਸ਼ਾਹ , ਬੀਠੁਲ = ਮਾਇਆ ਤੋਂ ਰਹਿਤ, ਪ੍ਰਭੂ। 
ਪਾਠਕ ਆਪ ਵਿਚਾਰ ਕਰ ਲੈਣ ਕਿ ਕੀ ਇਹ ਅਰਥ ਠੀਕ ਹਨ ਜਾਂ ਊਪਰ ਲਿਖੇ ਵਿਆਖਿਕਾਰ ਜੀ ਦੇ ਅਰਥਮੇਰੇ ਵਿਚਾਰ ਵਿੱਚ ਊਪਰ ਲਿਖੇ ਵਿਆਖਿਕਾਰ ਜੀ ਦੇ ਅਰਥ ਠੀਕ ਨਹੀਂ ਹਨ। 
ਭਗਤ ਨਾਮਦੇਵ ਜੀ ਦੇ ਵਿਰੋਧੀਆਂ ਨੇ ਬਾਦਸ਼ਾਹ, ਮੁਹੰਮਦ-ਬਿਨ-ਤੁਗਲਕ ਕੋਲ ਭਗਤ ਜੀ ਦੇ ਖਿਲਾਫ਼ ਸ਼ਿਕਾਇਤ ਕੀਤੀਬਾਦਸ਼ਾਹ ਨੇ ਭਗਤ ਜੀ ਨੂੰ ਕੈਦ ਕਰ ਲਿਆਕੈਦ ਕੀਤੇ ਹੋਏ ਭਗਤ ਜੀ ਨਾਲ ਜੋ ਬੀਤੀ ਉਹ ਇਸ ਸ਼ਬਦ ਵਿੱਚ ਬਿਆਨ ਹੈਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਸ਼ਬਦ ਹਨ ਜਿਨ੍ਹਾਂ ਵਿੱਚ ਆਪ ਬੀਤੀ ਬਿਆਨ ਕੀਤੀ ਗਈ ਹੈ
ਸੁਲਹੀ ਤੇ ਨਾਰਾਇਨ ਰਾਖੁ”-ਮ: 5 ਪੰਨਾ 825॥ 
ਇਸ ਸ਼ਬਦ ਵਿੱਚ ਗੁਰੂ ਜੀ ਜ਼ਿਕਰ ਕਰਦੇ ਹਨ ਕਿ ਪ੍ਰਭੂ ਨੇ ਸੁਲਹੀ ਖ਼ਾਂ ਨੂੰ ਜੋ ਮੇਰੇ ਤੇ ਹਮਲਾ ਕਰਨ ਆ ਰਿਹਾ ਸੀ ਇੱਕ ਖਿਨ ਵਿੱਚ ਖ਼ਾਕ ਦੀ ਢੇਰੀ ਕਰ ਦਿੱਤਾ ਅਤੇ ਸੁਲਹੀ ਕੋਲੋਂ ਮੈਨੂੰ ਬਚਾ ਲਿਆ
 ਕਿਸੇ ਕਾਰਨ ਮਨੁੱਖ ਦੇ ਮਨ ਵਿੱਚ ਕੋਈ ਧਾਰਨਾ ਪੱਕੇ ਤੌਰ ਤੇ ਬੱਝ ਜਾਂਦੀ ਹੈਧਾਰਨਾ ਭਾਵਂੇ ਗ਼ਲਤ ਹੁੰਦੀ ਹੈ, ਪਰ ਮਨ ਉਸ ਧਾਰਨਾ ਨੂੰ ਛੱਡਦਾ ਨਹੀਂ
ਅਜੋਕਾ ਮਨ ਹੀ ਗੁਰਬਾਣੀ ਦੇ ਅਰਥ ਤੋੜ ਮਰੋੜ ਕੇ ਆਪਣੀ ਧਾਰਨਾ ਪਿੱਛੇ ਚਲਾਉਣ ਦੀ ਕੋਸ਼ਿਸ਼ ਕਰਦਾ ਹੈਸਿੱਖ ਨੂੰ ਆਪਣੇ ਮਨ ਨੂੰ ਗੁਰਬਾਣੀ ਪਿੱਛੇ ਚਲਾਉਣਾ ਚਾਹੀਦਾ ਹੈ ਨਾਕਿ ਗੁਰਬਾਣੀ ਨੂੰ ਆਪਣੇ ਮਨ ਪਿੱਛੇ
ਮੈਂ, ਭਗਤ ਨਾਮਦੇਵ ਜੀ ਦੇ ਸ਼ਬਦ ਦੇ ਅਰਥ ਗੁਰਬਾਣੀ ਵਿਆਕਰਣ ਅਨੁਸਾਰ ਰਹਾਉਤਕ ਕਰ ਦਿੱਤੇ ਹਨਪੂਰੇ ਸ਼ਬਦ ਦੇ ਅਰਥ ਸਮਝਣ ਵਾਸਤੇ ਪ੍ਰੋ. ਸਾਹਿਬ ਸਿੰਘ ਜੀ ਦਾ ਟੀਕਾ ਸ੍ਰੀ ਗੁਰੂ ਗ੍ਰੰਥ ਦਰਪਣਵੇਖਿਆ ਜਾ ਸਕਦਾ ਹੈ ਪ੍ਰੋਫੈਸਰ ਸਾਹਿਬ ਦੁਆਰਾ ਕੀਤੇ ਅਰਥ ਠੀਕ ਹਨ
ਸੁਰਜਨ ਸਿੰਘ--+919041409041

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.