ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
“ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥
“ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥
Page Visitors: 2849

ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥  
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥                               
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕਾ ਤੋਲਿਆ ਜਾਪੈ॥
- ਪੰਨਾ469
ਸਿੱਖ
ਪੂਰਾਹੈ, ਇਹ ਪਰਖਣ ਲਈ ਕਸੌਟੀ ਕੀ ਹੈ ? ਕਸੌਟੀ ਹੈ ਗੁਰਬਾਣੀ ਅਤੇ ਸਿੱਖ ਗੁਰੂ ਸਾਹਿਬਾਨ ਦੁਆਰਾ ਪਾਏ ਪੂਰਨੇ
ਅਜੋਕੇ ਸਮੇਂ ਵਿੱਚ ਕਿੰਨੇ ਕੁ ਸਿੱਖ ਪੂਰੇਹਨ, ਇਹ ਕਹਿਣਾ ਤਾਂ ਮੁਸ਼ਕਲ ਹੈ ਪਰ ਹੈਨ ਸਹੀ। ਜੇ ਹਨੇਰਾ ਪੱਖ ਹੈ ਤਾਂ ਚਾਨਣ ਪੱਖ ਵੀ ਹੈ। ਜਦੋਂ ਦੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ ਦੋਵੇਂ ਪੱਖ ਨਾਲ-ਨਾਲ ਚਲ ਰਹੇ ਹਨ।ਜਪੁਜੀ ਦੀ ਪਉੜੀ ਨੰ: 17 ਵਿੱਚ ਗੁਰੂ ਜੀ ਨੇ ਚਾਨਣ ਪੱਖ ਵਾਲਿਆਂ ਦਾ ਜ਼ਿਕਰ ਕੀਤਾ ਹੈ-
ਅਸੰਖ ਜਪ ਅਸੰਖ ਭਾਉ॥
………17 
ਅਤੇ ਪਉੜੀ ਨੰ: 18 ਵਿੱਚ ਹਨੇਰੇ ਪੱਖ ਵਾਲਿਆਂ ਦਾ-
ਅਸੰਖ ਮੂਰਖ ਅੰਧ ਘੋਰ॥………18” 
 ਇਨ੍ਹਾਂ ਦੂਹਾਂ ਸ਼੍ਰੇਣੀਆਂ ਵਿੱਚ ਬੁਧੀ ਤਾਂ ਹੈ ਪਰ ਆਪਣੇ-ਆਪਣੇ ਸੁਭਾਅ ਮੁਤਾਬਿਕ ਬੁਧੀ ਦੀ ਵਰਤੋਂ ਕਰਦੀਆਂ ਹਨ। ਪੂਰੇਅਤੇ ਅਧੂਰੇਦੀ ਇੱਕ ਹੋਰ ਵੀ ਪਛਾਣ ਹੈ। 
ਕਹੁ ਕਬੀਰ ਛੂਛਾ ਘਟੁ ਬੁਲੈ॥ ਭਰਿਆ ਹੋਇ ਸੁ ਕਬਹੁ ਨ ਡੋਲੈ॥-ਪੰਨਾ 870
ਪੂਰਾਅਡੋਲ ਚਿੱਤ ਹੁੰਦਾ ਹੈ, ਮੈਂ-ਮੈਂ ਨਹੀਂ ਕਰਦਾ, ਬੇਮਾਅਨੀ ਚਰਚਾ ਨਹੀਂ ਕਰਦਾ, ਨਿੱਜੀ ਕਿੜ ਕੱਢਣ ਲਈ ਮੁੱਦੇ ਨਹੀਂ ਬਣਾਉਂਦਾ। ਸਾਡੇ ਵਿੱਚ ਇੱਕ ਹੋਰ ਪਿਰਤ ਪੈ ਗਈ ਹੈ। ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਹਾਂ, ਉਹ ਹੀ ਸਿੱਖੀ ਪ੍ਰਤੀ ਅਜੀਬੋ ਗਰੀਬ ਥਊਰੀਆਂ ਘੜ੍ਹ ਰਹੇ ਹਨ।ਥਊਰੀਆਂ ਦੀ ਚਰਚਾ ਆਧੁਨਿਕ ਮੀਡੀਏ ਤੇ ਨਿੱਤ ਵੇਖਣ ਵਿੱਚ ਆ ਰਹੀ ਹੈ। ਇਹ ਜੋ ਕੁਝ ਕਹਿੰਦੇ ਹਨ, ਕੀ ਇਹ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੇ ਪਾਏ ਪੂਰਨੇਰੂਪੀ ਕਸੌਟੀ ਤੇ ਪੂਰਾ ਉਤਰਦਾ ਹੈ ? ਇਸ ਦੀ ਵਿਚਾਰ ਪਾਠਕ ਆਪ ਕਰ ਲੈਣ।                      ਅਸਾਂ ਕਈ ਘਲੂਘਾਰੇ ਹੰਡਾਏ, ਭਿਆਣਕ ਦੌਰਾਂ ਚੋਂ ਗੁਜ਼ਰੇ ਪਰ ਸਿੱਖੀ ਨੂੰ ਬਚਾਈ ਰੱਖਿਆ। ਉਦੋਂ ਹਮਲਾਵਰ ਬੇਗਾਨੇ ਸਨ। ਹੁਣ ਬੇਗਾਨਿਆਂ ਦੇ ਨਾਲ ਸਾਡੇ ਆਪਣੇ ਵੀ ਰਲ ਗਏ ਹਨ। ਹਮਲੇ ਦਾ ਢੰਗ ਬਦਲ ਗਿਆ ਹੈ, ਹਥਿਆਰ ਵੀ ਦੂਜੀ ਕਿਸਮ ਦੇ ਹਨ। ਅਧੁਨਿਕ ਮੀਡੀਏ ਦੇ ਪੈਡ ਤੋਂ ਭੰਡੀ ਪ੍ਰਚਾਰ ਦੀਆਂ ਮਜ਼ਾਈਲਾਂ ਸਿੱਖੀ ਦੇ ਮੂਲਤੇ ਦਾਗੀਆਂ ਜਾ ਰਹੀਆਂ ਹਨ। ਇਨ੍ਹਾਂ ਨੇ ਸ੍ਰੀ ਕਲਗੀਧਰ ਜੀ ਦੇ ਸਾਜੇ ਖਾਲਸਾ ਪੰਥਨੂੰ ਫਨਾਹ ਕਰਨ ਦੀ ਮੁਹਿੱਮ ਚਲਾਈ ਹੋਈ ਹੈ। ਇਹ ਸਿੱਖੀ ਦੀ ਮੁਢਲੀ ਰੂਪ ਰੇਖਾ ਬਦਲ ਕੇ ਆਪਣਾ ਮਨ ਭਾਉਂਦਾ ਕੋਈ ਪੰਥਚਾਲੂ ਕਰਨ ਦੇ ਚੱਕਰ ਵਿੱਚ ਹਨ। ਉਸ ਦਾ ਨਾਂ ਵੀ ਅਜੇਹਾ ਰੱਖਣ ਦੀ ਕੋਸ਼ਿਸ਼ ਵਿੱਚ ਹਨ ਜਿਸ ਨਾਲ ਭੁਲੇਖਾ ਪਏ ਕਿ ਇਹ ਖਾਲਸਾ ਪੰਥਹੀ ਹੈ। 
ਇੱਕ ਤਬਕੇ ਨੇ ਤਾਂ ਗੁਰਮਤਿ ਜੀਵਨ ਸੇਧਾਂਨਾਮ ਦੀ ਪੁਸਤਕ ਸਿੱਖੀ ਦੀ ਮੁਢਲੀ ਰੂਪ ਰੇਖਾ ਬਦਣ ਦੀ ਕੋਸ਼ਿਸ਼ ਵਿੱਚ ਛਾਪ ਵੀ ਦਿੱਤੀ ਹੈ। ਸਿੱਖੀ ਦੀ ਬੁਨਿਆਦ ਨੂੰ ਨੁਕਸਾਨ ਨਾਂ ਪਹੁੰਚੇ, ਸਿੱਖ ਵਿਰੋਧੀ ਗਰੁਪਾਂ ਦੀ ਪੇਸ਼ਕਸ਼ ਤੋਂ ਬਚਣ ਦੀ ਲੋੜ ਹੈ। ਸਾਡੀ ਪਲ ਭਰ ਦੀ ਅਣਗਹਲੀ ਕਾਰਨ ਕੋਈ ਅਜੇਹਾ ਕੰਮ ਨਾਂ ਸਿਰੇ ਚੜ੍ਹ ਜਾਏ ਜਿਸ ਕਰਕੇ ਸਾਨੂੰ ਸਦੀਆਂ ਤਕ ਭੁਗਤਣਾ ਪਵੇ। ਦੁਨੀਆਂ ਦੇ ਇਤਿਹਾਸ ਚ ਅਜੇਹੀਆਂ ਮਸਾਲਾਂ ਮਿਲਦੀਆਂ ਹਨ ਕਿ ਇੱਕ  ਲਮਹੇ ਦੀ ਗਲਤੀ ਦੀ ਸਜ਼ਾ ਕਈ ਸਦੀਆਂ ਤਕ ਭੁਗਤਣੀ ਪਈ। 
ਕਲਗੀਧਰ ਦੇ ਸਿੰਘੋ ਸਿੰਘਣੀਓ ! ਸਿੱਖੀ ਵਿਰੋਧੀਆਂ ਤੇ ਬਾਜ਼ ਵਾਲੀ ਨਜ਼ਰ ਰੱਖੋ।
ਦੇਖਾ ਹੈ ਹਮ ਨੇ ਤਾਰੀਖ਼ ਕੇ ਓਰਾਕ ਮੇਂ, ਲਮਹੋਂ ਨੇ ਖ਼ਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ 
ਤਾਰੀਖ਼ ਕੇ ਓਰਾਕ=ਹਿਸਟਰੀ ਦੇ ਰਿਕਾਰਡ,  ਲਮਹਾ= ਪਲ,  ਖ਼ਤਾ=ਗ਼ਲਤੀ।
ਸੁਰਜਨ ਸਿੰਘ--+919041409041

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.