ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
* - = ਅਨੂਪੁ ਪਦਾਰਥੁ ਨਾਮੁ = - *
* - = ਅਨੂਪੁ ਪਦਾਰਥੁ ਨਾਮੁ = - *
Page Visitors: 2642

 

* - = ਅਨੂਪੁ ਪਦਾਰਥੁ ਨਾਮੁ = - *
ਗਉੜੀ ਮਹਲਾ 5
ਅਨੂਪੁ ਪਦਾਰਥੁ ਨਾਮੁ ਸੁਨਹੁ ਸਗਲ ਧਿਆਇ ਲੇ ਮੀਤਾ ॥ 
ਹਰਿ ਅਉਖਧੁ ਜਾਕਉ ਗੁਰਿ ਦੀਆ ਤਾਕੇ ਨਿਰਮਲ
ਚੀਤਾ1ਰਹਾਉ॥
ਹੇ ਮਿਤਰੋ! ਸੁਣੋ ਪਰਮਾਤਮਾ ਦੇ ਨਾਮ ਵਰਗਾ ਹੋਰ ਕੋਈ ਪਦਾਰਥ ਨਹੀਂ, ਇਸ ਲਈ ਇਸ ਨੂੰ  ਸਾਰੇ ਸਿਮਰੋ । ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੀ ਨਾਮ ਰੂਪੀ ਦਵਾਈ ਦਿ¤ਤੀ ਹੈ ਉਨਾਂ ਦੇ ਚਿਤ  ਨਿਰਮਲ ਹੋ ਗਏ ਹਨ, ਵਿਕਾਰਾਂ ਦੀ ਮੈਲ, ਹਉਮੈ ਦੀ ਮੈਲ ਉਤਰ ਗਈ ਹੈ। ਰਹਾਉ।
ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥ 
ਭ੍ਰਮ ਕੀ ਜਾਲੀ ਤਾਕੀ ਕਾਟੀ ਜਾਕਉ  ਸਾਧ ਸੰਗਤਿ
ਬਿਸ੍ਵਾਸਾ1
ਦੀਪਕ ਰੂਪੀ ਨਾਮ ਦਾ ਪ੍ਰਕਾਸ਼ ਆਪਣੇ ਉਪਦੇਸ਼ ਦੁਆਰਾ ਜਿਸ ਉਤੇ ਗੁਰੂ ਨੇ ਕਰ ਦਿ¤ਤਾ ਹੈ ਉਸ ਦੇ ਅੰਦਰੋਂ ਅਗਿਆਨ ਦਾ ਅੰਧੇਰਾ ਦੂਰ ਹੋ ਗਿਆ ਹੈ। ਨਾਮ ਐਸੀ ਕੈਂਚੀ ਹੈ, ਜਿਸ ਨੂੰ ਗੁਰੂ ਦੀ ਸੰਗਤ ਤੇ ਭਰੋਸਾ ਗਿਆ, ਗੁਰੂ ਨੇ ਉਸ ਦੀ ਭ੍ਰਮ ਦੀ, ਦੁਬਿਧਾ ਦੀ ਜਾਲੀ (ਪਕੜ) ਨਾਮ ਰੂਪੀ ਕੈਂਚੀ ਨਾਲ ¤ ਸੁਟੀ ਹੈ।1
ਤਾਰੀ ਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥ 
ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ
ਰੰਗਾ2
ਜਿਨ੍ਹਾਂ ਨੇ ਗੁਰੂ ਦਾ ਸੰਗ ਕੀਤਾ, ਨਾਮ ਰੂਪੀ ਜਹਾਜ਼ ਦੁਆਰਾ ਗੁਰੂ ਉਨ੍ਹਾਂ ਨੂੰ ਅਥਾਹ (ਨਾਂ ਤਰੇ ਜਾਣ ਵਾਲੇ) ਬਿਖੜੇਸੰਸਾਰ ਸਮੁੰਦਰ ਤੋਂ ਤਾਰ ਲੈਂਦਾ ਹੈ। ਹਰੀ ਨੂੰ ਪ੍ਰੇਮ ਕਰਨ ਵਾਲਾ ਗੁਰੂ ਜਿਨ੍ਹਾਂ ਨੂੰ ਮਿਲ ਪਿਆ, ਗੁਰੂ ਦੇ ਦਿ¤ਤੇ ਨਾਮ ਦੇ
ਸਦਕਾ ਉਨ੍ਹਾਂ ਦੀ ਮਨ ਦੀ ਆਸਾ ਪੂਰੀ ਹੋ ਗਈ।2
ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ  ॥
 ਨਾਨਕ ਹਰਿ ਜੀਉ ਤਾ ਕਉ  ਦੇਵੈ ਜਾਕਉ  ਹੁਕਮੁ
ਮਨਾਏ 312133-ਪੰਨਾ 208
ਜਿਨ੍ਹਾਂ ਭਗਤਾਂ ਨੇ ਨਾਮ ਰੂਪੀ ਖਜ਼ਾਨਾ ਪਾ ਲਿਆ ਹੈ ਉਹ ਮਨ ਕਰਕੇ, ਤਨ ਕਰਕੇ ਰਜ ਗਏ, ਤ੍ਰਿਪਤ ਹੋ ਗਏ । ਇਹ ਨਾਮ ਰੂਪੀ ਖਜ਼ਾਨਾ ਪਰਮਾਤਮਾ ਉਨ੍ਹਾਂ ਨੂੰ ਹੀ ਦੇਂਦਾ ਹੈ ਜਿਨ੍ਹਾਂ ਨੂੰ ਆਪਣੇ ਹੁਕਮ ਤੋਰਦਾ ਹੈ, ਫੁਰਮਾਉਂਦੇ ਹਨ ਗੁਰੂ ਨਾਨਕ ਜੀ।312133
ਨਾਮ ਜਪਣ ਦੀ ਪ੍ਰਾਪਤੀ ਨੂੰ ਛੇ ਉਪਮਾਂ ਦੇਕੇ ਗੁਰੂ ਜੀ ਨੇ ਸਾਨੂੰ ਸਮਝਾਇਆ ਹੈ:- ਪਹਿਲੀ ਉਪਮਾਦਵਾਈਨਾਲਦੂਜੀਦੀਪਕਨਾਲ, ਤੀਜੀਕੈਂਚੀਨਾਲ, ਚੌਥੀਜਹਾਜ਼ਨਾਲ, ਪੰਜਵੀਂਆਸਾ ਪੂਰਕਨਾਲ, ਛੇਵੀਂਖਜ਼ਾਨੇਨਾਲ। ਗੁਰੂ ਜੀ ਨੇ ਇਹ ਸਾਰੇ ਆਤਮ ਭਾਵ ਵਿਚ ਲਏ ਹਨ:- ਨਾਮ ਰੂਪੀ ਦਵਾਈਹਉਮੈ ਦਾ ਰੋਗ’, ‘ਵਿਕਾਰਾਂ ਦਾ ਰੋਗ’, ਦੂਰ ਕਰਦੀ ਹੈ। ਨਾਮ ਰੂਪੀ ਦੀਪਕਅਗਿਆਨ ਨੂੰ ਗਿਆਨ ਵਿਚਬਦਲਦਾ ਹੈ। ਨਾਮ ਰੂਪੀ ਕੈਂਚੀਭਰਮ’, ‘ਦੁਬਿਧਾਨੂੰ ਕਟ ਦੇਂਦੀ ਹੈ। ਨਾਮ ਰੂਪੀ ਜਹਾਜ਼, ਸੁਰਤ ਨੂੰ ¤ਚੀ ਚੁਕ ਕੇ ਪ੍ਰਭੂ ਲੀਨ ¤ਖਦਾ ਹੈਸੰਸਾਰ ਸਮੁੰਦਰ ਵਿ¤ ਡੁਬਣ ਨਹੀਂ ਦੇਂਦਾ। ਨਾਮ ਜਪਣ ਵਾਲਾ ਆਸ ਅੰਦੇਸੇ ਤੇ ਕਾਬੂ ਪਾ ਲੈਂਦਾ ਹੈ, ਪਰ ਜੇ ਕੋਈ ਛਾ ਉਪਜਦੀ ਹੈ ਤਾਂ ਨਾਮ ਪੂਰੀ ਕਰ ਦੇਂਦਾ ਹੈ। ਜਗ੍ਯਾਸੂ ਦੀ ਪਹਿਲੀ ਇਛਾ ਵਾਹਿਗੁਰੂ ਪ੍ਰਾਪਤੀ ਹੈ, ਜੋ ਨਾਮ ਪੂਰੀ ਕਰਦਾ ਹੈ।
ਨਾਮ ਉਹ ਖਜ਼ਾਨਾ ਹੈ ਜੋ ਮਨ ਨੂੰ ਤ੍ਰਿਪਤ ਕਰਦਾ ਹੈ। ਮਨ ਤ੍ਰਿਪਤ ਹੋ ਗਿਆ ਤਾਂ ਵਾਸ਼ਨਾ ਕਾਹਦੀ ? ਮਨ ਤ੍ਰਿਪਤ ਹੋਣ ਨਾਲ ਤਨ ਵੀ ਤ੍ਰਿਪਤ ਹੋ ਜਾਂਦਾ ਹੈ। ਤ੍ਰਿਪਤ ਤਨ, ਸਾਧਿਆ ਤਨ ਲੋਭ ਲਾਲਚ ਦੀਆਂ ਲੋੜਾਂ ਤੋਂ ਬੇਲੋੜਾ ਹੋ ਜਾਂਦਾ ਹੈ। ਗੁਰਮਤਿ ਅਨੁਸਾਰ ਜੀਵਨ ਜੀਉਂਣ ਲਈ ਜੋ ਲੋੜਾਂ ਚਾਹੀਦੀਆਂ ਹਨ, ਉਨ੍ਹਾਂ ਦੀ ਥੁੜ ਨਹੀਂ ਰਹਿੰਦੀ। ਨਾਮ ਪ੍ਰੇਮੀਆ ਨੂੰ ਵਾਹਿਗੁਰੂ ਆਪਣੇ ਹੁਕਮ ਵਿਚ ਤੋਰਦਾ ਹੈ । ਨਾਮ ਪ੍ਰੇਮੀ ਆਪਣੇ ਮਨ ਦੇ ਪਿਛੇ ਨਹੀਂ ਤੁਰਦਾ, ਰਜ਼ਾਈ (ਰਜ਼ਾ ਦੇ ਮਾਲਕ) ਦੀ ਰਜ਼ਾ ਵਿਚ ਚਲਦਾ ਹੈ, ਹੁਕਮਿ ਰਜਾਈ ਚਲਣਾ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ। ਜੋ ਰਜ਼ਾਈ ਦੀ ਰਜ਼ਾ ਵਿਚ ਚਲਦਾ ਹੈ, ਉਹੀ ਸਚਿਆਰ, ਗੁਰੂ ਜੀਜਪੁਜੀ ਵਿਚ ਫੁਰਮਾਉਂਦੇ ਹਨ।
ਨਾਮ ਜਪਣ ਤੇ ਕਿੰਤੂ ਪ੍ਰੰਤੂ ਕਿਉ ਹੁੰਦੀ ਹੈ ? ਇਹ ਇਸ ਕਰਕੇ ਹੈ ਕਿ ਆਪਣੀ ਦੁਕਾਨਦਾਰੀ ਚਲਾਈ ਰਖਣ ਵਾਸਤੇ ਨਾਮ ਜਪਣ ਦਾ ਢੋਂਗ ਕੀਤਾ ਜਾਂਦਾ ਹੈ।
ਅਖੀ ਮਟਿਹਿ ਨਾਕ ਪਕੜਹਿ ਠਗਣ ਕਉ  ਸੰਸਾਰ 1ਰਹਾਉ॥-ਪੰਨਾ 662
ਸਾਨੂੰ ਢੋਂਗੀਆਂ ਤੋਂ ਬਚਣ ਦੀ ਲੋੜ ਹੈ ਨਾਕਿ ਨਾਮ ਜਪਣ ਤੋਂ। ਨਾਮ ਸਿਮਰਨ ਦੀ ਵਡਿਆਈ:- 
ਸੋ ਹਰਿ ਜਨੁ   ਨਾਮੁ ਧਿਆਇਦਾ  ਹਰਿ   ਹਰਿ ਜਨੁ ਇਕ ਸਮਾਨਿ -ਪੰਨਾ 652
ਵਾਹਿਗੁਰੂ ਦਾ ਦਾਸ ਉਹੀ ਹੈ ਜੋ ਵਾਹਿਗੁਰੂ ਦਾ ਨਾਮ ਸਿਮਰਦਾ ਹੈ, ਵਾਹਿਗੁਰੂ ਤੇ ਵਾਹਿਗੁਰੂ ਦਾ ਦਾਸ ਇਕ-ਰੂਪ ਹਨ । ਗੁਰਬਾਣੀ ਪੜ੍ਹਣੀ, ਸੁਣਨੀ, ਵਾਹਿਗੁਰੂ ਦੇ ਗੁਣ ਗਾਣੇ, ਵਾਹਿਗੁਰੂ ਨੂੰ ਚਿਤ ਵਿਚ ਟਿਕਾਈ  ਰਖਣਾ--ਇਹ ਹੈ ਨਾਮ ਜਪਣਾ ।
ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ-ਪੰਨਾ 115
ਹੇ ਨਾਨਕ ! ਸਰਬ ਵਿਆਪਕ ਵਾਹਿਗੁਰੂ ਦੇ ਗੁਣ ਗਾਉਣ ਵਾਲੇ ਨੂੰ, ਮਨ ਵਿ¤ ਨਾਮ ਵਸਾਉਂਣ ਵਾਲੇ ਨੂੰ ਵਡਿਆਈ ਮਿਲਦੀ ਹੈ ।  ਗੁਰਸਿਖ ਤਾਂ ਇਹੋ ਅਰਦਾਸ ਕਰਦੇ ਹਨ :- 
ਕਿਤੈ ਪ੍ਰਕਾਰਿ ਤੂਟਉ ਪ੍ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ -ਪੰਨਾ 684
ਹੇ ਵਾਹਿਗੁਰੂ ! ਤੇਰੇ ਦਾਸਾਂ ਦੀ ਜੀਵਨ ਰੀਤਿ ਨਿਰਮਲ ਬਣੀ ਰਹੇ। ਕਿਉਂ ਨਿਰਮਲ ਬਣੀ ਰਹੇ ? ਤਾਕਿ ਤੇਰੇ ਦਾਸਾਂ ਦੀ ਪ੍ਰੀਤ ਤੇਰੇ ਨਾਲੋਂ ਟੁਟ ਨਾਂ ਜਾਵੇ। ਜੇਹੜੇ ਬੰਦੇ ਭਾਵੇਂ ਸਿਖੀ ਪਹਿਰਾਵੇ ਵਿਚ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰਦੇ ਹਨ, ਉਨ੍ਹਾਂ ਦੀ ਜੀਵਨ ਰੀਤ (ਮੇਰੇ ਵਿਚਾਰ ਵਿਚ) ਪਵਿਤ੍ਰ ਹੋ ਹੀ ਨਹੀਂ ਸਕਦੀ । ਸਿਖ ਦੀ ਜਵਿਨ ਰੀਤ ਤਾਂ ਹੀ ਪਵਿਤ੍ਰ ਕਹੀ ਜਾ ਸਕਦੀ ਜੇ ਉਸ ਦੀ ਕਹਣੀ, ਕਰਣੀ ਅਤੇ ਰਹਣੀ ਗੁਰਬਾਣੀ ਦੀ ਕਸਵਟੀ ਤੇ ਪੂਰੀ ਉਤਰਦੀ ਹੋਵੇ। ਸਿਖ ਆਪਣੇ ਮਨ ਨੂੰ ਗੁਰਬਾਣੀ ਉਪਦੇਸ਼ ਪਿਛੇ ਤੋਰਦਾ ਹੈ। ਮਨ ਨੂੰ ਗੁਰਬਾਣੀ ਉਪਦੇਸ਼ ਪਿਛੇ ਨਾਂ ਤੋਰਨਾ, ਗੁਰਬਾਣੀ ਦੇ ਅਰਥ ਤਰੋੜ ਮਰੋੜ ਕੇ ਆਪਣੇ ਮਨ ਭਾਉਂਦੇ ਕਰਕੇ ਗੁਰਬਾਣੀ ਨੂੰ ਆਪਣੇ ਮਨ ਪਿਛੇ ਤੋਰਨ ਦੀ ਕੋਸ਼ਿਸ਼ ਕਰਨ ਵਾਲਾ ਵੀ (ਮੇਰੇ ਵਿਚਾਰ ਵਿ¤) ਸਿਖ ਨਹੀਂ ਹੋ ਸਕਦਾ ।  
ਨਾਮ ਵਿਸਾਰਣ ਵਾਲੇ ਦੀ ਦਸ਼ਾ:- 
ਜਿਥੈ ਨਾਮੁ ਜਪੀਐ ਮੇਰੇ ਗੋਇਦਾ ਸੋਈ ਨਗਰ ਉਜਾੜੀ ਜੀਉ - ਪੰਨਾ 105
ਜਿਥੇ ਮੇਰੇ ਗੋਬਿੰਦ ਦਾ ਨਾਮ ਨਹੀਂ ਜਪਿਆ ਜਾਂਦਾ ਉਹ ਨਗਰ ਉਜਾੜ ਸਮਾਨ ਹੈ
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ -ਪੰਨਾ 135
ਪਰਮੇਸ਼ਰ ਦੀ ਯਾਦ ਤੋਂ ਖੁੰਝਿਆਂ ਹਰ ਤਰ੍ਹਾਂ ਦੇ ਆਤਮਿਕ ਰੋਗ ਗ੍ਰਸਦੇ ਹਨ । ਜਿਨ੍ਹਾਂ ਨੇ ਇਸ ਜਨਮ ਵਿਚ ਪਰਮਾਤਮਾ ਦੀ ਯਾਦ ਵਲੋਂ ਮੂੰਹ ਮੋੜੀ ਰਖਿਆ ਉਨ੍ਹਾਂ ਨੂੰ ਫਿਰ ਲੰਬੇ , ਕਈ ਜਨਮਾਂ ਦੇ ਵਿਛੋੜੇ ਪੈ ਜਾਂਦੇ ਹਨ ।
ਸੁਰਜਨ ਸਿੰਘ--+919041409041

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.