ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
* ਨਾ ਹਮ ਹਿੰਦੂ ਨ ਮੁਸਲਮਾਨ *
* ਨਾ ਹਮ ਹਿੰਦੂ ਨ ਮੁਸਲਮਾਨ *
Page Visitors: 4036

  * ਨਾ ਹਮ ਹਿੰਦੂ ਨ ਮੁਸਲਮਾਨ *
ਭੈਰਉ ਮਹਲਾ 5
ਵਰਤ ਨ ਰਹਉ ਨ ਮਹ ਰਮਦਾਨਾ
ਤਿਸੁ ਸੇਵੀ ਜੋ ਰਖੈ ਨਿਦਾਨਾ
1
ਹੇ ਭਾਈ! ਨਾਂ ਮੈਂ ਹਿੰਦੂਆਂ ਦੇ ਵਰਤ ਰ
¤ਖਦਾ ਹਾਂ ਅਤੇ ਨਾਂ ਹੀ ਰਮਜ਼ਾਨ ਦੇ ਮਹੀਨੇ ਵਿਚ ਮੁਸਲਮਾਨਾਂ ਵਾਂਗ ਰੋਜ਼ੇ ਰ¤ਖਦਾ ਹਾਂਮੈਂ ਤਾਂ ਸਿਰਫ ਉਸ ਇਕ ਪਰਮਾਤਮਾ ਨੂੰ ਸਿਮਰਦਾ ਹਾਂ ਜੋ ਓੜਕ ਰ¤ਖਿਆ ਕਰਦਾ ਹੈ1
ਏਕੁ ਗੁਸਾਈ ਅਲਹੁ ਮੇਰਾ
ਹਿੰਦੂ ਤੁਰਕ ਦੁਹਾਂ ਨੇਬੇਰਾ
1ਰਹਾਉ
ਹੇ ਭਾਈ! ਆਤਮਕ ਜੀਵਨ ਦੀ ਅਗਵਾਈ ਨਾਂ ਮੈਂ ਹਿੰਦੂਆਂ ਤੋਂ ਲੈਂਦਾ ਹਾਂ ਨਾਂ ਮੁਸਲਮਾਨਾਂ ਤੋਂ
, ਮੈਂ ਇਨ੍ਹਾਂ ਦੂਹਾਂ ਤੋਂ ਪਲਾ ਛੁੜਾ ਲਿਆ ਹੈਮੇਰਾ ਤਾਂ ਸਿਰਫ ਇਕ ਉਹ ਹੈ ਜਿਸ ਨੂੰ ਹਿੰਦੂ ਗੁਸਾਈ ਆਖਦੇ ਹਨ ਅਤੇ ਮੁਸਲਮਾਨ ਅਲਾ ਆਖਦੇ ਹਨ1ਰਹਾਉ
ਹਜ ਕਾਬੈ ਜਾਉ ਨ ਤੀਰਥ ਪੂਜਾ
ਏਕੋ ਸੇਵੀ ਅਵਰੁ ਨ ਦੂਜਾ
2
ਹੇ ਭਾਈ! ਨਾਂ ਮੈਂ ਮੁਸਲਮਾਨਾਂ ਵਾਂਗ ਹ
¤ਜ ਕਰਨ ਕਾਬੇ ਜਾਂਦਾ ਹਾਂ ਅਤੇ ਨਾਂ ਹੀ ਹਿੰਦੂਆਂ ਦੇ ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂਮੈਂ ਤੇ ਸਿਰਫ ਇ¤ਕ ਪਰਮਾਤਮਾ ਨੂੰ ਹੀ ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ ਸਿਮਰਦਾ2
ਪੂਜਾ ਕਰਉ ਨ ਨਿਵਾਜ ਗੁਜਾਰਉ
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ
3
ਹੇ ਭਾਈ! ਨਾਂ ਮੈਂ ਹਿੰਦੂਆਂ ਵਾਂਗ ਵੇਦ ਪੂਜਾ ਕਰਦਾ ਹਾਂ ਅਤੇ ਨਾਂ ਮੁਸਲਮਾਨਾਂ ਵਾਂਗ ਨਿਮਾਜ਼ ਪੜ੍ਹਦਾ ਹਾਂ
ਮੈਂ ਤਾਂ ਇਕ ਨਿਰੰਕਾਰ ਨੂੰ ਹਿਰਦੇ ਚ ਵਸਾ ਕੇ ਸਿਰਫ ਉਸ ਅ¤ਗੇ ਹੀ ਸਿਰ ਨਿਵਾਉਂਦਾ ਹਾਂ3
ਨਾ ਹਮ ਹਿੰਦੂ ਨ ਮੁਸਲਮਾਨ
ਅਲਹ ਰਾਮ ਕੇ ਪਿੰਡੁ ਪਰਾਨ
4
ਹੇ ਭਾਈ! ਨਾਂ ਅਸੀਂ ਹਿੰਦੂਆਂ ਦੇ ਮੁਥਾਜ ਹਾਂ ਅਤੇ ਨਾਂ ਹੀ ਮੁਸਲਮਾਨਾਂ ਦੇ
ਸਾਡਾ ਇਹ ਸਰੀਰ, ਇਹ ਜਿੰਦ ਉਸ ਪਰਮਾਤਮਾ ਦੇ ਦਿਤੇ ਹੋਏ ਹਨ ਜਿਸ ਨੂੰ ਮੁਸਲਮਾਨ ਅ¤ਲਾ ਆਖਦੇ ਹਨ ਅਤੇ ਹਿੰਦੂ ਰਾਮ 4 (ਪਹਿਲੀਆਂ ਸਾਰੀਆਂ ਤੁਕਾਂ ਵਿਚ ਕਿਰਿਆ ਇਕ ਵਚਨ ਹੈ ਪਰ ਇਸ ਤੁਕ ਨੰ: 4 ’ਚ ਗੁਰੂ ਜੀ ਸਾਰੇ ਸਿਖਾਂ ਦਾ ਨਿਸ਼ਚਾ ਦਸਦੇ ਹਨ, ਇਸ ਲਈ ਲਫ਼ਜ਼ ਬਹੁ ਵਚਨ ਵਰਤੇ ਹਨ)
ਕਹੁ ਕਬੀਰ ਇਹੁ ਕੀਆ ਵਖਾਨਾ
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ
53ਪੰਨਾ 1136
ਹੇ ਕਬੀਰ! ਆਖ (ਹੇ ਭਾਈ!) ਮੈਂ ਤਾਂ ਇਹ ਗ
ਲ ਖੋਲ ਕੇ ਦਸਦਾ ਹਾਂ ਕਿ ਮੈਂ ਆਪਣੇ ਗੁਰੂ ਪੀਰ ਨੂੰ ਮਿਲ ਕੇ ਪਰਮਾਤਮਾ ਨਾਲ ਡੂੰਗੀ ਸਾਂਝ ਪਾ ਲਈ ਹੈ53ਪੰਨਾ 1136
ਇਸ ਸ਼ਬਦ ਦਾ ਸਿਰਲੇਖ
ਮਹਲਾ 5’ ਹੈ ਪਰ ਆਖਰੀ ਤੁਕ ਵਿ¤ਨਾਨਕਨਹੀਂ ਕਬੀਰਆਇਆ ਹੈ ਇਸ ਦਾ ਭਾਵ ਇਹ ਹੈ ਕਿ ਇਹ ਸ਼ਬਦ ਪੰਜਵੇਂ ਪਾਤਸ਼ਾਹ ਦਾ ਆਪਣਾ ਹੀ ਉਚਾਰਿਆ ਹੋਇਆ ਹੈ ਪਰ ਹੈ ਇਹ ਭਗਤ ਕਬੀਰ
ਜੀ ਦੇ ਕਿਸੇ ਸ਼ਬਦ ਪਰਥਾਏ
ਵੇਖੋ! ਭੈਰਉ ਰਾਗ ਵਿਚ ਹੀ ਭਗਤ ਕਬੀਰ ਜੀ ਦਾ ਸ਼ਬਦ ਨੰ: 7ਭਗਤ ਕਬੀਰ ਜੀ
ਦੇ ਸ਼ਬਦ ਨੰ:
7 ਦੀਆਂ ਹੇਠ ਲਿਖੀਆਂ ਤੁਕਾਂ ਨੂੰ ਗਹੁ ਨਾਲ ਪੜ੍ਹੋ
ਹਮਰਾ ਝਗਰਾ ਰਹਾ ਨ ਕੋਊ
ਪੰਡਿਤ ਮੁਲਾਂ ਛਾਡੇ ਦੋਊ 1………
………
ਪੰਡਿਤ ਮੁਲਾਂ ਜੋ ਲਿਖਿ ਦੀਆ ਛਾਡਿ ਚਲੇ ਹਮ ਕਛੂ ਨ ਲੀਆ
3
ਭਗਤ ਕਬੀਰ ਜੀ ਦੇ ਸ਼ਬਦ ਦੀਆਂ ਊਪਰਲੀਆਂ ਤੁਕਾਂ ਗੁਰੂ ਸਾਹਿਬ ਦੇ ਇਸ ਸ਼ਬਦ ਨਾਲ ਰਲਾਉਂਣ ਤੇ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਆਪਣੇ ਸ਼ਬਦ ਵਿ
ਚ ਭਗਤ ਕਬੀਰ ਜੀ ਦੇ ਦਿਤੇ ਖ਼ਿਆਲ ਦੀ ਵਿਆਖਿਆ ਕਰ ਰਹੇ ਹਨ ਅਤੇ ਨਾਲ ਹੀ ਸਾਰੇ ਸਿਖਾਂ ਲਈ ਇਹ ਨਿਸ਼ਚਾ ਪਰਪਕ ਕਰ ਰਹੇ ਹਨ ਕਿ ਅਸੀਂ ਨਾਂ ਹਿੰਦੂ ਹਾਂ ਅਤੇ ਨਾਂ ਹੀ ਮੁਸਲਮਾਨਅਸੀਂ ਦੂਹਾਂ ਤੋਂ ਵਖਰੇ ਹਾਂ, ਨਿਆਰੇ ਹਾਂ
ਸੁਰਜਨ ਸਿੰਘ---+
919041409041

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.