ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ (ਬਾਰਾਮਾਹ ਰਾਗੁ ਤੁਖਾਰੀ)
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ (ਬਾਰਾਮਾਹ ਰਾਗੁ ਤੁਖਾਰੀ)
Page Visitors: 3857

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ (ਬਾਰਾਮਾਹ ਰਾਗੁ ਤੁਖਾਰੀ)
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ॥ਜਿਸ ਅਡੋਲ ਹੋਏ ਹਿਰਦੇ ’ਚ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਆ ਵਸਦਾ ਹੈ ਉਸ ਨੂੰ ਬਾਰਾਂ ਹੀ ਮਹੀਨੇ, ਸਾਰੀਆਂ ਰੁਤਾਂ, ਸਾਰੀਆਂ ਥਿਤਾਂ, ਸਾਰੇ ਦਿਨ, ਸਾਰੀਆਂ ਘੜੀਆਂ, ਸਾਰੇ ਮਹੂਰਤ ਸੁਲਖਣੇ ਜਾਪਦੇ ਹਨ (ਉਹ ਸੰਗ੍ਰਾਂਦ, ਮਸਿਆ, ਪੂਰਣਮਾਸ਼ੀ ਆਦਿ ਨੂੰ ਪਵਿਤ੍ਰ, ਭਾਗਾਂ ਵਾਲਾ ਦਿਹਾੜਾ ਮੰਨਣ ਦ ਭਰਮ ਭੁਲੇਖਾ ਨਹੀਂ ਰ¤ਖਦਾ)।
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ॥
ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ

ਵਾਹਿਗੁਰੂ ਦਾ ਆਸਰਾ ਲਿਆਂ ਸਾਰੇ ਕੰਮ ਰਾਸ ਆ ਜਾਂਦੇ ਹਨ। ਵਾਹਿਗੁਰੂ ਆਪ ਹੀ ਕਾਰਜ ਸਵਾਰਣ ਦੀਆਂ ਸਾਰੀਆਂ ਵਿਧੀਆਂ ਜਾਣਦਾ ਹੈ, ਉਹ ਆਪ ਹੀ ਜੀਵ ਨੂੰ ਸਵਾਰਦਾ ਹੈ, ਆਪ ਹੀ ਪਿਆਰਦਾ ਹੈ। ਵਾਹਿਗੁਰੂ ਨਾਲ ਮਿਲਿਆ ਜੀਵ (ਵਾਹਿਗੁਰੂ ਦਾ ਆਸਰਾ ਲੈਣ ਵਾਲਾ ਜੀਵ) ਆਤਮਕ ਆਨੰਦ ਮਾਣਦਾ ਹੈ। ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ॥ ਨਾਨਕੁ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੁਹਾਗੋ॥ ਗੁਰੂ ਦੀ ਰਾਹੀਂ ਜਿਸ ਦੇ ਮ¤ਥੇ ਦਾ ਭਾਗ ਉਘੜਿਆ, ਜਿਸ ਨੂੰ ਵਾਹਿਗੁਰੂ ਨੇ ਆਪਣੇ ਨਾਲ ਜੋੜ ਲਿਆ, ਉਸ ਜੀਵ ਦੀ ਹਿਰਦੇ ਸੇਜ ਸੁੰਦਰ ਹੋ ਗਈ। ਵਾਹਿਗੁਰੂ ਪ੍ਰੀਤਮ ਉਸ ਨੂੰ ਸਦਾ ਮਿਲਿਆ ਰਹਿੰਦਾ ਹੈ। ਵਿਆਖਿਆ:-ਜਿਹੜਾ ਮਨੁ¤ਖ ਵਾਹਿਗੁਰੂ ਦੀ ਸਿਫ਼ਤ ਸਾਲਾਹ ਨੂੰ ਆਪਣੇ ਜੀਵਨ ਦਾ ਆਸਰਾ ਬਣਾਊਂਦਾ ਹੈ ਉਹ ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਹੂਰਤ ਨਹੀਂ ਟੋਲਦਾ। ਉਸ ਨੂੰ ਯਕੀਨ ਹੁੰਦਾ ਹੈ ਕਿ ਵਾਹਿਗੁਰੂ ਦਾ ਆਸਰਾ ਲਿਆਂ ਕੰਮ ਰਾਸ ਹੂੰਦਾ ਹੈ। ਉਹ ਸੰਗ੍ਰਾਂਦ, ਮਸਿਆ, ਪੂਰਨਮਾਸ਼ੀ ਅਤੇ ਸਨਾਤਨ ਧਰਮ ਵਲੋਂ ਮੰਨੇ ਗਏ ਪਵਿਤ੍ਰ ਦਿਹਾੜਿਆਂ ਦੇ ਭਰਮ-ਭੁਲੇਖੇ ’ਚ ਨਹੀਂ ਪੈਂਦਾ।ਗੁਰੂ ਨਾਨਕ ਦੇਵ ਜੀ ਨੇ ਦੇਸ ਵਿਚ ਇਕ ਨਵਾਂ ਜੀਵਨ ਪੈਦਾ ਕਰਨਾ ਸੀ।ਵਾਰਤਕ ਨਾਲੋਂ ਕਵਿਤਾ ਜ਼ਿਆਦਾ ਖਿ¤ਚ ਪਾਉਂਦੀ ਹੈ। ਗੁਰਬਾਣੀ ਕਵਿਤਾ ਵਿਚ ਹੈ। ਗੁਰੂ ਜੀ ਨੇ ਕਵਿਤਾ ਦੇ ਉਹੀ ਛੰਦ ਵਰਤੇ ਜਿਹੜੇ ਪੰਜਾਬ ਵਿਚ ਵਧੀਕ ਕਰਕੇ ਪ੍ਰਚਲਤ ਸਨ।ਲੋਕ ਗੀਤਾਂ ਨੂੰ ਦੇਖੋ, ਜੀਵਨ ਸਫਰ ਦੇ ਹਰ ਪਹਿਲੂ ਨਾਲ ਸੰਬੰਧ ਰਖਦੇ ਹਨ-ਘੋੜੀਆਂ, ਸੁਹਾਗ, ਸਿਠਣੀਆਂ, ਛੰਦ, ਗਿਧਾ, ਅਲਾਹਣੀਆਂ ਆਦਿ। ਰੁਤਾਂ ਨਾਲ ਵੀ ਲੋਕ ਗੀਤ ਸੰਬੰਧ ਰਖਦੇ ਹਨ-ਸਾਂਵਿਆਂ ਦੇ ਗੀਤ, ਬਸੰਤ ਰੁਤ ਦੇ ਗੀਤ ਆਦਿ। ਕਵੀਆਂ ਨੇ ਦੇਸ ਵਾਸੀਆਂ ਵਿਚ ਨਵੇਂ ਹੁਲਾਰੇ ਪੈਦਾ ਕਰਨ ਲਈ ਵਾਰਾਂ, ਸਿਹਰਫ਼ੀਆਂ, ਬਾਰਾਮਾਹ ਪੜ੍ਹਣ ਸੁਣਨ ਦਾ ਰਿਵਾਜ ਪੈਦਾ ਕੀਤਾ।ਗੁਰੂ ਨਾਨਕ  ਜੀ ਨੇ ਇਕ ਬਾਰਾਮਾਹ ਵੀ ਲਿਖਿਆ ਜੋ ਤੁਖਾਰੀ ਰਾਗੁ ਵਿਚ ਦਰਜ ਹੈ। ਗੁਰੂ ਅਰਜਨ ਜੀ ਨੇ ਵੀ ਬਾਰਾਮਾਹ ਲਿਖਿਆ ਜੋ ਮਾਝ ਰਾਗੁ ਵਿਚ ਦਰਜ ਹੈ। ਇਨ੍ਹਾਂ ਦੋਹਾਂ ਬਾਰਾਮਾਹਾਂ ਦਾ ਸੂਰਜ ਦੀ ਸੰਗ੍ਰਾਂਦ ਨਾਲ ਕੋਈ ਸੰਬੰਧ ਨਹੀਂ ਰਖਿਆ ਗਿਆ। ਇਹ ਤਾਂ ਦੇਸ ਵਿਚ ਪ੍ਰਚਲਤ ਕਾਵਿ ਛੰਦਾਂ ਵਿਚੋਂ ਇਕ ਕਿਸਮ ਸੀ। ਸਾਰੀ ਗੁਰਬਾਣੀ ਵਿਚ ਕੋਈ ਐਸਾ ਬਚਨ ਨਹੀਂ ਮਿਲਦਾ ਜਿਥੇ ਗੁਰੂ ਜੀ ਨੇ ਸਾਧਾਰਣ ਦਿਨ ਨਾਲੋਂ ਕਿਸੇ ਖਾਸ ਦਿਨ ਦਾ ਚੰਗਾ ਜਾਂ ਮੰਦਾ ਹੋਣ ਦਾ ਵਿਤਕਰਾ ਦਸਿਆ ਹੋਵੇ। ਸੂਰਜ ਜਿਸ ਦਿਨ ਇਕ ਰਾਸਿ ਚੌਂ ਦੂਜੀ ਰਾਸਿ ਵਿਚ ਜਾਂਦਾ ਹੈ, ਉਸ ਦਿਨ ਨੂੰ ਸੰਗ੍ਰਾਂਦ ਕਹਿੰਦੇ ਹਨ ਅਤੇ ਉਹ ਦਿਨ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਸਾਲ ’ਚ ਬਾਰਾਂ ਮਹੀਨੇ ਹਨ, ਇਸ ਲਈ ਰਾਸਿ ਵੀ ਬਾਰਾਂ ਹਨ। ਸੂਰਜ ਨੂੰ ਦੇਵਤਾ ਮੰਨਣ ਵਾਲੇ, ਸੰਗ੍ਰਾਂਦ ਨੂੰ ਇਕ ਪਵਿਤ੍ਰ ਦਿਨ ਮੰਨਦੇ ਹਨ ਅਤੇ ਇਸ ਦਿਨ ਪੂਜਾ ਪਾਠ ਕਰਦੇ ਹਨ, ਸੂਰਜ ਦੇਵਤੇ ਨੂੰ ਖੁਸ਼ ਕਰਨ ਵਾਸਤੇ ਧਰਮ ਅਸਥਾਨਾਂ ਤੇ ਜਾਂਦੇ ਹਨ ਤਾਕਿ ਉਨ੍ਹਾਂ ਦਾ ਸਾਰਾ ਮਹੀਨਾ ਚੰਗਾ ਲੰਘੇ। ਸਿਖ ਪਰਮਾਤਮਾ ਦਾ ਉਪਾਸ਼ਕ ਹੈ, ਕਿਸੇ ਦੀਵੀ ਦੇਵਤਾ ਦਾ ਨਹੀਂ। ਕਿਸੇ ਨਾਸਮਝੀ ਕਰਕੇ ਕਈ ਸਿ¤ਖਾਂ ਵਿਚ ਵੀ ਸੰਗ੍ਰਾਂਦ ਮਨਾਉਂਣ ਦੀ ਵਾਦੀ ਪੈ ਗਈ ਹੈ ਜੋ ਗੁਰਮਤਿ ਦੇ ਵਿਰੁ¤ਧ ਹੈ। ਕਈ ਵੈਸੇ ਗੁਰਦੁਆਰੇ ਜਾਣ ਨਾਂ ਜਾਣ ਪਰ ਸੰਗ੍ਰਾਂਦ ਵਾਲੇ ਦਿਨ ਮਹੀਨਾ ਸੁਨਣ ਲਈ ਜ਼ਰੂਰ ਜਾਂਦੇ ਹਨ। ਸੰਗ੍ਰਾਂਦ ਵਾਲੇ ਦਿਨ ਮਹੀਨਾ ਸੁਨਣ ਦਾ ਭਰਮ-ਭੁਲੇਖਾ ਮਨਮਤਿ ਹੈ ਗੁਰਮਤਿ ਨਹੀਂ। ਜਿਸ ਵਹਿਮ ਪ੍ਰਸਤੀ ਨੂੰ ਦੂਰ ਕਰਨ ਲਈ ਸਿਖ ਨੇ ਗੁਰਦੁਆਰੇ ਜਾਣਾ ਹੈ, ਇਹ ਸੰਗ੍ਰਾਂਦ ਮਨਾਉਂਣ ਨਾਲ ਉਹ ਵਹਿਮ ਪ੍ਰਸਤੀ ਵਧਦੀ ਹੈ। ਪੂਰਨਮਾਸ਼ੀ ਅਤੇ ਮਸਿਆ ਦਾ ਸੰਬੰਧ ਧਰਤੀ ਉਦਾਲੇ ਚੰਦ੍ਰਮੇ ਦੀ ਪਰਿਕ੍ਰਮਾ ਨਾਲ ਹੈ, ਇਹ ਦਿਹਾੜੇ ਚੰਦ੍ਰਮਾ ਨੂੰ ਦੇਵਤਾ ਮੰਨਣ ਵਾਲੇ ਮੰਨਾਉਂਦੇ ਹਨ। ਸਿ¤ਖ ਲਈ ਇਹ ਦਿਹਾੜੇ ਮੰਨਾਉਣੇ ਗੁਰਮਤਿ ਦੇ ਵਿਰੁਧ ਹਨ। ਇਸ ਤੋਂ ਇਲਾਵਾ ਵਰਤ ਰਖਣੇ ਅਤੇ ਉਹ ਪੁਰਬ ਮਨਾਉਂਣੇ ਜਿਹੜੇ ਸੂਰਜ ਅਤੇ ਚੰਦ੍ਰਮਾ ਦੀ ਚਾਲ ਨਾਲ ਸੰਬੰਧ ਰ¤ਖਦੇ ਹਨ, ਮਨਮਤਿ ਹੈ ਅਤੇ ਸਿ¤ਖ ਨੂੰ ਇਹ ਕਿਸੇ ਹਾਲ ਵਿਚ ਨਹੀਂ ਮਨਾਉਂਣੇ ਚਾਹੀਦੇ। ਅਜਿਹੇ ਭਰਮਾਂ ਨੂੰ ਮਨਮਤਿ ਦਸਕੇ ਭਾਈ ਗੁਰਦਾਸ ਜੀ ਨੇ ਸਿਖਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਅਸੀਂ ਫਿਰ ਓਧਰੇ ਪਰਤਦੇ ਜਾਪਦੇ ਹਾਂ। ਭਾਈ ਜੀ ਵਾਰ ਨੰ: 5 ਦੀ 8ਵੀਂ ਪਉੜੀ ਵਿਚ ਲਿਖਦੇ ਹਨ:-
 ਸਉਣ ਸਗੁਨ ਬੀਚਾਰਣੇ ਨਉਂ ਗ੍ਰਹ ਬਾਰਹ ਰਾਸਿ ਵੀਚਾਰਾ ।
ਕਾਮਣ ਟੂਣੇ ਅਉਸੀਆਂ ਕਣਸੋਈ ਪਾਸਾਰ ਪਾਸਾਰਾ ।
ਗਦੋਂ ਕੁਤੇ ਬਿਲੀਆਂ ਇਲ ਮਲਾਲੀ ਗਿਦੜ ਛਾਰਾ ।
ਨਾਰਿ ਪੁਰਖ ਪਾਣੀ ਅਗਨਿ ਛਿਕ ਪਦ ਹਿਡਕੀ ਵਰਤਾਰਾ ।
ਥਿਤ ਵਾਰ ਭਦ੍ਰਾ ਭਰਮ ਦਿਸ਼ਾਸ਼ੂਲ ਸਹਿਸਾ ਸੰਸਾਰਾ ।
ਵਲ ਛਲ ਕਰ ਵਿਸ਼ਵਾਸ ਲਖ ਬਹੁ ਚੁਖੀ ਕਿਉਂ ਰਵੈ ਭਤਾਰਾ ।
ਗੁਰਮੁਖ ਸੁਖ ਫ ਲ ਪਾਰ ਉਤਾਰਾ ।

 ਵਾਰ ਦੀ ਪਉੜੀ ਦਾ ਭਾਵ:- ਇਹ ਕਿ ਜੋ ਲੋਕ ਸ਼ਗਨ ਅਪਸ਼ਗਨ ਜੋਤਿਸ਼ ਵਿਚ ਫਸੇ ਹੋਏ ਹਨ ਉਹ ਕਈਆਂ ਉਪਰ ਵਿਸ਼ਵਾਸ ਰ¤ਖਣ ਵਾਲੀ ਵੇਸਵਾ ਤੁਲ ਹਨ। ਐਸੇ ਮਨੁਖ ਅਕਾਲਪੁਰਖ ਦੇ ਆਨੰਦ ਤੋਂ ਖਾਲੀ ਰਹਿੰਦੇ ਹਨ। ਵਾਰ ’ਚ ਵਰਤੇ ਅਉਖੇ ਲਫ਼ਜ਼ਾਂ ਦੇ ਅਰਥ:-ਸਉਣ=ਜੋਤਿਸ਼ ਸ਼ਾਸਤ੍ਰ, ਹਿਡਕੀ=ਹਿਚਕੀ, ਭਦ੍ਰਾ=ਦੂਜ ਸਪਤਮੀ ਅਤੇ ਦ੍ਵਾਦਸ਼ੀ ਤਿਥਿ, ਦਿਸ਼ਾਸ਼ੂਲ=ਕਿਸੇ ਖਾਸ ਦਿਸ਼ਾ ਵਲ ਜਾਣ ਲਈ ਕੋਈ ਖਾਸ ਦਿਨ। ਗੁਰਬਾਣੀ ਦਾ ਫੁਰਮਾਣ ਹੈ:-
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ॥ਪੰਨਾ 401॥
ਵਰਤ ਰਖਣੇ ਵੀ ਸਿਖ ਲਈ ਵਰਜਤ ਹਨ:-
ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੁਹਾਗਨਿ ਨਾ ਓਹਿ ਰੰਡ॥ਪੰਨਾ 873॥
ਜੋ ਲੋਕ ਅੰਨ ਛ¤ਡਦੇ ਹਨ (ਵਰਤ ਰ¤ਖਦੇ ਹਨ) ਤੇ (ਇਹ) ਪਾਖੰਡ ਕਰਦੇ ਹਨ, ਉਹ ਉਨ੍ਹਾਂ ਕੁਚ¤ਜੀਆਂ ਜ਼ਨਾਨੀਆਂ ਵਾਂਗ ਹਨ ਜੋ ਨਾਂ ਸੋਹਾਗਣਾਂ ਹਨ ਨਾਂ ਰੰਡੀਆਂ। ਸਿ¤ਖਾਂ ਨੂੰ ਸ਼ਗੁਨ ਅਪਸ਼ਗੁਨ, ਪਵਿਤ੍ਰ ਅਪਵਿਤ੍ਰ ਦਿਹਾੜੇ, ਥਿਤਿ ਵਾਰ, ਵਰਤ ਦੇ ਭਰਮ-ਭੇਲੇਖਿਆਂ ਵਿਚ ਨਹੀਂ ਪੈਣਾ ਚਾਹੀਦਾ ਹੈ ।
          ਸੁਰਜਨ ਸਿੰਘ--
    +919041409041

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.