ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
- ਜਿਸੁ ਪਿਆਰੇ ਸਿਉ ਨੇਹੁ -
- ਜਿਸੁ ਪਿਆਰੇ ਸਿਉ ਨੇਹੁ -
Page Visitors: 3557

- ਜਿਸੁ  ਪਿਆਰੇ  ਸਿਉ  ਨੇਹੁ -
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥ਮ: 2, ਪੰਨਾ 83॥
ਇਹ ਸਲੋਕ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਉਚਾਰਿਆ ਹੋਇਆ ਹੈ।
ਅਰਥ :- ਜਿਸ ਪਿਆਰੇ ਨਾਲ ਪਿਆਰ ਹੋਵੇ, ਹਉਮੈ ਗਵਾ ਕੇ, ਆਪਾ ਭਾਵ ਮਾਰ ਕੇ ਉਸ ਦੇ ਸਨਮੁਖ ਰਹਿਣਾ ਚਾਹੀਦਾ ਹੈ।ਜਿਸ ਪਿਆਰੇ ਨਾਲ ਪਿਆਰ ਹੋਵੇ, ਉਸ ਵਲੋਂ ਮੂੰਹ ਮੋੜ ਕੇ, ਉਸ ਤੋਂ ਬੇਮੁਖ ਹੋਕੇ, ਸੰਸਾਰ ਵਿਚ ਜੀਉਣ ਨੂੰ ਲਾਹਨਤ ਹੈ।(ਤਾ ਕੈ ਪਾਛੈ=ਮੂੰਹ ਮੋੜ ਕੇ, ਬੇਮੁਖ ਹੋ ਕੇ)।
ਵਿਆਖਿਆ:-ਇਸ ਤੋਂ ਪਹਿਲੇ ਸਲੋਕ ’ਚ ਆਇਆ ਹੈ:- “ਫਕੜ ਜਾਤੀ ਫਕੜੁ ਨਾਉ” -- ਜਾਤਿ ਦਾ ਅਹੰਕਾਰ ਕਰਨਾ, ਨਾਮਨੇ ਦਾ ਅਹੰਕਾਰ ਕਰਨਾ ਵਿਅਰਥ ਹੈ । ਪਹਿਲੇ ਸਲੋਕ ਦੇ ਵਿਚਾਰ ਨੂੰ ਇਸ ਸਲੋਕ ਵਿਚ ਅਗੇ ਤੋਰਿਆ ਹੈ । ਪਰ ਇਸ ਸਲੋਕ ਦੇ ਅਰਥSri Granth--- www.srigranth.orgweb site ਤੇ ਇੰਜ ਛਪੇ ਹੋਏ ਹਨ:- die before the one whom you love; to live after he dies is to live worthless life in this world.
 ਭਾਵ:- ਜਿਸ ਪਿਆਰੇ ਨਾਲ ਪਿਆਰ ਹੋਵੇ, ਉਸਦੇ ਮਰਣ ਤੋਂ ਪਹਿਲਾਂ ਮਰ ਜਾਣਾ ਚਾਹੀਦਾ ਹੈ; ਪਿਆਰੇ ਦੀ ਮੌਤ ਤੋਂ ਬਾਅਦ ਸੰਸਾਰ ’ਚ ਜੀਉਣਾ ਵਿਅਰਥ ਹੈ । ਕੀ ਪਿਆਰ ਕਰਨ ਵਾਲਾ ਨੂੰ ਪਤਾ ਲਗ ਸਕਦਾ ਕਿ ਪਿਆਰੇ ਨੇ ਕਿਸ ਦਿਨ ਮਰਣਾ ਹੈ?
ਪਿਆਰ ਕਰਨ ਵਾਲੇ ਦਾ ਆਪਣਾ ਮਰਣਾ ਵੀ ਉਸ ਦੇ ਹਥ ਵਸ ਨਹੀਂ ਹੈ । ਸਲੋਕ ’ਚ “ਤਿਸੁ ਆਗੈ ਮਰਿ ਚਲੀਐ” ਆਖਿਆ ਗਿਆ ਹੈ।
ਚਲੀਐ= ਚਲਣਾ ਚਾਹੀਦਾ ਹੈ, ਤਾਂ ਫਿਰ ਕੀ ਪਿਆਰ ਕਰਨ ਵਾਲੇ ਦਾ ਜਨਾਜ਼ਾ ਪਿਆਰੇ ਦੇ ਜਨਾਜ਼ੇ ਦੇ ਅਗੇ-ਅਗੇ ਚਲਣਾ ਚਾਹੀਦੀ ਹੈ? ਇਹ ਤਦ ਹੀ ਮੁਮਕਿਨ ਹੈ ਜੇ ਪਿਆਰ ਕਰਨ ਵਾਲਾ ਪਿਆਰੇ ਦੀ ਮੌਤ ਸੁਣ ਕੇ ਖ਼ੁਦਕੁਸ਼ੀ ਕਰ ਲਵੇ । ਪਰ ਗੁਰਮਤਿ ਇਹੋ ਜਿਹੀ ਹਰਕਤ ਦੀ ਇਜਾਜ਼ਿਤ ਨਹੀਂ ਦੇਂਦੀ। ਇਸ ਲਈ web site ਤੇ ਛਪੇ ਅਰਥ ਨਾਂ ਹੀ ਗੁਰਮਿਤ ਅਨੁਸਾਰ ਠੀਕ ਹਨ ਅਤੇ ਨਾਂ ਹੀ ਗੁਰਬਾਣੀ ਵਿਆਕਰਣ ਮੁਤਾਬਿਕ ਠੀਕ ਹਨ।
ਸਿਖ ਇਤਿਹਾਸ ਤੇ ਝਾਤੀ ਮਾਰ ਲਵੋ, ਗੁਰੂ ਸਾਹਿਬਾਨ ਦੇ ਜੋਤੀ ਜੋਤਿ ਸਮਾਉਣ ਤੇ, ਕੀ ਕਿਸੇ ਸਿਖ ਨੇ ਖ਼ੁਦਕੁਸ਼ੀ ਕੀਤੀ? ਸਲੋਕ ਦੇ ਸਹੀ ਮਾਅਨੇ ਉਹੀ ਹਨ ਜੋ ਊਪਰ ‘ਅਰਥ’ ਵਾਲੇ ਪੈਰੇ ਵਿਚ ਦਿਤੇ ਗਏ ਹਨ । ਸਲੋਕ ’ਚ ਸਿਖ ਨੂੰ ਉਪਦੇਸ਼ ਹੈ ਕਿ ਹੇ ਭਾਈ ਜੇ ਤੈਨੂੰ ਗੁਰੂ ਨਾਲ ਪਿਆਰ ਹੈ ਤਾਂ ਹਉਮੈ, ਆਪਾ ਭਾਵ ਤਿਆਗ ਕੇ ਗੁਰੂ ਦੇ ਸਨਮੁਖ ਰਹਿ ਕੇ, ਗੁਰੂ ਨੂੰ ਹਾਜ਼ਿਰ ਨਾਜ਼ਿਰ ਜਾਣ ਕੇ ਜੀਵਣ ਪੰਧ ਤੈਅ ਕਰ ।ਗੁਰੁ ਤੋਂ ਬੇਮੁਖ ਹੋ ਕੇ ਜੀਉਣ ਨਾਲ ਮਨੁਖਾ ਜਨਮ ਅਜਾਈਂ ਚਲਾ ਜਾਂਦਾ ਹੈ।
ਸੁਰਜਨ ਸਿੰਘ--+919041409041

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.