ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ
Page Visitors: 2636

           ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ
    
ਮੈਂ ਰੋਜ਼ਾਨਾ ਸਪੋਕਸਮੈਨ ਵਿੱਚ 'ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿੱਚ ਬੇਧਿਆਨੀ' ਸਿਰਲੇਖ ਹੇਠ ਰਣਜੀਤ ਸਿੰਘ ਜੀ, ਬਹਾਦਰਪੁਰ ਦਾ ਛਪਿਆ ਲੇਖ ਪੜ੍ਹਿਆ ਹੈ| ਇਸ ਵਿਸ਼ੇ 'ਤੇ ਰੋਸ਼ਨੀ ਪਾਉਣ ਦੀ ਲੋੜ ਹੈ ਤਾਕਿ ਰਣਜੀਤ ਸਿੰਘ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਗੁਮਰਾਹ ਕਰਨ ਵਾਲੀ ਨੀਤੀ ਸਿੱਖ ਪੰਥ ਨੂੰ ਪਤਾ ਚਲ ਜਾਏ| ਜਪੁ ਜੀ ਸਾਹਿਬ ਵਿੱਚ ' ਪਾਣੀ ਧੋਤੈ ਉਤਰਸੁ ਖੇਹ ' ਛਪਿਆ ਹੈ, ਰਣਜੀਤ ਸਿੰਘ ਜੀ ਮੁਤਾਬਿਕਉਤਰਸੁਨਹੀਂਉਤਰਸਿਛਪਨਾ ਚਾਹੀਦਾ ਹੈ ਕਿਉਂਕਿ ' ਗੁਨ ਗਾਵਤ ਤੇਰੀ ਉਤਰਸਿ ਮੈਲੁ ' ( ਸੁਖਮਨੀ ਸਾਹਿਬ) ਵਿੱਚਉਤਰਸਿਛਪਿਆ ਹੈ| ਰਣਜੀਤ ਸਿੰਘ ਨੂੰ ਪਤਾ ਹੋਣਾ ਚਾਹੀਦਾ ਕਿਉਤਰਸੁਅਤੇਉਤਰਸਿਦੋਵੇਂ ਹੀ ਕ੍ਰਿਆ ਹਨ| ਪਰ ਰੂਪ ਅਲਗ ਅਲਗ ਹੈ| ‘ਉਤਰਸੁਵਰਤਮਾਨ ਕਾਰਦੰਤਕ ਕ੍ਰਿਆ ਹੈ, ਜਿਸ ਦੇ ਅਰਥ ਹਨ 'ਉਤਰ ਜਾਂਦੀ ਹੈ '| ‘ਉਤਰਸਿਭਵਿਖੱਤ ਕਾਲ ਕ੍ਰਿਆ ਹੈ, ਜਿਸ ਦੇ ਅਰਥ ਹਨ 'ਉਤਰ ਜਾਏਗੀ '| ਇਸ ਲਈ ਜਿਥੇਉਤਰਸੁਛਪਿਆ ਹੈ ਉਥੇਉਤਰਸੁਹੀ ਚਾਹੀਦਾ ਹੈ ਅਤੇ ਜਿਥੇਉਤਰਸਿਛਪਿਆ ਹੈ ਉਥੇਉਤਰਸਿਹੀ ਚਾਹੀਦਾ ਹੈ|
  ਛਾਪੇ ਵਿੱਚ ਕੋਈ ਗਲਤੀ ਨਹੀਂ ਹੈ|                                                                             
      
ਰਣਜੀਤ ਸਿੰਘ ਜੀ ਮੁਤਾਬਿਕ ਔਂਕੜ ( -) ਅੰਤ ਵਾਲਾ ਲਫ਼ਜ਼ ਨਾਂਵ ਹੁੰਦਾ ਹੈ ਕ੍ਰਿਆ ਨਹੀਂ, ਇਸ ਲਈ ਰਣਜੀਤ ਸਿੰਘ ਮੁਤਾਬਿਕ ਰੇ ਮਨ ਮੂੜ ਤੂ ਤਾ ਕੋ ਜਾਪੁ ਵਿੱਚਜਾਪੁਨਹੀਂਜਾਪਿਚਾਹੀਦਾ ਹੈ| ਪਰ  ( - ) ਅੰਤ ਵਾਲੇ ਲਫ਼ਜ਼ ਨਾਂਵ ਵੀ ਹਨ ਅਤੇ ਕ੍ਰਿਆ ਵੀ| ਇਸ ਲਈ ਰੇ ਮਨ ਮੂੜ ਤੂ ਤਾ ਕਉ ਜਾਪੁ (ਸੁਖਮਨੀ ਸਾਹਿਬ) ਵਿੱਚਜਾਪੁਹੀ ਚਾਹੀਦਾ ਹੈ ਨਾ ਕਿ ਰਣਜੀਤ ਸਿੰਘ ਮੁਤਾਬਿਕ ਜਾਪਿ’ | ਇਥੇਜਾਪੁਹੁਕਮੀ ਭਵਿਖੱਤ ਕ੍ਰਿਆ ਹੈ, ਜਿਸ ਦੇ ਅਰਥ ਹਨ 'ਜਪ' | ਇਸੇ ਤਰ੍ਹਾਂ ਜਿਥੇ ਰਾਚੁ, ਜਾਨੁ, ਹੋਗੁ, ਰਾਖੁ, ਤਿਆਗੁ, ਛਾਡੁ ਛਪਿਆ ਹੈ (ਸੁਖਮਨੀ ਸਾਹਿਬ) ਉਥੇ ਰਾਚੁ, ਜਾਨੁ, ਹੋਗੁ, ਰਾਖੁ, ਤਿਆਗੁ, ਛਾਡੁ ਹੀ ਚਾਹੀਦਾ ਹੈ ਨਾ ਕਿ ਰਣਜੀਤ ਸਿੰਘ ਮੁਤਾਬਿਕ ਰਾਚਿ, ਜਾਨਿ, ਹੋਗਿ, ਰਾਖਿ, ਤਿਆਗਿ, ਛਾਡਿ|
ਛਾਪੇ ਵਿੱਚ ਕੋਈ ਗਲਤੀ ਨਹੀਂ ਹੈ|                                                       
      '
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ' –(ਪੰਨਾ 648)  ਦੇ ਅਰਥ ਹਨ ( ਮਰਨ ਤੇ ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ| ਰਣਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਗੁਰਬਾਣੀ ਦੀ ਤੁਕ ਵਿੱਚਇਕਦੀ ਥਾਂਇਕਿਹੋਣਾ ਚਾਹੀਦਾ| ਪਰਇਕਿਦੇ ਅਰਥ ਹਨ ਇਕ ਨੂੰ ਜੋ ਇਕ ਵਚਨ ਹੈ| ਤੁਕ ਵਿੱਚ ਕ੍ਰਿਆ ਬਹੁ ਵਚਨ ਦੀ ਹੈ| ਇਸ ਲਈ ਏਥੇਇਕਹੀ ਚਾਹੀਦਾ ਹੈ ਜੋ ਕਿ ਬਹੁ ਵਚਨ ਹੈ|
Skg/ ftu e'Jh rbsh Bj] j+.

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.