ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਰਾਮਕਲੀ ਸਦੁ—ਪਉੜੀ ਨੰ: ੫
ਰਾਮਕਲੀ ਸਦੁ—ਪਉੜੀ ਨੰ: ੫
Page Visitors: 2819

                                               ਰਾਮਕਲੀ ਸਦੁਪਉੜੀ ਨੰ:
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ
ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ
ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉਰਾਮਕਲੀ ਸਦੁ ਪੰਨਾ ,੯੨੩  
ਰਾਮਕਲੀ ਸਦੁਪਉੜੀ ਨੰ: ਪੰਜ ਪੜ੍ਹ ਕੇ ਕਈ ਸੱਜਣ ਟਪਲਾ ਖਾ ਜਾਂਦੇ ਹਨ ਕਿ ਸਾਹਿਬ ਗੁਰੂ ਅਮਰਦਾਸ ਜੀ ਨੇ ਸ਼ਾਸਤ੍ਰਾਂ (ਹਿੰਦੂ ਧਰਮ ਪੁਸਤਕਾਂ) ਵਿਚ ਦੱਸੀ ਕਿਰਿਆ ਅਨੁਸਾਰ ਸਿੱਖ ਦਾ ਅੰਤਮ ਸੰਸਕਾਰ ਕਰਨ ਦੀ ਹਿਦਾਇਤ ਕੀਤੀ ਹੈ ਗੁਰਬਾਣੀ ਦੇ ਠੀਕ ਅਰਥਾਂ ਦੀ ਸਮਝ ਨਾਂ ਹੋਣਾ ਹੀ ਇਸ ਗ਼ਲਤੀ ਦਾ ਕਾਰਣ ਹੈ ਅਰਥ ਸਮਝਣ ਵਾਸਤੇ ਪਉੜੀ ਵਿਚ ਆਏ ਲਫ਼ਜ਼ਾਂ 'ਪੰਡਿਤ', 'ਪੜਹਿ', 'ਪਾਵਏ' ਨੂੰ ਗੁਰਬਾਣੀ ਵਿਆਕਰਣ ਅਨੁਸਾਰ ਵਿਚਾਰਨ ਦੀ ਲੋੜ ਹੈ ਗੁਰਬਾਣੀ ਵਿਆਕਰਣ ਅਨੁਸਾਰ:-                    
 1. ਪੰਡਿਤ ਕਰਤਾ ਕਾਰਕ, ਬਹੁ-ਵਚਨ ਹੈ                                                                               
 2.
ਪੜਹਿ ਬਹੁ-ਵਚਨ  ਕ੍ਰਿਆ  ਹੈ।                                                                               
  3.
ਪਾਵਏ ਵਰਤਮਾਨ-ਕਾਲ, ਅਨ ਪੁਰਖ, ਇਕ-ਵਚਨ ਹੈ                                                                                                    ਪਰਮਾਣ ਵਜੋਂ ਗੁਰਬਾਣੀ ਦੀਆਂ ਕੁਝ ਪੰਕਤੀਆਂ ਥੱਲੇ ਦਿਤੀਆ ਹਨ:- 
  1.
ਗਾਵਨਿ ਪੰਡਿਤ ਪੜਣਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ-- ਜਪੁਜੀ ਪਉੜੀ  ੨੭                                                                         2. ਮਨਮੁਖ ਪੜਹਿ ਪੰਡਿਤ ਕਹਾਵਹਿ--ਮਾਝ ਮਹਲਾ , ਪੰਨਾ ੧੨੮                                                                                     3. ਪੰਡਿਤ ਪੜਹਿ ਸਾਦੁ ਪਾਵਹਿ--ਮਾਝ ਮਹਲਾ , ਪੰਨਾ ੧੧੬                                                                                                                     4. ਘਰਿ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ --ਰਾਮਕਲੀ : ਆਨੰਦ, ਪੰਨਾ ੯੧੭                                                             5. ਕੇਸੋ ਗੋਪਾਲ ਪਰਮਾਤਮਾ ਦੇ ਨਾਮ ਹਨ, ਜਿਸਤਰ੍ਹਾਂ ਕਬੀਰ ਕੇਸੋ ਕੇਸੋ ਕੂਕੀਐਪੰਨਾ ੧੩੭੬ ਅਤੇ ਗੋਪਾਲ ਤੇਰਾ ਆਰਤਾਪੰਨਾ ੬੯੫
ਕੇਸੋ ਗੋਪਾਲ ਪੰਡਿਤ= ਅਕਾਲਪੁਰਖ ਦੇ ਪੰਡਿਤ, ਗੁਰਮੁਖਿ ਜਨ                                                                                                                               6. ਹਰਿ ਸਰਿ = ਹਰੀ ਦੇ ਸਰ ਵਿਚ, ਪਰਮਾਤਮਾ ਦੇ ਸਰੋਵਰ ਵਿਚ, ਜਿਵੇਂ ਹਰਿ ਸਰਿ ਨਿਰਮਲਿ ਨਾਏ ਸੂਹੀ ਛੰਤ : -ਪੰਨਾ ੭੭੪
ਹਰਿ ਸਰ=ਸਤਿਸੰਗ
ਊਪਰਲੀਆਂ ਗੁਰਬਾਣੀ ਦੀਆਂ ਪੰਕਤੀਆਂ ਤੋਂ ਵੀ ਸਿੱਧ ਹੈ ਕਿ ਲਫ਼ਜ਼ 'ਪੰਡਿਤ', 'ਪੜਹਿ', 'ਪਾਵਏ', ਗੁਰਬਾਣੀ ਵਿਆਕਰਣ ਅਨੁਸਾਰ ਬਹੁ-ਵਚਨ ਹਨ                  7. ਗੁਰੂ ਜੀ ਨੇ ਜੇ ਕਿਸੇ ਕੇਸੋਗੋਪਾਲ ਨਾਮ ਦੇ ਪੰਡਿਤ ਨੂੰ ਸੱਦਣ ਦੀ ਗੱਲ ਕੀਤੀ ਹੁੰਦੀ ਤਾਂ ਗੁਰਬਾਣੀ ਦੀ ਤੁਕ ਇਸ ਤਰ੍ਹਾਂ ਲਿਖੀ ਹੋਣੀ ਸੀ:- ਕੇਸੋਗੋਪਾਲੁ ਪੰਡਿਤੁ ਸਦਿਅਹੁ ਹਰਿ ਹਰਿ ਕਥਾ ਪੜ੍ਹੈ ਪੁਰਾਣੁ ਜੀਉ ( ਕਿਉਂਕਿ ਗੁਰਬਾਣੀ ਵਿਆਕਰਣ ਅਨੁਸਾਰ 'ਪੰਡਿਤ' ਦਾ ਇੱਕ-ਵਚਨ ਰੂਪ 'ਪੰਡਿਤੁ' ਹੈ ਅਤੇ 'ਪੜ੍ਹੇ' ਕ੍ਰਿਆ ਦਾ ਇੱਕ-ਵਚਨ ਰੂਪ 'ਪੜ੍ਹੈ' ਹੈ'ਕੇਸੋਗੋਪਾਲ' ਇੱਕ-ਵਚਨ nWv, ਕੇਸੋਗੋਪਾਲ ਪੰਡਿਤ ਦਾ ਨਾਮ ਹੋਣ ਕਰਕੇ '' ਨੂੰ ਔਂਕੜ ਦੀ ਮਾਤ੍ਰਾ ਲਗਣੀ ਸੀ) ਮਰੇ ਪ੍ਰਾਣੀ ਪ੍ਰਤੀ ਕਿਰਿਆ ਇੱਕ ਪੰਡਿਤ (ਅਚਾਰਜ) ਹੀ ਕਰਵਾਉਂਦਾ ਹੈ ਨਾਕਿ ਦੋ ਪੰਡਿਤ ਪਉੜੀ ਦੀ ਤੁਕ ਵਿਚ '

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.