ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ
ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ
Page Visitors: 2925

              ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ

ਰਾਗੁ ਬਿਲਾਵਲੁ ਮਹਲਾ  ਚਉਪਦੇ ਘਰੁ
ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਜਾਈ
 (ਇਹ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰਾਗ ਬਿਲਾਵਲ ਵਿੱਚ ਉਚਾਰਿਆ ਹੋਇਆ ਹੈ, ਸ਼ਬਦ ਦੇ ਚਾਰ ਪਦੇ ਹਨ, ਘਰ ਪਹਿਲੇ ਦੇ ਸੁਰ ਤਾਲ ਵਿੱਚ ਗਾਉਣ ਦੀ ਹਦਾਇਤ ਹੈ)                                                                                                                                                ਅਰਥ:- ਹੇ ਵਾਹਿਗੁਰੂ! ਤੂੰ ਤਾਂ ਬਾਦਸ਼ਾਹ ਹੈਂ, ਸਾਰੇ ਬ੍ਰਹਮੰਡ ਦਾ ਮਾਲਕ ਹੈਂ, ਮੈਂ ਤੇਰੀ ਸਿਫ਼ਤ ਸਾਲਾਹ ਕਰਕੇ ਤੇਰੀ ਕੋਈ ਵਿਡਆਈ ਨਹੀਂ ਕਰ ਰਿਹਾ, ਇਹ ਤਾਂ ਇਸ ਤਰ੍ਹਾਂ ਹੈ ਕਿ ਤੂੰ ਬਾਦਸ਼ਾਹ ਹੈਂ ਅਤੇ ਮੈਂ ਤੈਨੂੰ ਮੀਆਂ ਜਾਂ ਚੌਧਰੀ ਆਖ ਰਿਹਾ ਹਾਂ ਤੇਰੀ ਜੋ ਵੀ ਸਿਫ਼ਤ ਸਾਲਾਹ ਮੈਂ ਕਰਦਾ ਹਾਂ ਇਹ ਮੈਂ ਆਪਣੀ ਸਮਰੱਥਾ ਨਾਲ ਨਹੀਂ ਕਰਦਾ, ਜਿਤਨਾਂ ਕੁ ਬਲ ਸਿਫ਼ਤ ਸਾਲਾਹ ਕਰਨ ਦਾ ਤੂੰ ਮੈਨੂੰ ਬਖ਼ਸ਼ਦਾ ਹੈਂ ਉਤਨਾ ਕੁ ਹੀ ਮੈਂ ਤੇਰੇ ਗੁਣ ਕਹਿ ਲੈਂਦਾ ਹਾਂ ਮੈਂ ਖ਼ੁਦ ਤਾਂ ਅੰਞਾਣ ਹਾਂ, ਤੇਰੇ ਗੁਣ ਬਿਆਨ ਨਹੀਂ ਕਰ ਸਕਦਾñ
ਤੇਰੇ ਗੁਣ ਗਾਵਾ ਦੇਹਿ ਬੁਝਾਈ
  ਅਰਥ:-ਹੇ ਰਜ਼ਾ ਦੇ ਮਾਲਕ! ਮੈਨੂੰ ਐਸੀ ਸੋਝੀ ਬਖ਼ਸ਼ ਕਿ ਮੈਂ ਤੇਰੇ ਗੁਣ ਗਾ ਸਕਾਂ ਅਤੇ ਤੇਰੇ ਗੁਣ ਗਾਉਣ ਦੀ ਬਰਕਤਿ ਨਾਲ ਤੇਰੇ ਵਿੱਚ ਟਿਕਿਆ ਰਹਿ ਸਕਾਂਰਹਾਉ
ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ
ਤੇਰਾ ਅੰਤੁ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ                                                                      
 
ਅਰਥ:-ਇਹ ਬ੍ਰਹਮੰਡ ਜਿੰਨਾਂ ਕੁ ਹੈ ਸਭ ਤੈਥੋਂ ਹੀ ਬਣਿਆ ਹੈ, ਇਹ ਸਭ ਤੇਰੀ ਵਡਿਆਈ ਹੈਮੈਂ ਅੰਨ੍ਹਾ (ਤੁੱਛ-ਅਕਲ) ਹਾਂ, ਮੇਰੇ ਵਿੱਚ ਕੋਈ ਐਸੀ ਸਿਆਣਪ ਨਹੀਂ ਕਿ ਮੈਂ ਤੇਰੇ ਗੁਣਾਂ ਦਾ ਅੰਤ ਪਾ ਸਕਾਂ
ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਕਥਨਾ ਜਾਈ
ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ॥                                                                                                           ਅਰਥ:-ਮੈਂ ਤੇਰੇ ਗੁਣ ਕੀ ਬਿਆਨ ਕਰਾਂ ? ਤੇਰੇ ਗੁਣ ਬਿਆਨ ਕਰਕੇ ਜਦ ਮੈਂ ਵੇਖਦਾ ਹਾਂ ਤਾਂ ਮੈਨੂੰ ਸਮਝ ਪੈਂਦੀ ਹੈ ਕਿ ਤੇਰਾ ਸਰੂਪ ਬਿਆਨ ਤੋਂ ਪਰੇ ਹੈਤੇਰੀ ਰਤਾ ਭਰ ਵਡਿਆਈ ਮੈਂ ਉਹੀ ਆਖਦਾ ਹਾਂ ਜੋ ਤੈਨੂੰ ਭਉਂਦੀ ਹੈ ਭਾਵ ਜਿੰਨੀ ਕੁ ਵਡਿਆਈ ਆਖਣ ਦੀ ਤੂੰ ਮੈਨੂੰ ਸਮਰੱਥਾ ਬਖ਼ਸ਼ੀ ਹੈ ਉਤਨੀ ਹੀ ਆਖ ਲੈਂਦਾ ਹਾਂ
ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.