ਕੈਟੇਗਰੀ

ਤੁਹਾਡੀ ਰਾਇ



ਗੁਰਤੇਜ ਸਿੰਘ ( IAS )
‘ਸਰਬੱਤ ਖਾਲਸੀਏ’ ਸ਼ਾਹ-ਮਦਾਰ ਦੀ ਨੌਸਰਬਾਜ਼ੀ’
‘ਸਰਬੱਤ ਖਾਲਸੀਏ’ ਸ਼ਾਹ-ਮਦਾਰ ਦੀ ਨੌਸਰਬਾਜ਼ੀ’
Page Visitors: 2742

‘ਸਰਬੱਤ ਖਾਲਸੀਏ’ ਸ਼ਾਹ-ਮਦਾਰ ਦੀ ਨੌਸਰਬਾਜ਼ੀ’ 
"ਮਨਮੁਖ ਜਨਮੁ ਭਇਅਾ ਹੈ ਬਿਰਥਾ ਅਾਵਤ ਜਾਤ ਲਜਾੲੀ॥
ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹੳੁਮੈ ਵਿਚਿ ਜਲਿ ਜਾੲੀ॥" (ਗੁਰੂ ਗ੍ਰੰਥ, ਪੰਨਾ 1265)
ਮਾਨ ਦਲ ਤੋਂ ਬਿਨਾ ਸਾਰੀਅਾਂ ਪੰਥਕ ਜਥੇਬੰਦੀਅਾਂ ਦਾ ਵਿਚਾਰ ਸੀ ਕਿ ਅਜਿਹੇ ਸਮੇਂ ਜਦੋਂ ਖ਼ਤਰੇ ਦੀ ਅੱਗ ਗੁਰੂ ਗ੍ਰੰਥ ਦੇ ਵਜੂਦ ਵੱਲ ਵਧ ਰਹੀ ਹੈ ਤਾਂ ਸਾਰੇ ਸੰਸਾਰ ਦੇ ਸਿੱਖਾਂ ਨਾਲ ਮਿਲ ਬੈਠ ਕੇ, ਸਰਬੱਤ ਖ਼ਾਲਸੇ ਦਾ ਅਾਦੇਸ਼ ਲੈ ਕੇ, ਗੰਭੀਰ ਸਿੱਖ ਮਸਲਿਅਾਂ ਦਾ ਸਥਾੲੀ ਹੱਲ ਕੱਢਿਅਾ ਜਾਵੇ। ੲੇਸ ਲੲੀ ਵੱਡਾ ਸਮੁੰਦਰ-ਮੰਥਨ ਹੋਣਾ ਸੀ ਅਤੇ ਘੱਟੋ-ਘੱਟ 6 ਕੁ ਮਹੀਨਿਅਾਂ ਵਿੱਚ ੲੇਸ ਦੇ ਸਾਰਥਕ ਨਤੀਜੇ ਨਿਕਲਣੇ ਸਨ। ਸਭ ਨਾਲ ਸਲਾਹ ਕਰ ਕੇ ਇੱਕ ਜਥੇਬੰਦੀ ਨੇ 12 ਨਵੰਬਰ ਨੂੰ ਹੋਣ ਵਾਲੇ ਸਰਬੱਤ ਖ਼ਾਲਸਾ ਦੀ ਤਿਅਾਰੀ ਲੲੀ ਇੱਕ ਇਕੱਠ ਦਾ ਅੈਲਾਨ ਕਰ ਦਿੱਤਾ।
ਬਾਦਲਕਿਅਾਂ ਦੇ ਸਵਾਰਥ ਦੀ ਮੰਗ ਸੀ ਕਿ ਸਰਬੱਤ ਖ਼ਾਲਸਾ ਕਦੇ ਵੀ ਨਾ ਹੋ ਸਕੇ। ਖ਼ਾਲਸੇ ਦੇ ਕਿਸੇ ਵੀ ਇਕੱਠ ਵਿੱਚ ਇਹਨਾਂ ਦੀ ਭੰਡੀ ਹੋਣਾ ਅਤੇ ਸਿੱਖ ਕੌਮ ਵੱਲੋਂ ਇਹਨਾਂ ਨੂੰ ਨਕਾਰੇ ਜਾਣਾ ਸਾਫ਼ ਨਜ਼ਰ ਅਾ ਰਿਹਾ ਸੀ।
ਮਾਨ ਦਾ ਇਰਾਦਾ ਸੀ ਕਿ ਕਿਸੇ ਤਿਕੜਮਬਾਜ਼ੀ ਨਾਲ ਇਕੱਠ ਕਰ ਲਿਅਾ ਜਾਵੇ ਅਤੇ ਓਸ ਕੋਲੋਂ ਮਨਮਰਜ਼ੀ ਦੇ ਮਤੇ ਪੁਅਾ ਕੇ ਓਸ ਨੂੰ ਸਰਬੱਤ ਖ਼ਾਲਸਾ ਦੀ ਸੰਗਿਅਾ ਨਾਲ ਸ਼ਿੰਗਾਰ ਦਿੱਤਾ ਜਾਵੇ। ੲੇਸ ਬਦਨੀਅਤ ਨਾਲ ਓਸ ਨੇ ਦਿਵਾਲੀ ਦੇ ਦਿਨ ਅੰਮ੍ਰਿਤਸਰ ਵਿੱਚ 'ਸਰਬੱਤ ਖ਼ਾਲਸਾ' ਇਕੱਠ ਦਾ ਅੈਲਾਨ ਕਰ ਦਿੱਤਾ। ਸੁਹਿਰਦ ਪੰਥਕ ਜਥੇਬੰਦੀਅਾਂ ਨੇ ਜਦੋਂ ਵੇਖਿਅਾ ਕਿ ੳੁਹ ੲੇਸ ਲੲੀ ਬਜ਼ਿੱਦ ਹੈ ਤਾਂ ੳੁਹਨਾਂ ੲੇਸ ਇਕੱਠ ਵਿੱਚੋਂ ਪੰਥਕ ਭਲਾੲੀ ਕੱਢ ਸਕਣ ਦੀ ੳੁਮੀਦ ਨੂੰ ਬਰਕਰਾਰ ਰੱਖਣ ਲੲੀ ਸੁਝਾਅ ਦਿੱਤੇ: 1. ੲੇਸ ਇਕੱਠ ਨੂੰ ਸਰਬੱਤ ਖ਼ਾਲਸਾ ਨਾ ਅਾਖਿਅਾ ਜਾਵੇ। 2. ੲੇਸ ਨੂੰ ਖ਼ਾਲਿਸਤਾਨ ਪੱਖੀ ਮਸ਼ਾਹੂਰ ਨਾ ਕੀਤਾ ਜਾਵੇ। 3. ੲੇਸ ਦਾ ਸੰਚਾਲਨ ਨਿਰਪੱਖ ਲੋਕਾਂ ਹੱਥ ਹੋਵੇ ਅਤੇ 4. ੲੇਸ ਵਿੱਚ ਸਾਂਝੇ ਮਤੇ ਪ੍ਰਵਾਨ ਕੀਤੇ ਜਾਣ।
ਇਹ ਕਾਂਵਾਂ ਦਾ ਦੁੱਧ ਲੱਭਣ ਵਾਲਾ ਪ੍ਰਸਤਾਵ ਸੀ। ਸਭ ਜਾਣਦੇ ਸਨ ਕਿ ਹਰ ਕੌਮੀ ਤ੍ਰਾਸਦੀ ਵਿੱਚੋਂ ਅਾਪਣਾ ਸਵਾਰਥ ਕੱਢਣ ਦੀ ਬੇਸ਼ਰਮੀ ਨਾਲ ਲੈਸ ਸ.ਸ.ਮਾਨ ਕਦੇ ਵੀ ਇਹ ਗੱਲਾਂ ਨਹੀਂ ਮੰਨੇਗਾ। ਪਰ ਓਸ ਨੇ ਸਭ ਨੂੰ ਹੈਰਾਨ ਕਰ ਕੇ ਇਹ ਸਭ ਸ਼ਰਤਾਂ ਮੰਨ ਲੲੀਅਾਂ ਅਤੇ ਇਮਾਨਦਾਰੀ ਦਾ ਸਬੂਤ ਦੇਣ ਲੲੀ ਭਾੲੀ ਬਲਦੀਪ ਸਿੰਘ (2014 ਵਿੱਚ ਖ਼ਡੂਰ ਸਾਹਿਬ ਤੋਂ ਚੋਣ-ੳੁਮੀਦਵਾਰ) ਨੂੰ ਮਤੇ ਲਿਖਣ ਵਾਲੀ ਕਮੇਟੀ ਦਾ ਮੁਖੀ ਬਣਾ ਦਿੱਤਾ।
7 ਤਾਰੀਖ ਦੀ ਸ਼ਾਮ ਨੂੰ ਭਾੲੀ ਬਲਦੀਪ ਸਿੰਘ ਅਤੇ ਅਮਰੀਕਾ ਤੋਂ ਅਾੲੇ ਹਰਿੰਦਰ ਸਿੰਘ, ਮਨਜੀਤ ਸਿੰਘ ਵਗੈਰਾ ਨੇ ਇੱਕ ਮਿਲਣੀ ਚੰਡੀਗੜ੍ਹ ਦੇ ਲੋਕਾਂ ਨਾਲ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਕੀਤੀ। ੳੁਹਨਾਂ ਨੂੰ ਯਕੀਨ ਸੀ ਕਿ ਮਾਨ ਸੁਹਿਰਦ ਹੈ ਅਤੇ ਸਮਝੌਤੇ ੳੁੱਤੇ ਕਾਇਮ ਰਹੇਗਾ। ਮਾਨ ਦੇ ਹਿਮਾਕਤੀ ਸੁਭਾਅ ਅਤੇ ਬਾਦਲ ਦਾ ਪੱਖ ਪੂਰਨ ਦੀ ਲਾਹੇਵੰਦ ਮਜਬੂਰੀ ਨੂੰ ਜਾਣਨ ਵਾਲਿਅਾਂ ਬਹੁਤ ਅਾਖਿਅਾ ਕਿ ਇਹ ਸਰਬੱਤ ਖ਼ਾਲਸਾ ਦੀ ਸਮਰੱਥਾ ਨੂੰ ਨਕਾਰਾ ਕਰਨ, ਸਿੱਖਾਂ ਦੇ ੳੁੱਠੇ ੳੁਭਾਰ ਨੂੰ ਖ਼ਤਮ ਕਰਨ ਅਤੇ ਕੇਵਲ ਮਾਨ ਨੂੰ ਜਾਤੀ ਸਿਅਾਸੀ ਲਾਭ ਬਟੋਰ ਕੇ ਕੇਵਲ ਪੈਸੇ ਇਕੱਠੇ ਕਰਨ ਦੀ ਬੇਹੱਦ ਖ਼ਤਰਨਾਕ ਅਤੇ ਸ਼ਾਤਰ ਚਾਲ ਹੈ। ਓਸ ਵੇਲੇ ਤੱਕ ਬੈਂਕ ਖਾਤੇ ਵੀ ਖੁੱਲ੍ਹ ਚੁੱਕੇ ਸਨ।
ਬਹੁਤ ਦਰਦ ਨਾਲ ਦੱਸਿਅਾ ਗਿਅਾ ਕਿ ਪਹਿਲਾਂ ਵੀ ਤਿੰਨ ਫੁੱਟੀ ਕਿਰਪਾਨ ਲਹਿਰਾ ਕੇ, ਖ਼ਾਲਿਸਤਾਨ ਦੇ ਨਾਂਅ ੳੁੱਤੇ ਚੋਣ-ਬਾੲੀਕੌਟ ਕਰ ਕੇ ਮਾਨ ਅਨੇਕਾਂ ਅਜਿਹੀਅਾਂ ਚਾਲਾਂ ਰਾਹੀਂ ਕੌਮ ਨੂੰ ਨਿਰੰਤਰ ਸ਼ਕਤੀਹੀਣ ਕਰਨ ਵਿੱਚ ਸਫ਼ਲ ਹੋ ਚੁੱਕਾ ਹੈ। ਪਰ ਵਿਦੇਸ਼ੀ ਵਫ਼ਦ ਨੇ ਕਿਸੇ ਅਾਪਣੇ (ਹਰਿੰਦਰ ਸਿੰਘ) ਨੂੰ ਅਕਾਲ ਤਖ਼ਤ ਦਾ ਜਥੇਦਾਰ ਥਾਪਣਾ ਸੀ, ਕਿਸੇ ਹੋਰ ਨੂੰ ਅਕਾਲ ਤਖ਼ਤ ਦਾ ਅੰਬੈਸੇਡਰ ਬਣਵਾੳੁਣਾ ਸੀ, ਪਰਦੇਸੀਅਾਂ ਵਿੱਚ ਅਾਪਣੀ ਜਿੱਤ ਦੇ ਡੰਕੇ ਵਜਾੳੁਣੇ ਸਨ। ਇਹ ਵਿਦੇਸ਼ੀ ਵਫ਼ਦ ਕੰਨੋਂ ਬੋਲ਼ਾ ਹੋ ਚੁੱਕਾ ਸੀ।
ਅਾਖ਼ਰ ੳੁਹਨਾਂ ਇਹ ਅਾਖ ਕੇ ਖਹਿੜਾ ਛੁਡਾਇਅਾ ਕਿ 'ਤੁਸੀਂ ਬਾਰ-ਬਾਰ ਮਾਨ ਦੀ ਬੇੲੀਮਾਨੀ ਤੇ ਸਿੱਖ ਕੌਮ ਨਾਲ ਧੋਖੇ ਦਾ ਨਜ਼ਾਰਾ ਵੇਖ ਚੁੱਕੇ ਹੋ, ਇੱਕ ਵਾਰ ਸਾਨੂੰ ਵੀ ਵੇਖ ਲੈਣ ਦਿੳੁ।' ੲੇਸ ਤਰਕ ਦਾ ਕੋੲੀ ਜਵਾਬ ਹੋ ਹੀ ਨਹੀਂ ਸੀ ਸਕਦਾ।
ਅਾਖ਼ਰ ਜੋ ਹੋਣਾ ਸੀ ਸੋ ਹੋਇਅਾ: ਕਿਸੇ ਦੇ ਮਤੇ ਦੀ ਪਰਵਾਹ ਨਾ ਕੀਤੀ ਗੲੀ ਅਤੇ ਬਲਦੀਪ ਸਿੰਘ ਨੂੰ ਇਕੱਠ ਦਾ ਤੁਰੰਤ ਬਾੲੀਕੌਟ ਕਰਨਾ ਪਿਅਾ। ਸੁਹਿਰਦ ਸਾਧੂਅਾਂ ਨੂੰ ਪੰਥਕ ਯਤਨ ਤੋਂ ਅਲੱਗ ਥਲੱਗ ਕਰ ਕੇ ਕੌਮੀ ਸੰਘਰਸ਼ ਨੂੰ ਕਮਜ਼ੋਰ ਕੀਤਾ ਗਿਅਾ, ਇਕੱਠ ਨੂੰ ਬੜੀ ਨੀਚਤਾ ਨਾਲ ਖ਼ਾਲਿਸਤਾਨੀ ਇਕੱਠ ਪ੍ਰਚਾਰਿਅਾ ਗਿਅਾ, ਅਾਪ-ਮੁਹਾਰੇ ਜੁੜੇ ਇਕੱਠ ਨੂੰ ਮਾਨ ਦੀ ਅਗਲੀ ਪੀੜ੍ਹੀ ਨੂੰ ਸਿਅਾਸਤ ਵਿੱਚ ਧੱਕਣ ਲੲੀ ਵਰਤਿਅਾ ਗਿਅਾ, ਜਗਤਾਰ ਸਿੰਘ ਹਵਾਰੇ ਦਾ ਨਾਂਅ ਵਰਤ ਕੇ ਮਾਨ ਦਲ ਦੇ ੳੁਪ-ਪ੍ਰਧਾਨ ਨੂੰ, ਮੁੱਢਲੀਅਾਂ ਸਿੱਖ ਪ੍ਰੰਪਰਾਵਾਂ ਦਾ ਘਾਣ ਕਰ ਕੇ, ਜਥੇਦਾਰ ਅੈਲਾਨਿਅਾ ਗਿਅਾ ਅਤੇ ਬਾਦਲਕਿਅਾਂ ਨੂੰ ਨਵਾਂ ਸਿਅਾਸੀ ਪੈਂਤੜਾ ਪ੍ਰਦਾਨ ਕੀਤਾ ਗਿਅਾ। ਅਾਪਣੇ ਵੱਲੋਂ ਅਗਲੇ ਪੰਜਾਹ ਸਾਲ ਲੲੀ ਸਰਬੱਤ ਖ਼ਾਲਸਾ ਨਾ ਹੋਣ ਦੇਣ ਦਾ ਪੱਕਾ ਇੰਤਜ਼ਾਮ ਕਰ ਲਿਅਾ ਗਿਅਾ।
ਵਿਦੇਸ਼ੀ ਵਫ਼ਦ ਨੂੰ ਜੇਲ੍ਹ ਯਾਤਰਾ ਤੋਂ ਬਚਣ ਲੲੀ ਤੁਰੰਤ ਵਾਪਸ ਪ੍ਰਸਥਾਨ ਕਰਨਾ ਪਿਅਾ; ਬਲਦੀਪ ਸਿੰਘ ਇਟਲੀ ਨਿਕਲ ਗੲੇ; 'ਜਥੇਦਾਰ' ਜੇਲ੍ਹੀਂ ਪਹੁੰਚ ਗੲੇ। ਕੇ.ਪੀ.ਅੈੱਸ ਗਿੱਲ ਦੀ ਤਰਜ਼ ੳੁੱਤੇ ਮੁੱਛਾਂ ਨੂੰ ਤਾਅ ਦੇ ਕੇ ਮੁਸਕੜੀੲੇਂ ਹੱਸਦਾ ਸ.ਸ.ਮਾਨ (ਹਿੰਦੁਸਤਾਨ ਟਾੲੀਮਜ਼, 17 ਨਵੰਬਰ 2015, ਸਫ਼ਾ 3) ਖ਼ੁਦ ਬਾਹਰ ਰਹਿ ਗਿਅਾ। 'ਹੁਜਰੇ ਸ਼ਾਹ ਮੁਕੀਮ ਦੇ ਇੱਕ ਜੱਟੀ' ਬੀਬੀ ਸਾਹਿਬਾਂ ਦੀ ਅਰਜ਼ ਮਨਜ਼ੂਰ ਹੋੲੀ। ਸਿਰ ਦਾ ਖੌਂਦ ਮਰ ਗਿਅਾ; ਕਰਾੜ ਦੀ ਹੱਟੀ ਢਹਿ ਗੲੀ; ਫ਼ਕੀਰ ਦੀ ਕੁੱਤੀ ਮਰ ਗੲੀ; ਪੰਜ-ਸੱਤ ਗਵਾਂਢਣਾਂ ਮਰ ਗੲੀਅਾਂ ਤੇ ਰਹਿੰਦੀਅਾਂ ਨੂੰ ਤਾਪ ਵੀ ਚੜ੍ਹ ਗਿਅਾ, "ਗਲ਼ੀਅਾਂ ਹੋੲੀਅਾਂ ਸੁੰਞੀਅਾਂ ਤੇ ਵਿਚ ਮਿਰਜ਼ਾ ਯਾਰ ਫਿਰੇ।
"ਜਿਨ੍ਹਾਂ ਬਾਦਲਕਿਅਾਂ ਨੂੰ ਲੋਕ-ਰੋਹ ਤੋਂ ਬਚਾੳੁਣ ਲੲੀ ਕੰਧਾਂ ਪਾੜ ਕੇ ਕੱਢਣਾ ਪੈਂਦਾ ਸੀ, ਜਦੋਂ ਇਕੱਠ ਦੀ ਗਰਦਸ਼ ਬੈਠੀ ਤਾਂ ੳੁਹ ਪੇਂਡੂ ਇਕੱਠਾਂ ਵਿੱਚ ਧਮਕੀਅਾਂ ਦਿੰਦੇ ਦਨਦਨਾੳੁਂਦੇ ਨਜ਼ਰ ਅਾੲੇ। ਸਾਧੂ ਚੰਦ ਕੁ ਮਾਨ ਸਮਰਥਕਾਂ ਦੀਅਾਂ ਫ਼ਾਹਸ਼ ਗਾਲ੍ਹਾਂ ਨੂੰ ਲੋਕ-ਫ਼ਤਵਾ ਸਮਝ ਕੇ ਮਾਯੂਸ ਹੋ ਗੲੇ। ਫ਼ੇਰ ਮਾਨ ਵੱਲੋਂ ਅਾਪਣੇ ਖੁੱਡੇ ਦੀਅਾਂ ਮੁਰਗੀਅਾਂ ਨੂੰ ਅਾਖਿਅਾ ਗਿਅਾ ਕਿ ਕੋੲੀ ਗਾਲ੍ਹਾਂ ਨਾ ਕੱਢੇ। ਗਾਲ੍ਹਾਂ ਤੁਰੰਤ ਬੰਦ ਹੋ ਗੲੀਅਾਂ। ਨਵੇਂ ਸਿੱਖ ਨੌਜਵਾਨ ਪੂਰ ਨੂੰ ਤਹਿ-ਤੇਗ਼ ਕਰਨ ਦੀਅਾਂ ਅਸੀਮ ਸੰਭਾਵਨਾਵਾਂ ਬਾਦਲਕਿਅਾਂ ਅਤੇ ਅਾਰ.ਅੈੱਸ.ਅੈੱਸ. ਦੀ ਝੋਲੀ ਅਾਣ ਪੲੀਅਾਂ। ਅਾਸ਼ਾ ਦੇ ਅਾਲਮ ੳੁੱਤੇ ਮਾਰੂ ਹਨੇਰੀਅਾਂ ਨੇ ਰੇਤ ਦੇ ਟਿੱਬੇ ੳੁਸਾਰ ਦਿੱਤੇ।
ਪਰ ਸਭ ਖ਼ਤਮ ਨਹੀਂ ਹੋਇਅਾ। ਨੌਸਰਬਾਜ਼ ਘੜੀਅਾਂ ਰੋਕ ਸਕਦੇ ਹਨ ਵਕਤ ਨੂੰ ਨਹੀਂ। ਹੁਣ ਬੋਤਾ ਸਿੰਘ ਗਰਜਾ ਸਿੰਘ ਫ਼ੇਰ ੳੁੱਠਣਗੇ, ਗੁਰੂ ਕੇ ਘਾਹੀ ਨਵੀਅਾਂ ਸਵੇਰਾਂ ਦੇ ਬਾਨ੍ਹਣੂੰ ਬੰਨ੍ਹਣਗੇ, ਹਨੇਰੇ ਨੂੰ ਪਸਰਨ ਤੋਂ ਰੋਕਣਗੇ, ਗੁਰੂ ਕੰਲਗ਼ੀਧਰ ਸਰਬੰਸਦਾਨੀ ਦੇ ਰਾਹ ੳੁੱਤੇ ਫ਼ੇਰ ਰੌਣਕਾਂ ਪਰਤਣਗੀਅਾਂ। ਫ਼ੇਰ ਦਮਾਮੇ ਗਰਜਣਗੇ ਅਤੇ ਸਦਾ ਵੱਜਦੀ ੳੁਹ ਨੌਬਤ ਦੀ ਅਾਵਾਜ਼ ਸੁਣਾੲੀ ਦੇਣੀ ਸ਼ੁਰੂ ਹੋਵੇਗੀ ਜਿਸ ਬਾਬਤ ਭਾੲੀ ਸੰਤੋਖ ਸਿੰਘ ਫ਼ਰਮਾੳੁਂਦੇ ਹਨ:
ਸੁਖ ਸਵਣ ਨ ਦੇਂਦੀ ਦੁਰਜਨਾਂ ਨੂੰ,
ਨੳੁਬਤ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ।

ਗੁਰਤੇਜ ਸਿੰਘ
19 ਨਵੰਬਰ 2015

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.