ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਨਵਾਬ ਮਲੇਰਕੋਟਲਾ, ਮੋਤੀ ਰਾਮ ਮਹਿਰਾ, ਟੋਡਰ ਮੱਲ,
ਨਵਾਬ ਮਲੇਰਕੋਟਲਾ, ਮੋਤੀ ਰਾਮ ਮਹਿਰਾ, ਟੋਡਰ ਮੱਲ,
Page Visitors: 2485

ਨਵਾਬ ਮਲੇਰਕੋਟਲਾ, ਮੋਤੀ ਰਾਮ ਮਹਿਰਾ, ਟੋਡਰ ਮੱਲ, ਚਮਕੌਰ 'ਚ ਦਸ ਲੱਖ ਫ਼ੌਜ, ਗੁਰਦੁਆਰਾ ਤਾੜੀ ਸਾਹਿਬ,
ਚਮਕੌਰ ਦੀ ਹਰਸ਼ਰਨ ਕੌਰ, ਗੰਗੂ ਬ੍ਰਾਹਮਣ
HARJINDER SINGH DILGEER·
MONDAY, DECEMBER 24, 2018

    ਅਜ-ਕਲ੍ਹ ਸੋਸ਼ਲ ਮੀਡੀਆ 'ਤੇ ਕਾਲਪਨਿਕ ਕਹਾਣੀਆਂ ਅਤੇ ਗੱਪਾਂ ਦਾ ਹੜ੍ਹ ਆਇਆ ਹੋਇਆ ਹੈ। ਪੰਜਾਬ ਸਪੈਕਟਰਮ ਹਰ ਰੋਜ਼ ਕੋਈ ਨਾ ਕਈ ਨਵੀਂ ਕਹਾਣੀ ਦੇਈ ਜਾ ਰਿਹਾ ਹੈ। ਰੋਜ਼ਾਨਾ ਸਪੋਕਸਮੈਨ 'ਤੇ ਵੀ ਹਰ ਦੂਜੇ ਦਿਨ ਕੋਈ ਨਾ ਕੋਈ ਗੱਪ ਜ਼ਰੂਰ ਆ ਜਾਂਦੀ ਹੈ।
  
ਇਹ ਇਤਿਹਾਸ ਦਾ 'ਰੇਪ' ਹੈ। (ਰੇਪ ਲਫ਼ਜ਼ ਦੀ ਵਰਤੋਂ 'ਤੇ ਦੁਖੀ ਹੋਣ ਵਾਲੇ ਰੇਪ ਦਾ ਡਿਕਸ਼ਨਰੀ ਵਿਚ ਅਰਥ ਵੇਖਣ ਤੋਂ ਬਿਨਾ ਟਿੱਪਣੀ ਨਾ ਦੇਣ)
1. ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਤੇ ਹਾਅ ਦਾ ਨਾਅਰਾ
   
ਜਦ ਵਜ਼ੀਰ ਖ਼ਾਨ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਮਾਰ ਕੇ ਆਪਣੇ ਭਰਾ ਦੇ ਮਾਰਨ ਦਾ ਬਦਲਾ ਲੈ ਲੈ ਤਾਂ ਸ਼ੇਰ ਮੁਹੰਮਦ ਖ਼ਾਨ ਨੇ ਸਿਰਫ਼ ਏਨਾ ਹੀ ਕਿਹਾ ਸੀ ਕਿ ਮੈਂ ਆਪਣਾ ਬਦਲਾ ਦੁਸ਼ਮਣ ਦੇ ਮਾਸੂਮ ਬੱਚੇ ਤੋਂ ਨਹੀਂ ਬਲਕਿ ਉਸ (ਗੁਰੂ) ਤੋਂ ਹੀ ਲਵਾਂਗਾ। ਪਰ, ਜਦ ਸਰਹੰਦ ਦੇ ਨਵਾਬ ਨੇ ਬੱਚਿਆਂ ਨੂੰ ਦੀਵਾਰ ਵਿਚ ਚਿਣਨ ਦਾ ਹੁਕਮ ਦਿੱਤਾ ਅਤੇ ਦੀਵਾਰ ਡਿੱਗਣ ਮਗਰੋਂ ਜੱਲਾਦ ਹੱਥੋਂ ਕਤਲ ਕਰਵਾਇਆ ਤਾਂ ਸ਼ੇਰ ਮੁਹੰਮਦ ਖ਼ਾਨ ਨੇ ਕੋਈ ਵਿਰੋਧ ਨਹੀਂ ਕੀਤਾ ਸੀ।
  ਦਰਅਸਲ
, ਸ਼ੇਰ ਮੁਹੰਮਦ ਖ਼ਾਨ ਸਿੱਖਾਂ ਦਾ ਕੋਈ ਹਮਦਰਦ ਨਹੀਂ ਸੀ ਬਲਕਿ ਕੱਟੜ ਦੁਸ਼ਮਣ ਸੀ। ਉਸ ਨੇ ਅਤੇ ਉਸ ਦੇ ਭਰਾਵਾਂ, ਪੁੱਤਰਾਂ ਤੇ ਭਤੀਜਿਆਂ ਨੇ ਵਾਰ-ਵਾਰ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਤੇ ਹਮਲੇ ਕੀਤੇ ਸਨ। 12 ਅਕੂਤਬਰ 1700 ਨੂੰ ਨਿਰਮੋਹਗੜ੍ਹ, 7-8 ਦਸੰਬਰ 1705 ਨੂੰ ਚਮਕੌਰ ਅਤੇ 12 ਮਈ 1710 ਦੇ ਦਿਨ ਚੱਪੜ-ਚਿੜੀ ਵਿਚ ਵੀ ਉਸ ਨੇ ਜ਼ਬਰਦਸਤ ਟੱਕਰ ਲਈ ਸੀ ਅਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹਰ ਹੁਕਮਤੇ ਫੁਲ ਚੜ੍ਹਾਉਂਦਿਆਂ ਸਿੱਖਾਂ ਤੇ ਅਕਾਰਣ ਹੀ ਹਮਲੇ ਕੀਤੇ ਸਨ। ਇਨ੍ਹਾਂ ਲੜਾਈਆਂ ਵਿਚ ਉਹ ਆਪ, ਉਸ ਦੇ ਤਿੰਨ ਭਰਾ ਅਤੇ ਦੋ ਭਤੀਜੇ ਮਾਰੇ ਗਏ ਸਨ। ਇਸ ਕਰ ਕੇ ਸਿਖਾਂ ਨੂੰ ਮਲੇਰਕੋਟਲਾ ਦੇ ਪਠਾਣ ਹਾਕਮ ਵੀ ਬਹੁਤ ਚੁਭਦੇ ਸਨ ਅਤੇ ਉਹ ਉਸ ਨੂੰ ਵੀ ਸਜ਼ਾ ਦੇਣਾ ਚਾਹੁੰਦੇ ਸਨ। ਸਰਹੰਦ ਜਿੱਤਣ ਤੋਂ ਬਾਅਦ ਸਿੱਖ ਫ਼ੌਜਾਂ ਨੇ ਮਲੇਰਕੋਟਲਾ ਵਲ ਕੂਚ ਕਰ ਦਿਤਾ। ਜਦੋਂ ਮਲੇਰੀਆਂ ਨੂੰ ਪਤਾ ਲਗਾ ਕਿ ਸਿੱਖ ਫ਼ੌਜਾਂ ਮਲੇਰਕੋਟਲਾ ਵਲ ਆ ਰਹੀਆਂ ਹਨ ਤਾਂ ਉੱਥੋਂ ਦਾ ਇਕ ਸ਼ਾਹੂਕਾਰ ਕਿਸ਼ਨ ਚੰਦ ਬਾਬਾ ਬੰਦਾ ਸਿੰਘ ਨੂੰ ਮਿਲਣ ਪੁੱਜਾ। ਕਿਸ਼ਨ ਚੰਦ ਬੰਦਾ ਸਿੰਘ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਸ ਨੇ ਬੰਦਾ ਸਿੰਘ ਨੂੰ ਅਰਜ਼ ਕੀਤੀ ਕਿ ਮਲੇਰਕੋਟਲਾ ਨੂੰ ਬਖ਼ਸ਼ ਦਿਤਾ ਜਾਵੇ। ਉਸ ਨੇ ਸ਼ਹਿਰੀਆਂ ਦੀ ਤਰਫ਼ੋਂ ਚੋਖੀ ਵੱਡੀ ਰਕਮ ਬੰਦਾ ਸਿੰਘ ਨੂੰ ਪੇਸ਼ ਕਰ ਕੇ ਸ਼ਹਿਰ ਨੂੰ ਲੁੱਟੇ ਜਾਣ ਤੋਂ ਬਚਾ ਲਿਆ।
  ਜੇ ਕਰ ਕਿਸ਼ਨ ਚੰਦ ਬੰਦਾ ਸਿੰਘ ਅੱਗੇ
ਫ਼ਰਿਆਦੀ ਨਾ ਹੁੰਦਾ ਤਾਂ ਮਲੇਰਕੋਟਲਾ ਵੀ ਤਬਾਹ ਹੋ ਜਾਣਾ ਸੀ। ਇਸ ਤੋਂ ਮਗਰੋਂ ਵੀ ਮਲੇਰਕੋਟਲੇ ਦੇ ਹਾਕਮਾਂ ਨੇ ਅਹਿਮਦ ਸ਼ਾਹ ਦੁਰਾਨੀ ਨਾਲ ਰਲ ਕੇ 1762 ਦੇ ਘੱਲੂਘਾਰੇ ਤਕ ਸਿੱਖਾਂ ਦੇ ਖ਼ਿਲਾਫ਼ ਹਰ ਮੁਹਿੰਮ ਵਿਚ ਹਿੱਸਾ ਲਿਆ ਸੀ)।
2.
ਮੋਤੀ ਰਾਮ ਮਹਿਰਾ ਦੀ ਕਹਾਣੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.