ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਗੁਰੂ ਹਰਿਗੋਬਿੰਦ ਸਾਹਿਬ ਨੇ ਕੋਈ ਅਕਾਲ ਤਖ਼ਤ ਨਹੀਂ ਬਣਾਇਆ
ਗੁਰੂ ਹਰਿਗੋਬਿੰਦ ਸਾਹਿਬ ਨੇ ਕੋਈ ਅਕਾਲ ਤਖ਼ਤ ਨਹੀਂ ਬਣਾਇਆ
Page Visitors: 2425




ਗੁਰੂ ਹਰਿਗੋਬਿੰਦ ਸਾਹਿਬ ਨੇ ਕੋਈ ਅਕਾਲ ਤਖ਼ਤ ਨਹੀਂ ਬਣਾਇਆ
ਡਾ. ਹਰਜਿੰਦਰ ਸਿੰਘ ਦਿਲਗੀਰ

ਗੁਰੂ ਹਰਿਗੋਬਿੰਦ ਸਾਹਿਬ ਨੇ ਕੋਈ ਅਕਾਲ ਤਖ਼ਤ ਨਹੀਂ ਬਣਾਇਆ।
ਇਹ ਅਕਾਲੀਆਂ ਦਾ ਬੁੰਗਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਰੱਖ ਕੇ 1830 ਤੋਂ ਮਗਰੋਂ ਨਿਰਮਲਾ ਟੋਲੇ ਨੇ ਇਕ ਕਿਤਾਬ (ਗੁਰਬਿਲਾਸ ਪਾਤਸ਼ਾਹੀ ਛੇਵੀਂ) ਲਿਖ ਕੇ ਇਸ ਨੂੰ ਅਖੌਤੀ ਤਖ਼ਤ ਬਣਾਉਣ ਦੀ ਸਾਜ਼ਿਸ਼ ਰਚੀ ਗਈ ਸੀ। 1887 ਵਿੱਚ ਪ੍ਰੋ. ਗੁਰਮੁਖ ਸਿੰਘ ਨੂੰ ਅਖੌਤੀ ਤੌਰ 'ਤੇ ਖਾਰਜ ਕਰਨ ਦੇ ਡਰਾਮੇ ਦੇ ਵੇਲੇ ਤੱਕ ਵੀ ਇਸ ਬਿਲਡਿੰਗ ਦਾ ਨਾਂ ਅਕਾਲ ਤਖ਼ਤ ਨਹੀਂ ਸੀ। ਇਹ ਅਖੌਤੀ 'ਤਖ਼ਤ' ਦਾ ਡਰਾਮਾ ਤਾਂ ਅਸਲ ਵਿੱਚ 1986 ਵਿੱਚ ਜਸਬੀਰ ਰੋਡੇ ਨੂੰ ਰਿਹਾ ਕਰਵਾਉਣ ਵਾਸਤੇ ਖੜ੍ਹਾ ਕੀਤਾ ਗਿਆ ਸੀ।

ਮੈਨੂੰ ਉਨ੍ਹਾਂ ਅਕਾਲੀ ਆਗੂਆਂ 'ਤੇ ਹੈਰਾਨੀ ਹੁੰਦੀ ਹੈ ਅਤੇ ਤਰਸ ਵੀ ਆਉਂਦਾ ਹੈ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਤੋਂ ਆਜ਼ਾਦ ਵੀ ਕਰਵਾਉਣਾ ਚਾਹੁੰਦੇ ਹਨ ਅਤੇ ਇਕ ਗ੍ਰੰਥੀ ਨੂੰ ਇਕ ਜਾਅਲੀ ਤੇ ਨਕਲੀ ਤਖ਼ਤ ਦਾ ਅਖੌਤੀ ਜਥੇਦਾਰ ਬਣਾਈ ਫਿਰਦੇ ਹਨ। ਉਹ ਗ੍ਰੰਥੀ ਤਾਂ ਵਿਚਾਰਾ ਸ਼੍ਰੋਮਣੀ ਕਮੇਟੀ ਦਾ ਇਕ ਮੁਲਾਜ਼ਮ ਹੈ; ਅਤੇ, ਉਹ ਬਾਦਲ ਪਰਵਾਰ ਤੇ ਨਿਰਮਲਿਆਂ ਦੀ ਚੌਕ ਮਹਿਤਾ ਡੇਰਾ ਦੇ ਮਾਲਿਕ ਹਰਨਾਮ ਸਿੰਘ ਧੁੰਮਾ ਦਾ ਸੇਵਾਦਾਰ ਹੈ।
(ਚੌਂਕ ਮਹਿਤਾ ਡੇਰਾ ਵਾਲੇ ਉਹੀ ਨਿਰਮਲੇ ਤੇ ਮਹੰਤ ਹਨ ਜਿਹੜੇ ਮਹੰਤਾਂ ਦੇ ਰੂਪ ਵਿੱਚ ਦਰਬਾਰ ਸਾਹਿਬ 'ਤੇ 1920 ਤੱਕ ਕਾਬਜ਼ ਰਹੇ ਸਨ ਅਤੇ 2006 ਤੋਂ ਫਿਰ ਕਾਬਜ਼ ਹਨ)।

  ਕਿਸੇ ਨਕਲੀ ਟਕਸਾਲ ਤੇ ਨਕਲੀ ਤਖ਼ਤ ਤੇ ਇਸ ਦੇ ਅਖੌਤੀ ਜਥੇਦਾਰ ਦੇ ਅਹੁਦੇ ਨੂੰ ਮੰਨਣਾ ਤੇ ਉਸ ਨੂੰ ਅਹਮੀਅਤ ਦੇਣਾ ਵੀ ਇਕ ਗੁਨਾਹ ਹੈ। ਜਦ ਤੱਕ ਅਕਾਲੀ ਆਗੂ ਇਹ ਬੇਸਮਝੀ ਵਾਲੀ ਹਰਕਤ ਬੰਦ ਨਹੀਂ ਕਰਦੇ ਉਦੋਂ ਤੱਕ ਪੰਥ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਪੰਥ ਦੇ ਮਸਲਿਆਂ ਦਾ ਇਕ ਵੱਡਾ ਕਾਰਨ ਇਹ ਪੁਜਾਰੀ ਜਮਾਤ ਹੈ, ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਾਹੀਂ ਬਾਦਲ ਦੇ ਸੇਵਾਦਾਰ ਹਨ।

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.