ਕੈਟੇਗਰੀ

ਤੁਹਾਡੀ ਰਾਇ



ਪੰਥਿਕ ਪ੍ਰੋਗ੍ਰਾਮ
ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ, ਮੋਦੀ ਨਗਰ ਯੂ.ਪੀ ਵਿਖੇ ਗੁਰਮਤਿ ਵਿਚਾਰਾਂ ਕੀਤੀਆਂ
ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ, ਮੋਦੀ ਨਗਰ ਯੂ.ਪੀ ਵਿਖੇ ਗੁਰਮਤਿ ਵਿਚਾਰਾਂ ਕੀਤੀਆਂ
Page Visitors: 2474

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ, ਮੋਦੀ ਨਗਰ ਯੂ.ਪੀ ਵਿਖੇ ਗੁਰਮਤਿ ਵਿਚਾਰਾਂ ਕੀਤੀਆਂ
22 ਦਸੰਬਰ 2018 (ਆਤਮਜੀਤ ਸਿੰਘ, ਕਾਨਪੁਰ): ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਗੁਰਮਤਿ ਸਮਾਗਮ ਵਿਚ ਸ਼ਬਦ ਦੀ ਵਿਚਾਰ ਕੀਤੀ ....

ਸਲੋਕ ਮਹਲਾ ੫ ੴ ਸਤਿਗੁਰ ਪ੍ਰਸਾਦਿ
ਰਤੇ ਸੇਈ ਜਿ ਮੁਖੁ ਨ ਮੋੜੰਨ੍ਹ੍ਹਿ ਜਿਨ੍ਹ੍ਹੀ ਸਿਞਾਤਾ ਸਾਈ ॥
ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹ੍ਹਾ ਕਾਰਿ ਨ ਆਈ ॥੧॥
ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥
ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ
੨॥ {ਪੰਨਾ 1425}
ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਸ਼ਬਦ ਦੀ ਵੀਚਾਰ ਦੀ ਸਾਂਝ ਪਾਉਂਦਿਆਂ ਹੋਇਆ ਆਖਿਆ .... ਗੁਰੂ ਦਸਮ ਪਾਤਸ਼ਾਹ ਨੇ, ਗੁਰੂ ਨੇ ਸਾਰੀ ਸਿੱਖੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੋਵੇ ਤੇ ਕਿੰਨੀ ਬੇ-ਫਿਕ੍ਰੀ ਨਾਲ ਕਿੰਨਾ ਮੰਨ ਦੇ ਚਾਉ ਨਾਲ ਤੇ ਕਿੰਨਾ ਮੰਨ ਦੀ ਸ਼ਰਧਾ ਨਾਲ ਨਿਰਭੈਯਤਾ ਨਾਲ ਆਖਣਾ ਪਵੇਗਾ ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਮੇਰੀ ਬਾਣੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵਟੀ ਨੂੰ ਸਿਝਾਣ ਲੈਣਾ ਪਛਾਣ ਲੈਣਾ ਅਤੇ ਇਸ ਦੇ ਲਈ ਹਮੇਸ਼ਾ ਅਪਣਾ ਜੀਵਨ ਕੁਰਬਾਨ ਕਰਣ ਲਈ ਤੱਤਪਰ ਰਹਿਣਾ ... ਇਹੀ ਅਕਾਲ ਪੁਰਖ ਪ੍ਰਭੂ ਦੇ ਦਰਬਾਰ ਵਿਚ ਪ੍ਰਵਾਣਗੀ ਹੈ।
ਅਤੇ ਆਖਿਆ ਸਾਨੂੰ ਇੰਨੀ ਪਛਾਣ ਤਾਂ ਹੋਣੀ ਹੀ ਚਾਹੀਦੀ ਹੈ 'ਕਿ ਸਾਡਾ ਗੁਰੂ ਕੌਣ ਹੈ ....?
ਸਾਡਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.