ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘ ਸਿਡਨੀ ਆਸਟਰੇਲੀਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਧੀ-ਵਿਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਧੀ-ਵਿਧਾਨ
Page Visitors: 2892

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਧੀ-ਵਿਧਾਨ      
ਸਤਿਕਾਰਯੋਗ ਸਿੱਖ ਕੌਮ ਦੇ ਸ਼ੁੱਭ-ਚਿੰਤਕ ਜੀਓ,
 ਸਰਕਾਰੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, “ ਦੀ  ਸਿੱਖ  ਗੁਰਦੁਆਰਾ  ਐਕਟ 1925”  ਅਨੁਸਾਰ ਹੋਂਦ ਵਿਚ ਆਈ ।  ਇਸ  ਦਾ  ਕਾਰਜ-ਛੇਤ੍ਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਹੈ ! ਉੱਥੇ ਰਹਿੰਦੇ ਸਿੱਖ ਹੀ ਇਸ ਕਮੇਟੀ ਨੂੰ ਚੁਣਦੇ ਹਨ । ਜੰਮੂ-ਕਸ਼ਮੀਰ ਅਤੇ ਹੋਰ ਸਟੇਟਾਂ / ਬਾਹਰਲੇ ਦੇਸ਼ਾਂ ਦੇ ਸਿੱਖ ਇਸ ਕਮੇਟੀ ਦੀ ਧਾਰਾ ਵਿਚ ਨਹੀਂ ਆਉਂਦੇ ।
ਸਿੱਖ ਰਹਿਤ ਮਰਯਾਦਾ (1945) ਦੇ ਪਹਿਲੇ ਪੰਨੇ ‘ਤੇ ਬਿਆਨ ਕੀਤਾ ਹੋਇਆ ਹੈ:
 “ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫ਼ਾਰਿਸ਼ ਅਨੁਸਾਰ ਇਸ ਵਿਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੀ ਇਕੱਤ੍ਰਤਾ ਮਿਤੀ
3-2-45 ਦੇ ਮਤਾ ਨੰਬਰ 97 ਰਾਹੀਂ  “ਧਾਰਮਿਕ ਸਲਾਹਕਾਰ ਕਮੇਟੀ " ਨੂੰ  ਦਿੱਤੀ ਹੈ ! ਪਰ  “ਧਾਰਮਿਕ ਸਲਾਹਕਾਰ ਕਮੇਟੀ " ਨੇ ਪਿਛਲੇ  ੬੦-੭੦ ਸਾਲ ਤੋਂ ਆਪਣਾ ਫਰਜ਼ ਪੂਰਾ ਨਹੀਂ ਕੀਤਾ !  ਸਿੱਖ ਪੰਥ ਦੇ ਭਲੇ ਲਈ, ਇਸ ਵਿਚ ਲੋੜ ਅਨੁਸਾਰ ਕੁਝ  ਸੁਧਾਈ ਕਰਨੀ ਜ਼ਰੂਰੀ ਹੈ ਅਤੇ  “ਧਾਰਮਿਕ ਸਲਾਹਕਾਰ ਕਮੇਟੀ " ਨੂੰ  ਆਪਣਾ ਫਰਜ਼ ਪੂਰਾ ਕਰਨਾ ਬਣਦਾ ਹੈ !
 ਗੁਰੂ ਗੋਬਿੰਦ ਸਿੰਘ ਸਾਹਿਬ ਦੇ  ਫੁਰਮਾਨ: 
“ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ” 
ਅਨੁਸਾਰ  ਸਾਰੇ ਸਿੱਖਾਂ ਨੂੰ  ਕੇਵਲ ਗੁਰੂ ਗ੍ਰੰਥ ਸਾਹਿਬ  ਨੂੰ ਹੀ  ਗੁਰੂ ਮਨੰਣਾ ਚਾਹੀਦਾ ਹੈ  ।  ਹੋਰ-ਹੋਰ ਬਨਿਆਂ ਵਲ ਝਾਕ  ਰਖਣ ਵਾਲੇ , ਗੁਰੂ ਦੇ ਸਿੱਖ ਨਹੀਂ ਹੋ  ਸਕਦੇ ? ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਕਿਤਾਬ ਨੂੰ  ਕੋਈ ਧਾਰਮਿਕ ਮਾਨਤਾ ਨਹੀਂ ਦੇਣੀ ਚਾਹੀਦੀ !
ਗੁਰੂ ਸਾਹਿਬ ਸਾਨੂੰ ਸੇਧ ਬਖਸ਼ਿਸ਼ ਕਰਦੇ ਹਨ:
“ਗੁਰਬਾਣੀ ਇਸੁ ਜਗ ਮਹਿ ਚਾਨਣੁ  ਕਰਮਿ ਵਸੈ ਮਨਿ ਆਏ ॥” (ਪੰਨਾ 67)
ਫਿਰ ਅਸੀਂ ਅੰਧੇਰੇ ਵਿਚ ਕਿਉਂ ਟੱਕਰਾਂ ਮਾਰੀ ਜਾਈਏ ?
 ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਅਸਟ੍ਰੇਲੀਆ)

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.