ਕੈਟੇਗਰੀ

ਤੁਹਾਡੀ ਰਾਇ



ਕੁਲਵੰਤ ਸਿੰਘ ਢੇਸੀ
ਹਿੰਦੂ ਰਾਜ ਦਾ ਨਸ਼ਾ ਸਿਰ ਚੜ੍ਹ ਕੇ ਬੋਲਣ ਲੱਗਾ
ਹਿੰਦੂ ਰਾਜ ਦਾ ਨਸ਼ਾ ਸਿਰ ਚੜ੍ਹ ਕੇ ਬੋਲਣ ਲੱਗਾ
Page Visitors: 2602

ਹਿੰਦੂ ਰਾਜ ਦਾ ਨਸ਼ਾ ਸਿਰ ਚੜ੍ਹ ਕੇ ਬੋਲਣ ਲੱਗਾ
ਹੁਣੇ ਹੁਣੇ ਸਾਡੇ ਧਿਆਨ ਵਿਚ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਇੱਕ ਮੁਲਾਕਾਤ ਆਈ ਹੈ ਜਿਸ ਵਿਚ ਜਦੋਂ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਉਸ ਨੇ ਗੋਰਖਪੁਰ ਦੇ ਮੀਆਂ ਬਜਾਰ ਦਾ ਨਾਮ ਬਦਲ ਕੇ ਮਾਇਆ ਬਜਾਰ, ਅਲੀ ਨਗਰ ਦਾ ਨਾਮ ਬਦਲ ਕੇ ਆਰੀਆ ਨਗਰ, ਉੜਦੂ ਬਜਾਰ ਦਾ ਨਾਮ ਬਦਲ ਕੇ ਹਿੰਦੀ ਬਜਾਰ ਕਿਓਂ ਕਰ ਦਿਤਾ? ਕੀ ਉਸ ਦੇ ਦਿਲ ਵਿਚ ਮੁਸਲਮਾਨਾਂ ਲਈ ਕੋਈ ਵੀ ਥਾਂ ਨਹੀਂ ਹੈ? ਇਸ ਗੱਲ ਤੇ ਅਦਿਤਿਆਨਾਥ ਬੜਾ ਆਕੜ ਕੇ ਕਹਿੰਦਾ ਹੈ ਕਿ ਹਮਨੇ ਤੋ ਹਮਾਯੂੰਪੁਰ ਕਾ ਨਾਮ ਬਦਲ ਕਰ ਹਨੂੰਮਾਨਪੁਰ ਕਰ ਦਿੱਤਾ ਹੈ, ਇਸਲਾਮ ਪੁਰ ਕਾ ਨਾਮ ਬਦਲ ਕਰ ਇਸਰਪੁਰ ਕਰ ਦੀਆ ਹੈ ਔਰ ਭੀ ਕਰੇਂਗੇ; ਔਰ ਭੀ ਬਦਲੇਂਗੇ; ਜੋ ਹਮਾਰੇ ਅਨੁਕੂਲ ਹੋਗਾ ਵਹੀ ਕਰੇਂਗੇ ; ਜਿਸ ਸੇ ਹਮਾਰੇ ਪਹਿਚਾਨ ਹੋਂਗੀ ਉਸ ਕੋ ਕਰੇਂਗੇ, ਇਸ ਮੇਂ ਕੋਈ ਬੁਰਾ ਨਹੀਂ ਹੈ।
 ਜਦੋਂ ਉਸ ਨੂੰ ਪੁੱਛਿਆ ਗਿਆ ਕਿ ਨਾਮ ਬਦਲੀ ਪਿੱਛੇ ਉਸ ਦਾ ਤਰਕ ਕੀ ਹੈ ਅਤੇ ਉਹ (ਯੋਗੀ) ਕਪੜਿਆਂ ਤੋਂ ਬਾਹਰ ਆ ਕੇ ਕਹਿੰਦਾ ਹੈ ਕਿ ਇਹ ਦੇਸ਼ ਦੀ ਸੰਸਕ੍ਰਿਤੀ ਦਾ ਸਵਾਲ ਹੈ ਕਿ ਔਰੰਗਜੇਬ ਵਰਗਿਆਂ ਨੇ ਜੋ ਇਸਲਾਮ ਦੇ ਮੁਤਾਬਕ ਨਾਮਕਰਨ ਕੀਤੇ ਸਨ ਉਹਨਾ ਦਾ ਅਸੀਂ ਮੁੜ ਹਿੰਦੂਕਰਨ ਕਰਾਂਗੇ।
 ਜਦੋਂ ਯੋਗੀ ਨੂੰ ਇਹ ਪੁੱਛਿਆ ਗਿਆ ਕਿ ਕੀ ਉਹ ਤਾਜ ਮਹੱਲ ਨੂੰ ਰਾਮ ਮਹੱਲ ਕਰੇਗਾ ਤਾਂ ਉਹ ਦੋ ਟੁੱਕ ਜਵਾਬ ਦਿੰਦਾ ਕਹਿੰਦਾ ਹੈ ਕਿ ਕਿਓਂ ਨਹੀਂ ਕਰੇਂਗੇ? ਬਿਲਕੁਲ ਕੀਆ ਜਾਨਾ ਚਾਹੀਏ; ਅਵਸ਼ਕਤਾ ਹੈ ਤੋ ਕੀਆ ਜਾਨਾ ਚਾਹੀਏ।
ਜਦੋਂ ਦੇਸ਼ ਦੀ ਵਿਰਾਸਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਵੀ ਯੋਗੀ ਦਾ ਜਵਾਬ ਬੜਾ ਕੋਰਾ ਹੁੰਦਾ ਹੈ ਕਿ ਕੋਈ ਵਿਰਾਸਤ ਕੀ ਬਾਤ ਨਹੀਂ ਹੈ; ਜੋ ਦੇਸ਼ ਕੇ ਹਿਤ ਮੇਂ ਹੋ ਵਹੀ ਕੀਆ ਜਾਨਾ ਚਾਹੀਏ; ਬਿਨਾ ਸੰਕੋਚ ਕਰਨਾ ਚਾਹੀਏ। ਆਰ ਐਸ ਐਸ ਦੇ ਇਹ ਆਗੂ ਭਾਰਤ ਨੂੰ ਹਿੰਦੂ ਰਾਜ ਵਿਚ ਤਬਦੀਲ ਕਰਨ ਲਈ ਬਿਨਾ ਕਿਸੇ ਲੱਗ ਲਬੇੜ ਦੇ ਦੋ ਟੁੱਕ ਗੱਲਾਂ ਕਰ ਰਹੇ ਹਨ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਰ ਐਸ ਐਸ ਦੇ ਯੋਗੀ ਵਰਗੇ ਆਗੂਆਂ ਦਾ ਇਹ ਵਤੀਰਾ ਕੀ ਸਿਰਫ ਮੁਸਲਮਾਨਾਂ ਲਈ ਹੀ ਹੈ ਜਾਂ ਉਹ ਹਰ ਗੈਰ ਹਿੰਦੂ ਵਿਰਾਸਤ ਜਾ ਪਛਾਣ ਨੂੰ ਦੇਸ਼ ਵਿਰੋਧੀ ਕਰਾਰ ਦੇ ਕੇ ਉਸ ਤੇ ਹਮਲਾਵਰ ਹੁੰਦੇ ਰਹਿਣਗੇ? ਜਵਾਬ ਬੜਾ ਸਪੱਸ਼ਟ ਹੈ ਕਿ ਭਵਿੱਖ ਵਿਚ ਭਾਰਤ ਦੀ ਹਰ ਗੱਟ ਗਿਣਤੀ ਨੂੰ ਫਿਰਕੂ ਹਿੰਦੂ ਸ਼ਾਸਕਾਂ ਦੇ ਥੱਲੇ ਲੱਗ ਕੇ ਜੀਣਾ ਪਏਗਾ ਅਤੇ ਜਿਹੜਾ ਵੀ ਇਸ ਦਾ ਵਿਰੋਧ ਕਰੇਗਾ ਉਸ ਨੂੰ ਯੋਗੀ ਵਰਗੇ ਲੋਕ ਦੇਸ਼ ਧ੍ਰੋਹੀ ਕਹਿ ਕੇ ਥਾਂ ਸਿਰ ਲਿਆਉਣ ਲਈ ਹਰ ਕੋਸ਼ਿਸ਼ ਕਰਨਗੇ ਭਾਵੇਂ ਉਹ ਕਿੰਨੇ ਵੀ ਜੁਲਮੋ ਸਿਤਮ ਵਾਲੀ ਕਿਓਂ ਨਾ ਹੋਵੇ।
ਨਹਿਰੂ ਦਾ ਜਨਮ ਕੋਠੇ ਵਿਚ ਹੋਇਆ ਜਿਹਨਾ ਲੋਕਾਂ ਕੋਲ ਰਾਜ ਭਾਗ ਦੀ ਤਾਕਤ ਹੁੰਦੀ ਹੈ ਉਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਆਪਣੇ ਦਾਗੀ ਅਤੀਤ ਨੂੰ ਵੀ ਧੋ ਲੈਂਦੇ ਹਨ ਅਤੇ ਉਸ ਦੀ ਥਾਂ ਨਵਾਂ ਇਤਹਾਸ ਸਿਰਜ ਲੈਂਦੇ ਹਨ।
ਇਹਨੀ ਦਿਨੀ ਇੱਕ ਹੋਰ ਸਨਸਨੀ ਖੇਜ਼ ਪ੍ਰਗਟਾਵਾ ਪੰ: ਜਵਾਹਰ ਲਾਲ ਨਹਿਰੂ ਦੇ ਜਨਮ ਸਥਾਨ ਨੂੰ ਲੈ ਕੇ ਹੋਇਆ ਹੈ। ਕਿਹਾ ਜਾਂਦਾ ਹੈ ਕਿ ਪੰ: ਨਹਿਰੂ ਦਾ ਪਿਤਾ ਮੋਤੀ ਲਾਲ ਨਹਿਰੂ ਕੋਈ ਬਹੁਤਾ ਪੜ੍ਹਿਆ ਲਿਖਿਆ ਵਿਅਕਤੀ ਨਹੀਂ ਸੀ। ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਹੋ ਗਿਆ ਅਤੇ ਰੋਜੀ ਰੋਟੀ ਦੀ ਤਲਾਸ਼ ਵਿਚ ਮੋਤੀ ਲਾਲ ਇਲਾਹਾਬਾਦ ਦੇ ਮੀਰ ਗੰਜ ਇਲਾਕੇ ਵਿਚ ਰਹਿਣ ਲੱਗ ਪਿਆ। ਮੀਰ ਗੰਜ ਉਹ ਇਲਾਕਾ ਹੈ ਜਿਥੇ ਕਿ ਕਦੀ ਤੁਰਕ ਅਤੇ ਮੁਗਲ ਸਾਸ਼ਕ ਹਿੰਦੂ ਔਰਤਾਂ ਨੂੰ ਆਪਣੇ ਮਨੋਰੰਜਨ ਲਈ ਰੱਖਦੇ ਸਨ। ਮੋਤੀ ਲਾਲ ਇਸ ਜਗ੍ਹਾ ਆਪਣੀ ਤੀਸਰੀ ਜਨਾਨੀ ਨਾਲ ਵੇਸਵਾ ਘਰ ਵਿਚ ਹੁੱਕਾ ਪੇਸ਼ੀ ਦਾ ਕੰਮ ਕਰਦ ਸੀ। ਇਥੇ ਹੀ ਉਸ ਦੀ ਜਾਣਕਾਰੀ ਉੱਚ ਅਦਾਲਤ ਦੇ ਵਕੀਲ ਮੁਖਤਾਰ ਅਲੀ ਨਾਲ ਹੋਈ ਜਿਸ ਨੇ ਕਿ ਦਿਨ ਸਮੇਂ ਕਚਹਿਰੀ ਵਿਚ ਮੋਤੀ ਲਾਲ ਤੋ ਮੁਖਤਾਰ ਦਾ ਕੰਮ ਲੈਣਾ ਸ਼ੁਰੂ ਕੀਤਾ। ਇਸੇ ਸਮੇਂ ਮੋਤੀ ਲਾਲ ਦੀ ਤੀਸਰੀ ਪਤਨੀ ਨੇ ਜਵਾਹਰ ਲਾਲ ਨਹਿਰੂ ਨੂੰ ਕੋਠਾ ਨੰਬਰ 44 ਵਿਚ ਜਨਮ ਦਿੱਤਾ।
ਜਵਾਹਰ ਲਾਲ ਨਹਿਰੂ ਨੇ ਭਾਰਤ ਦਾ ਪ੍ਰਧਾਨ ਮੰਤ੍ਰੀ ਬਣਦਿਆਂ ਪਹਿਲਾ ਕੰਮ ਮੀਰ ਗੰਜ ਦੇ ਉਸ ਮਕਾਨ ਨੂੰ ਤੜਵਾਉਣ ਦਾ ਕੀਤਾ। ਜਵਾਹਰ ਲਾਲ ਦੇ ਜਨਮ ਸਬੰਧੀ ਅਫਵਾਹ ਇਹ ਫੈਲਾ ਦਿੱਤੀ ਕਿ ਉਹ ਅਨੰਦ ਭਵਨ ਦੇ ਇਸ਼ਰਤ ਮਹਿਲ ਵਿਚ ਪੈਦਾ ਹੋਇਆ ਸੀ, ਜਦ ਕਿ ਅਨੰਦ ਭਵਨ ਉਸ ਵੇਲੇ ਸੀ ਹੀ ਨਹੀਂ। ਮਗਰੋਂ ਕੁਝ ਸਮਾਜ ਸੇਵਕਾਂ ਨੇ ਮੀਰ ਗੰਜ ਇਲਾਕੇ ਵਿਚ ਵੇਸਵਾਗਮਨੀ ਬੰਦ ਕਰਕੇ ਅਤੇ ਇਲਾਕੇ ਦਾ ਸੁੰਦਰੀ ਕਰਨ ਕਰਕੇ ਉਸ ਨੂੰ ਰਾਸ਼ਟਰੀ ਧਰੋਹਰ ਦੀ ਪਛਾਣ ਦੇਣ ਦੀ ਕੋਸ਼ਿਸ਼ ਕੀਤੀ ਗਈ। ਸਮਾਜਕ ਕਾਰਜ ਕਰਤਾਵਾ ਨੇ ਇਸ ਥਾਂ ਤੇ ਨਹਿਰੂ ਦੀ ਮੂਰਤੀ ਸਥਾਪਤ ਕਰਨ ਲਈ ਜਿਲਾ ਪ੍ਰਸ਼ਾਸਨ ਅੱਗੇ ਕਈ ਫਰਿਆਦਾਂ ਕੀਤੀਆਂ ਅਤੇ ਜਦੋਂ ਗੱਲ ਨਾ ਬਣੀ ਤਾਂ ਇਲਾਹਾਬਾਦ ਹਾਈਕੋਰਟ ਦਾ ਦਰਵਾਜਾ ਖੜਕਾਇਆ। ਜਸਟਿਸ ਤਰੁਣ ਅਗਰਵਾਲ ਅਤੇ ਪੀ ਸੀ ਤ੍ਰਿਪਾਠੀ ਦੇ ਬੈਂਚ ਨੇ ਇਸ ਮਾਮਲੇ ਦੀ ਸਸੁਣਵਾਈ ਕਰਦਿਆਂ ਇਲਾਹਾਬਾਦ ਹਾਈਕੋਰਟ ਦੇ ਜਿਲਾ ਅਧਿਕਾਰੀ ਨੂੰ ਉਚਿਤ ਫੈਸਲਾ ਲੈਣ ਲਈ ਕਿਹਾ ਸੀ। ਕੁਝ ਸਮਾਂ ਪਹਿਲਾਂ ਇਲਾਹਾਬਾਦ ਹਾਈ ਕੋਰਟ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਜਦ ਕਿ ਹੁਣ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਨਹਿਰੂ ਦਾ ਜਨਮ ਬਦਨਾਮ ਮੀਰ ਗੰਜ ਦੇ ਇੱਕ ਕੋਠੇ ਵਿਚ ਹੋਇਆ ਸੀ।
2023 ਤਕ ਹਿੰਦੂ ਰਾਜ ਰਾਸ਼ਟਰ ਕਾਇਮ!
ਹਿੰਦੂ ਜਨਜਾਗ੍ਰਿਤੀ ਸੰਸਥਾਨ ਨਾਮ ਦੀ ਸੰਸਥਾ ਵਲੋਂ ਗੋਆ ਵਿਚ 14 ਤੋਂ 17 ਜੂਨ ਤਕ 150 ਹਿੰਦੂ ਜਥੇਬੰਦੀਆਂ ਨੂੰ ਇੱਕਠਿਆਂ ਕਰਕੇ ਸੰਨ 2023 ਤਕ ਐਲਾਨੀਆ ਤੌਰ ਤੇ ਹਿੰਦੂ ਰਾਜ ਕਾਇਮ ਕਰਨ ਲਈ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਸੰਸਥਾ ਦੇ ਬੁਲਾਰੇ ਉਦੇ ਧੂਰੀ ਦਾ ਕਹਿਣਾ ਹੈ ਕਿ ਯੂ ਪੀ ਵਿਚ ਹਿੰਦੂ ਰਾਸ਼ਟਰ ਦੇ ਮਜ਼ਬੂਤ ਪ੍ਰਤੀਕ ਯੋਗੀ ਅਦਿਤਿਆਨਾਥ ਨੂੰ ਲੋਕਾਂ ਵਲੋਂ ਭਾਰੀ ਜਨਮਤ ਦਾ ਭਾਵ ਹੀ ਇਹ ਹੈ ਕਿ ਭਾਰਤ ਦੇ ਲੋਕ ਹਿੰਦੂ ਰਾਸ਼ਟਰ ਚਹੁੰਦੇ ਹਨ। ਧੂਰੀ ਇਸ ਮਕਸਦ ਲਈ ਸਾਰੇ ਹਿੰਦੂ ਦਲਾਂ ਨੂੰ ਇੱਕ ਝੰਡੇ ਹੇਠ ਇਕੱਠਿਆਂ ਕਰ ਰਿਹਾ ਹੈ। ਇਹ ਆਗੂ ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਨੂੰ ‘ਆਪਣਾ’ ਕਹਿੰਦਾ ਹੈ ਪਰ ਉਸ ਤੇ ਔਖਾ ਵੀ ਹੈ ਕਿ ਸਰਕਾਰ ਨੇ ਨਾਂ ਤਾਂ ਕਸ਼ਮੀਰ ਵਿਚ ਧਾਰਾ 370 ਖਤਮ ਕੀਤੀ ਹੈ ਅਤੇ ਨਾ ਹੀ ਅਯੋਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਕੀਤਾ ਹੈ। ਹਿੰਦੂ ਰਾਸ਼ਟਰ ਦੇ ਨਿਰਮਾਣ ਲਈ ਇਹ ਮੋਦੀ ਦੇ ਧੀਵੇਂ ਪੈਂਤੜੇ ਨਾਲ ਵੀ ਖੁਸ਼ ਨਹੀਂ ਹੈ।
ਕਾਂਗਰਸ ਨੇ ਭਾਜਪਾ ਤੇ ਇਲਜਾਮ ਲਾਇਆ ਹੈ ਕਿ ਇਹ ਉਲਾਰ ਸੰਸਥਾਵਾਂ ਉਸੇ ਦੇ ਇਸ਼ਾਰੇ ਤੇ ਹੀ ਕੰਮ ਕਰਦੀਆਂ ਹਨ। ਮਹਾਰਸ਼ਟਰ ਦੇ ਕਾਂਗਰਸੀ ਬੁਲਾਰੇ ਸਚਿਨ ਸਾਵੰਤ ਨੇ ਕਿਹਾ ਹੇ ਕਿ ਸਰਕਾਰ ਕੋਲ ਇਹਨਾ ਨੂੰ ਬੈਨ ਕਰਨ ਲਈ ਪੁਖਤਾ ਸਬੂਤ ਹੁੰਦੇ ਹੋਏ ਵੀ ਸਰਕਾਰ ਨੇ ਇਹਨਾ ਪ੍ਰਤੀ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਅਤੇ ਇਹਨਾ ਜਨੂੰਨੀ ਲੋਕਾਂ ਨੂੰ ਕਾਨੂੰਨ ਹੱਥਾਂ ਵਿਚ ਲੈਣ ਲਈ ਖੁਲ੍ਹ ਦਿੱਤੀ ਹੈ। ਹਿੰਦੂ ਜਨਾਜਾਗ੍ਰਿਤੀ ਸੰਸਥਾਨ ਸਿਰ ਸੰਨ 2003 ਵਿਚ ਨਰਿੰਦਰ ਦਬੋਲਕਰ ਦੇ ਕਤਲ ਦਾ ਕੇਸ ਵੀ ਹੈ । ਦਬੋਲਕਰ ਅੰਧਵਿਸ਼ਵਾਸ ਵਿਰੋਧੀ ਕਾਰਕੁੰਨ ਸਨ। ਇਸ ਕਤਲ ਸਬੰਧੀ ਸੀ ਬੀ ਆਈ ਨੇ ਵਰਿੰਦਰ ਤਾਵੜੇ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਹਿੰਦੂ ਜਨਜਾਗ੍ਰਿਤੀ ਸੰਸਥਾਨ ਅਤੇ ਸਨਾਤਨ ਸੰਸਥਾ ਨਾਲ ਜੁੜਿਆ ਹੋਇਆ ਸੀ।
ਬੱਚਿਆਂ ਦੀਆਂ ਪਾਠ ਪੁਸਤਕਾਂ ਵਿਚੋਂ ਸਿੱਖੀ ਦੀ ਪ੍ਰਮਾਣਕਤਾ ਨੂੰ ਖਤਮ ਕਰਕੇ ਉਸ ਵਿਚ ਰਲਾ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਰਦੁਆਰ ਅਤੇ ਇੰਦੌਰ ਵਿਚ ਸਾਡੇ ਗੁਰਦੁਆਰੇ ਢਾ ਦਿੱਤੇ ਗਏ ਹਨ। ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਦੀ ਰੈਫਰੈਂਸ ਲਾਇਬਰੇਰੀ ਵਿਚੋਂ ਜੂਨ 1984 ਦੇ ਹਮਲੇ ਸਮੇਂ ਚੋਰੀ ਕੀਤਾ ਇਤਹਾਸ ਅਤੇ ਕੀਮਤੀ ਨਿਸ਼ਾਨੀਆਂ ਅਜੇ ਤਕ ਵਾਪਸ ਨਹੀਂ ਕੀਤੀਆਂ ਗਈਆਂ ਅਤੇ ਸਰਕਾਰ ਦੀ ਕਠਪੁਤਲੀ ਬਣੇ ਅਕਾਲੀ ਆਗੂਆਂ ਨੇ ਇਸ ਸਬੰਧੀ ਨਾ ਹੀ ਕੋਈ ਮੁਹਿੰਮ ਸ਼ੁਰੂ ਕੀਤੀ। 722 ਪੰਨਿਆਂ ਦੀ ਹਿੰਦੀ ਵਿਚ ਪ੍ਰਕਾਸ਼ਤ ‘ਸਿੱਖ ਇਤਹਾਸ’ਨਾਮ ਦੀ ਪੁਸਤਕ ਲਗਾਤਾਰ 7 ਵਰ੍ਹੇ ਵਿਕਦੀ ਰਹੀ ਜਿਸ ਵਿਚ ਸਾਡੇ ਗੁਰੂ ਸਾਹਿਬਾਨ ਬਾਰੇ ਜੋ ਕੁਝ ਲਿਖਿਆ ਗਿਆ ਸੀ ਉਸ ਨੂੰ ਉਸ ਨੂੰ ਦੱਸਣਾ ਬਹੁਤ ਔਖਾ ਹੈ। ਬਾਬਰੀ ਮਸਜਿਦ ਵਾਂਗ ਹੀ ਦਰਬਾਰ ਸਾਹਿਬ ਬਾਰੇ ਵੀ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਉਸ ਜਗ੍ਹਾ ਤੇ ਪਹਿਲਾਂ ਮੰਦਰ ਹੋਇਆ ਕਰਦਾ ਸੀ।
ਸਰਕਾਰ ਦੇ ਇਸ਼ਾਰਿਆਂ ਤੇ ਦਿਨ ਰਾਤ ਨੱਚਣ ਵਾਲੇ ਅਖੌਤੀ ਪੰਥਕ ਆਗੂ ਵੀ ਇਹਨਾ ਮੁੱਦਿਆਂ ਤੇ ਅੱਖਾਂ ਮੀਟੀ ਬੈਠੇ ਹਨ ਸਗੋਂ ਉਹਨਾ ਦਾ ਤਾਂ ਜੋਰ ਲੱਗਾ ਹੋਇਆ ਹੈ ਕਿ ਦੁਸ਼ਮਣ ਤਾਕਤਾਂ ਦੇ ਇਸ਼ਾਰੇ ਤੇ ਪੰਥ ਪ੍ਰਵਾਣਤ ਮਰਿਯਾਦਾ ਸਬੰਧੀ ਰੋਲ ਘਚੋਲਾ ਖੜ੍ਹਾ ਕਰਕੇ ਪੰਥ ਨੂੰ ਗ੍ਰਹਿ ਯੁੱਧ ਵਲ ਧੱਕ ਦਿੱਤਾ ਜਾਵੇ।
ਹੁਣੇ ਹੁਣੇ ਇਹ ਵੀ ਪਤਾ ਲੱਗਾ ਹੈ ਸਾਲ 2003 ਨੂੰ ਪ੍ਰਵਾਣਤ ਹੋਏ ਨਾਨਕਸ਼ਾਹੀ ਕੇਲੰਡਰ ਮੁਤਾਬਕ 16 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਮਨਾਉਣ ਲਈ ਪਾਕਿਸਤਾਨ ਜਾ ਰਹੀਆਂ ਸੰਗਤਾਂ ਨੂੰ ਸਰਕਾਰ ਨੇ ਅਟਾਰੀ ਸਟੇਸ਼ਨ ਤੇ ਗੱਡੀ ਨਹੀਂ ਚੜ੍ਹਨ ਦਿੱਤਾ ਭਾਵੇਂ ਕਿ ਸਿੱਖਾਂ ਕੋਲ ਪਾਕਿਸਤਾਨ ਦੇ ਵੀਜੇ ਵੀ ਲੱਗੇ ਹੋਏ ਸਨ। ਭਾਵ ਇਹ ਕਿ ਸਿੱਖ ਪੰਥ ਹੁਣ ਗੁਰਪੁਰਬ ਵੀ ਸਰਕਾਰ ਦੀ ਮਰਜੀ ਮੁਤਾਬਕ ਹੀ ਮਨਾ ਸਕਣਗੇ। ਸਿੱਖ ਭਾਈਚਾਰੇ ਦੇ ਸਮੂਹ ਆਗੂਆਂ ਨੂੰ ਚਾਹੀਦਾ ਹੈ ਕਿ ਇਸ ਵੇਲੇ ਉਹ ਆਪਣੇ ਸਾਰੇ ਮਤਭੇਦ ਭੁਲਾ ਕੇ ਵਿਆਪਕ ਚਣੌਤੀਆਂ ਨਾਲ ਸਿੱਝਣ ਲਈ ਰਲ ਮਿਲ ਕੇ ਵਿਚਾਰ ਗੋਸ਼ਟੀਆਂ ਕਰਨ ਦੀ ਕ੍ਰਿਪਾਲਤਾ ਕਰਨ, ਵਰਨਾ ਉਹਨਾ ਦੀ ਹਾਲਤ- ‘ਲਮਹੋਂ ਨੇ ਖਤਾ ਕੀ ਸਦੀਓਂ ਨੇ ਸਜਾਂ ਪਾਈ’ ਵਾਲੀ ਹੋ ਜਾਵੇਗੀ।
ਲੇਖਕ- ਕੁਲਵੰਤ ਸਿੰਘ ਢੇਸੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.