ਕੈਟੇਗਰੀ

ਤੁਹਾਡੀ ਰਾਇ



ਅਤਿੰਦਰ ਪਾਲ ਸਿੰਘ ਖਾਲਸਤਾਨੀ
"ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ? (ਭਾਗ 2)
"ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ? (ਭਾਗ 2)
Page Visitors: 2781

 

"ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ? (ਭਾਗ 2)
ਦਾ "ਗੁਰਮਤਿ ਪ੍ਰਣਾਲੀ" ਦੀ ਰੌਸ਼ਨੀ ਵਿਚ ਉੱਤਰ
20 ਅਕਤੂਬਰ ਦਾ ਦਿਨ ਸਿੱਖਾਂ ਵਿਚ ਦਸ ਗੁਰੂ ਸਰੀਰਾਂ ਦੀ ਸਰੀਰ ਜੁਗਤਿ ਦੇ ਪ੍ਰਵੇਸ਼ ਕਰ ਜਾਣ ਦਾ ਦਿਨ ਹੈ। ਇਸ ਲਈ ਇਹ ਸਿੱਖ ਹਸਤੀ ਲਈ ਬਹੁਤ ਵੱਡਾ ਕੌਮੀ ਦਿਹਾੜਾ ਹੈ। 1708 ਨੂੰ ਇਸੇ ਦਿਨ ਨੰਦੇੜ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰ ਰੂਪ ਵਿਚ ਦਸ ਗੁਰੂ ਸਾਹਿਬਾਨਾਂ ਦੀ ਸਰੀਰ ਜੁਗਤਿ ਨੂੰ ਮੁਕਾ ਕੇ, ਸਰੀਰ ਗੁਰੂ ਖ਼ਾਲਸੇ ਨੂੰ ਸਥਾਪਿਤ ਕਰ ਆਦੇਸ਼ ਦੇ ਦਿੱਤਾ ਕਿ
 "ਗੁਰੂ ਖਾਲਸਾ ਖਾਲਸਾ ਗੁਰੂ ॥ ਅਬਿ ਤੇ ਹੋਇ ਐਸੀ ਬਿਧਿ ਸ਼ੁਰੂ ॥
ਅਪਨੀ ਜੋਤਿ ਖਾਲਸੇ ਬਿਖੈ ॥ ਹਮ ਨੇ ਧਰੀ ਸਕਲ ਜਗ ਪਿਖੈ ॥20"
 ਦੋਹਰਾ॥"ਖ਼ਾਲਸੋ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਇ ॥
ਆਨ ਨ ਮਾਂਨੈ ਆਨ ਕੀ,
ਇਕ ਸੱਚੇ ਬਿਨ ਪਾਸ਼ਾਹ35"
 ਦੋਹਰਾ ॥"ਗੁਰੂ ਖ਼ਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ ਜੋ ਸਿਖ ਮੋ ਮਿਲਬੋ ਚਹਿਹ, ਖੋਜ ਇਨਹੁ ਮਹਿ ਲੇਹੁ24
 ਅਕਾਲ ਪੁਰਖ ਕੀ ਮੂਰਤਿ ਏਹ ॥ ਪਰਗਟ ਅਕਾਲ ਖਾਲਸਾ ਦੇਹਿ ॥
 
ਯਾਮੇਂ ਰੰਚ ਨਹਿ ਮਿਥਿਆ ਭਾਖੀ
ਗੁਰ ਨਾਨਕ ਗੁਰ ਅੰਗਦ ਸਾਖੀ28
ਦੋਹਰਾ ॥ਲੈਣਾ ਦੇਣਾ ਖਾਲਸੇ, ਆਨ ਦੇਵ ਸਭ ਝੂਠ ਅਉਰ ਦੇਵ ਇਵ ਮਾਨੀਏ, ਜਿਉਂ ਬਾਰੂ ਕੀ ਮੂਠ29
 ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ30"
ਸਤਿਕਾਰ ਨਾਲ ਇਸੇ ਦਿਨ ਇਹ ਪੁਸਤਕ, "10 ਨਵੰਬਰ 2016 ਨੂੰ ਸਰਬੱਤ ਖ਼ਾਲਸਾ ਦੇ ਸੱਦੇ ਜਾਣ ਤੋਂ ਪਹਿਲਾਂ" ਪਾਠਕਾਂ ਸਮੇਤ "ਸਰਬੱਤ ਖ਼ਾਲਸਾ" ਲਈ ਸਰਗਰਮ ਸਭਨਾਂ ਧਿਰਾਂ ਦੇ ਹੱਥਾਂ ਵਿਚ ਦਿੰਦੇ ਹੋਏ ਮੈਨੂੰ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਆਓ ਕੋਈ ਠੋਸ, ਨਿੱਘਰ ਅਤੇ ਭਵਿੱਖ ਘਾੜਤ ਫ਼ੈਸਲੇ ਕਰੀਏ.....
ਜਿੱਥੋਂ ਤਕ "ਸਰਬੱਤ ਖ਼ਾਲਸਾ" ਦੇ ਵਿਧੀ ਵਿਧਾਨ ਦੇ ਘੜਨ ਦਾ ਪ੍ਰਸ਼ਨ ਹੈ ਤਾਂ ਇਹ ਆਪਣੇ ਆਪ ਵਿਚ ਹੀ ਇੱਕ ਗ਼ਲਤ ਸੋਚ ਇਸ ਲਈ ਹੈ ਕਿ ਸਿੱਖ ਵਿਰਸੇ ਵਿਚ ਇਹ ਸਭ ਕੀਤਾ ਜਾ ਚੁਕਾ ਹੈ। ਧੜਿਆਂ ਵਿਚ ਕੈਦ ਅੱਜ ਦਾ ਸਿੱਖ ਉਸ ਤੋਂ ਸੁਧਰਿਆ ਤੇ ਚੰਗੇਰਾ ਕੰਮ ਸ਼ਾਇਦ ਨਾਂਹ ਕਰ ਸਕੇ। ਆਧੁਨਿਕ ਯੁੱਗ ਵਿਚ ਇਸ ਦੇ ਵਿਧੀ ਵਿਧਾਨ ਅਤੇ ਅਮਲ ਦਾ ਵਿਵਹਾਰਿਕ ਰੂਪ "ਖ਼ਾਲਸੇ" ਵੱਲੋਂ "ਸਿੱਖ ਰਹਿਤ ਮਰਿਆਦਾ ਨੂੰ ਤਿਆਰ ਕਰਨ ਅਤੇ ਲਾਗੂ ਕਰਨ" ਦੇ ਰੂਪ ਵਿਚ ਸਾਡੇ ਪਾਸ ਮੌਜੂਦ ਹੈ। ਉਸੇ ਢੰਗ, ਤਰੀਕਾਕਾਰ, ਚਲਨ ਅਤੇ ਵਿਧੀ ਨੂੰ ਹੀ ਅਪਣਾਇਆ, ਧੜਿਆਂ ਵਿਚ ਵੰਡੇ ਪਏ ਸਿੱਖ ਨੂੰ ਹੁਣ ਇੱਕ ਮੁੱਠ ਕੀਤਾ ਜਾ ਸਕਦਾ ਹੈ। ਇਸ ਲਈ ਮੈਂ "ਸਰਬੱਤ ਖ਼ਾਲਸਾ" ਲਈ ਨਵੇਂ ਵਿਧੀ ਵਿਧਾਨ ਘੜਨ ਦੀ ਕੋਈ ਲੋੜ ਨਹੀਂ ਸਮਝਦਾ। ਹਾਂ, ਇਹ ਕਿਸ ਉਦੇਸ਼ ਲਈ ਹੋਵੇ ਤੇ ਕੀ ਸੰਕਲਪ, ਨਿਸ਼ਚਾ ਅਤੇ ਮੰਜ਼ਿਲ ਕੌਮ ਲਈ ਨੀਅਤ ਕਰੇ ਇਨ੍ਹਾਂ ਵਿਸ਼ਿਆਂ ਨੂੰ ਵਿਚਾਰਨ ਦੀ ਲੋੜ ਹੈ, ਤੇ ਇਹੋ ਵਿਸ਼ਾਂ ਦਾਸ ਆਪ ਜੀ ਦੇ ਸਨਮੁੱਖ ਪੇਸ਼ ਕਰ ਰਿਹਾ ਹੈ; ਇਸ ਤੇ ਗੰਭੀਰ ਵਿਚਾਰ ਅਤੇ ਸੰਵਾਦ ਦੀ ਤੀਬਰ ਲੋੜ ਹੈ। ਹੇਠਲੇ ਵਿਸ਼ੇ ਇਨ੍ਹਾਂ ਚੁਨੌਤੀਆਂ ਨੂੰ ਹੀ ਬੌਚਨ ਅਤੇ ਉਨ੍ਹਾਂ ਦੇ ਸਿਲਸਿਲੇਵਾਰ ਹੱਲ ਪੇਸ਼ ਕਰਦੇ ਹਨ; ਜਿਸ ਤੋਂ ਬਾਅਦ ਹੀ ਸਿੱਖ ਆਪਣੀ ਅਸਲ ਮੰਜ਼ਿਲ ਨੂੰ ਫ਼ਤਿਹ ਕਰ ਸਕਦੇ ਹਨ । ਇਸ ਲਈ ਧਿਆਨ, ਸਬਰ ਅਤੇ ਬਿਬੇਕ ਨਾਲ ਇਨ੍ਹਾਂ ਨੂੰ ਸਿਲਸਿਲੇਵਾਰ ਪੜ੍ਹਨ ਦੀ ਕਿਰਪਾਲਤਾ ਕਰਨ ਦੀ ਦਾਸ ਬੇਨਤੀ ਕਰਦਾ ਹੈ।

 

 

 

ਸਿੱਖ ਧਰਮ ਵਿਚ "ਪੰਥ ਗੁਰੂ" ਦਾ ਸੰਕਲਪ ਕੀ ਹੈ

ਅਤੇ ਕਿਵੇਂ ਸੰਪੂਰਨ ਹੁੰਦਾ ਹੈ

ਗੁਰੂ ਗ੍ਰੰਥ ਸਾਹਿਬ ਜੀ ਵਿਚ ਦਿੱਤੇ ਹੁਕਮ ਅਨੁਸਾਰ :
 "ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥"
 ਗੁਰਤਾ ਦੇ ਇਸ ਆਦਿ ਸਿਧਾਂਤ ਤੇ ਕੁੰਜੀਵਤ ਵਿਚਾਰ ਕਰਨ ਤੋਂ ਪਹਿਲਾਂ ਇਹ ਸਮਝਣਾ ਅਤਿ ਆਵੱਸ਼ਕ ਹੈ ਕਿ ਸਿੱਖ, ਸਿੰਘ, ਖ਼ਾਲਸਾ ਅਤੇ ਪੰਥ ਕੀ ਹੈ ਅਤੇ ਕੌਣ ਹੈ ?
 
ਗੁਰੂ ਕੌਣ ਅਤੇ ਕਿਵੇਂ ਹੈ ?           ਤਾਂ ਹੀ ਅਸੀਂ ਮੂਲ ਵਿਚਾਰ ਨੂੰ ਗ੍ਰਹਿਣ ਕਰਨ ਦੀ ਇਮਾਨਦਾਰੀ ਕਰ ਸਕਾਂਗੇ।
ਖ਼ਾਲਸਾਈ ਪੰਥਕ ਚਿਤ-ਅੰਦਰਲੀ ਆਤਮਿਕ ਸ਼ਬਦਾਵਲੀ ਬਾਰੇ ਅਸਪਸ਼ਟਤਾ ਕਰਕੇ ਗੁਰਮਤਿ ਜਿਸ ਨੂੰ 'ਬਿਪਰਨ ਕੀ ਰੀਤ' ਦਾ ਦਰਜਾ ਦਿੰਦੀ ਹੈ; ਉਨ੍ਹਾਂ ਹੀ ਗ੍ਰੰਥਾਂ ਦੀ ਓਟ ਨਾਲ ਸਿੱਖ, ਆਪਣੀ ਨਿੱਜ ਦੀ ਪਹਿਚਾਣ ਬਤੌਰ "ਖ਼ਾਲਸਾ" ਨਹੀਂ ਕਰ ਸਕੇ ।
ਸਿੱਖ ਕੌਮ ਨੂੰ "ਗੁਰੂ ਪੰਥ" ਦੀ ਸਤਾ ਬਹਾਲੀ ਅਤੇ ਹੁਕਮ ਵਰਤਾਰੇ ਦੀ ਤਖ਼ਤ ਉੱਪਰ 'ਤਾਜ ਪੋਸ਼ੀ' ਲਈ ਅਡੋਲ ਧਾਰਮਿਕ ਵਿਸ਼ਵਾਸ ਅਤੇ ਮਨ ਦੀ ਮਜ਼ਬੂਤੀ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭਲੇ ਬਿਨਾਂ ਸ਼ੀਰਸ਼ਕ "ੴ ਤੋਂ ਗੁਰ ਪ੍ਰਸਾਦਿ" ਸ਼ਬਦਾਂ ਵਿਚਲੇ ਸੈਭੰ ਦੀ ਇਹੋ ਅੰਤਰ ਆਤਮਾ ਦੀ ਧੁਨੀ ਹੈ।
"
ਸ਼ਬਦ ਗੁਰੂ" ਦੇ ਅਕਾਲੀ ਸਿਧਾਂਤ ਦੇ ਸੰਕਲਪ ਪੁਰਖ ਗੁਰੂ ਨਾਨਕ ਸਾਹਿਬ ਜੀ ਨੇ ਦਸ ਗੁਰੂ ਜੋਤਿ ਸਰੀਰਾਂ ਰਾਹੀਂ ਸਿੱਖੀ ਵਿਚ ਗੁਰਤਾ ਪਦਵੀ ਦਾ ਸਰਗੁਨ ਸਰੂਪ ਸਿੱਖ, ਸਿੱਖ ਗੁਰੂ ਗੁਰੂ ਸਿੱਖ, ਸਿੰਘ, ਖ਼ਾਲਸਾ ਅਤੇ ਪੰਥ ਦੀਆਂ ਪਰਤਾਂ ਵਿਚ ਗੁਰਤਾ ਸਿਖਰ ਦੀ ਉੱਤਮਤਾ ਤਕ ਪਹੁੰਚਾਇਆ ਹੈ। ਗੁਰੂ ਪਦਵੀ ਧਾਰੀ ਨਿਰਗੁਨ ਸਰੂਪ ਨਿਮਿਤ "ਸ਼ਬਦ ਗੁਰੂ ਜੋਤਿ" ਦੇ ਹਕੀਕੀ ਵਰਤਾਰੇ ਦੇ ਅਮਲ ਨੂੰ ਸਾਹਮਣੇ ਪ੍ਰਤੱਖ ਸੁਭਾਏਮਾਨ ਕਰਨ ਦਾ ਜੁਗਤੀ ਸਰੂਪ "ਗੁਰੂ ਪੰਥ" ਨੂੰ ਬਣਾ ਕੇ ਸਥਾਪਿਤ ਕੀਤਾ ਹੈ। ਇਸ ਨੂੰ ਸਮਝਣ ਲਈ ਸਿੱਖ ਗੁਰਤਾ ਸਿਧਾਂਤ ਦੇ ਸੰਕਲਪ ਵਿਚਲੀ ਅੱਡਰੀ ਸ਼ਖ਼ਸੀਅਤ ਅਤੇ ਵੱਖਰੀ ਹਸਤੀ; ਤੇਜੱਸਵੀ ਪ੍ਰਕਿਰਤੀ ਅਤੇ ਗੌਰਵਸ਼ਾਲੀ ਪੁਰਸ਼ ਦਾ "ਸ਼ਬਦ ਗੁਰੂ" ਦੇ ਨਾਲੋਂ ਨਾਲ ਗੁਰੂ ਪਾਤਸ਼ਾਹੀਆਂ ਦੇ ਸਮਕਾਲੀ ਗਵਾਹੀਆਂ ਦਾ ਪ੍ਰਮਾਣਿਕ ਅਧਿਐਨ ਕਰਨਾ ਤੇ ਇੰਜ "ਗੁਰਤਾ ਦੇ ਸਿੱਖ ਸੰਕਲਪ" ਨੂੰ "ਗੁਰਮਤਿ" ਨਿਰਣੈ ਵਿਚ ਸਮਝਣ ਤਕ ਅੱਪੜਨਾ ਬਹੁਤ ਜ਼ਰੂਰੀ ਹੈ। ਮਨੁੱਖੀ ਸਰੀਰ ਵਿਚ ਸਿੱਖ ਮਨੁੱਖ ਇੱਕੋ ਵੇਲੇ ਸਿੱਖ, ਸਿੰਘ, ਖ਼ਾਲਸਾ ਅਤੇ ਪੰਥ ਦੀਆਂ ਚਹੁਮੁਖੀ ਚਾਰਭੁਜੀ ਕੁਦਰਤੀ ਪਾਸਾਰੇ ਦੇ ਹੁਕਮ ਵਰਤਾਰੇ ਨੂੰ ਆਪਣੇ ਅੰਦਰ ਜਿਉਂਦਾ ਹੋਇਆ ਸਮਾਈ ਬੈਠਾ ਹੈ। ਇਸ ਤੋਂ ਬਾਅਦ ਉਹ ਪੰਜਵੀਂ ਅਵਸਥਾ 'ਪੰਚੀ ਪਰਮੇਸ਼ਰ' ਸਰੂਪ "ਗੁਰੂ ਪੰਥ ਦੀ ਗੁਰਿਆਈ" ਦਾ ਧਾਰਨੀ ਬਣ ਨਿੱਤਰਦਾ ਹੈ । ਪ੍ਰਤੱਖ ਕਿਰਦਾਰ ਦਾ ਅਜਿਹਾ ਵਿਅਕਤੀਤਵ ਧਾਰੀ ਹੋਰ ਕੋਈ ਵੀ ਮਨੁੱਖ ਨਹੀਂ ਹੈ। ਇਸ ਲਈ ਵਿਸ਼ੇ ਪ੍ਰਤਿ ਆਪਣੀ ਸਹੀ ਅਤੇ ਚੇਤਨ ਪਹੁੰਚ ਬਣਾਉਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪਹਿਲਾਂ ਇਨ੍ਹਾਂ ਪਰਤਾਂ ਤੇ ਪਰਤ ਦਰ ਪਰਤ "ਗੁਰਮਤਿ" ਨਿਰਣੈ ਹਾਸਲ ਕਰੀਏ।

 

ਸਿੱਖ

 ਸਿੱਖ ਦੀ ਪਰਿਭਾਸ਼ਾ ਅਤੇ ਵਿਆਖਿਆ ਨੂੰ "ਸ਼ਬਦ ਗੁਰੂ ਜੋਤਿ" ਨੇ "ਗੁਰੂ ਪੰਥ" ਨਿਮਿਤ ਗੁਰਬਾਣੀ ਰਾਹੀ ਪ੍ਰਤੱਖ ਕੀਤਾ ਹੈ। ਸ਼ਬਦ ਗੁਰੂ "ਗੁਰੂ ਜੋਤਿ" ਅਤੇ ਗੁਰੂ ਜੁਗਤਿ" ਨੂੰ ਏਕੇ ਦੇ ਮੂਲ ਸੰਕਲਪ ਅਤੇ ਸਿਧਾਂਤ ਵਿਚ ਪਰੋ ਕੇ ਇਨ੍ਹਾਂ ਦੋਹਾਂ ਦੀ ਬੀਜ ਇਕਾਈ "ਸਿੱਖ" ਨੂੰ ਸਥਾਪਿਤ ਕਰਦਾ ਹੈ-"ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ"। ਇਹ ਸਿੱਖ ਕਿਰਦਾਰ ਦੀ ਆਤਮਾ ਦੀ ਰੂਹਾਨੀਅਤ, ਸੰਸਾਰਿਕਤਾ ਅਤੇ ਇਨ੍ਹਾਂ ਦੋਹਾਂ ਦੀ ਵਿਵਹਾਰਿਕਤਾ ਦਾ, ਸਮਾਜਦਾਰੀ ਅਤੇ ਘਰਦਾਰੀ ਨਿਮਿਤ "ਏਕੋ ਗੁਰ ਉਪਦੇਸੁ ਚਲਾਏ" ਦੇ ਹੁਕਮ ਅੰਦਰ 'ਇੱਕ ਮੁਕੰਮਲ ਰੋਲ ਮਾਡਲ' ਹੈ। ਇਨ੍ਹਾਂ ਵਿਚੋਂ ਕਿਸੇ ਵੀ ਇਕਹਿਰੇ ਆਚਰਨ ਦੇ ਪ੍ਰਗਟਾਓ ਵਿਚ "ਗੁਰੂ ਸ਼ਬਦ ਜੋਤਿ" ਨੂੰ "ਮਾਨਵੀ ਸਿੱਖ ਹਸਤੀ" ਪਰਵਾਨ ਹੀ ਨਹੀਂ ਹੈ।

 "ਸਿਖੀ  ਸਿਖਿਆ ਗੁਰ ਵੀਚਾਰਿ ॥" ਅਤੇ
"ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ ॥
 ਇਹੁ ਕਾਰਣੁ ਕਰਤਾ ਕਰੇ ਜੋਤੀ
ਜੋਤਿ ਸਮਾਇ॥"
ਸਿੱਖ ਜਿਊਣ ਦਾ ਮਨੋਰਥ ਅਥਵਾ ਧਰਮ ਦਾ ਮਨੋਰਥ ਯਕੀਨਨ ਅਕਾਲ ਪੁਰਖ ਦੇ ਖ਼ਾਲਸਤਾਈ ਵਰਤਾਰੇ ਦੀ ਪਰਮ ਸੱਤਾ ਦੀ ਬ੍ਰਹਿਮੰਡ ਤੇ ਬਹਾਲੀ ਕਰ ਉਸ ਦੇ ਕੁਦਰਤੀ ਪਸਾਰੇ ਦਾ ਨਿਜ਼ਾਮ ਲੋਕਾਈ ਨੂੰ ਦੇਣਾ ਹੈ । ਇਹ ਸਿੱਖ ਦਾ ਨਿਸ਼ਚਾ ਹੈ । ਇਹੋ ਮਾਰਗ ਹੈ । ਇਸੇ ਪੱਥ ਦੇ ਪਾਂਧੀ ਨੂੰ ਹੀ ਸਿੱਖ ਕਿਹਾ ਜਾ ਸਕਦਾ ਹੈ । ਸਿੱਖ ਦੀ ਇਹੋ ਸਿੱਖੀ ਹੈ-
#
"ਬਿਨ ਸਿੱਖੀ ਤਰਬੋ ਕਹਾ ਜਗ ਸਾਗਰ ਭਾਰਾ" । 
ਗੁਰੂ ਕਾਲੀਨ ਸਤਿਗੁਰੂ ਸਨਮੁੱਖ ਇਸ ਦੀ ਸਾਖੀ ਭਾਈ ਨੰਦ ਲਾਲ ਜੀ ਵੀ ਭਰਦੇ ਹਨ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਜਦ ਪੁੱਛਿਆ ਕਿ ਪਾਤਸ਼ਾਹ ਤੇਰੇ ਦਰਸ਼ਨ ਅਤੇ ਤੇਰਾ ਜੋਤਿ ਤੇ ਜੁਗਤਿ ਦਾ ਵਾਸ ਕਿੱਥੇ ਹੋਵੇਗਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਸਮਝਾਇਆ ਕਿ ਮੇਰੇ ਤਿੰਨ ਰੂਪਾ ਵਿਚ ਦਰਸ਼ਨ ਹੋਣਗੇ :  ਨੰਦ ਲਾਲ ਉਵਾਚ
"
ਤੁਮ ਜੁ ਕਹਾ ਗੁਰਦੇਵ ਜੀ, ਦਰਸ਼ਨ ਕਰ ਮੁਹ ਆਏ॥
ਲਖੀਏ ਤੁਮਰਾ ਦਰਸ ਕਹਾਂ,
ਕਹਹੁ ਮੋਹਿ ਸਮਝਾਏ5
ਤੀਨ ਰੂਪ ਹੈ ਮੋਹ ਕੇ, ਸੁਨਹੁ ਨੰਦ ਚਿਤ ਲਾਏ ॥
ਨਿਰਗੁਣ, ਸਰਗੁਣ, ਗੁਰਸ਼ਬਦ,
ਕਹਹੁੰ ਤੋਹਿ ਸਮਝਾਇ6
ਚੌਪਈ॥
ਏਕ ਰੂਪ ਤਿਹੁਂ ਗੁਣ ਤੇ ਪਰੇ॥
ਨੇਤਿ ਨੇਤਿ ਜਿਹ ਨਿਗਮ ਉਚਰੇ ॥
ਘਟਿ ਘਟਿ ਵਿਆਪਕ ਅੰਤਰਜਾਮੀ ॥
ਪੂਰਿ ਰਹਿਯੋਂ ਜਿਉਂ ਜਲ ਘਟ ਭਾਨੀ7
ਦੂਸਰ ਰੂਪ ਗ੍ਰੰਥ ਜੀ ਜਾਨਹੁ ॥
ਆਪਨ ਅੰਗ ਮੇਰੇ ਕਰ ਮਾਨਹੁ ॥. . .
ਜੋ ਸਿਖ ਗੁਰ ਦਰਸ਼ਨ ਕੀ ਚਾਹਿ ॥
ਦਰਸ਼ਨ ਕਰੇ ਗ੍ਰੰਥ ਜੀ ਆਹਿ॥
ਤੀਸਰ ਰੂਪ ਸਿਖ ਹੈ ਮੋਰ॥
ਗੁਰਬਾਣੀ ਰਤਿ ਜਿਹ ਨਿਸ ਭੋਰ ॥
ਵਿਸਾਹੁ ਪ੍ਰੀਤਿ ਗੁਰਸ਼ਬਦ ਜੁ ਧਰੇ ॥
ਗੁਰ ਕਾ ਦਰਸ਼ਨ ਨਿਤ ਉਠ ਕਰੇ12
ਗੁਰੂ ਦੇ ਇਹ ਤਿੰਨੋਂ ਸਰੂਪ ਧਾਰੀ ਸਿੱਖ ਮਨੁੱਖ ਦੀ ਹਸਤੀ ਦੇ ਪ੍ਰਤੱਖ ਕਿਰਦਾਰ ਨੂੰ ਪ੍ਰਗਟ ਕਰਦੇ ਹਨ। ਰਹਿਤ ਦੇ ਨਿਰਬਾਹ ਅੰਦਰ "ਗੁਰਮਤਿ" ਨੂੰ ਇਹੋ ਪ੍ਰਵਾਨ ਹਨ
ਭਾਈ ਚਉਪਾ ਸਿੰਘ ਹਜ਼ੂਰੀਆ ਆਪਣੇ ''ਤਨਖ਼ਾਹ ਨਾਮਾ'' ਵਿਚ ਸਿੱਖ ਦੀ ਰਹਿਤ ਨੂੰ ਇਉਂ ਨਿਰਧਾਰਿਤ ਕਰਦਾ ਹੈ-
 "
ਗੁਰੂ ਕਾ ਸਿਖ ਐਸੀ ਸਿਖੀ ਰਖੈ ਜੈਸੇ ਗ੍ਰੰਥ ਸਾਹਿਬ ਜੀ ਵਿਚ ਬਚਨ ਕੀਤਾ ਹੈ।" ਅਤੇ () 
ਇਸੇ ਲਈ ਸਿੱਖ ਵਾਸਤੇ ਹੁਕਮ ਹੈ ਕਿ : 
"
ਗੁਰੂ ਕਾ ਸਿਖ  ਆਪ ਕਉ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.