ਕੈਟੇਗਰੀ

ਤੁਹਾਡੀ ਰਾਇ



ਗੁਰਪ੍ਰੀਤ ਕੌਰ ਖਾਲਸਾ
ਭਾਈ ਲੱਖੀ ਸ਼ਾਹ ਵਣਜਾਰਾ ਜੀ -
ਭਾਈ ਲੱਖੀ ਸ਼ਾਹ ਵਣਜਾਰਾ ਜੀ -
Page Visitors: 4164

ਭਾਈ ਲੱਖੀ ਸ਼ਾਹ ਵਣਜਾਰਾ ਜੀ -
 ਲੱਖੀ ਸ਼ਾਹ ਵਣਜਾਰਾ (1680 ਈ.) ਗੁਰੂ-ਘਰ ਪਰ੍ਤੀ ਸ਼ਰਧਾ ਰੱਖਣ ਵਾਲੇ ਇਕ ਵਣਜਾਰਾ ਸਿੱਖ ਜੋ ਪਿਛੋਂ ਪਾਕਿਸਤਾਨ ਦੇ ਮੁਜ਼ਫ਼ਰਗੜਹ੍ ਜ਼ਿਲੇਹ੍ ਦੇ ਖ਼ੈਰਪੁਰ ਪਿੰਡ ਨਾਲ ਸੰਬੰਧਿਤ ਸਨ ਅਤੇ ਉਥੋਂ ਦੇ ਵਸਨੀਕ ਭਾਈ ਗੋਧੂ ਰਾਮ, ਯਦੋਬੰਸੀ ਰਾਜਪੂਤ ਦਾ ਲੜਕਾ ਸੀ ਅਤੇ ਕਾਰ-ਵਪਾਰ ਕਰਕੇ ਦਿੱਲੀ ਦੇ ਨੇੜੇ ਰਾਇਸੀਨਾ ਪਿੰਡ ਵਿਚ ਆ ਵਸੇ ਸਨ। ਸਿੱਖ ਇਤਿਹਾਸ ਅਨੁਸਾਰ ਮੁਲਤਾਨ ਦੇ ਨੇੜੇ ਅਲੀਪੁਰ ਦੇ ਰਹਿਣ ਵਾਲੇ ਭਾਈ ਮਨੀ ਰਾਮ ਦਾ ਵਿਆਹ ਸੰਨ 1659 ਈ. ਵਿਚ ਇਸ ਦੀ ਪੁੱਤਰੀ ਨਾਲ ਹੋਇਆ ਸੀ।
ਜਿਸ ਦਿਨ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ ਗਿਆ, ਉਸ ਦਿਨ ਇਸ ਦੇ ਰੂੰ ਦੇ ਭਰੇ ਹੋਏ ਗੱਡੇ ਉਥੋਂ ਲੰਘ ਰਹੇ ਸਨ। ਇਸ ਨੇ ਆਪਣੇ ਪੁੱਤਰ ਭਾਈ ਨਗਾਹੀਆ ਅਤੇ ਭਾਈ ਧੂਮਾ ਦੀ ਸਹਾਇਤਾ ਨਾਲ ਗੁਰੂ ਜੀ ਦਾ ਧੜ ਇਕ ਗੱਡੇ ਵਿਚ ਚੜਾਹ੍ਇਆ ਅਤੇ ਰਾਇਸੀਨਾ ਪਿੰਡ ਵਿਚ ਆਪਣੇ ਘਰ ਲੈ ਗਿਆ। ਕਿਉਂਕਿ ਮੁਗ਼ਲ ਸਰਕਾਰ ਤੋਂ ਡਰਦਿਆਂ ਗੁਰੂ ਜੀ ਦੇ ਧੜ ਦਾ ਬਾਹਰ ਖੁਲੀਹ੍ ਥਾਂ ਉਤੇ ਸਸਕਾਰ ਕਰਨਾ ਸੰਭਵ ਨਹੀਂ ਸੀ, ਇਸ ਲਈ ਭਾਈ ਜੀ ਨੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਅਤੇ ਕੁਝ ਅਸਥੀਆਂ ਨੂੰ ਗਾਗਰ ਵਿਚ ਪਾ ਕੇ ਉਥੇ ਹੀ ਦੱਬ ਦਿੱਤਾ ਅਤੇ ਬਾਕੀ ਬਚਦੀਆਂ ਅਸਥੀਆਂ ਨੂੰ ਆਨੰਦਪੁਰ ਪਹੁੰਚਾਇਆ। ਭਾਈ ਲੱਖੀ ਸ਼ਾਹ ਦੇ ਘਰ ਦੀ ਨਿਸ਼ਾਨਦੇਹੀ ਕਰਵਾ ਕੇ ਸ. ਬਘੇਲ ਸਿੰਘ ਨੇ ਸੰਨ 1783 ਈ. ਵਿਚ ਉਥੇ ਗੁਰੂ-ਧਾਮ ਉਸਰਵਾਇਆ ਜੋ "ਗੁਰਦੁਆਰਾ ਰਕਾਬਗੰਜ" ਦੇ ਨਾਂ ਨਾਲ ਪਰ੍ਸਿੱਧ ਹੈ। ਉਹਨਾਂ ਦਾ ਦੇਹਾਂਤ ਦਿੱਲੀ ਵਿਚ ਹੀ 28 ਮਈ 1680 ਈ. ਵਿਚ ਹੋਇਆ।
ਗੁਰਪ੍ਰੀਤ ਕੌਰ ਖਾਲਸਾ
....................................
     ਟਿੱਪਣੀ : ਸਾਨੂੰ ਆਪਣੇ ਪੁਰਖਿਆਂ ਤੇ ਮਾਣ ਹੈ, ਉਹ ਕਥਨੀ ਅਤੇ ਕਰਨੀ ਦੇ ਸੂਰੇ ਸਨ, ਅੱਜ ਵਾਙ ਨਹੀਂ ।
                            ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.