ਕੈਟੇਗਰੀ

ਤੁਹਾਡੀ ਰਾਇ



ਜਗਤਾਰ ਸਿੰਘ ਜਾਚਕ
ਗੁਰਦਵਾਰਿਆਂ ‘ਚੋਂ ਮੂਰਤੀ ਪੂਜਾ ਰੋਕੇ ਬਿਨਾ ਵੈਬਸਾਈਟਾਂ ਤੇ ਦੁਕਾਨਦਾਰਾਂ ਨੂੰ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਵੇਚਣ ਤੋਂ ਰੋਕਣਾ ਅਸੰਭਵ: ਗਿ, ਜਗਤਾਰ ਸਿੰਘ ਜਾਚਕ
ਗੁਰਦਵਾਰਿਆਂ ‘ਚੋਂ ਮੂਰਤੀ ਪੂਜਾ ਰੋਕੇ ਬਿਨਾ ਵੈਬਸਾਈਟਾਂ ਤੇ ਦੁਕਾਨਦਾਰਾਂ ਨੂੰ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਵੇਚਣ ਤੋਂ ਰੋਕਣਾ ਅਸੰਭਵ: ਗਿ, ਜਗਤਾਰ ਸਿੰਘ ਜਾਚਕ
Page Visitors: 2448

ਗੁਰਦੁਆਰਿਆਂ 'ਚੋਂ ਮੂਰਤੀ ਪੂਜਾ ਰੋਕੇ ਬਿਨਾਂ ਵੈਬਸਾਈਟਾਂ ਤੇ ਦੁਕਾਨਦਾਰਾਂ ਨੂੰ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਵੇਚਣ ਤੋਂ ਰੋਕਣਾ ਅਸੰਭਵ   ਗਿ. ਜਗਤਾਰ ਸਿੰਘ ਜਾਚਕ
    ਨਿਊਯਾਰਕ 14 ਜੂਨ 2019 (Manjit Singh)
  ਖ਼ਬਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਮੂਰਤੀਆਂ ਬਣਾ ਕੇ ਵੇਚਣ ਵਾਲੀਆਂ ਅਮੇਜ਼ਾਨ ਤੇ ਫਲਿੱਪਕਾਰਟ ਨਾਂ ਦੀਆਂ ਦੋ ਵੈਬਸਾਈਟਾਂ ਦੀ ਕਾਰਵਾਈ ਨੂੰ ਸਿੱਖੀ ਸਿਧਾਂਤਾਂ ਦੇ ਵਿਰੁਧ ਦਸਦਿਆਂ ਕਨੂੰਨੀ ਨੋਟਿਸ ਭੇਜੇ ਹਨ । ਗੁਜਰਾਤ ਦੇ ਇੱਕ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਸਥਾਪਤ ਕੀਤੀ ਮੂਰਤੀ ਦਾ ਵੀ ਸਖ਼ਤ ਵਿਰੋਧ ਕੀਤਾ ਹੈ, ਕਿਉਂਕਿ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਕਰਨੀ ਤੇ ਕਰਾਉਣੀ ਕਮੇਟੀ ਦਾ ਮੁੱਖ ਫ਼ਰਜ਼ ਹੈ । ਕਮੇਟੀ ਦੀਆਂ ਉਪਰੋਕਤ ਕਾਰਵਾਈਆਂ ਸ਼ਲਾਘਾਯੋਗ ਹਨ, ਪਰ ਦੋ ਖ਼ਾਲਸਾਈ ਤਖ਼ਤ ਸਾਹਿਬਾਨਾਂ ਸਮੇਤ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਤੇ ਕਥਿਤ ਸਿੱਖ ਡੇਰੇ ਅਜਿਹੇ ਹਨ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸ਼ਰੇਆਮ ਮੂਰਤੀ ਪੂਜਾ ਹੋ ਰਹੀ ਹੈ । ਗੇਟਾਂ ’ਤੇ ਗੁਰੂ ਸਾਹਿਬਾਨ ਦੇ ਵੱਡਅਕਾਰੀ ਬੁੱਤ ਵੀ ਲਗਾਏ ਹੋਏ ਹਨ ।
    ਹੁਣ ਸੁਆਲ ਖੜਾ ਹੁੰਦਾ ਹੈ ਕਿ ਅਜਿਹੀ ਬਿਪਰਵਾਦੀ ਮਨਮਤ ਨੂੰ ਕੌਣ ਰੋਕੇ ? ਕੀ ਇਹ ਸਾਡੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦਾ ਫਰਜ਼ ਨਹੀਂ ? ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਭੇਜੇ ਈਮੇਲ ਪ੍ਰੈਸਨੋਟ ਰਾਹੀਂ ਭੇਜੇ ।
    ਉਨ੍ਹਾਂ ਦੱਸਿਆ ਕਿ ਇੰਟਰਨੈਟ 'ਤੇ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਦੇ ਭੋਰੇ ਵਿੱਚ ਹੋਣ ਵਾਲੀ ਮੂਰਤੀ ਪੂਜਾ ਦੀ ਉਹ ਫੋਟੋ ਵੀ ਉਪਲਬਧ ਹੈ, ਜਿਸ ਅਸਥਾਨ ਦਾ ਹਰ ਰੋਜ਼ ਦੁੱਧ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ । ਜਿਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੁਨਿਹਰੀ ਮੂਰਤੀ ਨੂੰ ਨਵੇਂ ਹਾਰ ਪਹਿਨੌਣ ਉਪਰੰਤ ਉਸ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਂਗ ਨਵੇਂ ਰੁਮਾਲ ਵੀ ਸਜਾਏ ਜਾਂਦੇ ਹਨ । ਉਥੇ ਜੋਤ ਵੀ ਜਗਾਈ ਜਾਂਦੀ ਹੈ ਅਤੇ ਚੜ੍ਹਾਵੇ ਲਈ ਗੋਲਕ ਵੀ ਬਣਾਈ ਹੋਈ ਹੈ । ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਵੀ ਇਹੀ ਹਾਲ ਹੈ ।
    ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਣ ਵਾਲੀ ਮੂਰਤੀ ਪੂਜਾ ਤਾਂ ਸਾਰੇ ਸੰਸਾਰ ਵਿੱਚ ਹਰ ਰੋਜ਼ ਟੀ.ਵੀ. 'ਤੇ ਵੀ ਵੇਖੀ ਜਾਂਦੀ ਹੈ । ਜਦ ਕਿ ਗੁਰਦੁਆਰੇ ਦੇ ਸਿਰਲੇਖ ਹੇਠ ਸਿੱਖ ਰਹਿਤ ਮਰਯਾਦਾ ਵਿੱਚ ਸਪਸ਼ਟ ਲਿਖਿਆ ਹੈ ਕਿ ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਗੁਰਮਤਿ ਦੇ ਵਿਰੁਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ । ਗੁਰਦੁਆਰਿਆਂ ਵਿੱਚ ਮੂਰਤੀਆਂ ਬਨਾਣੀਆਂ ਜਾਂ ਰਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ ਮਨਮਤਿ ਹਨ ।
    ਇਸ ਲਈ ਪੰਥ ਹਿਤਕਾਰੀ ਸੱਜਣਾਂ ਦਾ ਖ਼ਿਆਲ ਹੈ ਕਿ ਅਜਿਹੀ ਬਿਪਰਵਾਦੀ ਮਨਮਤ ਨੂੰ ਰੋਕੇ ਬਿਨਾਂ ਉਪਰੋਕਤ ਕਿਸਮ ਦੀਆਂ ਵੈਬਸਾਈਟਾਂ ਤੇ ਦੁਕਾਨਦਾਰਾਂ ਨੂੰ ਮੂਰਤੀਆਂ ਬਨਾਉਣ ਤੇ ਵੇਚਣ ਤੋਂ ਰੋਕ ਸਕਣਾ ਅਸੰਭਵ ਹੈ ? ਇਸ ਲਈ ਪੰਥ ਹਿਤਕਾਰੀ ਸੱਜਣਾਂ ਦਾ ਖ਼ਿਆਲ ਹੈ ਕਿ ਅਜਿਹੀਆਂ ਬਿਪਰਵਾਦੀ ਕਾਰਵਾਈਆਂ ਨੂੰ ਰੋਕੇ ਬਿਨਾਂ ਉਪਰੋਕਤ ਕਿਸਮ ਦੀਆਂ ਵੈਬਸਾਈਟਾਂ ਤੇ ਦੁਕਾਨਦਾਰਾਂ ਨੂੰ ਮੂਰਤੀਆਂ ਬਨਾਉਣ ਤੇ ਵੇਚਣ ਤੋਂ ਰੋਕ ਸਕਣਾ ਅਸੰਭਵ ਹੈ।
...................................................
ਟਿੱਪਣੀ:-       ਸਿੱਖੀ ਅਜਿਹੀ ਦਲਦਲ ਵਿਚ ਫਸਦੀ ਜਾ ਰਹੀ ਹੈ, ਜਿਸ ਬਾਰੇ ਵਿਚਾਰਿਆਂ ਵੀ ਦਿਲ ਕੰਬਦਾ ਹੈ, ਸ਼੍ਰੋਮਣੀ ਅਕਾਲੀ ਦਲ (ਸਾਰੇ ਹੀ) ਅਤੇ ਐਸ.ਜੀ.ਪੀ.ਸੀ. ਨਾ ਸਿਰਫ ਗੁਰਮਤਿ ਸਿਧਾਂਤਾਂ ਤੋਂ ਕੋਹਾਂ ਦੂਰ ਹੋ ਚੁੱਕੇ ਹਨ, ਬਲਕਿ ਸਿੱਖੀ ਦੀ ਬੇੜੀ ਨੂੰ ਡੋਬਣ ਲਈ ਵੀ ਭਾਈਵਾਲ ਬਣੇ ਬੈਠੇ ਹਨ। ਇਹੀ ਹਾਲ 80% ਤੋਂ ਵੱਧ ਸਿੱਖ ਬੁੱਧੀ ਜੀਵੀਆਂ ਅਤੇ ਸਿੰਘ-ਸਭਾ ਗੁਰਦਵਾਰਿਆਂ ਦਾ ਹੈ। ਜੇ ਗੁਰਮਤਿ ਨੂੰ ਸਮੱਰਪਿਤ ਸਿੱਖ ਬੁੱਧੀਜੀਵੀਆਂ ਨੇ ਉਪਰਾਲਾ ਨਾ ਕੀਤਾ ਤਾਂ, ਇਹ ਤਾਂ ਸਹੀ ਹੈ ਕਿ ਸਿੱਖੀ ਅਲੋਪ ਨਹੀੰ ਹੋਵੇਗੀ, ਪਰ ਇਸ ਦਾ ਰੂਪ ਵਿਖਾਵੇ ਮਾਤਰ ਹੀ ਰਹਿ ਜਾਵੇਗਾ, ਜਿਸ ਤਰ੍ਹਾਂ ਸਿੱਖ ਬੁੱਧੀਜੀਵੀਆਂ ਵਲੋਂ ਗੁਰਬਾਣੀ ਤੇ ਹੀ ਉਂਗਲਾਂ ਉੱਠ ਰਹੀਆਂ ਹਨ, ਗੁਰਬਾਣੀ ਦਾ ਨਰੋਲ ਸਰੂਪ ਕਾਇਮ ਰਹਿਣਾ ਵੀ ਅਸੰਭਵ ਹੋ ਜਾਵੇਗਾ। ਉਸ ਮਗਰੋਂ ਸਿੱਖਾਂ ਬਾਰੇ ਕੀ ਕਲਪਣਾ ਕੀਤੀ ਜਾ ਸਕਦੀ ਹੈ ?
  ਜ਼ਰਾ ਸੋਚੋ ਅਤੇ ਕੋਈ ਫੈਸਲਾ ਕਰੋ,
ਕੀ ਹੋਵੇਗਾ ?
ਇਸ ਨੂੰ ਸੋਚਦਿਆਂ-ਸੋਚਦਿਆਂ ਹੀ ਸਾਰਾ ਕੁਝ ਗਰਕ ਹੋ ਜਾਵੇਗਾ, ਗੁਰੂ ਨਾਨਕ ਨੇ ਦੋਬਾਰਾ ਜਨਮ ਨਹੀਂ ਲੈਣਾ।
ਜੇ ਇਕੱਠੇ ਹੋਣ ਦਾ ਕੋਈ ਯਤਨ ਨਾ ਕੀਤਾ ਤਾਂ ਅਸੀਂ ਇਕੱਲੇ-ਇਕੱਲੇ ਰੂਪ ਵਿਚ ਹੀ ਬਗਾਵਤ ਕਰਕੇ, ਸਿੱਖੀ ਦੇ ਵੇਹੜੇ ‘ਚ ਪਿਆ ਗੰਦ ਦੂਰ ਕਰਨ ਦਾ ਉਪਰਾਲਾ ਕਰਾਂਗੇ, ਨਤੀਜਾ ਜੋ ਵੀ ਹੋਵੇ ?
              ਅਮਰ ਜੀਤ ਸਿੰਘ ਚੰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.