ਪ੍ਰਵਾਸੀ ਪੰਜਾਬੀਆਂ ਨੂੰ ਮਿਲਵਰਤਨ ਤੇ ਆਪਸੀ ਏਕੇ ਦੀ ਲੋੜ
ਪੰਜਾਬੀ ਅੱਜ ਦੁਨੀਆ ਦੇ ਹਰ ਕੋਨੇ , ਆਸਟ੍ਰੇਲੀਆ ਅਤੇ ਕਈ ਹੋਰ ਯੂਰਪੀਅਨ ਮੁਲਕਾਂ ਵਿਚ ਪੰਜਾਬੀ ਵਸੋਂ ਦੀ ਗਿਣਤੀ ਵੀ ਕਾਫੀ ਹੋ ਗਈ ਹੈ ਅਤੇ ਇਨ੍ਹਾਂ ਦੇਸ਼ਾਂ ਵਿਚ ਅਸੀਂ ਆਪਣੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਖੇਡਾਂ ਨਾਲ ਸੰਬੰਧਤ ਸੰਸਥਾਵਾਂ ਵੀ ਖੜ੍ਹੀਆਂ ਕਰ ਲਈਆਂ ਹਨ। ਇਨ੍ਹਾਂ ਸਾਰੇ ਖੇਤਰਾਂ ਵਿਚ ਸਰਗਰਮੀ ਵੀ ਲਗਾਤਾਰ ਹੁੰਦੀ ਰਹਿੰਦੀ ਹੈ। ਪਰ ਇਸ ਦੇ ਬਾਵਜੂਦ ਬਾਹਰਲੇ ਮੁਲਕਾਂ ਵਿਚ ਸਮੁੱਚੀ ਵਸੋਂ ਦੇ ਹਿਸਾਬ ਨਾਲ ਪੰਜਾਬੀਆਂ ਦੀ ਗਿਣਤੀ ਕੋਈ ਬਹੁਤੀ ਨਹੀਂ। ਪ੍ਰਵਾਸੀ ਪੰਜਾਬੀਆਂ ਨੂੰ ਇਨ੍ਹਾਂ ਮੁਲਕਾਂ ਵਿਚ ਅਨੇਕ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਖਾਸਕਰ ਜਦ ਅਸੀਂ ਆਪਣੀ ਭਾਈਚਾਰੇ, ਦੇਸ਼ ਜਾਂ ਕੌਮ ਦੇ ਲੋਕਾਂ ਨੂੰ ਮਿਲਦੇ ਹਾਂ ਤਾਂ ਇਕ ਅਜੀਬ ਜਿਹੀ ਮਾਨਸਿਕ ਸੰਤੁਸ਼ਟੀ ਦਾ ਇਜ਼ਹਾਰ ਹੁੰਦਾ ਹੈ। ਜਦ ਵੱਡੇ ਪੱਧਰ , ਸੱਭਿਆਚਾਰਕ, ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਆਪਣੀ ਸਾਂਝ ਵਧਾਉਣ ਦਾ ਵੱਡਾ ਮੌਕਾ ਵੀ ਮਿਲਦਾ ਹੈ। ਇਸੇ ਤਰ੍ਹਾਂ ਹੌਲੀ-ਹੌਲੀ ਹੋਰ ਅਨੇਕ ਤਰ੍ਹਾਂ ਦੀਆਂ ਸਮਾਜਿਕ, ਸੱਭਿਆਚਾਰਕ ਅਤੇ ਖੇਡ ਸੰਸਥਾਵਾਂ ਬਣ ਗਈਆਂ। ਜਿਨ੍ਹਾਂ ਵੱਲੋਂ ਵੱਡੀ ਪੱਧਰ ’ਤੇ ਸੱਭਿਆਚਾਰਕ ਮੇਲੇ, ਸੱਭਿਆਚਾਰਕ ਅਤੇ ਸਮਾਜਿਕ ਸਰਗਰਮੀਆਂ ਨਾਲ ਜੋੜਦੇ ਹਨ, ਉਥੇ ਆਪਸੀ ਤਾਲਮੇਲ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਸਾਧਨ ਵੀ ਬਣਦੇ ਹਨ। ਪਰ ਜਦ ਅਸੀਂ ਧੜੇਬੰਦੀਆਂ ਅਤੇ ਅੱਡੋ-ਅੱਡ ਸੰਗਠਨਾਂ ਦੀ ਸੌੜੀ ਸੋਚ ਵਿਚ ਬੱਝ ਗਏ ਹਾਂ, ਤਾਂ ਇਸ ਨਾਲ ਅਜਿਹੇ ਸਮਾਗਮ ਆਪਸੀ ਮਿਲਵਰਤਨ ਅਤੇ ਭਾਈਚਾਰੇ ਦੀ ਏਕਤਾ ਵਧਾਉਣ ਦਾ ਸਾਧਨ ਨਹੀਂ ਬਣਦੇ, ਸਗੋਂ ਛੋਟੀਆਂ-ਛੋਟੀਆਂ ਗੱਲਾਂ ’ਤੇ ਆਪਸੀ ਰੰਜ਼ਿਸ਼ਾਂ ਅਤੇ ਫਿਰ ਧੜੇਬੰਦੀਆਂ ਕਰਨ ਦਾ ਸਾਧਨ ਬਣ ਜਾਂਦੇ ਹਨ। ਅਜਿਹੀ ਭਾਵਨਾ ਤੋਂ ਆਮ ਲੋਕ ਕਾਫੀ ਨਿਰਾਸ਼ ਹੁੰਦੇ ਹਨ। ਕਿਉਂਕਿ ਆਮ ਲੋਕਾਂ ਨੇ ਤਾਂ ਅਜਿਹੇ ਸਮਾਗਮਾਂ ਵਿਚ ਸੱਚੀ-ਸੁੱਚੀ ਭਾਵਨਾ ਨਾਲ ਸ਼ਾਮਲ ਹੋਣਾ ਹੁੰਦਾ ਹੈ। ਕਿਸੇ ਦੀ ਨਿੱਜੀ ਸ਼ੌਹਰਤ ਜਾਂ ਰੰਜ਼ਿਸ਼ ਦਾ ਉਨ੍ਹਾਂ ਨਾਲ ਕੋਈ ਤੁਅੱਲਕ ਨਹੀਂ ਹੁੰਦਾ। ਉਨ੍ਹਾਂ ਦੀ ਨੇਕ ਭਾਵਨਾ ਇਸੇ ਗੱਲ ਵਿਚ ਹੁੰਦੀ ਹੈ ਕਿ ਸਾਡਾ ਪੰਜਾਬੀ ਸੱਭਿਆਚਾਰਕ, ਖੁਸ਼ੀਆਂ ਮਾਣੀਏ। ਜੇਕਰ ਅਜਿਹੇ ਸਮਾਗਮ ਰਲ ਮਿਲ ਕੇ ਬੈਠਣ ਅਤੇ ਖੁਸ਼ੀਆਂ ਮਨਾਉਣ , ਉਨ੍ਹਾਂ ਸਰਗਰਮੀਆਂ ਬਾਰੇ ਫਿਰ ਸਾਨੂੰ ਮੁੜ ਵਿਚਾਰਨਾ ਚਾਹੀਦਾ ਹੈ। ਪ੍ਰਵਾਸੀ ਪੰਜਾਬੀਆਂ ਨੂੰ ਬਾਹਰਲੇ ਮੁਲਕਾਂ ਵਿਚ ਅੱਜ ਮਿਲਵਰਤਨ ਅਤੇ ਏਕਤਾ ਦੀ ਵੱਡੀ ਲੋੜ ਹੈ। ਜੇਕਰ ਅਸੀਂ ਛੋਟੀਆਂ ਧੜੇਬੰਦੀਆਂ ਵਿਚ ਪੈ ਕੇ ਆਪਸੀ ਭਾਈਚਾਰਾ ਅਤੇ ਏਕਤਾ ਹੀ ਤੋੜ ਲਈ, ਤਾਂ ਫਿਰ ਨਵੀਂ ਪੀੜ੍ਹੀ ਨੂੰ ਪੰਜਾਬੀ ਬੋਲੀ , ਮੁੱਖ ਸੰਪਾਦਕ , ਪੰਜਾਬ ਮੇਲ