ਕੈਟੇਗਰੀ

ਤੁਹਾਡੀ ਰਾਇ



ਗੁਰਜਤਿੰਦਰ ਸਿੰਘ ਰੰਧਾਵਾ
ਵੈਟਰਨ ਡੇਅ ’ਚ ਸ਼ਾਮਲ ਹੋਣ ਪੰਜਾਬੀ
ਵੈਟਰਨ ਡੇਅ ’ਚ ਸ਼ਾਮਲ ਹੋਣ ਪੰਜਾਬੀ
Page Visitors: 2651

 ਵੈਟਰਨ ਡੇਅ ਚ ਸ਼ਾਮਲ ਹੋਣ ਪੰਜਾਬੀ 
ਅਮਰੀਕਾ ਅੰਦਰ ਵੈਟਰਨ ਡੇਅ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈਇਹ ਦਿਨ ਅਮਰੀਕਨਾਂ ਵੱਲੋਂ ਅਮਰੀਕਾ ਦੀ ਰਾਖੀ ਅਤੇ ਪ੍ਰਭੂਸੱਤਾ ਲਈ ਜਾਨਾਂ ਕੁਰਬਾਨ ਕਰਨ ਵਾਲੇ ਫੌਜੀਆਂ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈਇਸ ਦਿਨ ਦੇਸ਼ ਭਰ ਵਿਚ ਸਾਰੇ ਸ਼ਹਿਰਾਂ ਵਿਚ ਸਮਾਗਮ ਹੁੰਦੇ ਹਨਕੁਰਬਾਨੀਆਂ ਕਰਨ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਸਨਮਾਨ ਵਿਚ ਵੱਡੇ-ਵੱਡੇ ਇਕੱਠ ਹੁੰਦੇ ਹਨਇਹ ਦਿਨ ਪੂਰੇ ਅਮਰੀਕੀਆਂ ਵਿਚ ਆਪਣੇ ਦੇਸ਼ ਪ੍ਰਤੀ ਸਮਰਪਣ ਅਤੇ ਇਕਮੁੱਠਤਾ ਦੀ ਭਾਵਨਾ ਨਾਲ ਓਤ-ਪੋਤ ਹੁੰਦਾ ਹੈਹਰ ਸਾਲ 11 ਨਵੰਬਰ ਨੂੰ ਵੈਟਰਨ ਡੇਅ ਮਨਾਇਆ ਜਾਂਦਾ ਹੈਪੰਜਾਬੀਆਂ ਲਈ ਅਮਰੀਕਨਾਂ ਨਾਲ ਸਹਿਚਾਰ ਵਧਾਉਣ, ਉਨ੍ਹਾਂ ਨਾਲ ਅਪਣੱਤ ਪੈਦਾ ਕਰਨ ਅਤੇ ਸਿੱਖਾਂ ਦੀ ਪਛਾਣ ਬਾਰੇ ਉਨ੍ਹਾਂ ਨੂੰ ਜਾਗ੍ਰਿਤ ਕਰਨ ਲਈ ਇਸ ਦਿਨ ਦੀ ਬਹੁਤ ਹੀ ਚੰਗੇ ਢੰਗ ਨਾਲ ਵਰਤੋਂ ਕੀਤੀ ਜਾ ਸਕਦੀ ਹੈਹੁਣ ਤੱਕ ਸਾਡੇ ਲੋਕ ਵੈਟਰਨ ਡੇਅ ਸਮੇਤ ਅਮਰੀਕਨਾਂ ਵੱਲੋਂ ਹੁੰਦੇ ਹੋਰ ਬਹੁਤ ਸਾਰੇ ਕੌਮੀ ਸਮਾਗਮਾਂ ਵਿਚ ਘੱਟ-ਵੱਧ ਹੀ ਸ਼ਿਰਕਤ ਕਰਦੇ ਦੇਖੇ ਗਏ ਹਨਸਾਡੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਚੋਂ ਵੀ ਕਿਸੇ ਨੇ ਵੀ ਕਦੇ ਅਜਿਹੇ ਸਮਾਗਮਾਂ ਵਿਚ ਜਾ ਕੇ ਸ਼ਾਮਲ ਹੋਣ ਅਤੇ ਅਮਰੀਕੀ ਲੋਕਾਂ ਨਾਲ ਆਪਣੀ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਬਾਰੇ ਕਦੇ ਨਹੀਂ ਸੋਚਿਆਹੁਣ ਕੁਝ ਇਕ ਪ੍ਰਬੰਧਕਾਂ ਵੱਲੋਂ ਅਜਿਹਾ ਕਰਨ ਬਾਰੇ ਸੋਚ ਵਿਚਾਰ ਦੀਆਂ ਖ਼ਬਰਾਂ ਆ ਰਹੀਆਂ ਹਨ, ਜੋ ਬੜਾ ਸ਼ੁੱਭ ਸੰਕੇਤ ਹੈਇਸ ਵੇਲੇ ਅਮਰੀਕਾ ਅੰਦਰ ਸਾਡੀ ਤੀਜੀ-ਚੌਥੀ ਪੀੜ੍ਹੀ ਚੱਲ ਰਹੀ ਹੈਅਸੀਂ ਅਮਰੀਕੀ ਸਮਾਜ ਦਾ ਇਕ ਅਹਿਮ ਹਿੱਸਾ ਬਣਕੇ ਵਿਚਰ ਰਹੇ ਹਾਂਅਸੀਂ ਆਪਣੇ ਕਾਰੋਬਾਰ ਇਥੇ ਸਥਾਪਿਤ ਕਰ ਲਏ ਹਨਸਾਡੀਆਂ ਨਵੀਆਂ ਪੀੜ੍ਹੀਆਂ ਦੀ ਮਾਨਸਿਕ ਅਤੇ ਭਾਵੁਕ ਸਾਂਝ ਵੀ ਇਸ ਦੇਸ਼ ਨਾਲ ਬਣ ਚੁੱਕੀ ਹੈ9/11 ਦੇ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਦੀ ਪਛਾਣ ਬਾਰੇ ਜਾਣਕਾਰੀ ਨਾ ਹੋਣ ਜਾਂ ਗਲਤਫਹਿਮੀ ਕਾਰਨ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਹੁਣ ਸਾਡੇ ਲੋਕਾਂ ਨੇ ਪੰਜਾਬ ਨਹੀਂ ਜਾਣਾਪੰਜਾਬ ਨਾਲ ਆਪਣੀ ਸਾਂਝ ਕਾਇਮ ਰੱਖਣੀ ਹੈ, ਉਥੋਂ ਦੇ ਲੋਕਾਂ ਨਾਲ ਆਪਣੀ ਸਹਿਚਾਰ ਵੀ ਬਣਾਈ ਰੱਖਣਾ ਹੈਪਰ ਸਾਡੀ ਜ਼ਿੰਦਗੀ ਦੀ ਅਹਿਮ ਸਰਗਰਮੀ ਅਮਰੀਕਾ ਵਿਚ ਹੀ ਹੈਇਸ ਕਰਕੇ ਸਾਨੂੰ ਅਮਰੀਕਨਾਂ ਦੇ ਹਰ ਸਰੋਕਾਰ ਪ੍ਰਤੀ ਸਤਿਕਾਰ ਅਤੇ ਨੇੜਤਾ ਵਾਲਾ ਰਿਸ਼ਤਾ ਬਣਾਉਣਾ ਜ਼ਰੂਰੀ ਹੈਸਾਨੂੰ ਚਾਹੀਦਾ ਹੈ ਕਿ ਸਾਡੇ ਲੋਕ ਅਤੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਇਨ੍ਹਾਂ ਸਮਾਗਮਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣਆਮ ਲੋਕ ਦਸਤਾਰਾਂ ਬੰਨ੍ਹ ਕੇ ਅਜਿਹੇ ਸਮਾਗਮਾਂ ਵਿਚ ਜਾਣਜੇਕਰ ਅਸੀਂ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਵਾਂਗੇ ਤਾਂ ਉਥੇ ਗਏ ਅਮਰੀਕੀ ਨਾਗਰਿਕਾਂ ਦਾ ਸਾਡੇ ਪ੍ਰਤੀ ਵਤੀਰਾ ਲਾਜ਼ਮੀ ਹੀ ਸਹਿਯੋਗੀ ਅਤੇ ਮਨੁੱਖੀ ਭਾਵਨਾ ਵਾਲਾ ਬਣੇਗਾਸਿੱਖਾਂ ਬਾਰੇ ਜੇਕਰ ਉਨ੍ਹਾਂ ਦੇ ਮਨ ਵਿਚ ਕਿਸੇ ਤਰ੍ਹਾਂ ਦੀ ਕੋਈ ਗਲਤਫਹਿਮੀ ਵੀ ਹੋਵੇਗੀ, ਤਾਂ ਉਹ ਵੀ ਉਥੇ ਦੂਰ ਕੀਤੀ ਜਾ ਸਕਦੀ ਹੈਕਿਉਂਕਿ ਅਜਿਹੇ ਸਮਾਗਮਾਂ ਵਿਚ ਸਦਭਾਵਨਾ ਦਾ ਬਣਿਆ ਮਾਹੌਲ ਕਈ ਵਾਰ ਇਕ ਦੂਜੇ ਦੀ ਕੁੜੱਤਣ ਅਤੇ ਨਫਰਤ ਨੂੰ ਦੂਰ ਕਰਨ ਦਾ ਸਾਧਨ ਵੀ ਬਣ ਜਾਂਦਾ ਹੈਸੋ ਅਜਿਹੇ ਸਮਾਗਮ ਦੂਸਰਿਆਂ ਦਾ ਮਨ ਜਿੱਤਣ ਅਤੇ ਉਨ੍ਹਾਂ ਨਾਲ ਸਹਿਯੋਗ ਵਧਾਉਣ ਦਾ ਵੱਡਾ ਸਾਧਨ ਵੀ ਬਣਦੇ ਹਨਸਾਨੂੰ ਇਨ੍ਹਾਂ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈਜੇਕਰ ਸਾਡੇ ਲੋਕ ਦੂਜੇ ਅਮਰੀਕੀ ਲੋਕਾਂ ਨਾਲ ਇਸ ਤਰ੍ਹਾਂ ਦਾ ਸਹਿਚਾਰ ਅਤੇ ਸਦਭਾਵਨਾ ਕਾਇਮ ਕਰਨਗੇ ਤਾਂ ਕੁਦਰਤੀ ਹੀ ਉਹ ਸਾਡੇ ਸਿੱਖਾਂ ਦੇ ਹੋਣ ਵਾਲੇ ਸਮਾਗਮਾਂ ਵਿਚ ਭਾਗ ਲੈਣ ਲਈ ਵੀ ਉਤਸ਼ਾਹ ਦਿਖਾਉਣਗੇਹੁਣ ਤੱਕ ਸਾਡੇ ਗੁਰੂ ਘਰਾਂ ਚ ਹੁੰਦੇ ਸਮਾਗਮਾਂ ਦੌਰਾਨ ਕੁਝ ਲੀਡਰ ਅਮਰੀਕੀ ਗੋਰੇ ਤਾਂ ਭਾਵੇਂ ਆਉਂਦੇ ਹਨ, ਪਰ ਆਮ ਅਮਰੀਕੀ ਲੋਕ ਸਾਡੇ ਇਨ੍ਹਾਂ ਸਮਾਗਮਾਂ ਤੋਂ ਦੂਰ ਹੀ ਰਹਿੰਦੇ ਹਨਜੇਕਰ ਸਾਡਾ ਸਮਾਜ ਪਹਿਲਕਦਮੀ ਕਰਕੇ ਅਮਰੀਕੀਆਂ ਦੇ ਸਮਾਗਮਾਂ ਵਿਚ ਜਾਣਾ ਆਰੰਭ ਕਰੇ ਤਾਂ ਸਾਨੂੰ ਇਸ ਦਾ ਦੁਹਰਾ ਲਾਭ ਮਿਲ ਸਕੇਗਾਇਕ ਤਾਂ ਅਸੀਂ ਉਨ੍ਹਾਂ ਨਾਲ ਆਪਣੀ ਨੇੜਤਾ ਕਾਇਮ ਕਰ ਸਕਾਂਗੇ ਅਤੇ ਦੂਜਾ ਆਪਣੇ ਪ੍ਰਤੀ ਉਨ੍ਹਾਂ ਦੇ ਮਨ ਵਿਚ ਪੈਦਾ ਹੋਈ ਗਲਤਫਹਿਮੀ ਨੂੰ ਦੂਰ ਕਰ ਸਕਾਂਗੇਇਸ ਦੇ ਨਾਲ ਉਹ ਸਾਡੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਵੀ ਉਤਸੁਕ ਹੋਣ ਲੱਗਣਗੇਸੋ ਸਾਡੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਪਤਵੰਤਿਆਂ ਨੂੰ ਇਸ ਮਾਮਲੇ ਵਿਚ ਡੂੰਘੀ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਅਤੇ ਯੋਜਨਾਬੱਧ ਤਰੀਕੇ ਨਾਲ ਪੰਜਾਬੀ ਸਮਾਜ ਵਿਚ ਇਹ ਸੰਦੇਸ਼ ਦਿੱਤਾ ਜਾਣਾ ਚਾਹੀਦਾ ਹੈ ਕਿ ਅਸੀਂ ਵੈਟਰਨ ਡੇਅ ਅਤੇ ਅਮਰੀਕੀਆਂ ਦੇ ਹੋਰ ਅਜਿਹੇ ਕੌਮੀ ਸਮਾਗਮਾਂ ਵਿਚ ਭਾਗ ਲੈਣ ਲਈ ਪਹਿਲਕਦਮੀ ਕਰੀਏਸਾਨੂੰ ਸ਼ੁਰੂਆਤ ਹੁਣ 11 ਨਵੰਬਰ ਤੋਂ ਹੀ ਕਰਨੀ ਚਾਹੀਦੀ ਹੈ11 ਨਵੰਬਰ ਵਿਚ ਪੂਰੇ ਅਮਰੀਕਾ ਵਿਚ ਸਮਾਗਮ ਕਰਵਾ ਕੇ ਆਪਣੇ ਵਿਛੜ ਗਏ ਫੌਜੀ ਨਾਗਰਿਕਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈਇਹ ਦਿਨ ਭਾਵਨਾਤਮਕ ਤੌਰ ਤੇ ਬੜਾ ਅਹਿਮ ਹੈਜੇਕਰ ਅਸੀਂ ਸਮੂਹਿਕ ਤੌਰ ਤੇ ਇਸ ਸਮਾਗਮ ਵਿਚ ਸ਼ਾਮਲ ਹੋਵਾਂਗੇ ਤਾਂ ਇਸ ਨਾਲ ਅਮਰੀਕੀਆਂ ਨਾਲ ਸਾਡੀ ਭਾਵਨਾਤਮਕ ਸਾਂਝ ਦਾ ਪੁੱਲ ਉਸਰਨਾ ਸ਼ੁਰੂ ਹੋਵੇਗਾ ਅਤੇ ਇਹ ਸਾਂਝ ਸਾਨੂੰ ਅਮਰੀਕਾ ਅੰਦਰ ਸ਼ਾਨ ਨਾਲ ਰਹਿਣ ਅਤੇ ਇਕ ਅਮਰੀਕੀ ਨਾਗਰਿਕ ਵਜੋਂ ਖੁੱਲ੍ਹ ਦਿਲੇ ਢੰਗ ਨਾਲ ਵਿਚਰਨ ਲਈ ਮਾਹੌਲ ਤਿਆਰ ਕਰਨ ਵਿਚ ਸਹਾਈ ਹੋਵੇਗੀ
ਗੁਰਜਤਿੰਦਰ ਸਿੰਘ ਰੰਧਾਵਾ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.