ਕੈਟੇਗਰੀ

ਤੁਹਾਡੀ ਰਾਇ



ਹਰਮਿੰਦਰ ਸਿੰਘ ਲੁਧਿਆਣਾ
=ਆਪੂੰ ਬਣੇ ਰੱਬ=
=ਆਪੂੰ ਬਣੇ ਰੱਬ=
Page Visitors: 2783

 

=ਆਪੂੰ ਬਣੇ ਰੱਬ=
 ਵੈਸੇ ਤਾਂ ਹਿੰਦੁਸਤਾਨ ਅੱਲਗ -ਅੱਲਗ ਸਭਿਅਤਾਵਾਂ ,ਬੋੱਲੀਆਂ,ਫਿਰਕਿਆਂ ,ਵਿਸ਼ਵਾਸਾਂ ,ਧਰਮਾਂ ਆਦਿਕ ਦਾ ਦੇਸ਼ ਹੈ ਪਰ ਏਹਨਾ ਵਖਰੇਵਿਆਂ ਦੇ ਬਾਵਜੂਦ ਜੋ ਮੁਖ "ਦੋ" ਸਮਾਨਤਾਵਾਂ ਸਾਰੇ ਦੇਸ਼ ਨੂੰ ਇੱਕ ਕਰਦੀਆਂ ਹਨ ਓਹ ਹਨ ਏਥੋਂ ਦੇ ਅਖੌਤੀ ਸੰਤ ਅਤੇ ਓਹਨਾ ਦੇ (ਅੰਨੇ ਸ਼ਰਧਾਵਾਨ + ਉੱਲੂ ) ਭਾਵ ਸ਼ਰਧਾਲੂ ।ਇਹ ਜਰਾਸੀਮ  ਏਸ  ਦੇਸ਼ ਦੇ  ਸਾਰੇ ਧਰਮਾਂ ਵਿਚ ਇੱਕੋ ਜਿਹੇ ਹੀ ਮਿਲਣਗੇ ਭਾਵ ਸਾਰੇ ਅਖੌਤੀ ਸੰਤਾਂ ਦੇ ਰਾਜਨੀਤਿਕ ਲੋੱਗਾਂ ਨਾਲ ਭਾਈਵਾਲੀ ,ਸ਼ਰਧਾਲੂਆਂ ਦੀ ਆਰਥਿਕ +ਮਾਨਸਿਕ +ਸਰੀਰਕ ਲੁੱਟ-ਖਸੁੱਟ,ਢੇਰ ਸਾਰੀ ਜਮੀਨ -ਜਾਇਦਾਦ ,ਇਮ੍ਪੋਰ੍ਟੇਡ ਕਾਰਾ ,ਆਲੀਸ਼ਾਨ ਮਹਿਲ  ਨੁਮਾ ਕੁਟੀਆ ,ਗ੍ਰੇਹਸਤੀ ਨਾ ਹੋਣਾ , ਕਾਮਿਕ ਭੁਖ ਦੀ ਚਰਮ ਸੀਮਾ ।ਦੁੱਜੇ ਪਾੱਸੇ ਸ਼ਰਧਾਲੂ ਦਾ  ਅਜਿਹੇ ਪਖੰਡੀਆਂ ,ਆਪੁ ਬਣੇ ਰੱਬਾ ਤੋਂ ਆਪਣੀ ਆਰਥਿਕ +ਮਾਨਸਿਕ +ਸਰੀਰਕ ਲੁੱਟ-ਖਸੁੱਟ ਕਰਵਾ ਕੇ ਖੁਸ਼ ਹੋਣਾ ਆਦਿਕ ।
ਇੰਨਾ ਕੁਝ ਹੋਣ ਦੇ ਬਾਵਜੂਦ ਨਾ ਤਾਂ ਅਖੌਤੀ ਸੰਤ ਹੀ ਸੁਧਰੇ ਹਨ ਤੇ ਨਾ ਹੇ ਏਹਨਾ ਦੇ ਸ਼ਰਧਾਲੂ ਅਤੇ ਨਾ ਹੇ ਏਹਨਾ ਦੋਹਾ ਦੀਆਂ ਗਿਣਤੀਆਂ ਵਿਚ ਕਮੀ ਆਈ ਹੈ ।ਪਰ ਕਦੇ- ਕਦੇ ਏਹਨਾ ਦੋਹਾਂ ਵਿਚ ਕੁੜੱਤਣ ਵੀ ਪੈਦਾ ਹੋ ਜਾਂਦੀ ਹੈ ਜਦੋਂ ਆਪਣੀ ਕਾਮ ਵਾਸਨਾ ਦੀ ਪੂਰਤੀ ਲਈ ਕਿਸੇ ਸ਼ਰਧਾਲੂ ਦੀ ਪਤਨੀ ,ਭੈਣ ਜਾਂ ਧੀ ਦੀ ਏਹਨਾ ਆਪੁ ਬਣੇ ਰੱਬਾਂ ਵੱਲੋਂ ਪੱਤ ਲੁੱਟ ਲਈ ਜਾਂਦੀ ਹੈ ।ਸਿਖ ਧਰਮ ਵਿਚ ਆਪੁ  ਪੈਦਾ ਹੋਏ  ਜਾਂ ਟੇਸਟ ਟਿਊਬ ਰਾਹੀ ਪੈਦਾ ਕੀਤੇ ਗਏ ਡੇਰੇਦਾਰਾਂ,ਭਰਮਗਿਆਨੀਆਂ  ਅਤੇ ਅਖੌਤੀ ਸੰਤਾਂ  ਵੱਲੋਂ  ਅਜਿਹਾ ਆਮ ਹੀ ਹੁੰਦਾ ਰਹਿੰਦਾ ਹੈ।ਜਿਆਦਾਤਰ ਸ਼ਰਧਾਲੂ ਡਰ,ਸਹਿਮ,ਬਦਨਾਮੀ ਜਾਂ ਅੰਨੀ ਸ਼ਰਧਾ ਵੱਜੋਂ ਚੁੱਪ ਰਹਿ ਜਾਂਦੇ ਹਨ ਪਰ ਕਦੇ ਕਦੇ ਏਹਨਾ ਅਖੌਤੀ ਸੰਤਾਂ ਦੀ ਮਾੜੀ ਕਿਸਮਤ ਕੋਈ ਸ਼ਰਧਾਲੂ ਏਹਨਾ ਪ੍ਰਭਾਵਾਂ ਤੋਂ ਬਾਹਰ ਆ ਕੇ ਆਪੁ ਬਣੇ ਰੱਬਾ ਦੇ ਖਿਲਾਫ਼ ਮੁਹ ਖੋਲ ਹੀ ਦਿੰਦਾ ਹੈ ਜਿਸ ਤਰਾਂ ਏਸ ਸਮੇ ਆਪੁ ਬਣੇ ਰੱਬ ਅਖੌਤੀ ਸੰਤ "ਆਸਾ ਰਾਮ " ਦੇ ਖਿਲਾਫ਼ ਓਸ ਦੇ 12 ਸਾਲ ਤੋਂ ਰਹੇ ਸ਼ਰਧਾਲੂ ਵੱਲੋਂ ਦੱਸਿਆ ਗਿਆ।ਏਸ ਸ਼ਰਧਾਲੂ ਮੁਤਾਬਕ ਓਸ ਦੀ 15 ਸਾਲ ਦੀ ਬਚੀ ਜਿਸ ਨੂੰ ਕਿ ਅਨੁਸ਼੍ਠਾਨ ਦੇ ਬਹਾਨੇ ਆਪਣੀ ਮਹਿਲਨੁਮਾ ਕੁਟੀਆ ਵਿਚ ਲਿਜਾ ਕੇ  72ਵਿਆਂ ਨੂੰ ਢੁਕੇ ਆਪੁ ਬਣੇ ਰੱਬ ਜੀ ਨੇ ਬਲਾਤਕਾਰ ਕੀਤਾ।
ਇਹ ਮਸਲਾ ਵੀ ਵੋੱਟਾਂ ਦੀ ਰਾਜਨੀਤੀ ਦੀ ਭੇਂਟ ਚੜਕੇ ਦੱਬ ਕੇ ਰਹਿ ਜਾਵੇਗਾ ਕਿਉਂਕਿ ਏਸ ਬਾਬੇ ਕੋਲ ਸ਼ਰਧਾਲੂਆਂ ਦੇ ਨਾਮ ਤੇ ਲੱਖਾਂ  ਦਾ ਵੋਟ ਬੇਂਕ ਹੈ ਅਤੇ ਕੋਈ ਵੀ ਸਰਕਾਰ ,ਪਾਰਟੀ ਨਹੀ ਚਾਹੇਗੀ ਕਿ ਏਸ ਨੂੰ ਜਿਆਦਾ ਤੂਲ ਦਿੱਤਾ ਜਾਵੇ ਜੱਦ ਤੱਕ ਕਿ ਓਹ ਆਪਨੇ ਮੁਫਾਦ ਲਈ ਏਸ ਨਾਲ ਸੌਦਾ (ਲੈ -ਦੇ) ਨਾ ਕਰ ਲੈਣ ਜਿਥੇ ਇਹ ਬਾਬਾ ਦੋਸ਼ੀ ਹੈ ਓਥੇ 12 ਸਾਲ ਤੋਂ ਸ਼ਰਧਾਲੂ ਰਹੇ ਓਸ ਦੇ ਮਾਪੇ ਵੀ ਘੱਟ ਦੋਸ਼ੀ ਨਹੀ ਜਿਨਾ ਦੀ   ਉਮਰ ਦੇ ਵਧਣ ਨਾਲ  ਸਰੀਰਕ ਤੋਰ ਤੇ ਵਾਧਾ ਜਰੂਰ ਹੋਇਆ ਪਰ ਦਿਮਾਗੀ ਤੋਰ ਤੇ ਅਪਾਹਜ ਹੀ ਰਹੇ ਜੋ ਆਪਨੇ ਆਸ -ਪਾਸ ਹੋਇਆ ਅਨੇਕਾ ਅਜਿਹੀਆਂ ਦੁਰ -ਘਟਨਾਵਾਂ ਦੇ ਬਾਵਜੂਦ ਏਸ ਦੇ ਅੰਨੇ ਸ਼ਰਧਾਲੂ ਬਣੇ ਰਹੇ ।ਦੇਸ਼ ਦੇ ਅਪੰਗ ਕਾਨੂਨ ਮੁਤਾਬਿਕ ਜੋ ਹੋਵੇਗਾ  ਸੋ ਹੋਵੇਗਾ  ਪਰ ਲੋਕਾ +ਅੰਨੇ ਸ਼ਰਧਾਲੂਆਂ ਲਈ ਜੋ ਕਦਮ ਚੁਕਣਾ ਬਣਦਾ ਓਹ ਇਹ ਕਿ ਫੋਰਨ ਅਜਿਹੇ ਆਪੁ ਬਣੇ ਸਾਰੇ ਅਖੌਤੀ ਸੰਤਾ ਦੇ ਚੁੰਗ੍ਲਾ ਤੋਂ ਬਾਹਰ ਆ ਜਾਣ ਤੇ ਆਪ ਧਰਮ (ਜੋ ਕਿ ਬਹੁਤ ਹੀ ਸੋਖੀ ਅਤੇ ਜਲਦੀ ਸਮਝ ਆ ਜਾਣ ਵਾਲੀ ਸ਼ੈਅ ਹੈ ) ਨੂੰ ਸਮਝਣ।
ਹਿੰਦੂ ਵੀਰਾਂ ਦੀ ਮਜਬੂਰੀ ਤਾ ਸਮਝ ਸਕਦੇ ਹਾਂ ਕਿਉਂਕੀ ਓਹਨਾ ਕੋਲ ਅਗਵਾਈ ਦੇਣ ਵਾਲੀ ਕੋਈ ਐਸੀ ਵਿਚਾਰਧਾਰਾ ਨਹੀ ਪਰ ਸਿਖਾਂ ਦੀ ਕੀ ਮਜਬੂਰੀ ਹੈ ਜੋ ਓਹ ਅਖੌਤੀ ਸੰਤਾਂ ,ਵਿਹਲਡ਼ਾ,ਨੱਖਟੂਆਂ, ਡੇਰੇਦਾਰਾਂ ,ਬਾੱਬਿਆਂ ਨੂੰ ਰੱਬ ਮੰਨ ਕੇ ਆਪਨੇ ਸਿਰ ਆਪ ਸੁਆਹ ਪੁਆ ਰਹੇ ਹਨ ਅਤੇ ਓਹ ਵੀ ਆਪ ਮੁੱਲ ਖਰੀਦ ਕੇ । ਨਾਨਕ ਵਿਚਾਰਧਾਰਾ ਵਿਚ ਅਜਿਹਿਆਂ ਆਪੁ ਬਣੇ ਰੱਬਾ ਬਾਰੇ ਬੜੇ ਸਪਸ਼ਟ ਤਰੀਕੇ ਨਾਲ ਦੱਸਿਆ ਗਿਆ ।ਸਾਰੇ ਧਰਮਾਂ ਦੇ ਲੋਗ ਏਸ ਤੋਂ ਸਹਾਇਤਾ / ਅਗਵਾਈ ਲੈ ਸਕਦੇ ਹਨ ।.... ਵਰਨਾ ...ਦੇਰ -ਸਵੇਰ ਸਮਝ ਤਾਂ ਹਰ ਇੱਕ ਨੂੰ ਲੱਗ ਹੀ ਜਾਣੀ ਐ ਪਰ ਓਦੋ ਜਦੋ ਓਹਨਾ ਹਰ ਇੱਕ ਦੇ ਆਪਨੇ- ਆਪਨੇ ਘਰ ਅਜਿਹਾ ਵਰਤਾਰਾ ਵਾਪਰਿਆ ।
-ਹਰਮਿੰਦਰ ਸਿੰਘ ਲੁਧਿਆਣਾ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.