ਕੈਟੇਗਰੀ

ਤੁਹਾਡੀ ਰਾਇ



ਪੰਡਿਤ ਰਾਓ ਧਰੇਨੰਵਰ
-=ਆਧੁਨਿਕ ਅਧਿਆਪਕ=-
-=ਆਧੁਨਿਕ ਅਧਿਆਪਕ=-
Page Visitors: 2816

-=ਆਧੁਨਿਕ  ਅਧਿਆਪਕ=-
 ਅਧਿਆਪਕ ਦਿਵਸ (5 sqMbr)  ਤੇ ਵਿਸ਼ੇਸ਼              
ਇਸ ਦੁਨੀਆਂ ਦੀ ਸੁੰਦਰਤਾ ਨੂੰ ਵਧਾਉਣ ਲਈ ਜੇਕਰ ਕੋਈ ਮਹਾਨ ਯੋਗਦਾਨ ਪਾਉਂਦਾ ਹੈ ਤਾਂ ਉਹ ਅਧਿਆਪਕ ਹੀ ਹੈ, ਇਕ ਅਧਿਆਪਕ ਹੀ ਉਸ ਪੀੜ੍ਹੀ ਨੂੰ ਤਿਆਰ ਕਰਦਾ ਹੈ ਜਿਹੜੇ ਅੱਗੇ ਵੱਧ ਕੇ ਮਹਾਨ ਵਿਚਾਰਧਾਰਾ ਦੇ ਨਾਲ ਇਸ ਦੁਨੀਆਂ ਨੂੰ ਰੁਸ਼ਨਾਉਂਦੇ ਹਨ | ਇਸ ਲਈ ਇਤਿਹਾਸ ਵਿੱਚ ਸਭ ਤੋਂ ਵੱਧ ਯੋਗਦਾਨ ਅਧਿਆਪਕ ਦਾ ਹੀ ਹੁੰਦਾ ਹੈ | ਅਜਿਹੇ ਕਈ ਉਦਾਹਰਣ ਹਨ ਜਿਹੜੇ ਸਿੱਖਿਅਕ ਦੇ ਪ੍ਰਤੱਖ ਰੂਪ ਨੂੰ ਵਧਾਉਂਦੇ ਹਨ | ਏਕਲਵਯਾ ਦੀ ਆਪਣੇ ਗੁਰੂ ਦਰੋਣਾਚਾਰੀਆ ਦੀ ਮੂਰਤ ਬਣਾ ਕੇ ਖੁਦ ਸਿੱਖਣ ਦੀ ਕਹਾਣੀ ਗੁਰੂ ਦੇ ਪ੍ਰਤੀ ਇੱਜ਼ਤ ਦੀ ਵੱਡੀ ਉਦਹਾਰਣ ਹੈ |
ਗੁਰੂ, ਜਿਹੜਾ ਗਿਆਨ ਦਿੰਦਾ ਹੈ, ਉਸ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਨਮਾਨ ਸਿਰਫ਼ ਪੁਰਾਣੀਆਂ ਕਹਾਣੀਆਂ ਚੋਂ ਹੀ ਨਹੀਂ ਬਲਕਿ ਮੌਜੂਦਾ ਸਮੇਂ ਵਿੱਚ ਵੀ ਵੇਖਿਆ ਜਾ ਸਕਦਾ ਹੈ | ਇਸ ਲਈ ਤਾਂ ਸਾਡੀ ਸਿੱਖਿਆ ਵਿਵਸਥਾ ਵਿੱਚ ਅੱਜ ਉਨ੍ਹਾਂ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਅਕਸਰ ਹੀ ਕੀਤਾ ਜਾਂਦਾ ਹੈ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ |
ਹੁਣ ਵੀ ਅਜਿਹੇ ਅਧਿਆਪਕ ਹਨ ਜਿਹੜੇ ਆਪਣੀ ਸਾਰੀ ਉਮਰ ਸਿੱਖਿਆ ਖੇਤਰ ਨੂੰ ਹੋਰ ਵਧੀਆ ਕਰਨ ਲਈ ਸਮਰਪਿਤ ਕਰ ਚੁੱਕੇ  ਹਨ | ਪਰ ਉਸ ਦੇ ਨਾਲ ਹੀ ਅਜਿਹੇ ਅਧਿਆਪਕ ਵੀ ਹੀ ਜੋ ਸਿੱਖਿਆ ਦੀ ਅਨਮੋਲ ਦਾਤ ਹਾਸਲ ਕਰਨ ਤੋਂ ਬਾਅਦ ਸਿੱਖਿਅਕ ਵਰਗਾ ਵਿਵਹਾਰ ਨਹੀਂ ਕਰਦੇ | ਗੁਰੂ-ਸ਼ਿਸ਼ ਵਰਗੇ ਪਵਿੱਤਰ ਰਿਸ਼ਤੇ ਨੂੰ ਕਲੰਕਿਤ ਕਰਨ ਵਾਲੀਆਂ ਕੁਝ ਘਟਨਾਵਾਂ ਸਿੱਖਿਆ ਦੇ ਖੇਤਰ ਨੂੰ ਅਪਵਿੱਤਰ ਕਰ ਰਹੀਆਂ ਹਨ | ਅਪਵਿੱਤਰਤਾ ਫੈਲਾਉਣ ਵਾਲੇ ਅਤੇ ਗਾਈਡ ਦੀ ਮਦਦ ਦੇ ਨਾਲ ਪੜਾਉਣ ਵਾਲੇ ਸਿੱਖਿਅਕਾਂ ਨੂੰ ਜਿੱਦੂ ਕ੍ਰਿਸ਼ਨਾਮੂਰਤੀ ਬਾਰੇ ਜਾਨਣ ਦੀ ਸਖ਼ਤ ਜ਼ਰੂਰਤ ਹੈ| ਤਮਿਲਨਾਡੂ ਦੇ ਜੰਮਪਲ ਜਿੱਦੂ ਕ੍ਰਿਸ਼ਨਾਮੂਰਤੀ ਇਕ ਸਰਲ ਸੁਭਾਵੀ ਮਹਾਨ ਸਿੱਖਿਅਕ ਸਨ ਜਿਨ੍ਹਾਂ ਨੇ ਦੁਨੀਆਂ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਚੰਗੀ ਸਿੱਖਿਆ ਬਾਰੇ ਹੋਏ ਸਮਾਗਮਾਂ ਵਿੱਚ ਆਪਣੇ ਵਿਚਾਰ ਦਿੱਤੇ | ਕ੍ਰਿਸ਼ਨਾਮੂਰਤੀ ਦਾ ਮੰਨਣਾ ਸੀ ਕਿ ਪਰਿਵਰਤਨ ਵਿਅਕਤੀ ਦੇ ਦਿਲ ਵਿੱਚ ਹੌਲੀ ਹੌਲੀ ਨਹੀਂ ਬਲਕਿ ਤੂਰੰਤ ਹੋਣਾ ਚਾਹੀਦਾ ਹੈ |
ਮਸ਼ਹੂਰ ਸਮਾਜ ਸ਼ਾਸਤਰੀ ਇਮਾਨੀਲ ਤੁਰਾਖਾਇਨਮ ਅਨੁਸਾਰ ਅਧਿਆਪਕ ਸਮਾਜੀਕਰਨ ਪ੍ਰਕਿਰਿਆ ਦੀ ਨੀਂਹ ਹੈ |  ਜਿਸ ਤਰ੍ਹਾਂ ਦੀ ਨੀਂਹ ਹੋਵੇਗੀ, ਉਸ ਤਰ੍ਹਾਂ ਦੀਹੀ ਪੀੜ੍ਹੀ ਹੋਵੇਗੀ, ਉਸ ਤਰ੍ਹਾਂ ਦੀ ਹੀ ਸੱਭਿਅਤਾ ਹੋਵੇਗੀ | ਜੇਕਰ ਅਸੀਂ ਚੰਗੀ ਸੱਭਿਅਤਾ ਸਥਾਪਤ ਕਰਨੀ ਹੈ ਤਾਂ ਸਾਨੂੰ ਅਧਿਆਪਨ ਪ੍ਰਣਾਲੀ ਚੰਗੀ ਬਨਾਉਣ ਦੀ ਲੋੜ ਹੈ | ਚੰਗੀ ਸਿੱਖਿਅਕ ਪ੍ਰਣਾਲੀ ਹੋਵੇਗੀ ਤਾਂ ਅਧਿਆਪਕ ਵਲੋਂ ਪੂਰੀ ਸੁਹਿਰਦਤਾ ਨਾਲ ਡਿਊਟੀ ਨਿਭਾਈ ਜਾਵੇਗੀ | ਸਿੱਖਿਆ ਦੇ ਖੇਤਰ ਵਿੱਚ ਤਦ ਹੀ ਕ੍ਰਾਂਤੀ ਆਵੇਗੀ ਜੇਕਰ ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਬਣਾਏ ਕਿ ਹਰ ਸਿੱਖਿਅਕ ਨੂੰ ਸਾਲ ਵਿੱਚ ਘੱਟ ਤੋਂ ਘੱਟ ਖੋਜ ਸਬੰਧੀ 5 ਲੇਖ ਅਤੇ ਇਕ ਕਿਤਾਬ ਛਾਪਣੀ ਜ਼ਰੂਰੀ ਹੋਵੇ, ਵਰਨਾ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ | ਅਗਰ ਇਸ ਤਰ੍ਹਾਂ ਕੀਤਾ ਜਾਂਦਾ ਹੈ ਤਾਂ ਨਾ ਸਿਰਫ ਸਮਾਜ ਸੰਰਚਨਾ ਵਿੱਚ ਕ੍ਰਾਂਤੀ ਆਵੇਗੀ | ਸਗੋਂ ਅਪਵਿੱਤਰ ਕੰਮ ਕਰਨ ਵਾਲੇ ਵੀ ਆਪਣਾ ਧਿਆਨ ਉਸਾਰੂ ਕੰਮਾਂ ਵਿੱਚ ਲਾ ਸਕਦੇ ਹਨ |
ਇਹ ਸੁਝਾਅ ਪੜ੍ਹ ਕੇ 20-25 ਸਾਲਾਂ ਤੋਂ ਬਿਨਾਂ ਕੁਝ ਖੋਜ ਸਬੰਧੀ ਲੇਖ ਜਾਂ ਕਿਤਾਬ ਲਿਖੇ ਸਿਰਫ਼ ਸਿੱਖਿਅਕ ਦਾ ਦਰਜਾ ਪਾਏ ਹੋਏ ਕੁਝ ਸਿੱਖਿਅਕਾਂ ਨੂੰ ਜ਼ਰੂਰ ਗੁੱਸਾ ਆਵੇਗਾ | ਛੇਵੇਂ ਤਨਖਾਹ ਕਮਿਸ਼ਨ ਦੀ ਫਾਇਦਾ ਖੂਬ ਉਠਾਉਣ ਵਾਲੇ ਪ੍ਰੋਫੈਸਰ ਲੋਕ ਵਿੱਦਿਆ ਮੰਦਿਰ ਵਿੱਚ ਬੈਠ ਕੇ ਹੀ ਜੀਵਨ ਬੀਮਾ ਦੇ ਬਾਰੇ ਚਰਚਾ ਕਰਨਾ ਛੱਡ ਕੇ ਕਿਤਾਬ ਲਿਖਣ ਬਾਰੇ ਕਿਸ ਤਰ੍ਹਾਂ ਸੋਚ ਸਕਦੇ ਹਾਂ? ਡੀ.ਏ. ਖਾਤੇ ਵਿੱਚ ਕਦੋਂ ਪਹੁੰਚ ਜਾਵੇਗਾ ਕਰਕੇ ਬਾਰ-ਬਾਰ ਪੁੱਛਣ ਵਾਲੇ ਪ੍ਰੋਫੈਸਰ ਨੂੰ ਜੇਕਰ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਕਿੰਨੇ ਖੋਜ ਸਬੰਧੀ ਲੇਖ ਲਿਖ ਚੁੱਕੇ ਹਨ? ਪੰਜਾਬ ਤੇ ਹਰਿਆਣਾ ਤੋਂ ਡੈਪੂਟੇਸ਼ਨ ਤੇ ਸੁੰਦਰ ਸ਼ਹਿਰ ਚੰਡੀਗੜ੍ਹ ਵਿੱਚ ਤਿੰਨ ਸਾਲ ਲਈ ਆ ਕੇ ਪਰ ਹਮੇਸ਼ਾਂ ਲਈ ਵੱਸ ਚੁੱਕੇ ਪ੍ਰੋਫੈਸਰ ਨੂੰ ਜੇਕਰ ਇਹ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਸਾਲ ਵਿੱਚ ਬੱਚਿਆਂ ਨੂੰ ਕਿੰਨੇ ਘੰਟੇ ਪੜ੍ਹਾਇਆ ਹੈ ਤਾਂ ਉਨ੍ਹਾਂ ਨੂੰ ਕਾਲ ਜੋੜਨ ਵਾਸਤੇ ਸਮਾਂ ਜਰੂਰ ਲੱਗੇਗਾ |
ਸਾਲ ਵਿੱਚ 365 ਦਿਨਾਂ ਵਿੱਚ ਕੁੱਲ 8760 ਘੰਟਿਆਂ ਵਿੱਚੋਂ ਸਿੱਖਿਅਕ ਲਗਭਗ 702 ਘੰਟੇ ਹੀ ਪੜ੍ਹਾਉਂਦੇ ਹੋਣਗੇ | 8760 ਘੰਟੇ ਵਿੱਚ 702 ਘੰਟੇ ਪ੍ਰੜਾਉਣ ਵਾਲੇ ਸਿਖਿਅਕ 8059 ਘੰਟੇ ਭੌਤਿਕ ਵਕਤ ਵਿੱਚ ਜ਼ਿੰਦਗੀ ਚਲਾਉਂਦੇ-ਚਲਾਉਂਦੇ ਮਾਨਸਿਕ ਵਕਤ ਦੀ ਮਹੱਤਤਾ ਨਹੀਂ ਸਮਝਦੇ ਹੋਣਗੇ| 'ਭੌਤਿਕ ਵਕਤ' ਅਤੇ 'ਮਾਨਸਿਕ ਵਕਤ' ਵਿੱਚ ਫਰਕ ਨਾ ਜਾਣਨ ਵਾਲੇ ਸਿਖਿਆਕਾਂ ਨੂੰ ਜਿੱਦੂ ਕ੍ਰਿਸ਼ਨਾਮੂਰਤੀ ਦੁਆਰਾ ਦਿੱਤੀ 'ਭੌਤਿਕ ਮਾਨਸਿਕ ਵਕਤ' ਦੀ ਵਿਚਾਰਧਾਰਾ ਸਮਝਣ ਦੀ ਲੋੜ ਹੈ| ਜਿੱਦੂ ਕ੍ਰਿਸ਼ਨਾ ਮੂਰਤੀ ਕਹਿੰਦੇ ਹਨ ''ਹੋ ਸਕਦਾ ਹੈ ਕਿ ਬਿਲਕੁਲ ਅਲੱਗ ਹੀ ਵਕਤ ਹੈ| ਅਸੀਂ ਸਾਰੇ ਭੌਤਿਕ ਅਤੇ ਮਾਨਸਿਕ ਵਕਤ ਬਾਰੇ ਹੀ ਜਾਣਦੇ ਹਾਂ| ਅਸੀਂ ਸਾਰੇ ਵਕਤ ਦੇ ਗੁੰਝਲ ਵਿੱਚ ਜਕੜੇ ਹੋਏ ਹਾਂ| ਭੌਤਿਕ ਵਕਤ ਸੋਚ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਸੋਚ ਵੀ ਭੌਤਿਕ ਵਕਤ ਉਤੇ ਵਧੇਰੇ ਪ੍ਰਭਾਵ ਪਾਉਂਦੀ ਹੈ| ਅਸੀਂ ਇਸ ਅਸਮੰਜਸ ਵਿੱਚ ਫਸੇ ਹੋਏ ਹਾਂ| ਰੋਜ਼ ਮਰਲੇ ਦੀ ਜ਼ਿੰਦਗੀ ਵਿੱਚ -ਭੌਤਿਕ ਵਕਤ ਮਹੱਤਵਪੂਰਨ ਹੁੰਦਾ ਹੈ, ਪਰ ਜੇਕਰ ਅਸੀਂ ਮਾਨਸਿਕ ਵਕਤ ਨੂੰ ਠੁਕਰਾਉਂਦੇ ਹਾਂ ਤਾਂ ਅਸੀਂ ਤਾਂ ਭੌਤਿਕ ਨਾ ਮਾਨਸਿਕ ਵਖਤ ਸੰਬੰਧ ਰੱਖਣ ਵਾਲੇ ਵਕਤ ਵਿੱਚ ਚਲੇ ਜਾਂਦੇ ਹਾਂ| ਕੁੱਲ ਸਾਲ ਦੇ 8760 ਘੰਟੇ ਵਿੱਚ ਸਿਰਫ 702 ਘੰਟੇ ਪੜ੍ਹਾ ਕੇ 8058 ਘੰਟੇ  'ਭੌਤਿਕ ਵਕਤ' ਵਿੱਚ ਹੀ ਜ਼ਿੰਦਗੀ ਚਲਾਉਣ ਵਾਲਾ ਸਿਖਿਅਕ ਵਰਗ ਜੇਕਰ ਮਾਨਸਿਕ ਵਕਤ ਦਾ ਮਹੱਤਵ ਸਮਝ ਜਾਵੇ ਤਾਂ ਨਾ ਸਿਰਫ ਖੋਜ ਸਬੰਧੀ ਪੰਜ ਲੇਖ ਤੇ ਕਿਤਾਬ ਲਿਖੇਗਾ, ਬਲਕਿ ਸਮਾਜ ਸੁਧਾਰ ਦੇ ਨਾਲ-ਨਾਲ ਮਹਾਨ ਸਾਹਿਤ ਦੀ ਰਚਨਾ ਵੀ ਕਰਨਗੇ| ਜਿੱਦੂ ਕ੍ਰਿਸ਼ਨਾਮੂਰਤੀ ਕਹਿੰਦੇ ਹਨ ਕਿ ਜ਼ਿੰਦਗੀ ਵਿੱਚ ''ਭੌਤਿਕ ਵਕਤ ਬਹੁਤ ਅਹਿਮ ਹੁੰਦਾ ਹੈ|'' ਲੇਕਿਨ ਮਾਨਸਿਕ ਵਕਤ ਸਮਾਜ ਵਿਚ ਪਰਿਵਰਤਨ ਅਤੇ ਸਮਾਜਿਕ ੍ਵਵਿਵਸਥਾ ਦੀ ਨਵੇਂ ਰੂਪ ਲਿਆ ਸਕਦਾ ਹੈ, ਸਮਾਜ ਵਿੱਚ ਰਹਿਣ ਵਾਲਿਆਂ ਲਈ ਦੋਨਾਂ ਵਕਤਾਂ ਦੀ ਲੋੜ ਹੈ, ਪਰ ਸ਼ੋਸ਼ਲ ਆਰਡਰ ਲਿਆਉਣ ਲਈ 'ਮਾਨਸਿਕ ਵਕਤ' ਬਹੁਤ ਮਹੱਤਵਪੂਰਨ ਹੈ| ਕ੍ਰਿਸ਼ਨਾਮੂਰਤੀ ਕਹਿੰਦੇ ਹਨ ਵਕਤ ਹੀ ਵਿਚਾਰਧਾਰਾ ਹੈ| ਕ੍ਰਿਸ਼ਨਾਮੂਰਤੀ ਦੇ ਇਹ ਵੀਚਾਰ ਪੜ੍ਹ ਕੇ ਸਾਲ ਵਿੱਚ 8058 ਘੰਟੇ ਸਿਰਫ ਆਪਦੇ ਲਈ ਜ਼ਿੰਦਗੀ ਚਲਾਉਣ ਵਾਲੇ ਸਿਖਿਅਕ ਜੇਕਰ 702 ਘੰਟੇ ਤੋਂ ਵਧਾ ਕੇ 1072 ਘੰਟੇ ਪੜ੍ਹਾਉਣ ਦੇ ਨਾਲ ਸਮਾਜ ਲਈ ਨਵੀਂ ਵਿਚਾਰਧਾਰਾ ਦੇਣ ਲੱਗਣ ਤਾਂ ਸਮਾਜ ਵਿਚ ਨਿਸ਼ਚਿਤ ਰੂਪ ਵਿੱਚ ਸ਼ੋਸ਼ਲ ਆਰਡਰ ਆਵੇਗਾ|
ਪੰਡਿਤ ਰਾਓ ਧਰੇਨੰਵਰ,
ਸਰਕਾਰੀ ਕਾਲਜ 
ਸੈਕਟਰ 46, ਚੰਡੀਗੜ੍ਹ |
9988351695

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.