ਕੈਟੇਗਰੀ

ਤੁਹਾਡੀ ਰਾਇ



ਸੁਰਿੰਦਰ ਕੌਰ ਕੰਬੋਜ
ਪੰਜਾਬ ਦੇ ਕਿਰਤੀਆਂ ਦੇ ਨਾਮ ਇਕ ਸੁਨੇਹਾ!
ਪੰਜਾਬ ਦੇ ਕਿਰਤੀਆਂ ਦੇ ਨਾਮ ਇਕ ਸੁਨੇਹਾ!
Page Visitors: 1667

ਪੰਜਾਬ ਦੇ ਕਿਰਤੀਆਂ ਦੇ ਨਾਮ ਇਕ ਸੁਨੇਹਾ!
  ਸਤਿਕਾਰ ਯੋਗ ਭੈਣੋ/ਵੀਰੋ
  ਗੁਰ ਫਤਿਹ ਪਰਵਾਨ ਕਰਨੀ ਜੀ
    ਚੋਣਾਂ ਸਿਰ ਤੇ ਹਨ, ਕੇਂਦਰ ਸਰਕਾਰ ਨੇ ਆਪਣੀ ਬੁਰੀ ਨੀਯਤ ਦਾ ਪ੍ਰਗਟਾਵਾ ਕਰਦੇ ਹੋਏ, ਅਜੇ ਤੱਕ ਸ. ਬਲਬੀਰ ਸਿੰਘ ਰਾਜੇਵਾਲ ਜੀ ਦੀ ਅਗਵਾਈ ਵਿਚ ਬਣੀ ਤੁਹਾਡੀ ਆਪਣੀ ਪਾਰਟੀ "ਸੰਯੁਕਤ ਸਮਾਜ ਪਾਰਟੀ" ਨੂੰ ਨਾ ਤਾਂ 'ਰਜਿਸਟਰ' ਹੋਣ ਦਿੱਤਾ ਹੈ, ਨਾ ਹੀ "ਚੋਣ ਨਿਸ਼ਾਨ" ਦੀ ਪਰਕਿਰਿਆ ਪੂਰੀ ਹੋਣ ਦੇ ਰਹੀ ਹੈ। ਇਸ ਲਈ ਮਜਬੂਰੀ ਵੱਸ ਸਾਰੇ ਉਮੀਦਵਾਰਾਂ ਨੂੰ ਅਲੱਗ ਅਲੱਗ ਚੋਣ-ਨਿਸ਼ਾਨ ਲੈਣਾ ਪਵੇਗਾ। ਇਹ ਜ਼ਿਮੇਵਾਰੀ ਹੁਣ ਤੁਹਾਡੀ ਹੋ ਗਈ ਹੈ ਕਿ ਆਪਣੇ ਆਪਣੇ ਉਮੀਦਵਾਰਾਂ ਦੇ ਚੋਣ-ਨਿਸ਼ਾਨਾਂ ਦਾ ਵੱਧ ਤੋਂ ਵੱਧ ਪਰਚਾਰ ਕੀਤਾ ਜਾਵੇ, ਤਾਂ ਜੋ ਵੋਟਰਾਂ ਨੂੰ ਵੋਟ ਪਾਉਣ ਵਿਚ ਕੋਈ ਔਕੜ ਨਾ ਹੋਵੇ। 
  ਜੇ ਤੁਸੀਂ ਚਾਹੁੰਦੇ ਹੋ ਕਿ ਇਨ੍ਹਾਂ ਲੁਟੇਰੇ ਸਿਆਸੀ ਲੀਡਰਾਂ ਦੀ ਲੁੱਟ ਅਤੇ ਜਾਤੀ ਦੇ ਆਧਰ ਤੇ ਤੁਹਾਡੇ ਵਿਚ ਪਾਈਆਂ ਜਾਂਦੀਆਂ ਵੰਡੀਆਂ ਬੰਦ ਕਰ ਕੇ ਸੁਚੱਜੇ ਸਮਾਜ ਦਾ ਨਿਰਮਾਣ ਕੀਤਾ ਜਾਵੇ, ਭਾਰਤ ਦੇ ਸਾਰੇ ਨਾਗਰਿਕਾਂ ਨੂੰ ਚੰਗੀ ਜ਼ਿੰਦਗੀ ਵੱਲ ਲਿਜਾਣਾ ਹੈ, ਬੱਚਿਆਂ ਨੂੰ ਚੰਗੀ ਪੜ੍ਹਾਈ ਅਤੇ ਸਹੀ ਰੁਜ਼ਗਾਰ ਮਿਲੇ, ਹਰ ਕਿਸੇ ਦੀ ਇੱਜ਼ਤ ਦੀ ਹਿਫਾਜ਼ਤ ਹੋ ਸਕੇ ਭੈਣਾਂ/ਵੀਰਾਂ ਨੂੰ ਬਰਾਬਰੀ ਦਾ ਅਧਿਕਾਰ ਮਿਲੇ, ਪੁਲਸ ਸਿਆਸੀ ਲੀਡਰਾਂ ਦੇ ਗਲਬੇ ਥਲਿਉਂ ਨਿਕਲ ਕੇ ਆਪਣੇ ਵਿਵੇਕ ਨਾਲ, ਸਾਰਿਆਂ ਪ੍ਰਤੀ ਇਕ-ਸਾਰ ਵਿਹਾਰ ਕਰੇ, ਉਸਤਾਦਾਂ ਦੀ ਡੰਡਾ-ਪਰੇਡ ਬੰਦ ਹੋਵੇ ਤਾਂ ਇਸ ਵਾਰ ਸਾਰੇ ਰਲ ਕੇ ਮਿਹਨਤ ਕਰੋ ਅਤੇ ਸੁਚੱਜੇ ਬੰਦੇ ਵਿਧਾਨ-ਸਭਾ ਵਿਚ ਭੇਜੋ। ਅੱਜ ਤੋਂ ਹੀ ਲੋਕ-ਸਭਾ ਅਤੇ ਰਾਜ-ਸਭਾ ਵਿਚ ਆਪਣੇ ਸਾਥੀ ਭੇਜਣ ਦੀ ਤਿਆਰੀ ਕਰੋ।
    ਤੁਹਾਡੀ ਬੜੀ ਧੰਨਵਾਦੀ ਹੋਵਾਂਗੀ।             ਸੁਰਿੰਦਰ ਕੌਰ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.