ਕੈਟੇਗਰੀ

ਤੁਹਾਡੀ ਰਾਇ



ਬਲਬੀਰ ਸਿੰਘ ਸੂਚ (ਵਕੀਲ)
ਬਲੂ ਸਟਾਰ ਦੇ ਦਸਤਾਵੇਜ਼ ਜਨਤਕ ਨਾ ਹੋਏ, ਤਾਂ ਸਵਾਲ ਉੱਠਦੇ ਰਹਿਣਗੇ – ਨਜ਼ਰੀਆ
ਬਲੂ ਸਟਾਰ ਦੇ ਦਸਤਾਵੇਜ਼ ਜਨਤਕ ਨਾ ਹੋਏ, ਤਾਂ ਸਵਾਲ ਉੱਠਦੇ ਰਹਿਣਗੇ – ਨਜ਼ਰੀਆ
Page Visitors: 2473

ਬਲੂ ਸਟਾਰ ਦੇ ਦਸਤਾਵੇਜ਼ ਜਨਤਕ ਨਾ ਹੋਏ, ਤਾਂ ਸਵਾਲ ਉੱਠਦੇ ਰਹਿਣਗੇ – ਨਜ਼ਰੀਆ
ਜਗਤਾਰ ਸਿੰਘ, ਸੀਨੀਅਰ ਪੱਤਰਕਾਰ, ਬੀਬੀਸੀ ਪੰਜਾਬੀ ਦੇ ਲਈ: 5 ਜੂਨ 2019
https://www.bbc.com/punjabi/india-44375081?SThisFB&fbclid=IwAR0MehCT3G_FarE5uOX_PhbOKZCzQontNjPqHMgW7w_0_vfSwuugOmgpOjI
ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚਲੇ ਸਾਹਿਤ ਬਾਰੇ ਸ਼੍ਰੋਮਣੀ ਕਮੇਟੀ ਨੇ ਮੀਟਿੰਗ ਸੱਦੀ- ਟ੍ਰਿਬਿਊਨ ਨਿਊਜ਼ ਸਰਵਿਸ: Posted On June - 9 – 2019
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 8 ਜੂਨ 2019
1.  ਜੂਨ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਚੁੱਕੇ ਗਏ ਧਾਰਮਿਕ ਸਾਹਿਤ ਨੂੰ ਫ਼ੌਜ ਤੋਂ ਵਾਪਸ ਲਏ ਜਾਣ ਬਾਰੇ ਛਪੀ ਖ਼ਬਰ ਤੋਂ ਬਾਅਦ ਹਰਕਤ ਵਿਚ ਆਈ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਬਾਰੇ ਸਬੰਧਿਤ ਅਧਿਕਾਰੀਆਂ ਦੀ ਮੀਟਿੰਗ 13 ਜੂਨ ਨੂੰ ਸੱਦੀ ਹੈ।
2.  ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ 13 ਜੂਨ ਨੂੰ ਮੁੱਖ ਦਫ਼ਤਰ ਵਿਚ ਇਸ ਸਬੰਧੀ ਮੀਟਿੰਗ ਹੋਵੇਗੀ, ਜਿਸ ਵਿਚ ਸਬੰਧਿਤ ਮੌਜੂਦਾ ਅਤੇ ਸਾਬਕਾ ਅਧਿਕਾਰੀ ਸ਼ਾਮਲ ਹੋਣਗੇ।
3.  ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੱਥ ਪੜਚੋਲਣ ਲਈ ਇਹ ਮੀਟਿੰਗ ਸੱਦੀ ਗਈ ਹੈ।
4.  ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਕਿ 1984 ਵਿਚ ਫ਼ੌਜੀ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ, ਜੋ ਅੱਗ ਨਾਲ ਨੁਕਸਾਨੀ ਗਈ ਸੀ, ਦਾ ਅਮੁੱਲਾ ਖ਼ਜ਼ਾਨਾ ਅੱਗ ਲੱਗਣ ਤੋਂ ਪਹਿਲਾਂ ਹੀ ਫ਼ੌਜ ਨੇ ਕੱਢ ਲਿਆ ਸੀ ਅਤੇ ਉਸ ਨੂੰ ਅਣਦੱਸੀ ਥਾਂ ’ਤੇ ਲੈ ਗਈ ਸੀ, ਜਿਸ ਨੂੰ ਵਾਪਸ ਲੈਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ।
5.  ਇਸ ਸਬੰਧੀ ਹਰ ਜਨਰਲ ਇਜਲਾਸ ਸਮੇਂ ਮਤਾ ਪਾ ਕੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਜਾਂਦੀ ਹੈ ਤੇ ਸ਼੍ਰੋਮਣੀ ਕਮੇਟੀ ਨੇ ਕਈ ਫ਼ੌਜੀ ਅਧਿਕਾਰੀਆਂ ਨਾਲ ਵੀ ਇਸ ਸਬੰਧੀ ਗੱਲਬਾਤ ਕੀਤੀ ਸੀ।
6.  ਇਸੇ ਤਰ੍ਹਾਂ ਕਈ ਕੇਂਦਰੀ ਗ੍ਰਹਿ ਮੰਤਰੀਆਂ ਨੂੰ ਵੀ ਇਸ ਸਬੰਧੀ ਮੰਗ ਪੱਤਰ ਦਿੱਤੇ ਗਏ ਹਨ। ਇਸ ਦੌਰਾਨ ਫ਼ੌਜ ਵੱਲੋਂ ਕੁਝ ਸਾਮਾਨ ਵਾਪਸ ਵੀ ਕੀਤਾ ਗਿਆ ਸੀ, ਜਿਸ ਬਾਰੇ ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਵਿਚ ਵਧੇਰੇ ਅਖ਼ਬਾਰਾਂ, ਰਸਾਲੇ ਅਤੇ ਹੋਰ ਕਿਤਾਬਾਂ ਸ਼ਾਮਲ ਹਨ।
ਖ਼ਬਰਨਾਮਾ Comments Off on ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚਲੇ ਸਾਹਿਤ ਬਾਰੇ ਸ਼੍ਰੋਮਣੀ ਕਮੇਟੀ ਨੇ ਮੀਟਿੰਗ ਸੱਦੀ

https://www.punjabitribuneonline.com/2019/06/%E0%A8%B8%E0%A8%BF%E0%A9%B1%E0%A8%96-%E0%A8%B0%E0%A9%88%E0%A8%AB%E0%A8%B0%E0%A9%88%E0%A8%82%E0%A8%B8-%E0%A8%B2%E0%A8%BE%E0%A8%87%E0%A8%AC%E0%A9%8D%E0%A8%B0%E0%A9%87%E0%A8%B0%E0%A9%80-%E0%A8%B5/

   


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.