ਕੈਟੇਗਰੀ

ਤੁਹਾਡੀ ਰਾਇ



ਬਲਬੀਰ ਸਿੰਘ ਸੂਚ (ਵਕੀਲ)
ਸਿੱਖ ਕਤਲੇਆਮ ਚੁਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਹੋਣਾ ਸਰਕਾਰੀ ਅੱਤਵਾਦੀ ਮਾਨਸਿਕਤਾ ਹੀ ਕਾਰਨ ਹੈ (ਭਾਗ ਪਹਲਾ)
ਸਿੱਖ ਕਤਲੇਆਮ ਚੁਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਹੋਣਾ ਸਰਕਾਰੀ ਅੱਤਵਾਦੀ ਮਾਨਸਿਕਤਾ ਹੀ ਕਾਰਨ ਹੈ (ਭਾਗ ਪਹਲਾ)
Page Visitors: 2566

 ਸਿੱਖ ਕਤਲੇਆਮ ਚੁਰਾਸੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਹੋਣਾ ਸਰਕਾਰੀ ਅੱਤਵਾਦੀ
ਮਾਨਸਿਕਤਾ ਹੀ ਕਾਰਨ ਹੈ  (ਭਾਗ ਪਹਲਾ)
(ਸਿਖਾਂ ਦੀ ਨਸਲ ਕੁਸ਼ੀ ਦੇ ਤਿਨਾਂ ਦਿਨਾਂ ਨੂੰ ਸਮਰਪਿਤ, ਸੂਚ ਜੀ ਦਾ ਇਹ ਲੇਖ, ਤਿਨਾਂ ਭਾਗਾਂ ਵਿਚ )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਨਵੰਬਰ 1984 ਵਿੱਚ ਸਿੱਖਾਂ ਦੇ ਕਤਲ ਅਤੇ ਹੋਰ ਉਸ ਵੇਲੇ ਹੋਏ
ਵਹਿਸ਼ੀਆਨਾ ਜ਼ੁਲਮਾਂ ਸਬੰਧੀ
ਸਿੱਖ ਕਤਲੇਆਮਸਿਰਲੇਖ ਹੇਠ ਚਾਰ ਭਾਗਾਂ ਵਿੱਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੋਰ ਵੇਰਵੇ ਗੁਰਦੁਆਰਾ ਗਜ਼ਟ ਵਿੱਚ ਛਾਪਣ ਦਾ ਵਚਨ ਕੀਤਾ ਹੋਇਆ ਹੈਇਹ ਸਿੱਖਾਂ ਦਾ ਕਤਲੇਆਮ ਲੰਬੇ ਸਮੇਂ
ਤੋਂ ਕੀਤੀ ਤਿਆਰੀ ਦੇ ਸਿੱਟੇ ਵਜੋਂ ਬੜੇ ਯੋਜਨਾਬੱਧ ਢੰਗ ਨਾਲ ਕੀਤਾਗਿਆ
ਇਹ ਕਤਲੇਆਮ ਸਰਕਾਰ ਨੇ ਖੁਦ ਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਛਤਰ ਛਾਇਆ ਹੇਠ ਕਰਵਾਇਆਭਾਰਤ ਦੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਤਿੰਨ-ਚਾਰ ਦਿਨ ਤੱਕ ਸ਼ਰੇ੍ਹਆਮ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾਇਹ ਸਾਰੀ ਗੱਲ ਦੁਨੀਆਂ ਜਾਣਦੀ ਹੈਉਸ ਤੋਂ ਬਾਅਦ ਵਿੱਚ ਬਣੀਆਂ ਭਾਰਤ ਦੀਆਂ ਸਰਕਾਰਾਂ ਇਸ ਪ੍ਰਤੀ ਅਣਜਾਣ ਨਹੀਂ ਹਨਸਿੱਖਾਂ ਦੇ ਇਸ ਕਤਲੇਆਮ ਨੂੰ ਭਾਰਤੀ ਹਾਕਮਾਂ, ਉਨ੍ਹਾਂ ਦੇ ਪਿੱਠੂਆਂ ਤੇ ਪ੍ਰੈਸ ਵੱਲੋਂ ਦੰਗੇ ਲਿਖਣਾ ਤੇ ਕਹਿਣਾ ਸ਼ਰਾਰਤ ਪੂਰਨ ਤਾਂ ਹੈ ਹੀ, ਇਹ ਫਿਰਕਾਪ੍ਰਸਤੀ ਦੀ ਉਘੜਵੀਂ ਮਿਸਾਲ ਵੀ ਹੈ

ਵਿਦਵਾਨ ਮਿ. ਰਜਨੀ ਕੁਠਾਰੀ ਅਨੁਸਾਰ, “ਜੋ ਕੁਝ ਦਿੱਲੀ ਵਿੱਚ ਨਵੰਬਰ 1984 ਦੇ ਸ਼ੁਰੂ ਵਿੱਚ ਹੋਇਆਂ, ਉਹ ਦੰਗੇ ਨਹੀਂ ਸਨ ਸਗੋਂ ਕਿਸੇ ਸਾਜਿਸ਼ ਅਧੀਨ ਪਹਿਲਾਂ ਤੋਂ ਘੜੀ ਯੋਜਨਾ ਸੀਇਸ ਨੂੰ ਸਿਰੇ ਚਾੜ੍ਹਨ ਲਈ ਖਿੱਤੇ ਦੀ ਚੋਣ(ਸਿੱਖਾਂ ਦੀਆਂ ਹੀ ਰਿਹਾਇਸ਼ੀ ਆਬਾਦੀਆਂ) ਸਾਜੋ-ਸਮਾਨ ਦਾ ਪ੍ਰਬੰਧ, ਇਸ ਅਪਰਾਧ ਨੂੰ ਕਰਨ ਵਾਲੇ ਜਾਣੇ-ਪਹਿਚਾਣੇ ਸਨਸਭ ਕੁਝ ਪਹਿਲਾਂ ਤੋਂ ਹੀ ਤਹਿਸ਼ੁਦਾ ਸਕੀਮ ਨੂੰ ਸਿਰੇ ਚਾੜ੍ਹਨ ਲਈ ਸਰਕਾਰ ਦੀ ਇੱਛਾ ਅਨੁਸਾਰ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਨੂੰ ਗੁੰਡਿਆਂ ਨੇ ਸਿਰਫ ਬਹਾਨੇ ਦੇ ਤੌਰ
`ਤੇ ਢੁਕਵੇਂ ਸਮੇਂ ਵਜੋਂ ਵਰਤਿਆਇਹ ਕਤਲੇਆਮ ਖੁਦ-ਬ-ਖੁਦ ਬਿਨਾਂ ਉਚੇਚ ਸ਼ੁਰੂ ਨਹੀਂ ਹੋਇਆਇਸ ਨੂੰ ਪੁਲਿਸ ਦੀ ਦੇਖ ਰੇਖ
ਵਿੱਚ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਕਹਿਣ ਤੋਂ ਬਿਨਾਂ ਹੋਰ ਨਾਂ ਨਹੀਂ ਦਿੱਤਾ ਜਾ ਸਕਦਾ

ਕਾਤਲਾਂ ਦੀਆਂ ਇਹ ਵਹਿਸ਼ੀਆਨਾ ਅਣਮਨੁੱਖੀ ਹਰਕਤਾਂ ਦੇਖ ਕੇ ਸ੍ਰੀ ਰਾਜ ਥਾਪਰ ਨੇ ਲਿਖਿਆ ਹੈ
, “ਤੁਸੀਂ ਇਨ੍ਹਾਂ ਕਾਤਲਾਂ ਨੂੰ ਮਨੁੱਖ ਜਾਤੀ ਵਿੱਚੋਂ ਨਹੀਂਕਹਿ ਸਕਦੇਇਹ ਕਿਸੇ ਹੋਰ ਰਲਾਵਟ ਨਾਲ ਬਣੇ ਹਨਕਿਉਂਕਿ ਸੰਸਾਰ ਅੰਦਰ ਕਿਧਰੇ ਹੋਰ ਇਸ ਢੰਗ ਨਾਲ
ਨਹੀਂ ਵਾਪਰਿਆ
ਹਿਟਲਰ ਨੇ ਵੀ ਇਸ ਤਰ੍ਹਾਂ ਨਹੀਂ ਕੀਤਾ ਭਾਵੇਂ ਉਸ ਨੇ ਸਮੂਹਿਕ ਤੌਰ `ਤੇ ਲੋਕਾਂ ਦਾ ਕਤਲੇਆਮ ਕਰਵਾਇਆਉੇਸ ਨੇ ਇਹ ਕਰਵਾਉਣ ਲਈ ਰਾਖਸ਼ ਤੇ ਕਰੂਪ ਜੀਵ ਤਿਆਰ ਕੀਤੇਪਰ ਸਾਰਾ ਕੁਝ ਲੋਕਾਂ ਦੀ ਵਸੋਂ ਤੋਂ ਦੂਰ ਕੀਤਾਜਦੋਂ ਕਿ ਸਰਕਾਰ
ਨੇ ਆਪਣੇ ਗੰੁਿਡਆਂ ਕੋਲੋਂ ਯੋਜਨਾ ਬੱਧ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਸੰਘਣੀ
  ਵਸੋਂ ਵਾਲੇ ਇਲਾਕਿਆਂ ਵਿੱਚ ਪੁਲਿਸ ਦੀ ਦੇਖ-ਰੇਖ ਅੰਦਰ ਕਰਵਾਇਆਇਸ ਨੂੰ ਦੰਗੇ ਕਹਿ ਕੇ ਸਰਕਾਰ ਆਪਣੀ ਜ਼ਿੰਮੇਂਵਾਰੀ ਤੋਂ ਭੱਜਦੀ ਹੋਈ ਆਪਣੇ ਗੁੰਡਿਆਂ ਨੂੰ ਇਸ ਬੱਜਰ ਪਾਪ
ਤੋਂ ਬਰੀ ਕਰਨਾ ਚਾਹੁੰਦੀ ਹੈ ਤੇ ਅਜਿਹਾ ਹੀ ਕਰ ਰਹੀ ਹੈ

ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਐਡਹਾਕ ਕਮੇਟੀ ਨੇ ਇਹ ਨਿਰਣਾ ਲਿਆ ਕਿ ਨਵੰਬਰ ਦੀਆਂ ਵਹਿਸ਼ੀ ਘਟਨਾਵਾਂ ਲਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਉਸ ਦੀ ਸਰਕਾਰ ਸਿੱਧੇ ਜ਼ਿੰਮੇਵਾਰ ਹਨ
ਚਾਹੀਦਾ ਤਾਂ ਇਹ ਸੀ ਕਿ ਸਿੱਖਾਂ ਦੇ ਕਤਲੇਆਮ ਦੀ ਸਰਕਾਰ ਜੁਡੀਸ਼ੀਅਲ ਜਾਂਚ ਕਰਵਾਉਂਦੀ ਪਰ ਉਲਟਾ ਰਾਜੀਵ ਗਾਂਧੀ ਨੇ ਇਹ ਕਹਿ ਕੇ ਕਿ ਜਬ ਕੋਈ ਦਰੱਖਤ ਗਿਰਤਾ ਹੈ ਤੋ ਧਰਤੀ ਹਿਲਤੀ ਹੈਸਗੋਂ ਕਾਤਲਾਂ ਤੇ ਗੁੰਡਿਆਂ ਦੀ ਪਿੱਠ ਪੂਰੀ ਸੀ ਤੇ ਅਜੇ ਵੀ ਪੂਰੀ ਜਾ ਰਹੀ ਹੈ
ਯਾਦ ਰਹੇ ਕਿ ਗੈਰ-ਸਰਕਾਰੀ
ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ `ਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ਸੰਸਥਾਵਾਂ ਵੱਲੋਂ ਸਿੱਖਾਂ ਦੇ ਕਤਲੇਆਮ ਲਈ ਜ਼ਿਮੇਂਵਾਰ ਲੋਕਾਂ ਨੂੰ ਨੰਗੇ ਕਰਦੀ ਰਿਪੋਰਟ ਦੋਸ਼ੀ ਕੌਣ ਹਨਛਾਪੀ ਗਈਸਰਕਾਰ ਨੇ ਇਸ ਰਿਪੋਰਟ ਨੂੰ ਲੋਕਾਂ ਤੱਕ ਪਹੁੰਚਣ ਨਹੀਂ ਦਿੱਤਾਇਸ ਤਰ੍ਹਾਂ ਸੱਚਾਈਸਾਹਮਣੇ ਆਉਣ ਨਹੀਂ ਦਿੱਤੀ ਗਈ ਕਿਉਂਕਿ ਸਰਕਾਰ ਖੁਦ ਦੋਸ਼ੀ ਸੀਕਾਂਗਰਸ ਸਰਕਾਰਾਂ ਨੇ ਜਿਹੜੇ ਕਮਿਸ਼ਨ ਬਣਾਏ ਸਨ, ਉਨ੍ਹਾਂ ਨਿਰਪੱਖ ਢੰਗ ਨਾਲ ਜਾਂਚ ਨਹੀਂ ਕੀਤੀਜਸਟਿਸ ਰੰਗਾ ਨਾਥ ਮਿਸ਼ਰਾ ਕਮਿਸ਼ਨ ਦਾ ਘੇਰਾ ਸੀਮਿਤ ਸੀਜੱਜਾਂ ਦੀ ਕਮੇਟੀ `ਤੇ ਆਧਾਰਿਤ ਇੱਕ ਨਵਾਂ ਜੁਡੀਸ਼ੀਅਲ ਕਮਿਸ਼ਨ ਬਣਾਉਣ ਦੀ ਅਜੇ ਮੰਗ ਕੀਤੀ ਜਾ ਰਹੀ ਹੈ, ਪਰ ਸਾਬਕਾ ਗ੍ਰਹਿ ਮੰਤਰੀ ਸ੍ਰੀ ਐਲ. ਕੇ. ਅਡਵਾਨੀ ਨੇ ਆਪਣੇ ਸਮੇਂ, ਲੋਕ ਸਭਾ ਵਿੱਚ ਵਾਰ-ਵਾਰ ਚੁਸਕੀਆਂ ਲੈ ਕੇ ਵਿਰੋਧੀ ਧਿਰ ਦੇ ਮੈਂਬਰ ਡਾ. ਮਨਮੋਹਨ ਸਿੰਘ ਨੂੰ ਕਹਿ ਰਹੇ ਸਨ ਕਿ ਦੱਸੋ ਨਵਾਂ ਕਮਿਸ਼ਨ ਬਣਾਉਣ ਦੀ ਲੋੜ ਹੈ, ਜਾਂ ਨਹੀਂਸ੍ਰੀ ਅਡਵਾਨੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਨਵੰਬਰ 84 ਵਿੱਚ ਸਿੱਖਾਂ ਦਾ ਵਹਿਸ਼ੀਆਨਾ ਕਤਲੇਆਮ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਆਪਣੇ ਆਗੂਆਂ ਅਤੇ ਗੁੰਡਿਆਂ ਰਾਹੀਂ ਕਰਵਾਇਆ ਸੀਉਹ ਇਹ ਵੀ ਜਾਣਦੇ ਹਨ ਕਿ ਡਾ. ਮਨਮੋਹਨ ਸਿੰਘ ਜੇ ਹਾਂਕਰਦੇ ਹਨ ਤਾਂ ਮੁਸ਼ਕਲ `ਚ ਫਸਣਗੇ ਜੇ ਨਹੀਂਕਹਿੰਦੇ ਹਨ ਤਾਂ ਉੱਕਾ ਹੀ ਮਰਦੇ ਹਨਸ੍ਰੀ ਅਡਵਾਨੀ ਜਾਂ ਉਸ ਦੀ ਸਰਕਾਰ ਨਾ ਹੀ ਸੱਚਾਈ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਸੀ ਤੇ ਨਾ ਹੀ ਉਹ ਸਿੱਖਾਂਨਾਲ ਵਫਾਦਾਰ ਸੀਇਹ ਸਾਰਾ ਸਿਆਸੀ ਡਰਾਮਾ ਹੈਦੁਨੀਆਂ ਦੇ ਅੱਖੀ ਘੱਟਾ ਪਾਉਣ ਵਾਲੀਆਂ ਗੱਲਾਂ ਸਨਸਿੱਖ ਅਗਿਆਨਤਾ ਦੇ ਸ਼ਿਕਾਰ ਤੇ ਆਰਥਿਕ ਪੱਖੋਂ ਲਾਚਾਰ ਹਨ
ਇਸ ਸਿੱਖ ਕਤਲੇਆਮ ਸਬੰਧੀ ਕੁਝ ਛਪੀਆਂ ਰਿਪੋਰਟਾਂ ਅਨੁਸਾਰ, “ਇਹ ਸਾਕਾ ਇੰਨਾ ਭਿਆਨਕ ਤੇ ਯੋਜਨਾਬੱਧ ਸੀ ਤੇ ਇਸ ਵਿੱਚ ਹੁਕਮਰਾਨ ਪਾਰਟੀ ਦੇ ਸਰਗਨਿਆਂ ਦਾ ਹੱਥ ਸੀ, ਤੱਥ ਰੌਂਗਟੇ ਖੜ੍ਹੇ ਕਰਨ ਵਾਲੇ ਹਨਨਿਰਸੰਦੇਹ ਇਨ੍ਹਾਂ ਜ਼ੁਲਮਾਂ ਪਿੱਛੇ ਸਰਕਾਰ ਦਾ ਆਪਣਾ ਹੱਥ ਸੀਪੁਲਿਸ ਅਤੇ ਸਰਕਾਰੀ ਮਸ਼ੀਨਰੀ ਦੀ ਛਤਰ ਛਾਇਆ ਹੇਠ ਇਹ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਉਤੇ ਜੂਨ ਚੁਰਾਸੀ ਵਿੱਚ ਭਾਰਤੀ ਫੌਜ ਦੇ ਵਹਿਸ਼ੀਆਨਾ ਹਮਲੇ ਤੋਂ ਬਾਅਦ ਆਜ਼ਾਦ ਭਾਰਤ ਦੇ ਸਿੱਖਾਂ ਨਾਲ ਇਹ ਵੱਡਾ ਸ਼ਰਮਨਾਕ ਕਾਂਡ ਵਾਪਰਿਆਇਸ ਘੋਰ ਜ਼ੁਲਮ ਨੂੰ ਹਿੰਦੂ-ਸਿੱਖ ਫਸਾਦ (ਦੰਗੇ) ਕਹਿਣਾ ਹਕੀਕਤ ਤੋਂ ਅੱਖਾਂ ਮੀਟਣ ਤੇ ਸੱਚਾਈ `ਤੇ ਪਰਦਾ ਪਾੳੇਣ ਦੇ ਤੁੱਲ ਹੈਇਹ ਸਰਕਾਰੀ ਗੁੰਡਿਆ ਵੱਲੋਂ ਇੱਕ ਪਾਸੜ ਨਿਹੱਥੇ ਸਿੱਖਾਂ ਦਾ ਵੱਡੀ ਪੱਧਰ `ਤੇ ਕਤਲੇਆਮ ਹੋਇਆ
ਮਾਸੂਮ ਬੱਚੇ ਜ਼ਿੰਦਾ ਜਲਾਏ ਗਏਹਜ਼ਾਰਾਂ ਹੀ ਮੁਟਿਆਰਾਂ ਦਾ ਬਲਾਤਕਾਰ ਕੀਤਾ ਗਿਆਸਿੱਖਾਂ ਦੇ ਘਰਾਂ ਨੂੰ ਲੁੱਟ-ਮਾਰ ਕਰਨ ਤੋਂ ਬਾਅਦ ਅੱਗਾਂ ਲਾਈਆਂ ਗਈਆਂਦੇਸ਼ ਭਰ ਵਿੱਚ ਸਮੁੱਚੀ ਸਿੱਖ ਕੌਮ ਨੂੰ ਇਹ ਨਾ ਭੁੱਲਣ ਵਾਲਾ ਸਬਕ ਸਿਖਾਉਣ ਲਈ 31 ਅਕਤੂਬਰ ਦੀ ਸ਼ਾਮ ਨੂੰ ਫੈਸਲਾ ਉਚ ਪੱਧਰ `ਤੇ ਕਰ ਲਿਆ ਗਿਆ ਸੀ
ਮਿਲੀਆਂ ਰਿਪੋਰਟਾਂ ਦੇ ਆਧਾਰ `ਤੇ ਕੁਝ ਦਰਦਨਾਕ ਘਟਨਾਵਾਂ ਦੀਆਂ ਝਲਕੀਆਂ ਦਿੱਤੀਆਂ ਜਾ ਰਹੀਆਂ ਹਨ ਜੋ ਯੋਜਨਾਬੱਧ ਅਣਮਨੁੱਖੀ ਕਿਸਮ ਦੇ ਜ਼ੁਲਮ ਦਾ ਪ੍ਰਗਟਾਵਾ ਕਰਦੀਆਂ ਹਨ:
(ੳ) ਗੁੰਡਿਆਂ ਦਾ ਕਤਲ ਕਰਨ ਦਾ ਤਰੀਕਾ ਬੜਾ ਡਰਾਉਣਾ ਤੇ ਬਰਦਾਸ਼ਤ ਤੋਂ ਬਾਹਰ ਸੀਵਿਧਵਾਵਾਂ ਨੇ ਚੀਕਦਿਆਂ ਕੁਰਲਾਉਂਦਿਆਂ ਦੱਸਿਆ ਕਿ ਉਹ ਬਦਮਾਸ਼ ਸਾਡੇ ਘਰਾਂ ਵਿੱਚੋਂ ਆਦਮੀ ਫੜ ਕੇ ਉਸ ਦੇ ਵਾਲ ਕੱਟ ਦਿੰਦੇਵਾਲ ਕੱਟਦਿਆਂ ਉਹ ਸਾਰੇ ਉਸ ਸਿੱਖ ਦਾ ਮਖੌਲ ਉਡਾਉਂਦੇ ਤੇ ਹੱਸਦੇ ਤੇ ਮੋਨਾ ਮੋਨਾਕਹਿ ਕੇ ਹੱਸੀ ਜਾਂਦੇਇਸ ਤੋਂ ਬਾਅਦ ਕੁੱਟ-ਮਾਰ ਕਰਕੇ ਉਸ ਆਦਮੀ ਨੂੰ ਨੱਚਣ ਲਈ ਕਹਿੰਦੇ ਤੇ ਆਪ ਜੰਗਲੀਆਂ ਦੀ ਤਰ੍ਹਾਂ ਭਿਆਨਕ ਮੌਤ ਵਰਗਾ ਹਾਸਾ ਹੱਸਦੇਫੇਰ ਉਸ ਨੱਚਦੇ ਆਦਮੀ `ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਲਾ ਕੇ ਕੋਲ ਹੀ ਰਹਿੰਦੇ, ਜਿੰਨਾ ਚਿਰ ਤਕ ਉਹ ਜ਼ਿੰਦਾ ਸੜ ਕੇ ਦਮ ਨਹੀਂ ਤੋੜ ਦਿੰਦਾਉਹ ਬਦਮਾਸ਼ ਕਾਂਗਰਸੀ ਚਮਚੇ ਸਨ
(ਅ) ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਬੀਬੀਆਂ, ਭੈਣਾਂ ਦੇ ਬਲਾਤਕਾਰ ਕੀਤੇ ਗਏਬਹੁਤ ਸਾਰੇ ਬਦਮਾਸ਼ਾਂ ਨੇ ਇੱਕ ਨੌਜਵਾਨ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਫੇਰ ਉਨ੍ਹਾਂ ਨੇ ਉਸ ਲੜਕੀ ਦੇ ਗੁਪਤ ਅੰਗ ਵਿੱਚੋਂ ਸੀਖ ਲੰਘਾ ਕੇ ਆਰ-ਪਾਰ ਕਰ ਦਿੱਤੀ। ਉਹ ਲੜਕੀ ਗੰਭੀਰ ਹਾਲਤ ਵਿੱਚ ਹਸਪਤਾਲ ਪਈ ਸੀ
(ੲ) ਸਿੱਖਾਂ ਨੂੰ ਘਰਾਂ ਵਿੱਚੋਂ ਬਾਹਰ ਲਿਆ ਕੇ ਬੜੀ ਬੇਰਹਿਮੀ ਨਾਲ ਕੁੱਟਿਆ ਜਾਂਦਾਉਨ੍ਹਾਂ ਦੇ ਕੇਸ `ਤੇ ਦਾੜੀਆਂ ਕੱਟ ਦਿੰਦੇਉਨ੍ਹਾਂ ਅੱਧ-ਮੋਏ ਸਿੱਖਾਂ ਨੂੰ ਠੁੱਡੇ ਮਾਰ ਮਾਰ ਕੇ ਫੁੱਟਬਾਲ ਦੀ ਤਰ੍ਹਾਂ ਰੋੜ੍ਹ ਕੇ ਸੀਵਰੇਜ਼ ਦੇ ਗੰਦੇ ਗਟਰਾਂ ਵਿੱਚ ਸੁੱਟ ਦਿੰਦੇਜਦੋਂ ਉਹ ਮਰਨ ਕਿਨਾਰੇ ਹੋ ਜਾਂਦੇ ਤਾਂ ਉਨ੍ਹਾਂ ਉਤੇ ਪੈਟਰੋਲ ਪਾ ਕੇ ਜ਼ਿੰਦਾ ਹੀ ਸਾੜ ਦਿੱਤਾ ਜਾਂਦਾ
(ਸ) ਕਾਫੀ ਇਲਾਕਿਆਂ ਵਿੱਚ ਹਿੰਸਾ ਦਾ ਤਰੀਕਾ ਬੜਾ ਹੀ ਭਿਆਨਕ ਹੁੰਦਾਸਿੱਖਾਂ ਦੇ ਸਿਰਾਂ ਉਤੇ ਅੱਗ ਲਾ ਦਿੰਦੇ,ਇਸ ਤਰ੍ਹਾਂ ਜਾਪਦਾ ਜਿਵੇਂ ਕੋਈ ਇਨਸਾਨੀ ਮਿਸਾਲ ਜਗਦੀ ਹੋਵੇ
(ਹ)  ਇਸ ਤੋਂ ਵੀ ਵੱਧ ਭਿਆਨਕ ਤਰੀਕਾ ਇਹ ਸੀ ਕਿ ਜ਼ਿੰਦਾ ਆਦਮੀ ਦੀਆਂ ਸਿਰਫ ਲੱਤਾਂ ਨੂੰ ਅੱਗ ਲਾ ਦਿੰਦੇ ਅਤੇਆਪ ਉਸ ਦੇ ਚਾਰੇ ਪਾਸੇ ਖੜ੍ਹੇ ਰਹਿੰਦੇਇਸ ਤਰ੍ਹਾਂ ਉਹ ਆਦਮੀ ਜਿਊਂਦਾ ਹੀ ਅੱਗ ਵਿੱਚ ਤੜਫ ਤੜਫ ਕੇ ਆਪਣੀ ਜਾਨ ਦੇ ਦਿੰਦਾ
(ਕ)  ਨੰਦ ਨਗਰੀ ਵਿੱਚ ਜ਼ਿਆਦਾ ਬਲਾਤਕਾਰ ਅਤੇ ਅਤਿ ਹਿੰਸਾ ਤੇ ਜ਼ੁਲਮ ਇਸ ਕਰਕੇ ਹੋਇਆ ਕਿਉਂਕਿ ਇਸ ਕਲੋਨੀ ਦੇ ਹੀ ਵਾਸੀਆਂ ਉਤੇ ਹੀ ਦਰਿੰਦਗੀ ਛਾ ਗਈ ਸੀਉਹ ਆਪਣੇ ਹੀ ਸਿੱਖ ਗੁਆਂਢੀਆਂ ਤੇ ਜਾਣਕਾਰਾਂ ਉਤੇ ਆਪਣੇ ਦਰਿੰਦੇਪਣ ਦਾ ਪ੍ਰਗਟਾਵਾ ਕਰ ਰਹੇ ਸਨਇਸੇ ਹੀ ਕਲੋਨੀ ਦੀਆਂ ਦੋ ਔਰਤਾਂ ਅਗਜ਼ਨੀ ਅਤੇ ਕਤਲੋਗਾਰਤ ਦੀਆਂ ਹਿੰਸਕ ਘਟਨਾਵਾਂ ਵਿੱਚ ਗੁੰਡਿਆਂ ਨਾਲ ਪੂਰਾ-ਪੂਰਾ ਹਿੱਸਾ ਲੈ ਰਹੀਆਂ ਸਨ
(ਖ)  ਗੁੰਡੇ ਕਿਸੇ ਵੀ ਸਿੱਖ ਜਾਂ ਸਿੱਖੀ ਨਾਲ ਸਬੰਧਤ ਚੀਜ਼ ਨੂੰ ਖੂਨ ਨਾਲ ਰੰਗਿਆ ਵੇਖਣਾ ਚਾਹੁੰਦੇ ਸਨਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੇਰੇ ਸਿਰ `ਤੇ ਅਣਗਿਣਤ ਹੀ ਸਰੀਏ ਮਾਰਨੇ ਸ਼ੁਰੂ ਕਰ ਦਿੱਤੇਇਸ ਦੇ ਨਾਲ ਹੀ ਉਹ ਸਾਰੇ ਉਚੀ ਉਚੀ ਚੀਕ ਰਹੇ ਸਨ-                               “ਕਹਾਂ ਹੈ ਤਾਜ਼ੇ ਚੂਹੇ, ਹਮ ਉਨਕਾ ਸ਼ਿਕਾਰ ਕਰੇਂਗੇ”     
          “ਯਹ ਖਾਲਿਸਤਾਨ ਚਾਹਤੇ ਹੈਂ, ਚਲੋ ਹਮ ਯਹੀ ਖਾਲਿਸਤਾਨ ਬਨਾ ਦੇਤੇ ਹੈਂ
ਪ੍ਰਤਾਪ ਸਿੰਘ ਉਤੇ ਹੋਈ ਲੋਹੇ ਦੀਆਂ ਸੀਖਾਂ ਦੀ ਵਾਛੜ ਨਾਲ ਉਸ ਨੂੰ ਹਮੇਸ਼ਾਂ ਵਾਸਤੇ ਅੱਖਾਂ ਦੀ ਨਿਰਮਲ ਰੌਸ਼ਨੀ ਤੋਂ ਹੱਥ ਧੋਣਾ ਪਿਆਉਹ ਬਹੁਤ ਹੀ ਜਖਮੀ ਹਾਲਤ ਵਿੱਚ ਪਿਆ, ਹਮੇਸ਼ਾਂ ਵਾਸਤੇ ਅੰਨ੍ਹਾ ਹੋ ਚੁੱਕਾ ਹੈਮੇਰਾ ਸਭ ਤੋਂ ਛੋਟਾਪੁੱਤਰ ਪ੍ਰੀਤਮ ਮੇਰੇ ਪਿੱਛੇ ਆ ਕੇ
ਲੁਕ ਗਿਆ
ਬਦਮਾਸ਼ਾਂ ਨੇ ਮੇਰੇ ਪਹਿਨੇ ਹੋਏ ਕੱਪੜਿਆਂ ਨੂੰ ਖਿੱਚਣਾ ਤੇ ਪਾੜਨਾ ਸ਼ੁਰੂ ਕਰ ਦਿੱਤਾਮੈਂ ਬੜੇ ਤਰਲੇ ਕੀਤੇ, ਵਾਸਤੇ ਪਾਏ, ਪਰ ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਮੈਨੂੰ ਨੰਗਾ ਕਰ ਦਿੱਤਾ ਅਤੇ ਫੇਰ ਮੇਰੇ ਪੁੱਤਰ ਸਾਹਮਣੇ ਮੇਰੇ ਨਾਲ ਬਲਾਤਕਾਰ ਕੀਤਾ
(ਘ) ਰੇਲਵੇ ਸਟੇਸ਼ਨ `ਤੇ ਰੇਲ ਗੱਡੀਆਂ ਵਿੱਚ ਬੜੇ ਭਿਆਨਕ ਤਰੀਕੇ ਨਾਲ ਕੀਤੀ ਕਤਲੇਆਮਸ਼ੁੱਕਰਵਾਰ ਨੂੰ ਦਿੱਲੀ ਸਟੇਸ਼ਨ `ਤੇ ਆਉਣ ਵਾਲੀ ਹਰੇਕ ਗੱਡੀ ਲਾਸ਼ਾਂ ਨਾਲ ਭਰੀ ਆਉਂਦੀਅਨੇਕਾਂ ਹੀ ਲਾਸ਼ਾਂ ਗੱਡੀ ਦੇ ਹਰੇਕ ਡੱਬੇਵਿੱਚ ਪਈਆਂ ਹੁੰਦੀਆਂ
ਪੁਲਿਸ ਨੇ ਸਿੱਖਾਂ ਦੀ ਸੁਰੱਖਿਆ ਕਰਨ ਦੀ ਥਾਂ ਸਿੱਖਾਂ ਨੂੰ ਖੁਦ ਫੜ ਕੇ ਬੇਹਥਿਆਰੇ ਕਰਕੇ ਗੁੰਡਾ ਟੋਲਿਆਂ ਦੇ ਹਵਾਲੇ ਕੀਤਾਸਰਕਾਰੀ ਮਸ਼ੀਨਰੀ ਨੇ ਗੁੰਡਾਗਰਦੀ ਨੂੰ ਉਤਸ਼ਾਹਿਤ ਕੀਤਾਕੁਝ ਨਿਆਂਪਸੰਦ ਅਫਸਰਾਂ ਤੇ ਆਮ ਲੋਕਾਂ ਕਾਰਨ ਹਕੀਕਤ ਸਾਹਮਣੇ ਵੀ ਆਈਨਿਜ਼ਾਮੂਦੀਨ ਪੁਲਿਸ ਸਟੇਸ਼ਨ ਦੇ ਇੱਕ ਅਫਸਰ ਨੇ ਦੱਸਿਆ ਕਿ ਮੈਂ ਹਰੇਕ ਦਸ ਮਿੰਟ ਬਾਅਦ ਟੈਲੀਫੋਨ ਕਰਕੇ ਫੋਰਸਾਂ ਦੇ ਹੈਡਕੁਆਰਟਰ ਤੋਂ ਬੀ. ਐਸ. ਐਫ ਤੇ ਸੀ. ਆਰ. ਪੀ. ਐਫ. ਦੀ ਮਦਦ ਮੰਗ ਰਿਹਾ ਸੀ ਪਰ ਹਰੇਕ ਸਮੇਂ ਮੈਨੂੰ ਇਹ ਜਵਾਬ ਮਿਲਦਾ ਕਿ
                           ਅਜਿਹੀ ਕੋਈ ਗੱਲ ਨਹੀਂਤੁਸੀਂ ਚੁੱਪ ਚਾਪ ਬੈਠੇ ਰਹੋ 
-ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.