ਕੈਟੇਗਰੀ

ਤੁਹਾਡੀ ਰਾਇ



ਸ਼ਿਵਤੇਗ ਸਿੰਘ (ਗਿਆਨੀ)
ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਮਸ੍ਲਾ !
ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਮਸ੍ਲਾ !
Page Visitors: 2628

ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਮਸ੍ਲਾ !
  ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਰੱਦ ਕਰਨ ਲਈ ਤਖਤ ਸਾਹਿਬਾਨਾਂ ਤੋਂ ਆਦੇਸ਼ ਜਾਰੀ ਕਰਵਾ ਦਿੱਤੇ ਜਾਂਦੇ ਹਨ !
  ਸਿੱਖ ਪੰਥ ਵਿੱਚ ਜਦੋਂ ਵੀ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤਾਂ ਦੀ ਕੋਈ ਵੀ ਗੱਲ ਕੀਤੀ ਜਾਂਦੀ ਹੈ ਤਾਂ ਪੁਰਾਣੀ ਚਲੀ ਆ ਰਹੀ ਪ੍ਰੰਪਰਾ ਦਾ ਨਾਮ ਵਰਤਕੇ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਰੱਦ ਕਰਨ ਲਈ ਤਖਤ ਸਾਹਿਬਾਨਾਂ ਤੋਂ ਆਦੇਸ਼ ( ਹੁਕਮਨਾਮੇ)ਜਾਰੀ ਕਰਵਾ ਦਿਤੇ ਜਾਂਦੇ ਹਨ।
  ਜੇ ਅਕਾਲ ਤਖਤ ਸਾਹਿਬ ਤੋ ਪ੍ਰਮਾਣਿਤ ਸਿਖ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ ਤਾਂ ਕਹਿ ਦਿਤਾ ਜਾਂਦਾ ਹੈ ਕਿ ਅਸੀ ਪੁਰਾਤਨ ਮਰਿਆਦਾ ਨੂੰ ਮੰਨਦੇ ਹਾਂ ਜੋ ਪੁਰਾਣੀ ਚੱਲੀ ਆ ਰਹੀ ਪ੍ਰੰਪਰਾ ਹੈ, ਜੇ ਨਾਨਕਸ਼ਾਹੀ ਕੈਲੰਡਰ (੨੦੦੩ )ਦੀ ਗੱਲ ਕੀਤੀ ਗਈ ਤਾਂ ਕਹਿ ਦਿਤਾ ਗਿਆ ਅਸੀ ਬਿਕ੍ਰਮੀ ਕੈਲੰਡਰ ਅਨੁਸਾਰ ਗੁਰਪੁਰਬ ਮਨਾਉਣੇ ਹਨ ਕਿਉਂਕਿ ਇਹ ਸਾਡੀ ਪੁਰਾਤਨ ਚੱਲੀ ਆ ਰਹੀ ਪ੍ਰੰਪਰਾ ਹੈ। ਇਸੇ ਵਾਸਤੇ ਤਖਤ ਸਾਹਿਬਾਨਾਂ ਦੇ ਮੁਖ ਸੇਵਾਦਾਰ ਆਪਸ ਵਿੱਚ ਬੈਠ ਕੇ ਪੁਰਾਤਨ ਚੱਲੀ ਆ ਰਹੀ ਪ੍ਰੰਪਰਾ ਨੂੰ ਬਹਾਲ ਕਰਨ ਵਾਸਤੇ ਆਦੇਸ਼(ਹੁਕਮਨਾਮੇ) ਤਖਤ ਸਾਹਿਬਾਨਾਂ ਤੋਂ ਜਾਰੀ ਕਰਦੇ ਹਨ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਪੁਰਾਤਨ ਪ੍ਰੰਪਰਾਵਾਂ ਨੂੰ ਬਹਾਲ ਕਰਵਾਉਣ ਲਈ ਅਤੇ ਹੋਰ ਵੀ ਕਿਸੇ ਵੀ ਤਰਾਂ ਦੇ ਆਦੇਸ਼ ( ਹੁਕਮਨਾਮੇ ) ਤਖਤ ਸਾਹਿਬਾਨਾਂ ਤੋਂ ਜਿਸ ਵਿਧੀ ਨਾਲ ਜਾਰੀ ਕੀਤੇ ਜਾ ਰਹੇ ਹਨ ਇਹ ਬਿਲਕੁਲ ਨਵੀ ਪ੍ਰਪਾਟੀ ਹੈ ।[ ਕਿਉਂਕਿ ਅੰਗਰੇਜ ਰਾਜ ਤੋਂ ਪਹਿਲਾਂ ਇਹਨਾਂ ਤਖਤ ਸਾਹਿਬਾਨਾਂ ਦੇ ਮੁਖ ਸੇਵਾਦਾਰ ਖੁਦ ਹੀ ਇਕੱਠੇ ਹੋ ਕੇ ਕਿਸੇ ਵੀ ਤਰਾਂ ਦਾ ਹੁਕਮਨਾਮਾ ਜਾਰੀ ਕਰਨ ਦੀ ਕੋਈ ਵੀ ਪ੍ਰੰਪਰਾ ਇਤਿਹਾਸ ਵਿੱਚੋਂ ਨਹੀ ਮਿਲਦੀ।
    ਸਿਰਫ ਪੰਥ ਵੱਲੋਂ ਲਿਆ ਗਿਆ ਫੈਸਲਾ ਹੀ ਪੰਥਕ ਸੰਦੇਸ਼ ਦੇ ਰੂਪ ਵਿੱਚ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਸਾਹਿਬਾਨ ਕੌਮ ਨੂੰ ਸੁਣਾਉਂਦੇ ਸਨ ਇਸ ਦਾ ਜਿਕਰ ਭਾਈ ਮਨੀ ਸਿੰਘ ਜੀ ਦੇ ਸਮੇ ਨਾਲ ਸੰਬੰਧਤ ਇਤਿਹਾਸ ਵਿਚੋਂ ਪੜਦੇ ਤੇ ਸੁਣਦੇ ਹਾਂ]।ਪਰ ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਪੁਰਾਤਨ ਪ੍ਰੰਪਰਾਵਾਂ ਦੀ ਬਹਾਲੀ ਦਾ ਹੋਕਾ ਦੇਂਦੇ ਹੋਏ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਰੱਦ ਕਰਨ ਅਤੇ ਕਈ ਪੰਥ ਹਿੱਤੂ ਸਿੱਖਾਂ ਨੂੰ ਪੰਥ ਵਿੱਚੋਂ ਛੇਕਣ ਦੇ ਆਦੇਸ਼(ਹੁਕਮਨਾਮੇ ) ਜਾਰੀ ਕਰਨ ਦੇ ਰੂਪ ਵਿੱਚ ਪੁਰਾਤਨ ਮਰਿਆਦਾ ਭਾਵ ਪ੍ਰੰਪਰਾ ਦਾ ਕਤਲ ਕੀਤਾ ਜਾ ਰਿਹਾ ਹੈ।
  ਜੇ ਪੁਰਾਤਨ ਪ੍ਰੰਪਰਾ ਦੀ ਬਹਾਲੀ ਚਾਹੁੰਦੇ ਹਾਂ ਤਾਂ ਫਿਰ ਪੰਥਕ ਫੈਸਲੇ ਜਾਰੀ ਕਰਨ ਵਾਲੀ ਪੁਰਾਤਨ ਪ੍ਰੰਪਰਾ ਨੂੰ ਬਹਾਲ ਰੱਖਦਿਆ ਹੋਇਆਂ ਨਵੇਂ ਤਰੀਕਿਆਂ ਨਾਲ ਹੁਣ ਤੱਕ ਕੀਤੇ ਗਏ ਸਾਰੇ ਆਦੇਸ਼ (ਹੁਕਮਨਾਮੇ) ਰੱਦ ਕਰ ਦੇਣੇ ਚਾਹੀਦੇ ਹਨ ਅਤੇ ਪੁਰਾਤਨ ਪ੍ਰੰਪਰਾ ਅਨੁਸਾਰ ਹੀ ਸਿੱਖ ਪੰਥ ਵਿਰੋਧੀ ਇਜੰਸੀਆਂ ਜਿਵੇਂ ਆਰ. ਐਸ. ਐਸ, ਸੰਤ ਸਮਾਜ  ਕਿਉਂਕਿ ਇਹ ਵੀ ਪੁਰਾਤਨ ਸੰਸਥਾ ਨਹੀ ਹੈ ਅਤੇ ਪੁਰਾਤਨ ਪ੍ਰੰਪਰਾ ਦੇ ਉਲਟ ਹੈ, ਨੂੰ ਰੱਦ ਕਰਨ ਦਾ ਸਮੁਚੇ ਸਿੱਖ ਪੰਥ ਵੱਲੋਂ ਪੰਥਕ ਫੈਸਲਾ ਲੈ ਕੇ ਦਰਬਾਰ ਸਾਹਿਬ ਜੀ ਦੇ ਮੁੱਖ ਗਰੰਥੀ ਜੀ ਵੱਲੋਂ ਇਹ ਪੰਥਕ ਆਦੇਸ਼ ( ਹੁਕਮਨਾਮਾ ) ਕੌਮ ਨੂੰ ਸੁਣਾ ਦੇਣਾ ਚਾਹੀਦਾ ਹੈ । ਜਿਸ ਨੂੰ ਸਾਰੀ ਸਿੱਖ ਕੌਮ ਤਹਿ ਦਿਲੋਂ ਮਨਜੂਰ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੀ ਪਾਤਰ ਬਣੇ।
ਸ਼ਿਵਤੇਗ ਸਿੰਘ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.