ਕੈਟੇਗਰੀ

ਤੁਹਾਡੀ ਰਾਇ



ਗੁਰਬੰਸ ਸਿੰਘ
ੴ ਨੂੰ ਨਿਗਲਣ ਲਈ, ਸਨਾਤਨੀ ਅਜ਼ਗਰ(ਬਿਪਰਵਾਦ) ਦੇ ਸਿੱਧੇ ਹਮਲੇ (ਭਾਗ-੧
ੴ ਨੂੰ ਨਿਗਲਣ ਲਈ, ਸਨਾਤਨੀ ਅਜ਼ਗਰ(ਬਿਪਰਵਾਦ) ਦੇ ਸਿੱਧੇ ਹਮਲੇ (ਭਾਗ-੧
Page Visitors: 2758

 ੴ ਨੂੰ ਨਿਗਲਣ ਲਈ, ਸਨਾਤਨੀ ਅਜ਼ਗਰ(ਬਿਪਰਵਾਦ) ਦੇ ਸਿੱਧੇ ਹਮਲੇ   (ਭਾਗ-੧)    

ਸੱਚ ਦਾ ਅਨੁਭਵ, ਜਿਸ ਦਿਨ ਤੋਂ ਗੁਰੂ ਨਾਨਕ ਜੀ ਦੀ ਕਲਮ ਤੋਂ ੴ  ਦੇ ਸਵਤੰਤਰ ਸੰਕਲਪ ਵਿੱਚ ਪੈਦਾ ਹੋਇਆ ਹੈ ਉਸ ਦਿਨ ਤੋਂ ਹੀ ਇਤਿਹਾਸ ਵਿੱਚ, ਸੱਚ(ਰੱਬ) ਦੇ ਵਿਚਾਰ ਦੀ ਪਰਿਭਾਸ਼ਾ ਹੀ ਬਦਲ ਗਈ। ੴ  ਸਿਰਲੇਖ ਹੇਠ ਵਿਚਾਰੇ ਗਏ ਸੱਚ ਦੇ ਵਿਚਾਰ ਵਿੱਚ ਕੋਈ ਵੀ ਸੱਚ,ਤੇ ਮਨੁੱਖ ਵਿਚਕਾਰ ਵਿਚੋਲਗੀ ਨਹੀਂ ਕਰਦਾ,ਸਗੋਂ ਸ਼ਬਦ ਗੁਰੂ ਸੁਰਤਿ ਧੁਨਿ ਚੇਲਾ  ਦੇ ਸਿਧਾਂਤ ਅਨੁਸਾਰ ਮਨੁੱਖ ਸਿੱਧਾ ਸੱਚ ਦੇ ਅਨੁਭਵ ਨੂੰ ਸੱਚ ਦੇ ਗੁਣਾਂ ਦੀ ਵਿਚਾਰ ਦੁਆਰਾ ਜੀਵਨ ਵਿਚੋਂ ਮਹਿਸੂਸ ਕਰ ਸਕਦਾ ਹੈ। ਸੱਚ (ਰੱਬ) ਦੀ ਇਸ ਵਿਲੱਖਣ ਵਿਚਾਰ ਨੇ ਸਦੀਆਂ ਤੋਂ ਚਲੀ ਆ ਰਹੀ ਦੇਵਪੂਜਾ, ਪਿੱਤਰਪੂਜਾ ਤੇ ਸ਼ਰੀਰਕਪੂਜਾ ਨੂੰ ਮੁੱਢੋਂ ਹੀ ਨਕਾਰ ਦਿੱਤਾ ਸੱਚ ਦੀ ਵਿਲੱਖਣ ਵਿਚਾਰ ਦੇ ਪਾਂਧੀਆਂ ਨੇ ਸਮਾਜ ਵਿੱਚ ਕੀਤੇ ਜਾਂਦੇ ਧਰਮ ਦੇ ਨਾਮ ਤੇ ਬਾਹਰੀ ਕਰਮਕਾਂਢਾਂ ਅਤੇ ਫੋਕਟ ਰੀਤਾਂ ਨੂੰ ਆਮ ਸਮਾਜਿਕ ਮਨੁੱਖ ਦੀ ਲੁੱਟ ਦੱਸਦੇ ਹੋਏ ਪੂਜਾਰੀਵਾਦ ਨੂੰ ਖ਼ਤਮ ਕਰਦੇ ਸਾਦਾ ਜਿਹਾਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਬਰਾਬਰਤਾ ਵਾਲਾ ਸਿਧਾਂਤ ਦਿੱਤਾ।
ਪਰ ਸਨਾਤਨ ਮੱਤ ਦੀ ਕੱਟੜ ਵਰਣ-ਜਾਤ ਵਾਲੀ ਕਰਮਕਾਂਡੀ ਪੂਜਾਰੀ ਜਮਾਤ(ਬ੍ਰਾਹਮਣ) ਦੇ, ਲ਼ਿਖਾਰੀ ਤਬਕੇ ਨੇ ਕਦੇ ਵੀ, ੴ (ਏਕੰਕਾਰ) ਦੀ ਸਵਤੰਤਰ ਹੋਂਦ ਤੇ ਇਸਦੇ ਸਵਤੰਤਰ ਸਿਧਾਂਤ ਨੂੰ ਕਬੂਲ ਨਹੀਂ ਕੀਤਾ ਸਗੋਂ ਇਸਦੇ ਉੱਲਟ, ਇਹਨਾਂ ਸਨਾਤਨੀ ਲਿਖਾਰੀਆਂ ਨੇ, ਆਪਣੀ ਦੂਜੇ ਧਰਮਾਂ ਨੂੰ ਨਿਗ਼ਲਣ ਵਾਲੀ ਸੋਚ ਦੇ ਅਧੀਨ(ਜਿਵੇਂ ਜੈਨ ਮੱਤ ਤੇ ਬੁਧ ਮੱਤ ਨੂੰ ਬ੍ਰਾਮ੍ਹਣਵਾਦ ਨਿਗ਼ਲ ਚੁੱਕਾ ਹੈ), ਇਸ ਨਾਲ (ੴ ਨਾਲ), ਸਨਾਤਨੀ ਮੰਗਲਾਂ ਦੀ ਰਲ-ਗੰਢ ਕਰਕੇ, ਇਸ ਦੀ ਸਵਤੰਤਰ ਹੋਂਦ ਨੂੰ ਅਸਵਤੰਤਰ ਬਣਾ, ਸਨਾਤਨ ਧਰਮ ਦੁਆਰਾ ਇਸਨੂੰ ਨਿਗ਼ਲਣ ਦਾ ਮੁੱਢ ਵੀ ਬੰਨਿਆ। ਇਸ ਰਲਗੰਡ ਵਾਲੇ ਵੱਖ-ਵੱਖ ਤਰ੍ਹਾਂ ਦੇ ਮੰਗਲਾਂ ਨੂੰ ਇਤਿਹਾਸਕ ਹਵਾਲਿਆਂ ਵਜੋਂ ਪੱਕਾ ਕਰਨ ਲਈ ਇਹਨਾਂ ਕਮੀਨੇ ਬਿਪਰਵਾਦੀ ਲਿਖਾਰੀਆਂ ਨੇ ਲੋਕ-ਕਾਵਿ, ਕਿੱਸਾ-ਕਾਵਿ ਤੇ ਧਾਰਮਿਕ ਗ੍ਰੰਥਾਂ ਆਦਿ ਦੇ ਮੁੱਢ ਵਿੱਚ ਇਹਨਾਂ ਨੂੰ ਦਰਜ਼ ਕਰਕੇ, ਕਈ ਗ੍ਰੰਥਾਂ ਦੀ ਰਚਨਾ ਕੀਤੀ। ਨਮੂੰਨੇ ਮਾਤਰ ਵੇਖੋ ਹੇਠ ਲਿਖੇ ਮੰਗਲ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੇਦਿਕ ਵਿਦਵਾਨਾਂ ਦੁਆਰਾ ਦਾਵੇ ਵਜੋਂ ਪੇਸ਼ ਕੀਤਾ ਜਾਵੇਗਾ ਕਿ ੴ ਸਨਾਤਨ ਧਰਮ ਦਾ ਹੀ ਚਿੰਨ੍ਹ ਹੈ ਤੇ ਓਮ ਦਾ ਸੁਧਰਿਆਂ ਰੂਪ ਹੈ:
1.   
 ੴ ਸ੍ਰੀ ਕ੍ਰਿਸ਼ਨਾਯ ਨਮ:  ਸ਼੍ਰੀ ਗੋਪੀ ਜਨ ਬੱਲਭਾਯ ਨਮ:  ਇਹ ਮੰਗਲ ਗੁੰਮਨਾਮ ਲਿਖਾਰੀ ਵਲੋਂ ਕ੍ਰਿਸ਼ਨ ਲੀਲਾ (ਸੰਗ੍ਰਹ) ਵਿੱਚ ਦਰਜ਼ ਹੈ ।ਇਸ ਦੀ ਰਚਨਾ 17ਵੀਂ ਸਦੀ /ਬਿਕ੍ਰਮੀ ਵਿੱਚ ਦੱਸੀ ਗਈ ਹੈ ।
2.   
 ੴ ਸ੍ਰੀ ਗਣੇਸ਼ਾਯ ਨਮ:  ਇਹ ਮੰਗਲ ਲਿਖਾਰੀ ਗੁਲਾਮ ਨਬੀ ਰਸਲੀਨ ਦੀ ਲਿਖੀ ਕਿਤਾਬ ਰਸ ਪ੍ਰਬੋਧ ਦੇ ਅਰੰਭ ਵਿੱਚ ਦਰਜ਼ ਹੈ ।
3.   
 ੴ ਸਤਿ ਸ੍ਰੀ ਗਣੇਸ਼ਾਯ ਨਮਹ:  ਸ਼੍ਰੀ ਰਾਮ ਚੰਦ੍ਰਾਯ ਨਮ: ਇਹ ਮੰਗਲ ਕਵੀ ਤੁਲਸੀ ਦਾਸ ਦੀ ਕਬਿਤ ਰਾਮਾਇਣ ਦੇ ਅਰੰਭ ਦਾ ਹੈ। ਇਸ ਗ੍ਰੰਥ ਦਾ ਲਿਖਾਰੀ ਸੁਦਾਗਰ ਹੈ । ਇਸ ਦਾ ਰਚਨਾ ਕਾਲ ਵੀ 17ਵੀਂ ਸਦੀ ਬਿਕ੍ਰਮੀ ਦਾ ਦੱਸਿਆ ਗਿਆ ਹੈ।
4.  
  ੴ ਸਤਿਗੁਰ ਪ੍ਰਸਾਦਿ  ਸ੍ਰੀ ਜਾਨਕੀ ਬਲ ਭੋਜ ਯਤਾ ਓਂ ਸ਼੍ਰੀ ਗਣੇਸ਼ਾਯ ਨਮ: ਇਹ ਮੰਗਲ ਵੀ ਕਵੀ ਤੁਲਸੀ ਦਾਸ ਦੀ ਪਦ ਰਾਮਾਇਣ ਦਾ ਹੈ । ਇਸ ਗ੍ਰੰਥ ਦਾ ਲਿਖਾਰੀ ਸੋਢੀ ਮਿਹਰਬਾਨ ਦਰਸਾਇਆ ਗਿਆ ਹੈ । ਇਸ ਗ੍ਰੰਥ ਦਾ ਰਚਨਾ ਕਾਲ ਵੀ 17ਵੀਂ ਸਦੀ ਹੈ ।
5.    
ੴ ਸ੍ਰੀ ਗਣੇਸਾਇ ਨਮਹ: ੴ ਸਤਿ ਗੁਰੁ ਪ੍ਰਸਾਦਿ:  ਇਹ ਮੰਗਲ ਕਵੀ ਤੇਜਭਾਨ ਦੇ ਗ੍ਰੰਥ ਕਾਨ੍ਹ ਭਗਵਾਨ ਕੀ ਵਾਰ ਦੇ ਅਰੰਭ ਦਾ ਹੈ।ਇਸ ਦਾ ਲਿਖਾਰੀ ਭਾਈ ਬੁਧ ਸਿੰਘ ਫਤਿਹਾਬਾਦੀਆ ਹੈ । ਇਸ ਦੇ ਲਿਖਣ ਦਾ ਸਮਾਂ 30 ਵੈਸਾਖ ਸੰਮਤ 1885 ਬਿਕ੍ਰਮੀ ਹੈ ।
6.    
ੴ ਸਤਿਗੁਰ ਪ੍ਰਸਾਦਿ  ਓਅੰ ਸਵਸਤਿ ਸ੍ਰੀ ਗਣੇਸਾਯ ਨਮ:  ਇਹ ਮੰਗਲ ਗੁੰਮ ਨਾਮ ਲੇਖਕ ਤੇ ਅਨੁਵਾਦਕ ਲਿਖਾਰੀ ਦੀ ਲਿਖੀ ਕਿਤਾਬ ਰਾਮ ਗੀਤਾ ਦਾ ਹੈ । ਇਸ ਪੋਥੀ ਲਿਖਣ ਦਾ ਸਮਾਂ ਪੋਹ ਵਦੀ 14, ਸੰਮਤ 1825 ਬਿਕ੍ਰਮੀ ।
7.    
ੴ ਸਵਸਤਿ ਸ੍ਰੀ ਗਣੇਸ਼ਾਯ ਨਮ:  ਓਂ ਪਾਬ੍ਰਹਮ ਪਰਮਾਤਮਣੇ ਨਮ:  ਅਰਥ ਸ਼੍ਰੀ ਭਗਵਤ ਗੀਤਾ ਭਾਖਾ ਪਰਮਹੰਸ ਗੋਬਿੰਦ ਦਾਸ ਕ੍ਰਿਤ ਲਿਖਯਤੇ ॥ ਇਸ ਗ੍ਰੰਥ ਦਾ ਸਮਾਂ ਨਹੀਂ ਦਿੱਤਾ ਗਿਆ । 
8.    
ੴ ਸ਼੍ਰੀ ਪਰਮਾਤਮਨੇ ਨਮ:  ਇਹ ਕਵੀ ਸੁਖਦੇਵ ਦੀ ਰਚਨਾ ਅਧਯਾਤਮ ਪ੍ਰਕਾਸ਼ ਦੇ ਅਰੰਭ ਦਾ ਮੰਗਲ ਹੈ । ਇਸ ਪੋਥੀ ਦੇ ਲਿਖਣ ਦਾ ਸਮਾਂ ਸੰਮਤ 1755 ਬਿਕ੍ਰਮੀ ਹੈ ਤੇ ਨਕਲ ਦਾ ਸੰਮਤ 1934 ਬਿਕ੍ਰਮੀ ਹੈ । ਇਸ ਦਾ ਲਿਖਾਰੀ ਬੁਧ ਸਿੰਘ । 
ਬਹੁਤ-ਜ਼ਰੂਰੀ ਨੋਟ 1: ਸਨਾਤਨੀ( ਹਿੰਦੂ ) ਮੱਤ ਦੇ ਲ਼ਿਖਾਰੀਆਂ ਦੁਆਰਾ, ੴ  ਨਾਲ ਸਨਾਤਨੀ ਮੰਗਲਾਂ ਦੀ ਰਲਗੰਡ ਕਰਕੇ ਬਣਾਏ ਗਏ ਓਪ੍ਰੋਕਤ ਸਾਰੇ ਨਕਲੀ ਮੰਗਲਾਂ ਦਾ ਵੇਰਵਾ, ਭਾਸ਼ਾ ਵਿਭਾਗ ਪੰਜਾਬ ਦੀ ਪੁਸਤਕ ਭਾਸ਼ਾ ਵਿਭਾਗ ਹਵਾਲਾ ਲਾਇਬ੍ਰੇਰੀ ਦੇ ਹੱਥ ਲਿਖਤ ਗ੍ਰੰਥਾਂ ਦੀ ਵਿਵਰਣਾਤਮਕ ਸੂਚੀ ਵਿਚੋਂ ਲਿਆ ਗਿਆ ਹੈ। ਇਸ ਕਿਤਾਬ ਵਿੱਚ ਤਕਰੀਬਨ 700 ਹਸਤ ਲਿਖਤ ਗ੍ਰੰਥਾਂ ਦੀ ਸੂਚੀ ਦਾ ਵੇਰਵਾ ਗ੍ਰੰਥਾਂ ਦੇ ਸ਼ੁਰੂ ਤੇ ਅੰਤ ਦੇ ਸ਼ਬਦਾਂ  ਨਾਲ ਦਿੱਤਾ ਗਿਆ ਹੈ, ਜਿਸ ਵਿੱਚ ੴ  ਤੇ ਸਨਾਤਨੀ ਮੰਗਲਾਂ ਦੇ ਰਲਗੰਡ ਨੂੰ ਵਿਚਾਰ ਕੇ ਬਣਾਏ ਗਏ ਮੰਗਲਾਂ ਦੀਆਂ ਕਿਤਾਬਾਂ ਦਾ ਵੇਰਵਾ ਵਧੇਰੇ ਹੈ।
ਬਹੁਤ-ਜ਼ਰੂਰੀ ਨੋਟ 2: ਇਸ ਗੱਲ ਵਿੱਚ ਕੋਈ ਅਤਿ ਕਥਨੀ ਨਹੀਂ ਹੋਵੇਗੀ ਇਹਨਾਂ ਨਕਲੀ ਮੰਗਲਾਂ ਦੇ ਅਧਾਰ ਤੇ ਸੰਸਕ੍ਰਿਤ ਭਾਸ਼ਾ ਵਿੱਚ ਗ੍ਰੰਥਾਂ ਦੀ ਲੜੀ ਵੀ ਕਿਤੇ ਸਾਂਭੀ ਪਈ ਹੋਵੇ ਜਾਂ ਬਿਨਾ ਸੰਨ ਤੇ ਸੰਮਤਾਂ ਜਾਂ ਪਿਛਲੀਆਂ ਤਰੀਕਾ ਵਿੱਚ ਲਿਖੀ ਜਾਅ ਰਹੀ ਹੋਵੇਗੀ। ਜਿਸ ਨੂੰ ਬਾਅਦ ਵਿੱਚ ਸਾਹਮਣੇ ਲਿਆਂਦਾ ਜਾਏ ਇਹ ਦੱਸਣ ਲਈ ਕਿ ਇਹ ਨਕਲੀ ਮੰਗਲ ਨਹੀਂ ਸਗੋਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਵਰਤੇ ਜਾਣ ਵਾਲੇ ਮੰਗਲਾਂ ਦਾ ਪੰਜਾਬੀ ਰੂਪਾਂਤਰ ਹਨ। ਸਨਾਤਨੀ ਬਿਪਰਵਾਦ ਇਹ ਸਭ ਸਿੱਖੀ ਦੇ ਸਵਤੰਤਰ ਚਿੰਨ੍ਹ ੴ  ਨੂੰ ਨਿਗ਼ਲਣ ਦੀ ਸੋਚ ਦੇ ਨਾਲ, ਝੂਠੇ ਦਾਵੇ ਨੂੰ ਸੱਚ ਬਣਾਉਂਣ ਲਈ ਕਰੇਗਾ।
ਜਦੋਂ ਅਸੀਂ ਸਨਾਤਨੀ ਲਿਖਾਰੀਆਂ ਦੇ ਉਪ੍ਰੋਕਤ ਰਲਗੰਡ ਵਿਚਾਰ ਨੂੰ ਥੋੜਾ ਧਿਆਨ ਨਾਲ ਵੇਖਦੇ ਹਨ ਹਾਂ ਤਾਂ ਸਾਨੂੰ ਇਸ ਰਲਗੰਡਤਾ ਵਿੱਚੋਂ ਹੇਠ ਲਿਖੇ ਰੂਪਾਂ ਵਿੱਚ ੴ  ਦਾ ਸਨਾਤਨ ਅਧੀਨਤਾ ਵਾਲਾ ਅਸਵਤੰਤਰਾ ਰੂਪ ਸਾਫ਼ ਤੌਰ ਤੇ ਸਪਸ਼ਟ ਹੋਵੇਗਾ: 
1.    
ਸਵਤੰਤਰ ਖ਼ਾਲਸਾਈ ਚਿੰਨ੍ਹ ੴ  ਨੂੰ ਓਮ(ॐ) ਦੀ ਜਗ੍ਹਾ ਵਿਚਾਰ ਕੇ ਬਣਾਏ ਗਏ ਨਕਲੀ ਸਨਾਤਨ ਮੰਗਲ। ਜਿਵੇਂ ਕਿ ਅਸਲ ਸਨਾਤਨ ਮੰਗਲ ਹੈ: ਓਮ(ॐ) ਸ਼੍ਰੀ ਗਣੇਸ਼ਾਯ ਨਮ: ਇਸ ਵਿੱਚ ਓਮ ਦੀ ਜਗ੍ਹਾ ੴ  ਵਰਤਕੇ ਬਣਾਇਆ ਗਿਆ ਨਕਲੀ ਮੰਗਲ ੴ  ਸ਼੍ਰੀ ਗਣੇਸ਼ਾਯ ਨਮ: 
2.    
ਸਵਤੰਤਰ ਖ਼ਾਲਸਾਈ ਚਿੰਨ੍ਹ ੴ  ਦੇ ਗੁਰੂ ਗ੍ਰੰਥ ਜੀ ਵਿੱਚਲੇ ਸੰਖੇਪ ਮੰਗਲ ੴ  ਸਤਿਗੁਰ ਪ੍ਰਸਾਦਿ ਦੀ ਵਿਚਾਰ ਨੂੰ ਸਨਾਤਨ ਮੰਗਲ ਓਮ(ॐ) ਸ਼੍ਰੀ ਗਣੇਸ਼ਾਯ ਨਮ:ਨਾਲ ਰਲਗੰਡ ਕਰਦੇ ਹੋਏ, ਬਣਾਇਆ ਗਿਆ ਨਕਲੀ ਮੰਗਲ: ੴ  ਸਤਿ ਸ਼੍ਰੀ ਗਣੇਸ਼ਾਣ ਨਮਹ: ’  
3.    
ਸਵਤੰਤਰ ਖ਼ਾਲਸਾਈ ਮੰਗਲ ੴ ਸਤਿ ਗੁਰ ਪ੍ਰਸਾਦਿ ਨੂੰ ਸਿਧੇ ਤੌਰ ਤੇ ਸਨਾਤਨੀ ਮੰਗਲ ਨਾਲ ਮਿਲਾਕੇ ਕਿਤਾਬਾਂ ਦੇ ਅਰੰਭਲੇ ਮੰਗਲ ਕਰਨਾ।ਜਿਵੇਂ ੴ ਸਤਿਗੁਰ ਪ੍ਰਸਾਦਿ  ਓਅੰ ਸਵਸਤਿ ਸ੍ਰੀ ਗਣੇਸਾਯ ਨਮ:  ਇਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਸਨਾਤਨ ਮੱਤ ਅਨੁਸਾਰ ਇਕ ਤੋਂ ਵੱਧ ਗ੍ਰੰਥਾਂ ਦੇ ਵਿੱਚ ਮੰਗਲ ਕਰਨ ਦੀ ਵਿਚਾਰ ਆਮ ਪ੍ਰਚੱਲਤ ਸੀ ਤੇ ਹੈ। ਪਰ ਗੁਰਮਤਿ ਵਿੱਚ ਇੱਕ ਹੀ ਮੰਗਲ ਇਕ ਹੀ ਬਾਣੀ ਜਾਂ ਗ੍ਰੰਥ ਦੇ ਅਰੰਭ ਵਿੱਚ ਵਿਚਾਰਨ ਦਾ ਸਿਧਾਂਤ ਹੈ।
4.    
ਓਪ੍ਰੋਕਤ ਤਿੰਨਾਂ ਭਾਗਾਂ(1, 2, ਅਤੇ 3) ਦੀ ਰਲਗੰਡ ਨੂੰ ਅਧਾਰ ਬਣਾਕੇ ਬਣਾਏ ਗਏ ਕਈ ਮੰਗਲ। ਜਿਵੇਂ ੴ ਸਵਸਤਿ ਸ੍ਰੀ ਗਣੇਸ਼ਾਯ ਨਮ: ॥ ਓਂ ਪਾਬ੍ਰਹਮ ਪਰਮਾਤਮਣੇ ਨਮ:॥
ਮੀਣੇ ਸਨਾਤਨੀ ਲਿਖਾਰੀਆਂ ਨੇ, ੴ  ਦੀ ਸਨਾਤਨੀ ਮੰਗਲਾਂ ਵਾਲੀ ਰਲਗੰਡ ਨੂੰ, ਗੁਰੂ ਕਾਲ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ (ਵੇਖੋ 1 ਅਤੇ 3 ਮੰਗਲ ਦਾ ਨਮੂੰਨਾ)। ਇਹਨਾਂ ਨਕਲੀ ਮੰਗਲਾਂ ਵਾਲੇ ਗ੍ਰੰਥਾਂ ਵਿਚੋਂ ਕਈਆਂ ਤੇ ਸੰਨ ਤੇ ਸੰਮਤ ਵੀ ਨਹੀਂ ਦਿੱਤੇ ਗਏ(ਇਸ ਵਿਚਾਰ ਤੋਂ ਪਾਠ ਆਪ ਹੀ ਅੰਦਾਜ਼ਾ ਲਗਾ ਲੈ ਕਿ ਇਸ ਬਿਨਾ ਸੰਨ ਤੇ ਸੰਮਤ ਵਾਲੀ ਵਿਚਾਰ ਦਾ ਲਾਭ ਕਿਸ ਤਰ੍ਹਾਂ ਮੀਣਾ ਸਨਾਤਨੀ ਬਿਪਰਵਾਦ ਉਠਾਏਗਾ)। ਇਹਨਾਂ ਸਨਾਤਨੀ ਲ਼ਿਖਾਰੀਆਂ ਨੇ ਨਕਲੀ ਮੰਗਲਾਂ ਵਾਲੇ ਗ੍ਰੰਥਾਂ ਦੀ ਲੜੀ ਵਿੱਚ ਸਵਤੰਤਰ ਖ਼ਾਲਸੇ ਦੇ ਚਿੰਨ੍ਹ ੴ  ਨੂੰ ਇਸ ਤਰ੍ਹਾਂ ਅਸਵਤੰਤਰ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤਾ ਹੈ ਕਿ ਇਤਿਹਾਸਕ ਪੱਖ ਤੋਂ ਇਹਨਾਂ ਮੰਗਲਾਂ ਨੂੰ ਪੜ੍ਹਦਿਆਂ  ਇਹ ਪ੍ਰਤੀਤ ਹੋਵੇ ਕਿ ਗੁਰੂ ਨਾਨਕ ਜੀ ਨੇ ਇਹ ਚਿੰਨ੍ਹ ਖੁਦ ਨਹੀਂ ਘੜਿਆ ਸਗੋਂ ਸਨਾਤਨ ਮੱਤ ਦੀ ਵਿਚਾਰਧਾਰਾ ਤੋਂ ਲੈ ਕੇ ਗੁਰਬਾਣੀ ਦੇ ਅਰੰਭ ਵਿੱਚ ਦਰਜ਼ ਕੀਤਾ। ਵੇਖਣ ਨੂੰ ਇਹ ਵਿਚਾਰ ਮਾਮੂਲ਼ੀ(ਛੋਟੀ) ਜਹੀ ਲਗਦੀ ਹੈ। ਪਰ 100-200 ਸਾਲ ਦਾ ਸਮਾਂ ਗੁਜ਼ਰਨ ਤੋਂ ਬਾਅਦ ੴ  ਦੇ ਇਹਨਾਂ ਨਕਲੀ ਮੰਗਲਾਂ ਵਾਲੇ ਗ੍ਰੰਥਾਂ ਨੂੰ ਅਧਾਰ ਬਣਾਕੇ ਸਨਾਤਨ ਮੱਤ ਦੇ ਗੁਰਗੇ ਲ਼ਿਖਾਰੀਆਂ ਨੇ ਇਹ ਦਾਵਾ ਕਰਨ ਤੋਂ ਸੰਕੋਚ ਨਹੀਂ ਕਰਨਾ ਕਿ ੴ ਸਨਾਤਨ ਮੱਤ ਦਾ ਚਿੰਨ੍ਹ ਹੈ। ਇਹ ਓਮ ਦਾ ਵਿਕਸਿਤ ਰੂਪ ਹੈ। ਗੁਰੂ ਨਾਨਕ ਜੀ ਨੇ ਇਸ ਦੀ ਰਚਨਾ ਨਹੀਂ ਕੀਤੀ। ਇਸਨੂੰ ਤਾਂ ਸਨਾਤਨ ਲਿਖਾਰੀ ਪਹਿਲਾ ਹੀ ਵਿਚਾਰਦੇ ਸਨ। ਸਗੋਂ ਗੁਰ ਨਾਨਕ ਜੀ ਇਸਨੂੰ ਸਨਾਤਨ ਮੱਤ ਤੋਂ ਲੈ ਕੇ ਗੁਰਬਾਣੀ ਦੇ ਅਰੰਭ ਵਿੱਚ ਵਿਚਾਰਨਾ ਕੀਤਾ ਹੈ। ਮੀਣੇ ਗੁਰਗੇ ਬਣੇ ਸਨਾਤਨੀ ਲ਼ਿਖਾਰੀ, ਉਸ ਵੇਲੇ ਇਸ ਗੱਲ ਦੀ ਇਤਿਹਾਸ ਦਾਵੇਦਾਰੀ ਦੀ ਪ੍ਰੋੜਤਾ ਲਈ, ਭਾਸ਼ਾ ਵਿਭਾਗ ਪਟਿਆਲਾ ਵਿੱਚ ਸਾਂਭ ਕੇ ਰੱਖੇ ਇਹਨਾਂ ਨਕਲੀ ਮੰਗਲਾਂ ਵਾਲੇ ਸੈਂਕੜੇ ਗ੍ਰੰਥਾਂ ਨੂੰ ਪੇਸ਼ ਕਰਨਗੇ। ਇਹਨਾਂ ਝੂਠੇ ਨਕਲੀ ਮੰਗਲਾਂ ਵਾਲੇ ਦਾਵੇ ਤੇ, ਸੋਨੇ ਤੇ ਸੁਹਾਗੇ ਦਾ ਕੰਮ ਕਰਕੇਗੀ ਸਿੱਖ ਵਿਦਵਾਨਾਂ ਵਲੋਂ ਇਸਦੇ (ੴ  ਦੇ), ਓਮ ਤੋਂ ਵਿਕਸਿਤ ਰੂਪ ਵਾਲੀ ਵਿਆਖਿਆ, ਜਿਸਨੂੰ ਸਾਰਾ ਸਿੱਖ ਪੰਥ ਅਜੋਕੇ ਦੌਰ ਵਿੱਚ, ਓਮ ਦੇ ਮੋਹਰੇ ‘1’ ਤੇ ਪਿਛੇਤਰ ਰੇਖਾ ਗਣਿਤ ਦੀ ਅਨਿਸ਼ਚਤ ਲਕੀਰ ਨੂੰ ਕਾਰ ਕਹਿ ਕੇ, ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਰਿਹਾ ਹੈ।
ਇਸੇ ਲੜੀ ਅਧੀਨ ਅਜੋਕੇ ਸਮੇਂ ਵਿੱਚ ਵਿਸ਼ਵ ਪੱਧਰ ਤੇ ਸਨਾਤਨੀ ਮੱਤ ਦਾ ਸਰਗਨਾਹ
, ਕੱਟੜ ਬ੍ਰਾਹਮਣਵਾਦ ਬੜੇ ਮੀਣੇ ਢੰਗ ਨਾਲ, ਇੰਟਰਨੈਟ ਦੇ ਮਾਧਿਅਮ ਰਾਹੀਂ ਗੁਰਬਾਣੀ ਦੇ ਸਵਤੰਤਰ ਚਿੰਨ੍ਹ ਦੇ ਪੰਜਾਬੀ ਰੂਪ(ੴ ) ਨੂੰ, ਸੰਸਕ੍ਰਿਤ ਵਰਣਮਾਲਾ ਤੇ ਗਣਿਤ ਦੇ ਲਿਪੀ ਚਿੰਨ੍ਹਾਂ ਵਿੱਚ ਬਦਲ ਕੇ ਪ੍ਰਚਾਰ ਰਿਹਾ ਹੈ। ਇਹ ਵਿਚਾਰ ਇੱਥੇ ਤੱਕ ਹੀ ਸੀਮਤ ਨਹੀਂ ਹੈ। ਗੁਰਗੇ ਮੀਣੇ ਬ੍ਰਾਹਮਣਵਾਦ ਨੇ ਲੱਖਾਂ ਰੁਪਏ ਖ਼ਰਚ ਕਰਕੇ ਇਸ ਸੰਸਕ੍ਰਿਤ ਰੂਪ ਵਾਲੇ ਚਿੰਨ੍ਹ ਨੂੰ ਪੰਜਾਬੀ ਫੋਂਟਾ ਵਿੱਚ ਫਿੱਟ ਕਰਕੇ ਪੰਜਾਬੀ ਪ੍ਰੈਸਾਂ ਤੱਕ ਪਹੁੰਚਾਇਆ। ਹੁਣ ਤੁਸੀਂ ਨਕਲੀ ਸੰਸਕ੍ਰਿਤ ਰੂਪ ਵਾਲੇ ਇਸ ਚਿੰਨ੍ਹ ਨੂੰ ਵਿਆਹਾਂ ਦੇ ਕਾਰਡਾਂ, ਕੈਲੰਡਰਾਂ ਅਤੇ ਕਿਤਾਬਾਂ ਆਦਿ ਤੇ ਆਮ ਵੇਖ ਸਕਦੇ ਹੋ। ਇਸ ਨਕਲੀ ਚਿੰਨ੍ਹ ਦਾ ਨਮੂੰਨੇ ਮਾਤਰ ਰੂਪ ਵੇਖਣ ਲਈ ਵੇਖੋ ਹੇਠਲਾ ਚਿੱਤਰ : 
ਜ਼ਰੂਰੀ ਨੋਟ: ਇਸ ਨਕਲੀ ਸੰਸਕ੍ਰਿਤ ਚਿੰਨ੍ਹ ਦੀ ਰਚਨਾ ਬ੍ਰਾਹਮਣਵਾਦ ਨੇ 20ਵੀਂ ਸਦੀ ਦੇ ਅੰਤਲੇ ਦਹਾਕੇ ਵਿੱਚ, ਖ਼ਾਲਸੇ ਦੇ ਤੀਜੀ ਘੱਲੂਘਾਰੇ(1984 ਈ:) ਤੋਂ ਬਾਅਦ ਖ਼ਾਲਸੇ ਦੇ ਨਸਲਕੁਸ਼ੀ ਵਾਲੇ, ਭਾਰਤ ਸਰਕਾਰ ਦੇ ਗੁਪਤ ਸਰਕਾਰੀ ਓਪ੍ਰੇਸ਼ਨ ਵੂਡਰੋਜ਼ ਵੇਲੇ ਕੀਤੀ। 
ਇਸ ਚਿੱਤਰ ਤੇ ਅਸੀਂ ਕਾਟਾ(ਕਰੋਸ) ਇਸ ਕਰਕੇ ਫੇਰਿਆ ਹੈ ਕਿਉਂਕਿ ਇਹ ਨਕਲੀ ਚਿੰਨ੍ਹ ਹੈ ਤੇ ਸਨਾਤਨੀ ਅੱਤਵਾਦ ਦੇ ਮੁਖ ਸਰਗਨਾਹ ਬ੍ਰਾਹਮਣਵਾਦ ਵਲੋਂ ਖ਼ਾਲਸੇ ਦੇ ਅਸਲ ਪੰਜਾਬੀ ਰੂਪ ੴ ਦੀ ਦਾਵੇਦਾਰੀ ਨੂੰ ਸਿੱਧਾ ਝੂਠੀ ਚਨੌਤੀ ਦੇ ਰਿਹਾ ਹੈ। ਇਸ ਝੂਠੀ ਚਨੌਤੀ ਦਾ ਮੂਲ ਕਾਰਨ, ਅਸਲ ਪੰਜਾਬੀ ਚਿੰਨ੍ਹ ਨੂੰ ਸਾਨਤਨੀ ਮੱਤ ਦੀ ਦੇਵਬੋਲੀ (ਸੰਸਕ੍ਰਿਤ) ਦਾ ਰੂਪ ਸਿੱਧ ਕਰਨਾ ਹੈ। ਤਾਂ ਜੋ ਪਿਛਲੇ ਨਕਲੀ ਮੰਗਲਾਂ ਵਾਲੇ ਗੁਰੂ ਕਾਲ ਤੋਂ ਸ਼ੁਰੂ ਕੀਤੇ ਕੰਮ ਨੂੰ ਅੰਜ਼ਾਮ ਦੇ ਕੇ ਸਵਤੰਤਰ ਚਿੰਨ੍ਹ(ੴ ) ਨੂੰ ਦੇਵਬੋਲੀ ਦਾ ਚਿੰਨ੍ਹ ਸਿੱਧ ਕਰਦੇ ਹੋਏ, ਗੁਰੂ ਨਾਨਕ ਜੀ ਦੀ ਅਸਲ ਪੰਜਾਬੀ ਚਿੰਨ੍ਹ ਵਾਲੀ ਸੱਚੀ ਦਾਵੇਦਾਰੀ ਨੂੰ ਝੂਠਲਾਇਆ ਜਾ ਸਕੇ, ਤੇ ਫਿਰ ਇਸ ਨਕਲੀ ਸੰਸਕ੍ਰਿਤ ਚਿੰਨ੍ਹ ਤੇ ਨਕਲੀ ਮੰਗਲਾਂ ਦੀ ਦਾਵੇਦਾਰੀ ਦੇ ਅਧਾਰ ਤੇ ਇਹ ਸਿੱਧ ਕੀਤਾ ਜਾ ਸਕੇ, ਗੁਰੂ ਨਾਨਕ ਜੀ ਨੇ ਇਸ ਚਿੰਨ੍ਹ ਦੀ ਰਚਨਾ ਪੰਜਾਬੀ ਭਾਸ਼ਾ ਵਿੱਚ ਨਹੀਂ ਕੀਤੀ ਸਗੋਂ ਸਨਾਤਨ ਮੱਤ ਵਿੱਚਲੇ ਸੰਸਕ੍ਰਿਤ ਭਾਸ਼ਾ ਦੇ ਚਿੰਨ੍ਹ(ਨਕਲੀ ਸੰਸਕ੍ਰਿਤ ਚਿੰਨ੍ਹ) ਨੂੰ ਪੰਜਾਬੀ ਰੂਪ ਦੇ ਲਿਖਿਆ ਹੈ। ਇਸ ਤਰ੍ਹਾਂ ਕਰਨ ਨਾਲ ਸਨਾਤਨੀ ਬ੍ਰਾਹਮਣਵਾਦ ਜਿੱਥੇ ਆਓਣ ਵਾਲੇ ਸਮੇਂ ਵਿੱਚ ਖ਼ਾਲਸੇ ਦੇ ਸਵਤੰਤਰ ਚਿੰਨ੍ਹ ੴ  ਨੂੰ ਦੇਵਬੋਲੀ ਦਾ ਹਿੱਸਾ ਬਣਾ, ਝੂਠੇ ਮਿਥਿਹਾਸ ਦੇ ਅਧਾਰ ਤੇ ਨਿਗ਼ਲ ਜਾਵੇਗਾ, ਉੱਥੇ ਇਸ ਮਿਥਿਹਾਸ ਦੇ ਅਧਾਰ ਤੇ ਜਾਅਲੀ ਖੋਜ ਦਾ ਪ੍ਰਾਪੇਗੰਡਾ ਕਰ. ਹੇਠ ਲਿਖਿਆ ਝੂਠਾ ਢੰਡੋਰਾ ਪਿੱਟਦਾ ਆਖੇਗਾ:
 “ੴ  ਸਨਾਤਨ ਧਰਮ ਦਾ ਚਿੰਨ੍ਹ ਹੈ। (ਨੋਟ: ਇਹ ਗ਼ਲਤ ਹੈ) ਇਸ ਦਾ ਵਿਕਾਸ ਭਾਰਤ ਦੇ ਰਿਸ਼ੀਆਂ ਨੇ ਓਮ ਤੋਂ ਕਰਦੇ ਹੋਏ, ਸੰਸਕ੍ਰਿਤ ਭਾਸ਼ਾ ਦੇ ਚਿੰਨ੍ਹ  ਦੇ ਬਦਲਵੇ ਰੂਪ ਦੇ ਮੋਹਰੇ ਸੰਸਕ੍ਰਿਤ ਗਣਿਤ ਦਾ ਇੱਕ(1) ਲਾ ਕੀਤੀ।।(ਨੋਟ: ਇਹ ਗੱਲ਼ ਸਨਾਤਨ ਮੱਤ ਵਲੋਂ ਮਨੋਂ ਘੜੀ ਜਾਵੇਗੀ)  ਗੁਰੂ ਨਾਨਕ ਜੀ ਨੇ ਇਸ ਚਿੰਨ੍ਹ ਦਾ ਪੰਜਾਬੀ ਰੂਪਾਂਤਰ ਕਰਕੇ,ਇਸ ਸਿਰਲੇਖ ਹੇਠ ਸਨਾਤਨ ਫ਼ਿਲਾਸਫ਼ੀ ਨੂੰ ਨਵੇਂ ਸਿਰੇ ਤੋਂ ਕਲਮ ਬੰਦ ਕੀਤਾ ਤੇ ਗੁਰੂ ਅਰਜਨ ਜੀ ਨੇ ਇਸ ਫ਼ਿਲਾਸਫ਼ੀ ਨੂੰ ਆਦਿ ਗ੍ਰੰਥ’  ਦਾ ਰੂਪ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਆਦਿ ਗ੍ਰੰਥ ਨੂੰ ਸੰਪੂਰਣ ਕਰਦੇ ਹੋਏ, ਸਨਾਤਨ ਮੱਤ ਦਾ ਗੁਰੂ ਥਾਪਿਆ ਤੇ ਸਨਾਤਨ ਮੱਤ ਨੂੰ ਨਵਾਂ ਨਾਂ ਦਿੱਤਾ ਖ਼ਾਲਸਾ ਪੰਥ (ਨੋਟ:ਸਨਾਤਨੀ ਵਿਦਵਾਨਾਂ ਵਲੋਂ ਇਸ ਝੂਠੀ ਗੱਲ ਨੂੰ ਸੱਚ ਬਣਾ ਕੇ ਲ਼ਿਖਣ ਦਾ ਮੁੱਖ ਨਿਸ਼ਾਨਾ ਸਿਰਫ਼ ਸਿੱਖੀ ਦੇ ਮੂਲ ਧੁਰੇ ੴ  ਦਾ ਸਨਾਤਨ ਕਰਨ ਕਰਕੇ, ਗੁਰੂ ਗ੍ਰੰਥ ਜੀ ਨੂੰ 200 ਸਾਲ ਤੋਂ ਪੰਜਵਾਂ ਵੇਦ ਪ੍ਰਚਾਰੇ ਜਾਣ ਵਾਲੀ ਝੂਠੀ ਗੱਲ ਨੂੰ ਮੁਕੰਮਲ ਸੱਚ ਬਣਾਉਂਣਾ ਹੈ ।
ਜ਼ਰੂਰੀ ਨੋਟ: ਇਸ ਪਹਿਰੇ ਵਿੱਚ ਅਸੀਂ ਤਿੰਨ੍ਹ ਜਗ੍ਹਾ ਨੋਟ, ਫੌਂਟ ਛੋਟਾ ਕਰ ਕੇ ਦਿੱਤੇ ਹਨ। ਇਹ ਇਸ ਕਰਕੇ ਕਿ ਕੱਲ੍ਹ ਨੂੰ ਇਸ ਪਹਿਰੇ ਦੀ, ਲਿਖਾਰੀ ਦੇ ਨਾਂ ਤੇ ਵਰਤੋਂ ਕਰਕੇ, ਕੋਈ ਗ਼ਲਤ ਵਿਚਾਰ ਵਿੱਚ ਨਾ ਪੇਸ਼ ਕਰ ਸਕੇ।
ਇਹ ਤਾਂ ਸੀ ਵਿਚਾਰ ਸਵਤੰਤਰ ਸੰਕਲਪੀ ਚਿੰਨ੍ਹ ੴ ਦੀ ਗੁਰਬਾਣੀ ਤੋਂ ਬਾਹਰਲੇ ਗ੍ਰੰਥਾਂ ਵਿਚਲੀ
, ਆਓ ਹੁਣ ਸਚ ਦੇ ਇਸ ਸਵਤੰਤਰ ਸੰਕਲਪੀ ਚਿੰਨ੍ਹ ੴ  ਦੇ ਗੁਰਬਾਣੀ ਵਿੱਚਲੇ ਅਸਲ ਪਾਠ,‘ਏਕੰਕਾਰ ਦੀ ਸਿੱਖ ਇਤਿਹਾਸ ਤੋਂ ਬਾਹਰੇ ਗ੍ਰੰਥਾਂ ਵਿਚੋਂ ਵਿਚਾਰ ਕਰੀਏ।
ਜਦੋਂ ਅਖੰਡ ਸੰਕੇਤਸੂਚਕ ੴ ਦੀ ਰਚਨਾ ਪੰਜਾਬੀ ਲਿਪੀ ਦੇ ਚਿੰਨ੍ਹਾਂ ਤੋਂ ਕਰਕੇ ਗੁਰੂ ਨਾਨਕ ਜੀ ਨੇ ਇਸ ਨੂੰ ਪੰਜਾਬੀ ਵਿੱਚ ਹੀ ਪਾਠ
 ਏਕੰਕਾਰ ਦਿੱਤਾ ।ਪੰਜਾਬੀ  ਦੇ ਕੋਸ਼ ਕਰਤਾਵਾਂ ਨੇ ਏਕੰਕਾਰ ਲਫਜ਼ ਨੂੰ ਪੰਜਾਬੀ ਦਾ ਸ਼ਬਦ ਦੱਸਿਆ ਹੈ ਤੇ ਇਸ ਦੀ ਸੱਭ ਤੋਂ ਪਹਿਲੀ ਵਾਰ ਵਰਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਗੁਰੂ ਨਾਨਕ ਜੀ ਵਲੋਂ ਕੀਤੀ ਗਈ ਲਿਖਿਆ(ਵੇਖੋ ਮਹਾਨ ਕੋਸ਼ ਨਾਂ ਏਕੰਕਾਰ’) ਗੁਰੂ ਨਾਨਕ ਜੀ ਨੇ ਆਪਣੀਆਂ ਜਗਤ ਫੇਰੀਆ ਵਿੱਚ ੴ  ਦੇ ਪਾਠ ਏਕੰਕਾਰ ਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.