ਕੈਟੇਗਰੀ

ਤੁਹਾਡੀ ਰਾਇ



ਮਨਪ੍ਰੀਤ ਸਿੰਘ ਲਿੱਟਾ
ਨਾਨਕਸਰੀਆਂ ਦੀ ਦੁਕਾਨ..!
ਨਾਨਕਸਰੀਆਂ ਦੀ ਦੁਕਾਨ..!
Page Visitors: 2614

ਨਾਨਕਸਰੀਆਂ ਦੀ ਦੁਕਾਨ..!
ਅਜ ਰਬ ਸਬਬੀ ਜਗਰਾਉਂ ਵਲ ਜਾਣਾ ਪਿਆ ਤੇ ਇਥੋ ਨਾਨਕਸਰ ਵੀ ਪਹਿਲੀ ਵਾਰ ਗੇੜਾ ਲੋਣ ਦਾ ਮੋਕਾ ਮਿਲਿਆ | ਹੁਣ ਜਿਆਦਾਤਰ ਵੀਰਾਂ ਨੂੰ ਤੇ ਇਥੇ ਹੋ ਰਹੇ ਪਖੰਡਾ ਬਾਰੇ ਪਤਾ ਹੀ ਹੈ | ਪਰ ਨਵੇਂ ਜੁੜੇ ਵੀਰਾਂ ਨਾਲ ਵੀ ਇਥੋਂ ਦੀਆਂ ਮਨਮਤਾ ਬਾਰੇ ਵਿਚਾਰ ਕਰਾਂਗਾ |
ਡੇਰੇ ਚ ਵੜ ਦੀਆਂ ਹੀ ਅਹਿਸਾਸ ਹੁੰਦਾ ਹੈ ਕੇ ਆਪਾ ਕਿਸੇ ਮੰਦਰ ਚ ਵੜ ਗਏ ਹਾਂ | ਜਿਵੇਂ ਹੰਨੂਮਾਨ ਦਾ ਮੰਦਰ ਵਖਰਾ, ਮਾਤਾ ਦਾ ਵਖਰਾ , ਸਿਵ ਦਾ ਵਖਰਾ ਓਦਾ ਹੀ ਇਸ ਜਗਾਹ ਤੇ ਜਾਦਿਆ ਹੀ ਗਡੀ ਨੂੰ ਮਥੇ ਟੇਕੇ ਜਾਂਦੇ ਹਨ | ਅਤੇ ਫਿਰ ਅਗਾਂਹ ਜਾ ਕੇ ਨੰਦ ਸਿੰਘ ਜਿਥੇ ਬੈਠ ਕੇ ਸੰਗਤਾਂ ਨੂੰ ਠਗਦਾ ਸੀ ਉਸ ਜਗਾਹ ਤੇ ਮਥੇ ਟੇਕੇ ਜਾਂਦੇ ਹਨ ਫਿਰ ਨਾਲ ਹੀ ਈਸ਼ਰ ਸਿੰਘ ਜਿਸਨੇ ਕੇ ਜਿੰਦਗੀ ਭਰ ਕ੍ਰਿਪਾਨ ਨਹੀ ਪਾ ਕੇ ਵੇਖੀ ਉਸਦੀ ਜਗਾਹ ਨੂੰ ਮਥੇ ਟੇਕੇ ਜਾਂਦੇ ਹਨ |
ਸਿਖ ਅਕਾਲ ਦਾ ਪੁਜਾਰੀ ਹੈ ਭਾਈ ਨਾ ਕੇ ਦੇਹ ਅਤੇ ਗਡੀਆਂ ਦਾ | ਸਾਡੇ ਤਾਂ ਗੁਰੂ ਸਾਹਿਬਾਨਾ ਨੇ ਇਕ ਲਫਜ ਵੀ ਆਪਣੀ ਉਸਤਤ ਲਈ ਨਹੀ ਲਿਖਿਆ | 1430 ਅੰਗਾ ਚ ਬਹੁਤ ਸੁਚਜੀ ਜੀਵਨ ਜਾਚ ਅਤੇ ਇਕ ਪਰਮਾਤਮਾ ਦੀ ਹੀ ਗਲ ਕੀਤੀ ਆ | ਸਾਡਾ ਧਰਮ ਸੀ ਕੇ ਕਿਰਤ ਕਰਨੀ ਅਤੇ ਰਬੀ ਗੁਣਾਂ ਨੂੰ ਧਾਰਨ ਕਰਕੇ ਲੋਕਾ ਵਿਚ ਵਿਚਰਨਾ | ਪਰ ਇਹ ਵਿਹਲੜ ਸਾਧ ਗ੍ਰਿਸਤੀ ਜੀਵਨ ਤੋਂ ਭਗੋੜੇ ਹੋ ਕੇ ਲੋਕਾ ਨੂੰ ਠਗਣ ਬੈਠਗੇ | ਇਹਨਾ ਨੇ ਭੋਰਾ ਬਣਾਇਆ ਹੈ ਇਹਨਾ ਮੁਤਾਬਿਕ ਰਬ ਭੋਰੇ ਚ ਹੀ ਹੈ |
ਗੁਰਬਾਣੀ ਤਾਂ ਇਸ ਤਰਾ ਦੇ ਪਖੰਡ ਬਾਰੇ ਆਖਦੀ ਹੈ ਕੇ ਜੇ ਭੋਰੇ ਚ ਬੈਠਿਆ ਰਬ ਮਿਲੇ ਤਾਂ ਚੂਹੇ ਨੂੰ ਸਭ ਤੋਂ ਪਹਿਲਾ ਮਿਲੂਗਾ | ਨਾਲੇ 35 ਮਹਾਂਪੁਰਸ਼ਾ ਜਿੰਨਾ ਦੀ ਕੇ ਬਾਣੀ ਗੁਰੂ ਗਰੰਥ ਸਾਹਿਬ ਚ ਦਰਜ ਹੈ ਇੰਨਾ ਸਭ ਨੇ ਸਚੀ ਸੁਚੀ ਕਿਰਤ ਕੀਤੀ ਅਤੇ ਗ੍ਰਿਸਤ ਵਿਚ ਰਹਿ ਕੇ ਰਬ ਪਾਇਆ |
ਇਹ ਵਿਹਲੜ ਲੋਗ 100 ਪਾਠ ਕਰਦੇ ਹਨ ਜਿੰਨਾ ਨੂੰ ਕੇ ਇਕੋਤਰੀਆਂ ਆਖਦੇ ਨੇ | ਇਕ ਗਲ ਜੋ ਕੇ ਸਭ ਜੋ ਹੈਰਾਨ ਕਰਨ ਵਾਲੀ ਹੈ ਨਾਨਕਸਰ ਦੇ ਇਲਾਕੇ ਚ ਸਭ ਤੋਂ ਵਧ ਕਬਰਾਂ ਅਤੇ ਮਟੀਆਂ ਬਣੀਆ ਹੋਈਆ ਹਨ | ਅਸੀ ਆਪ ਅਜ ਸਰਵੇ ਕਰਕੇ ਦੇਖੀ ਹੈ | 2-3 ਜਾਣਿਆ ਨਾਲ ਵਿਚਾਰ ਵੀ ਕੀਤੀ ਪਰ ਸਾਰਿਆ ਤੇ ਉਹਨਾ ਦੇ ਝੂਠ ਦਾ ਅਸਰ ਆ ਕੋਈ ਵੀ ਗੁਰਮਤਿ ਨੂੰ ਅਪਨਾਣ ਲੀ ਤਿਆਰ ਨਹੀ |
ਰਬ ਭਲੀ ਕਰੇ ਸਾਡੀ ਕੋਮ ਨੂੰ ਸੋਝੀ ਆ ਜਾਵੇ |
ਮਨਪ੍ਰੀਤ ਸਿੰਘ ਲਿੱਟਾ
(ਫੇਸ ਬੁਕ ਤੋਂ)
……………………………………………………………………….

(Comment)

 ਗੁਰੂ ਸਾਹਿਬ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਗੁਰਮਤਿ ਦਾ ਅਨਮੋਲ ਖਜ਼ਾਨਾ ਬਖਸ਼ਿਆ ਹੈ, ਅਤੇ ਹੁਕਮ ਕੀਤਾ ਹੈ “ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਉ ਗ੍ਰੰਥ” ਇਹ ਸਿੱਖਾਂ ਦੀ ਤ੍ਰਾਸਦੀ ਹੈ ਕਿ ਜਿਨ੍ਹਾਂ ਗੁਰਦਵਾਰਿਆਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦਾ ਪਰਚਾਰ ਹੋਣਾ ਚਾਹੀਦਾ ਹੈ, ਉਨ੍ਹਾਂ ਵਿਚੋਂ ਹੀ ਗੁਰਬਾਣੀ ਸਿਖਿਆ ਦੇ ਉਲਟ, ਕਰਮ-ਕਾਂਡਾਂ ਅਤੇ ਪਖੰਡਾਂ ਦਾ ਪਰਚਾਰ ਹੁੰਦਾ ਹੈ। ਇਹੀ ਹਾਲ ਇਨ੍ਹਾਂ ਠਾਠਾਂ ਅਤੇ ਡੇਰਿਆਂ ਦਾ ਹੈ। ਅਸੀਂ ਇਹ ਤਾਂ ਕਹਿ ਲਵਾਂਗੇ ਕਿ ਜੇ ਇਨ੍ਹਾਂ ਠਾਠਾਂ ਅਤੇ ਡੇਰਿਆਂ ਵਿਚ ਮਨ-ਮਤ ਹੁੰਦੀ ਹੈ ਤਾਂ ਸਿੱਖ ਓਥੇ ਕੀ ਲੈਣ ਜਾਂਦੇ ਹਨ, ਪਰ ਗੁਰਦਵਾਰਿਆਂ ਬਾਰੇ ਕੀ ਕਹਾਂਗੇ ? ਗੁਰਦਵਾਰੇ ਹੀ ਚੌਧਰ ਅਤੇ ਹਉਮੈ ਦਾ ਅੱਡਾ ਬਣੇ ਹੋਏ ਹਨ, ਜਿਨ੍ਹਾਂ ਵਿਚ ਸਿੱਖਾਂ ਦੀ ਕਮਾਈ ਅਤੇ ਅਕਲ ਲੁੱਟ ਹੋ ਰਹੀ ਹੈ, ਸਾਨੂੰ ਇਸ ਬਾਰੇ ਕੋਈ ਵਿਚਾਰ ਕਰ ਕੇ, ਉਸ ਤੇ ਅਮਲ ਕਰ ਕੇ, ਸਿੱਖਾਂ ਨੂੰ ਇਸ ਮਕੜ-ਜਾਲ ਵਿਚੋਂ ਕੱਢਣਾ ਚਾਹੀਦਾ ਹੈ। ਸਿੱਖ ਧਾਰਮਿਕ ਆਗੂ ਵੀ ਸਿਆਸੀ ਲੋਕਾਂ ਵਾਙ ਸਿਰਾਂ ਦੀ ਗਿਣਤੀ ਮਿਣਤੀ ਕਰਦੇ ਹਨ, ਸਾਨੂੰ ਇਹ ਗਿਣਤੀਆਂ-ਮਿਣਤੀਆਂ ਛੱਡ ਕੇ, ਸਿੱਖੀ ਦੀ ਗੱਲ ਕਰਨੀ ਚਾਹੀਦੀ ਹੈ, ਜੋ ਉਸ ਰਾਹ ਤੇ ਚੱਲੇ ਉਹੀ ਸਾਡਾ ਸਖਾ-ਬੰਧਪ ਅਤੇ ਮਿਤ੍ਰ ਹੈ, ਧਾਰਮਿਕ ਪੱਖੋਂ ਸਾਡਾ ਵਰਤ-ਵਰਤਾਰਾ ਉਨ੍ਹਾਂ ਨਾਲ ਹੀ ਹੋਣਾ ਚਾਹੀਦਾ ਹੈ।

ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.