ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਜੇ ਸਿਮ੍ਰਤੀ ਦੀ ਕੈਦ ਵਿੱਚ ਹਿੰਦੂ ਕੈਦ ਹੈ, ਜੇ ਸ਼ਰਾ ਦੀ ਕੈਦ ਵਿੱਚ ਮੁਸਲਮਾਨ ਕੈਦ ਹੈ...
ਜੇ ਸਿਮ੍ਰਤੀ ਦੀ ਕੈਦ ਵਿੱਚ ਹਿੰਦੂ ਕੈਦ ਹੈ, ਜੇ ਸ਼ਰਾ ਦੀ ਕੈਦ ਵਿੱਚ ਮੁਸਲਮਾਨ ਕੈਦ ਹੈ...
Page Visitors: 2461

ਜੇ ਸਿਮ੍ਰਤੀ ਦੀ ਕੈਦ ਵਿੱਚ ਹਿੰਦੂ ਕੈਦ ਹੈ, ਜੇ ਸ਼ਰਾ ਦੀ ਕੈਦ ਵਿੱਚ ਮੁਸਲਮਾਨ ਕੈਦ ਹੈ...
... ਤਾਂ ਕੀ ਸਿੱਖ ਰਹਿਤ ਮਰਿਆਦਾ ਦੀ ਕੈਦ ਵਿੱਚ ਸਿੱਖ ਕੈਦ ਨਹੀਂ ?
 ਪ੍ਰੋ. ਦਰਸ਼ਨ ਸਿੰਘ ਖਾਲਸਾ
    ਆਤਮਜੀਤ ਸਿੰਘ, ਕਾਨਪੁਰ
    ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਇਹ ਵਿਚਾਰਾਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਕੈਨੇਡਾ ਵਿਖੇ ਮਿਤੀ 24/08/19 ਨੂੰ ਬਾਬਾ ਕਬੀਰ ਜੀ ਦੇ ਲੜੀਵਾਰ ਸਲੋਕਾਂ ਦੀ ਵਿਚਾਰ ਕਰਦਿਆਂ ਹੋਇਆਂ ਦਿੱਤੇ ..
    ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥
    ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ
॥੧੩੭॥ {ਪੰਨਾ 1371}0
    ਬ੍ਰਾਹਮਣ ਨੇ ਬੜੀ ਹੋਸ਼ੀਆਰੀ ਨਾਲ ਕਿ ਲੋਕ ਮੇਰੇ ਤੋਂ ਅੱਕ ਕੇ ਬਦਲ ਨਾ ਜਾਣ, ਨਾਸਤਿਕ ਨਾ ਹੋ ਜਾਣ, ਮੇਰੇ ਤੋਂ ਦੂਰ ਨਾ ਹੋ ਜਾਣ ਉਹਨੇ ਮਨੁੱਖਤਾ ਨੂੰ ਕੈਦ ਕਰ ਲਿਆ ਜੇਲ੍ਹ ਵਿੱਚ ਪਾ ਲਿਆ .. ਇਹ ਬ੍ਰਾਹਮਣ ਦੀ ਜੇਲ੍ਹ ਹੈ ਕੀ ਇਸ ਨੂੰ ਅਸੀਂ ਵਿਸਤਾਰ ਨਾਲ ਸਮਝਣਾ ਹੈ, ਦੁਨਿਆ ਕੰਕਰੀਟ ਦੀ ਦੀਵਾਰਾਂ ਨਾਲ ਜੇਲ੍ਹ ਬਣਾਉਂਦੀ ਹੈ, ਸਰੀਆ ਤੇ ਹੋਰ ਸ਼ਕਤੀਸ਼ਾਲੀ ਸਮਾਨ ਪਾ ਕੇ ਜੇਲ੍ਹ ਬਣਾਉਂਦੀ ਹੈ, ਕਿ ਲੋਕ ਭੱਜ ਨਾ ਸਕਣ, ਫਿਰ ਵੀ ਇੰਨੀ ਮਜ਼ਬੂਤ ਜੇਲ੍ਹ ਬਣਾਉਣ ਤੋਂ ਬਾਦ ਵੀ ਲੋਕ ਜੇਲ੍ਹ ਤੋਂ ਭਜਦੇ ਨੇ ..
    ਇਕ ਗੱਲ ਦਾ ਜਿ਼ਕਰ ਕਰਦਿਆਂ ਜੇਲ੍ਹ ਵੀ ਦੋ ਤਰ੍ਹਾਂ ਦੀ ਹੈ ਇਕ ਜੇਲ੍ਹ ਉਹ ਜੋ ਇੰਨੀ ਮਜ਼ਬੂਤ ਹੋਣ ਤੋਂ ਬਾਵਜ਼ੂਦ ਵੀ ਕੈਦੀ ਉਥੋਂ ਭੱਜਦੇ ਨੇ, ਇਕ ਜੇਲ੍ਹ ਉਹ ਹੈ ਜਿਹਨੂੰ ਪਿੰਜਰਾ ਆਖਦੇ ਨੇ ਉਹਦੇ ਵਿੱਚ ਪਾਏ ਹੋਏ ਪੰਛੀ ਭੱਜਦੇ ਨਹੀਂ, ਕਿਉਂ .. ਕਿਉਂਕਿ ਉਸ ਜੇਲ੍ਹ ਵਿੱਚ ਪਾਏ ਹੋਏ ਪੰਛੀਆਂ ਨੂੰ ਉਹਨਾਂ ਦੇ ਦਾਣੇ ਤੇ ਚੋਗੇ ਤੇ ਲਾਇਆ ਜਾਂਦਾ ਹੈ, ਉਹਨਾਂ ਦੇ ਦੁਆਲੇ ਜਿਹੜਾ ਹੈ ਪਿੰਜਰਾ ਹੈ ਉਸ ਵਿੱਚ ਉਹਨਾਂ ਨੂੰ ਪਾਉਣ ਤੋਂ ਪਹਿਲਾਂ ਉਹਨਾਂ ਦੇ ਸਾਹਮਣੇ ਚੋਗਾ ਸੁਟਿਆ ਜਾਂਦਾ ਹੈ, ਗੁਰੂ ਨੇ ਵੀ ਬਾਣੀ ਵਿੱਚ ਆਖਿਆ ਹੈ ਕਹਿਣ ਲਗੇ ..
"ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ ਹੇ"
.. ਪੰਖੀ ਨੂੰ ਜਾਲ ਵਿੱਚ, ਪਿੰਜਰੇ ਵਿੱਚ ਜਿਹਨੇ ਪਾਇਆ ਹੈ ਉਹਨੇ ਉਸਦੇ ਸਾਹਮਣੇ ਚੋਗ ਬਿਸਥਾਰ ਦਿੱਤੀ, ਇਹ ਚੋਗ ਦੇ ਲਾਲਚ ਵਿੱਚ ਪੰਛੀ ਫਸਿਆ ਹੈ ਤੇ ਖੁਸ਼ੀ ਨਾਲ ਫਸਿਆ ਹੈ, ਚੋਗ ਦੇ ਲਾਲਚ ਵਿੱਚ ਪਿੰਜਰੇ ਵਿੱਚ ਬੈਠਾ ਹੈ ਖੁਸ਼ੀ ਨਾਲ ਬੈਠਾ ਹੈ, ਮੈਂ ਐਸੇ ਪੰਛੀ ਵੀ ਦੇਖੇ ਨੇ ਪਿੰਜਰੇ ਵਿੱਚੋਂ ਬਾਹਰ ਕੱਢ ਦਿਓ ਤੇ ਮੁੜ ਵਾਪਸ ਉਸ ਵਿੱਚ ਹੀ ਆ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਚੋਗੇ ਦਾ ਲਾਲਚ ਹੈ, ਜਿਹਨੇ ਚੋਗ ਪਾਈ ਹੈ ਉਹਨੇ ਖੁਸ਼ੀ ਨਾਲ ਨਹੀਂ ਪਾਈ, ਉਹਨੇ ਚੋਗ ਆਹਾਰ ਦੇਣ ਲਈ ਨਹੀਂ ਪਾਈ ਉਹਨੇ ਉਸ ਨੂੰ ਪਿੰਜਰੇ ਵਿੱਚ ਰਖਣ ਲਈ ਪਾਈ ਹੈ। ਉਹ ਚਾਹੁੰਦਾ ਕਿਤੇ ਇਹ ਪੰਛੀ ਮੇਰੇ ਪਿੰਜਰੇ ਵਿੱਚੋਂ ਦੌੜ੍ਹ ਨ ਜਾਏ, ਇਕ ਉਹ ਜੇਲ੍ਹ ਜਿਹੜੀ ਖੁਸ਼ੀ ਖੁਸ਼ੀ ਕਬੂਲ ਕੀਤੀ ਜਾਂਦੀ ਹੈ, ਇਕ ਉਹ ਜੇਲ੍ਹ ਜਿਹੜਾ ਇਹ ਸਾਬਿਤ ਕਰਦੀ ਹੈ ਇਹਨੇ ਕੋਈ ਪਾਪ ਜਾਂ ਗੁਨਾਹ ਕੀਤਾ ਹੈ, ਅਦਾਲਤ ਉਸ ਪਾਪ ਤੇ ਗੁਨਾਹ ਦੀ ਸਜਾ ਦੇਂਦੀ ਹੈ ਤੇ ਮਨੁੱਖ ਉਸ ਜੇਲ੍ਹ ਤੋਂ ਭੱਜਣਾ ਚਾਹੁੰਦਾ ਹੈ, ਉਥੋਂ ਦੌੜਨਾ ਚਾਹੁੰਦਾ ਹੈ, ਦੌੜਿਆ ਨਹੀਂ ਜਾਂਦਾ, ਕਿਉਂਕਿ ਪਾਪ ਦਾ ਬੰਨ੍ਹਿਆ ਹੋਇਆ, ਅਦਾਲਤੀ ਫੈਸਲੇ ਦਾ ਬੰਨ੍ਹਿਆ ਹੋਇਆ ਹੈ ...।
    ਕਹਿੰਦੇ ਬ੍ਰਾਹਮਣ ਨੇ ਸਾਰੇ ਸੰਸਾਰ ਨੂੰ ਅਪਣੀ ਉਮਤ ਨੂੰ ਕੈਦ ਵਿੱਚ ਰੱਖਣ ਲਈ, ਆਪਣਾ ਗੁਲਾਮ ਬਣਾ ਕੇ ਰੱਖਣ ਲਈ ਇਕ ਜੇਲ੍ਹ ਬਣਾ ਦਿੱਤੀ ਤਾਂ ਕੀ ਇਥੋਂ ਕੋਈ ਭੱਜੇ ਨਾ, ਕਿੰਨੀ ਅਜ਼ੀਬ ਗੱਲ ਹੈ ਉਸ ਨੂੰ ਜੇਲ੍ਹ ਬਣਾਉਣ ਲਈ ਬਹੁਤ ਮਜ਼ਬੂਤ ਤੇ ਚੰਗੇ ਸਮਾਨ ਦੀ ਲੋੜ ਨਹੀਂ ਸੀ, ਉਹਨੇ ਜੇਲ੍ਹ ਕਿਸ ਦੀ ਬਣਾਈ ..?, ਕਾਗਜ਼ ਦੀ, ਕੰਕਰੀਟ ਦੀ ਜੇਲ੍ਹ ਨਹੀਂ ਬਣਾਈ, ਮਜਬੂਤ ਦੀਵਾਰਾਂ ਦੀ ਨਹੀਂ ਬਣਾਈਆਂ, 'ਕਾਗਜ਼ ਦੀ ਜੇਲ੍ਹ' ਬਣਾ ਦਿੱਤੀ, ਹੈਂ ਕਾਗਜ਼ ਦੀ ਜੇਲ੍ਹ .. ਅਤੇ ਉਸ ਵਿੱਚੋਂ ਕੋਈ ਨਿਕਲ ਵੀ ਨਹੀਂ ਰਿਹਾ .. ਕੰਕਰੀਟ ਦੀ ਜੇਲ੍ਹ ਤੋੜ੍ਹ ਕੇ ਕੈਦੀ ਭੱਜ ਜਾਂਦੇ ਨੇ, ਉਹਦੀ ਰਾਖੀ ਕਰਨੀ ਪੈਂਦੀ ਕੋਈ ਭੱਜ ਨਾ ਜਾਏ .. ਤੇ ਇਹ, ਕਾਗਜ ਦੀ ਜੇਲ੍ਹ ਹੈ ਅਤੇ ਇਹਦੇ ਦਰਵਾਜੇ ਮਸਿ {ਸਿਆਹੀ} ਨਾਲ ਲਿਖੇ ਹੋਏ ਕਰਮਾਂ ਦੇ ਬਣਾ ਦਿੱਤੇ ..
    "ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ"
    ਉਹ ਕਾਗਦ ਦੀ ਓਬਰੀ {ਜੇਲ੍ਹ} ਕੀ ਸੀ ਬੇਦ ਸ਼ਾਸਤ੍ਰ ਮੰਨੂਸ੍ਰਿਮਤੀਆਂ, ਇਹ ਜੇਲ੍ਹ ਹੈ, ਮਨੁੱਖ ਜੇਹੜਾ ਬੇਦ ਸ਼ਾਸਤ੍ਰ ਮਨੂੰਸਿਮ੍ਰਤੀਆਂ ਦੇ ਘੇਰੇ ਵਿੱਚੋੰ ਬਾਹਰ ਨਿਕਲੇਗਾ ਉਹ ਹਿੰਦੂ ਨਹੀਂ ਰਹੇਗਾ ਇਹ ਦਿਮਾਗ ਵਿੱਚ ਬਿਠਾ ਦਿੱਤਾ ਤੇ ਖੁਸ਼ੀ ਖੁਸ਼ੀ ਆਪੇ ਉੱਥੇ ਬੈਠਾ ਹੈ, ਬਾਬਾ ਕਬੀਰ ਜੀ ਦਾ ਇਸਦੇ ਸਬੰਧ ਵਿੱਚ ਅਨੇਕਾ ਸ਼ਬਦ ਹਨ ..
 "ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ" ..
 ਬੇਦਾਂ ਦੀ ਧੀ ਮੰਨੂਸਿਮ੍ਰਤੀ ਹੈ, ਬਾਬਾ ਕਬੀਰ ਜੀ ਇਸ ਪੰਕਤੀ ਵਿੱਚ ਖਿਆਲ ਦੇ ਰਹੇ ਨੇ ਬ੍ਰਾਹਮਣ ਨੇ ਕੈਸਾ ਨਿਜ਼ਾਮ ਪੈਦਾ ਕੀਤਾ ਹੈ ..
"ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥
ਸਾਂਕਲ ਜੇਵਰੀ ਲੈ ਹੈ ਆਈ ॥
"
.. ਸੰਗਲ ਤੇ ਰੱਸੀਆਂ ..
"ਆਪਨ ਨਗਰੁ ਆਪ ਤੇ ਬਾਧਿਆ"
.. ਜੇਹੜੇ ਉਹਦੇ ਨੇੜ੍ਹੇ ਹਨ, ਭਾਵ ਜਿਹੜੇ ਉਹਨੂੰ ਮੰਨਣ ਵਾਲੇ ਸਨ, ਉਹਨਾਂ ਨਗਰ ਦੇ ਲੋਕਾਂ ਨੂੰ ਉਹਨੇ ਸੰਗਲਾਂ ਤੇ ਜੇਵਰੀ ਨਾਲ ਬੰਧ ਲਿਆ, ਤੇ ਬੰਨ੍ਹਿਆ ਕਿਵੇਂ .. ਸਤਿਗੁਰ ਨੇ ਬਾਣੀ ਵਿੱਚ ਬੜੀ ਖੂਬਸੂਰਤ ਗੱਲ ਆਖੀ ..
"ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ"
.. ਬਕੈ ਦਾ ਮਲਤਬ ਹੁੰਦਾ ਹੈ ਬੋਲਣਾ, ਸਾਸਤ੍ਰ ਤੇ ਵੇਦ ਬੋਲ ਰਹੇ ਨੇ
"ਕਰਮ ਕਰਹੁ ਸੰਸਾਰੀ"
ਤੁਸੀਂ ਤੇ ਕਰਮਾਂ ਦੇ ਵੰਡੇ ਹੋਏ ਹੋ .. ਸਤਿਗੁਰ ਨੇ ਬਾਣੀ ਵਿੱਚ ਇਕ ਗੱਲ ਵਾਰ ਵਾਰ ਆਖੀ ..
"ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ"
.. ਮਾਨੋ ਸੰਸਾਰ ਜਿਹੜਾ ਹੈ ਉਹ ਪਾਪ ਪੁੰਨ ਵਿੱਚੋਂ ਪੈਦਾ ਹੋਇਆ ਹੈ ..
"ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ"
.. ਸਿਰਫ਼ ਪਾਪਾ ਤੇ ਪੁਨਾਂ ਦੀ ਵੀਚਾਰ, ਮਨੁੱਖ ਨੂੰ ਇਹ ਸਮਝਾਉਣਾ ਪੁੰਨ ਕਰੇਗਾਂ ਤੇ ਸਵਰਗ ਮਿਲੇਗਾ ਤੇ ਪਾਪ ਕਰੇਗਾਂ ਤਾਂ ਨਰਕ ਵਿੱਚ ਜਾਵੇਗਾਂ ..
"ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ"
.. ਸੁਰਗ ਨਰਕ ਦਾ ਬੀਅ ਕੀ ਹੈ ਪੁੰਨ ਪਾਪ ..
"ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ"
.. ਇਥੇ ਸੁਆਲ ਖੜ੍ਹਾ ਹੋ ਗਿਆ ਇਹ ਤਾਂ ਕਹਿ ਦਿੱਤਾ ਪੁੰਨ ਕਰੇਗਾਂ ਤੇ ਸਵਰਗ ਮਿਲੇਗਾ ਤੇ ਪਾਪ ਕਰੇਗਾਂ ਤੇ ਨਰਕ, ਪਰ ਕੀ ਕਰਨ ਨਾਲ ਪੁੰਨ ਮਿਲੇਗਾ ਤੇ ਪਾਪ ਇਹ ਨਹੀਂ ਦਸਿਆ, ਉਹਨੇ ਅਪਣੇ ਹੱਥ ਵਿੱਚ ਰਖ ਲਿਆ, ਉਹਦੇ ਕੋਲੋਂ ਪੁਛੋਂ ਪੁੰਨ ਕਿਹੜਾ, ਅਸ਼ਵ ਦਾਨ, ਗੱਜ ਦਾਨ ਸੇਜਾ ਨਾਰੀ ਭੂਮਿ ਦਾਨ ਇਹ ਹੀ ਗੱਲ ਤਾਂ ਤੀਰਥਾਂ ਤੇ ਆਖੀ ਜਾਂਦੀ ਹੈ .. ਗੁਰੂ ਨੇ ਇੰਝ ਹੀ ਨਹੀਂ ਆਖ ਦਿੱਤਾ ..
"ਹਮਰਾ ਝਗਰਾ ਰਹਾ ਨ ਕੋਊ ॥
 ਪੰਡਿਤ ਮੁਲਾਂ ਛਾਡੇ ਦੋਊ
॥"
.. ਬੇਦ ਸਾਸਤ੍ਰ ਮੰਨੂਸਿਮ੍ਰਤੀਆਂ ਇੰਨਾ ਦੀ ਜੇਲ੍ਹ ਹੈ, ਸ਼ਰਾ ਉਨਾਂ ਦੀ ਜੇਲ੍ਹ ਹੈ, ਮੁਸਲਮਾਨ ਦਾ ਸ਼ਰਾ ਵਿੱਚ ਰਹਿਣਾ ਜ਼ਰੂਰੀ ਹੈ ।
    ਸਾਡੇ ਵਿੱਚ ਵੀ ਇਹ ਹੀ ਕੁਝ ਵਾਪਰ ਰਿਹਾ ਹੈ, ਸੋਚਣ ਵਾਲੀ ਗੱਲ ਹੈ ਜੇ ਸਿਮ੍ਰਤੀ ਦੀ ਕੈਦ ਵਿੱਚ ਹਿੰਦੂ ਕੈਦ ਹੈ, ਬਾਬਾ ਕਬੀਰ ਜੀ ਦੇ ਕਹਿਣ ਮੁਤਾਬਕ, ਜੇ ਸ਼ਰਾ ਦੀ ਕੈਦ ਵਿੱਚ ਮੁਸਲਮਾਨ ਕੈਦ ਹੈ ਤਾਂ 'ਕਿ ਸਿੱਖ ਰਹਿਤ ਮਰਿਆਦਾ ਦੀ ਕੈਦ ਵਿੱਚ ਸਿੱਖ ਕੈਦ ਨਹੀਂ ? .. ਇਹ ਵੀ ਤਾਂ ਕਾਗਦ ਦੀ ਓਬਰੀ {ਜੇਲ੍ਹ} ਹੈ, ਇਹ ਵੀ ਤਾਂ ਕਾਗਜ ਦੀ ਬਣਾਈ ਹੋਈ ਜੇਲ੍ਹ ਹੈ ਜਿਸਦੇ ਸਿਆਹੀ ਨਾਲ ਦਰਵਾਜੇ ਲਿਖੇ ਗਏ ਨੇ ਇਸ ਤੋਂ ਬਾਹਰ ਕੋਈ ਨਹੀਂ ਆ ਸਕਦਾ, ਉਹ ਮੁਸਲਮਾਨ ਨੇ ਬਣਾਈ ਹੈ, ਉਹ ਹਿੰਦੂ ਨੇ ਬਣਾਈ ਹੈ, ਇਹ ਸਿੱਖ ਨੇ ਬਣਾਈ ਹੈ .. ਬੜਾ ਸਪਸ਼ਟ ਖਿਆਲ ਦਿੱਤਾ ਹੈ ਬਾਬਾ ਕਬੀਰ ਜੀ ਨੇ ਕਹਿਣ ਲਗੇ ..
"ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ" ..
"ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ ॥"
.. ਮੈਨੂੰ ਪੰਡਤ ਤੇ ਮੁੱਲਾ ਨਾਲ ਕੋਈ ਨਰਾਜਗੀ ਨਹੀਂ , ਪੰਡਤ ਕੋਈ ਮੇਰਾ ਦੁਸ਼ਮਨ ਨਹੀਂ, ਮੁਸਲਮਾਨ ਮੇਰੇ ਵਸਤੇ ਕੋਈ ਗੈਰ ਨਹੀਂ, ਅਪਣੇ ਅਪਣੇ ਕਰਮਾਂ ਨਾਲ ਆਪਣਿਆਂ ਨਾਲ ਸਾਂਝ ਰਖਦੇ ਨੇ ਇਸ ਵਿੱਚ ਮੈਨੂੰ ਕੋਈ ਇਤਰਾਜ ਨਹੀਂ, ਕਹਿਣ ਲਗੇ ਮੈਂ ਉਹਨਾਂ ਦਾ ਦੁਸ਼ਮਨ ਨਹੀਂ ਸਿਰਫ਼ ਗੱਲ ਇੰਨੀ ਹੈ ਮੈਂ ਪੰਡਤ ਮੁੱਲਾ ਨੂੰ ਨਹੀਂ ਛੱਡ ਰਿਹਾ ਉਹਨਾਂ ਦੀ ਲਿਖੀਆਂ ਸਿਮ੍ਰਤੀਆਂ ਤੇ ਸ਼ਰਾ ਨੂੰ ਛੱਡ ਰਿਹਾ ਹਾਂ, ਮੈਂ ਕਾਗਦ ਦੀ ਓਬਰੀ ਵਿੱਚ ਨਹੀਂ ਰਹਿਣਾ ਚਾਹੁੰਦਾ, ਅਗਲੀ ਪੰਕਤੀ ਹੋਰ ਸਪਸ਼ਟ ਕਰਦੀ ਹੈ ..
"ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥" ..
  ਸਾਨੂੰ ਇਹ ਪੜ੍ਹਾ ਦਿੱਤਾ ਗਿਆ ਇਹ ਅਖੰਡ ਪਾਠ ਕਰਾਉਣਾ ਹੈ ਭਾਵੈਂ ਕੋਈ ਸੁਣੈ ਜਾਂ ਨਾ ਸੁਣੈ, ਇਹ ਨਹੀਂ ਸਮਝਾਇਆ ਗਿਆ ਬਾਣੀ ਕਿਸ ਤਰ੍ਹਾਂ ਪੜ੍ਹਨੀ ਹੈ ਕਿਸ ਤਰ੍ਹਾਂ ਸਮਝਣੀ ਹੈ ਬੱਸ ਕਰਾਉਣਾ ਹੈ, ਇਹ ਸਿਖਿਆ ਦਿੱਤੀ ਜਾਂਦੀ ਹੈ ਜਦੋਂ ਭੋਗ ਪੈਂਦਾ ਹੈ ਤੇ ਅਸੀਂ ਉਥੇ ਜਾ ਕੇ ਕੀ ਵੇਖਦੇ ਹਾਂ ਮੰਜਾ ਰੱਖ ਦਿਓ ਬਿਸਤਰਾ ਰੱਖ ਦਿਓ, ਕਪੜੇ ਰੱਖ ਦਿਓ, ਕਿਉਂ .. ਕਿਉਂਕਿ ਸਾਡੇ ਦਿਮਾਗ ਵਿੱਚ ਇਹ ਵਾੜ ਦਿੱਤਾ ਗਿਆ ਜੋ ਇਥੇ ਦਾਨ ਕਰਦੇ ਹੋ ਉਹ ਅੱਗੇ ਮਿਲਦਾ ਹੈ, ਜਦ ਕੀ ਗੁਰੂ ਨੇ ਅਵਾਜ ਦਿੱਤੀ ਤੇ ਕਹਿਣ ਲਗੇ ..
"ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
 ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
 ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ
॥"
 .. ਸਾਡੇ ਦਿਮਾਗਾਂ ਵਿੱਚ ਵੀ ਇਹ ਬਿਠਾ ਦਿੱਤਾ ਅਸੀ ਵੀ ਦਾਨ ਕਰਦੇ ਹਾਂ, ਪੁੰਨ ਤੇ ਪਾਪ ਦੋ ਐਸੇ ਢੰਗ ਬਣਾ ਦਿੱਤੇ ਗਏ ਕੀ ਪੁੰਨ ਕਰਨ ਵਾਲਾ ਸੁਰਗ ਵਿੱਚ ਜਾਂਦਾ ਤੇ ਪਾਪ ਕਰਨ ਵਾਲਾ ਨਰਕ ਵਿੱਚ, ਡਰਾਵੇ ਤੇ ਲਾਲਚ ਨਾਲ ਉਸ ਪੰਛੀ ਨੂੰ ਕੈਦ ਵਿੱਚ ਰਖਿਆ ਹੈ।
 ਪਰ ਅਜ਼ੀਬ ਗੱਲ ਹੈ ਸਦੀਆਂ ਬੀਤ ਗਈਆਂ ਨੇ ਮਨੁੱਖ ਉਸ ਕੈਦ ਵਿੱਚ ਹੈ ਤੇ ਅੱਜ ਵੀ ਉਸ ਕੈਦ ਵਿੱਚ ਜੀ ਰਿਹਾ ਹੈ, ਕੋਈ ਬ੍ਰਾਹਮਣ ਦੀ ਕੈਦ ਵਿੱਚ, ਕੋਈ ਮੁਲਾਂ ਦੀ ਕੈਦ ਵਿੱਚ ਹੈ, ਤੇ ਕੋਈ ਕੇਸਧਾਰੀ ਕਿਰਪਾਨਧਾਰੀ ਬ੍ਰਾਹਮਣਾਂ ਦੀ ਕੈਦ ਵਿੱਚ ਹੈ, ਅਸੀਂ ਕਦੇ ਸਵਾਲ ਕੀਤਾ ਹੈ, ਕਦੀਂ ਮੰਨ ਵਿੱਚ ਵਿਚਾਰ ਆਇਆ ਹੈ ਇਸ ਬ੍ਰਾਹਮਣ ਨੇ ਰਹਿਤ ਮਰਿਯਾਦਾ ਵਿੱਚ ਲਿਖ ਦਿੱਤਾ ਹੈ ਕਿਸੇ ਸਿੱਖ ਨੇ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ    ਲਿਖਿਆ ਹੈ ਪੜ੍ਹ ਲਓ,
ਸਾਡਾ ਰਾਜਿਕ ਸਾਡਾ ਮਾਲਕ ਇਕ ਅਕਾਲ ਪੁਰਖ ਹੈ         ਲਿਖਿਆ ਹੈ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਪੁਸਤਕ ਗ੍ਰੰਥ ਜਾਂ ਪੋਥੀ ਦਾ ਪ੍ਰਕਾਸ਼ ਨਹੀਂ ਹੋ ਸਕਦਾ      ਲਿਖਿਆ ਹੈ ਪੜ੍ਹ ਲਓ...
    ਪਰ ਅੱਜ ਹੋ ਰਿਹਾ ਹੈ ਕਦੇ ਕਿਸੇ ਨੇ ਸਵਾਲ ਕੀਤਾ, ਬਾਬਾ ਕਬੀਰ ਜੀ ਦੀ ਬਾਣੀ ਪੜ੍ਹ ਰਹੇ ਹਾਂ ਮੱਥਾ ਟੇਕ ਰਹੇ ਹਾਂ ਕਿਉਂ ਨਹੀਂ ਸਵਾਲ ਪੈਦਾ ਹੋਇਆ, ਉਹਦਾ ਕਾਰਣ ਕਿਉਂ .. ਸਾਨੂੰ ਉਸ ਕੇਸਾਧਾਰੀ ਬ੍ਰਾਹਮਣ ਨੇ ਰਹਿਤ ਮਰਿਯਾਦ ਦੀ ਸਿਮ੍ਰਤੀ ਸਾਡੇ ਅੱਗੇ ਕਰ ਦੇਣੀ ਹੈ ਜੇ ਕੋਈ ਪੁੱਛੇ ..
"ਵਢੀ ਲੈ ਕੈ ਹਕੁ ਗਵਾਏ"
.. ਸਤਿਗੁਰ ਨੇ ਬਾਣੀ ਵਿੱਚ ਕਾਜੀ ਦੀ ਹਾਲਾਤ ਬਿਆਨ ਕੀਤੀ
 " ਵਢੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥"
.. ਵੇਖੋ ਜੀ ਇਹ ਰਹਿਤ ਮਰਿਯਾਦਾ ਵਿੱਚ ਲਿਖਿਆ ਹੋਇਆ ਹੈ, ਵੇਖੋ ਜੀ ਇਹ ਰਹਿਤ ਮਰਿਯਾਦਾ ਵਿੱਚ ਲਿਖਿਆ ਹੋਇਆ ਹੈ, ਬੱਸ ਅਸੀਂ ਚੁੱਪ ਹਾਂ, ਜਿਥੇ ਲੋਕ ਅੰਧੇ ਤੇ ਗੂੰਗੇ ਹੋ ਜਾਣ ਉਥੇ ਕਦੇ ਸੁਧਾਰ ਨਹੀਂ ਹੋ ਸਕਦਾ।
    ਬਾਬਾ ਕਬੀਰ ਕਹਿੰਦਾ ਹੈ ਮੈਂ ਅੰਨ੍ਹਾ ਗੂੰਗਾ ਨਹੀਂ ਬਣਨਾ ਮੈਂ ਤਾਂ ਜੋ ਕੁਝ ਉੱਥੇ ਲਿਖਿਆ ਹੈ ਉਹ ਪੜ੍ਹਨਾ ਹੈ ਤੇ ਸਵਾਲ ਕਰਨਾ ਹੈ, ਬਾਬਾ ਕਬੀਰ ਕਹਿੰਦੇ ਨੇ ..
"ਪੰਡਿਤ ਮੁਲਾਂ ਜੋ ਲਿਖਿ ਦੀਆ ॥
ਛਾਡਿ ਚਲੇ ਹਮ ਕਛੂ ਨ ਲੀਆ
॥" ..
 ਮੈਂ ਉਹਨਾਂ ਨੂੰ ਛੱਡ ਦਿੱਤਾ ਹੈ, ਮੈਂ ਕੈਦੀ ਨਹੀਂ ਜੋ ਉਹਦੇ ਹੁਕਮ ਵਿੱਚ ਰਹਾਂ, ਇਹ ਕਾਗਦ ਦੀ ਓਬਰੀ ਮੈਂ ਮੰਨਣ ਲਈ ਤਿਆਰੀ ਨਹੀ, ਇਹ ਮਸੁ ਦੇ ਜਿਹੜੇ ਕਪਾਟ ਲਗੇ ਹੋਏ ਨੇ ਮੈਂ ਇਹਨਾਂ ਨੂੰ ਤੋੜਾਗਾਂ .. ਮੇਰੀ ਭਾਵੈਂ ਨਾ ਮੰਨੋ, ਪਰ ਬਾਬਾ ਕਬੀਰ ਜੀ ਦੀ ਤੇ ਮੰਨੋ, ਇਹ ਸਭ ਕੁਝ ਮੈਂ ਨਹੀਂ ਆਖ ਰਿਹਾ ਬਾਬਾ ਕਬੀਰ ਜੀ ਦੀ ਬਾਣੀ ਆਖ ਰਹੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਆਖ ਰਿਹਾ ਹੈ .. ਉਹ ਲਿਖਿਆ ਹੋਇਆ ਕਾਗਦ ਮੈਨੂੰ ਕਾਗਦ ਦੀ ਓਬਰੀ ਨਜ਼ਰ ਆਉਂਦੀ ਹੈ, ਅਸੀਂ ਕਾਗਦ ਦੀ ਓਬਰੀ ਵਿੱਚ ਕੈਦ ਹੋਏ ਨਜ਼ਰ ਆਉਂਦੇ ਹਾਂ .. ਅਸੀਂ ਵੀ ਉਹ ਹੀ ਕੁਝ ਕਰੀ ਜਾ ਰਹੇ ਹਾਂ ਜੋ ਜੋ ਉਹ ਆਖਦੇ ਨੇ ਅਸੀਂ ਕੈਦੀ ਜੋ ਹਾਂ, ਕੈਦੀ ਨੂੰ ਕੀ ਹੱਕ ਹੈ ਉਹ ਸਵਾਲ ਕਰੇ, ਸਾਨੂੰ ਕੋਈ ਕਹਿੰਦਾ ਹੈ ਅਖੰਡ ਪਾਠ ਕਰਾ, ਕਰਾ ਲੈਂਦੇ ਹਾਂ ..
ਜਿਹੜਾ ਧਰਮ ਕੈਦ ਬਣ ਜਾਏ, ਜਿਹੜੀ ਮਰਿਆਦਾ ਕੈਦ ਬਣ ਜਾਏ, ਜਿਹੜੀ ਜੀਵਨ ਸ਼ੈਲੀ ਕੈਦ ਬਣ ਜਾਏ, ਉਹਦੇ ਵਿੱਚ ਕੋਈ ਧਰਮ ਨਹੀਂ ਹੁੰਦਾ, ਕੋਈ ਰਸ ਨਹੀਂ ਹੁੰਦਾ, ਕੋਈ ਸਵਾਦ ਨਹੀਂ ਹੁੰਦਾ, ਉਹ ਕਦੀ ਜੀਵਨ ਵਿੱਚ ਵੀ ਇਨਕਲਾਬ ਨਹੀਂ ਲਿਆ ਸਕਦਾ .. ਬਾਬਾ ਕਬੀਰ ਜੀ ਨੇ ਅਗਲੀ ਪੰਕਤੀ ਵਿੱਚ ਕਹਿ ਦਿੱਤਾ, ਜਿਥੇ ਬ੍ਰਾਹਮਣ ਨੇ ਪੱਥਰ ਦਾ ਪਰਮੇਸ਼ਰ ਬਣਾ ਦਿੱਤਾ, ਜਿਥੇ ਗੁਰੂ ਆਪ ਬਣ ਬੈਠਾ, ਉਥੇ ਸਾਰੇ ਸੰਸਾਰ ਲਈ ਸਾਡੇ ਲਈ ਕਾਗਦ ਦੀ ਓਬਰੀ, ਮਾਨੋ ਵੇਦ ਸਾਸਤ੍ਰ, ਮਾਨੋ ਸਿਮ੍ਰਤੀਆਂ ਮਾਨੋ ਉਹ ਗ੍ਰੰਥ ਜਿਹੜੇ ਕਾਗਦ ਦੀ ਓਬਰੀ ਬਣ ਕੇ ਸਾਡੇ ਜੀਵਨ ਨੂੰ ਕੈਦਖਾਨੇ ਵਾਂਗ ਚਲਾ ਰਹੇ ਹਨ, ਬਾਬਾ ਕਬੀਰ ਕਹਿਣ ਲਗੇ ..
ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥
ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ
॥੧੩੭॥ {ਪੰਨਾ 1371}
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.