ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਗੁਰੂ ਨੂੰ ਸੋਨੇ ਦੀ ਲੋੜ ਨਹੀਂ ਹੈ,
ਗੁਰੂ ਨੂੰ ਸੋਨੇ ਦੀ ਲੋੜ ਨਹੀਂ ਹੈ,
Page Visitors: 2484

ਗੁਰੂ ਨੂੰ ਸੋਨੇ ਦੀ ਲੋੜ ਨਹੀਂ ਹੈ,
ਉਸ ਨਾਲ ਸਾਂਝ ਤਾਂ ਸਿਰ ਦੇ ਕੇ ਆਪਾ ਸਮਰਪਣ ਕਰਕੇ ਉਸਦੇ ਹੁਕਮ ਵਿੱਚ ਰਹਿਕੇ ਹੀ ਬਣਦੀ ਹੈ
ਪ੍ਰੋ. ਦਰਸ਼ਨ ਸਿੰਘ ਖਾਲਸਾ
 ਜੇਕਰ ਇਕੋ ਦਾਤੇ ਦੇ ਸਾਹਮਣੇ ਦਾਤਾ ਹੋਣ ਦਾ ਵਿਖਾਵਾ ਕਰਕੇ ਸੋਨੇ ਦੇ ਮਹਲ, ਸੋਨੇ ਦੇ ਗੁੰਬਦ, ਸੋਨੇ ਦੀਆਂ ਪਾਲਕੀਆਂ ਦਾਨ ਕਰਕੇ ਉਸਦੀ ਖੁਸ਼ੀ ਲੈਣਾ ਚਾਹੇ 'ਤਾਂ ਯਕੀਨ ਕਰ ਉਸਨੂੰ ਐਸੇ ਦਾਨ ਨਾਲ ਨਹੀਂ ਰੀਝਾਇਆ ਜਾ ਸਕਦਾ ....
ਜੇ ਕੋ ਹੋਇ ਬਹੈ ਦਾਤਾਰੁ॥ ਤਿਸੁ ਦੇਨਹਾਰੁ ਜਾਨੇ ਗਾਵਾਰੁ ॥
ਉਸਦੀ ਪ੍ਰਸੰਤਾ ਲੈਣ ਲਈ ਮਨ ਭੇਟ ਕਰਣਾ ਪੈਂਦਾ ਹੈ ...
ਕੰਚਨ ਸਿਉ ਪਾਈਐ ਨਹੀਂ ਤੋਲਿ ॥
ਮਨੁ ਦੇ ਰਾਮੁ ਲੀਆ ਹੈ ਮੋਲਿ

ਮੰਨਿਆ ਕੀ ਤੇਰੇ ਕੋਲ ਬਹੁਤ ਦੌਲਤ ਹੈ ਜਿਸ ਨਾਲ ਤੂੰ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਵੀ ਸੋਨੇ ਦੀ ਬਨਵਾ" ਸਕਦਾ ਹੈ .... ਪਰ ਯਾਦ ਰੱਖ ਮੇਰਾ ਗੁਰੂ ਤਾਂ "ਸਬਦ" ਹੈ ਉਸਨੂੰ ਸੋਨੇ ਦੀ ਲੋੜ ਨਹੀਂ ਹੈ ਉਸ ਨਾਲ ਸਾਂਝ ਤਾਂ ਸਿਰ ਦੇ ਕੇ ਆਪਾ ਸਮਰਪਨ ਕਰਕੇ ਉਸਦੇ ਹੁਕਮ ਵਿਚ ਰਹਿਕੇ ਹੀ ਬਣਦੀ ਹੈ, "ਦੌਲਤ ਨਾਲ ਨਹੀਂ" ....
ਸੰਮਨ ਜਉ ਇਸ ਪ੍ਰੋਮ ਕੀ ਦਮ ਕਿਹੁ ਹੋਤੀ ਸਾਟ ॥
ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ

ਤਾਂ ਹੀ ਉਹ ਪ੍ਰੀਤ ਨਿਭਦੀ ਹੈ ..
ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥
ਮੈ ਤਉ ਮੋਲਿ ਮਹਗੀ ਲਈ ਜੀਅ ਸਟੈ

ਇਹ ਦੌਲਤ ਨਾਲ ਖਰੀਦੀ ਹੋਈ ਪ੍ਰੀਤ ਕੇਵਲ ਵਿਖਾਵਾ ਬਣ ਕੇ ਰਹਿ ਜਾਂਦੀ ਹੈ। ਇਸ ਲਈ ਭਲੇ ਲੋਕਾ ਇਸ ਦਾਨ ਦੇ ਦੇਖਾਵੇ ਨਾਲ ਗੁਰੂ ਪ੍ਰਮੇਸ਼ਰ ਦਾ ਦਾਤਾ ਨਾ ਬਣ। ਗੁਰੂ ਦਾ ਬਚਨ ਸੁਣ ..
ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥
ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ

ਤੇਰੇ ਇਹ ਅਗਿਆਨਤਾ ਵਿੱਚ ਕੀਤੇ ਦਾਨ ਅਤੇ ਵੱਡੀ ਗੋਲਕ ਕਾਰਨ ਹੀ "ਅੱਜ ਗੁਰਦੁਆਰਿਆਂ ਵਿੱਚ ਤਲਵਾਰਾਂ ਚਲਦੀਆਂ ਮੁਕਦਮੇ ਚਲਦੇ ਆਪਸੀ ਖਾਨਾ ਜੰਗੀ ਚਰਿਤਰ ਹੀਨਤਾ ਜੈਸੇ ਉਪਦ੍ਰਵ ਪੈਦਾ ਹੋ ਰਹੇ ਹਨ" .. ਭਲਿਆਂ ਜੇ ਤੈਨੂੰ ਗੁਰੂ ਨੇ ਦੌਲਤ ਦੀ ਬਖਸ਼ਿਸ਼ ਕੀਤੀ ਹੈ ਤਾਂ ਦਾਨ ਗੁਰੂ ਨੂੰ ਨਹੀਂ, ਗੁਰੂ ਹੁਕਮ ਅਨੁਸਾਰ
ਘਾਲਿ ਖਾਇ ਕਿਛੁ ਹਥਹੁ ਦੇਇ” ਅਤੇ
"ਖੇਤੂ ਪਛਾਣੈ ਬੀਜੈ ਦਾਨੁ"
ਦੀ ਰੌਸ਼ਨੀ ਵਿਚ ਲੋੜਵੰਦ ਲੋਕਾਈ ਦੀ ਸੇਵਾ ਕਰ।
ਸੇਵਾ ਅਤੇ ਦਾਨ ਵਿਚ ਬੜਾ ਅੰਤਰ ਹੈ, ਦਾਨ ਵਿੱਚੋਂ ਹਉਮੈ ਜਨਮ ਲੈਂਦੀ ਹੈ ਅਤੇ ਸੇਵਾ ਵਿਚੋਂ ਨਿਮਰਤਾ ਜਨਮ ਲੈਂਦੀ ਹੈ ਗੁਰੂ ਹੁਕਮ “ਹਉਮੈ ਵਿਚਿ ਸੇਵਾ ਨ ਹੋਵਈ ਤਾਂ ਮਨੁ ਬਿਰਥਾ ਜਾਇ”
ਇਸੇ ਲਈ ਗੁਰੂ ਨੇ ਹੁਕਮ ਕੀਤਾ ਹੈ ....
ਵਿਚਿ ਦੁਨੀਆ ਸੇਵ ਕਮਾਈਐ ॥
ਤਾ ਦਰਗਹ ਬੈਸਣੁ ਪਾਈਐ

ਉਸ ਹੁਕਮ ਅਨੁਸਾਰ ਅੱਜ ਅਨੇਕਾਂ ਵੀਰ ਲੋੜਵੰਦ ਲੋਕਾਈ ਦੀ ਸੇਵਾ ਲਈ ਪੰਜਾਬ ਅਤੇ ਹੋਰ ਥਾਵਾਂ 'ਤੇ ਨਿਤਰੇ ਹਨ। ਆਓ ਸੇਵਾਦਾਰ ਬਣਕੇ ਇਸ ਸੇਵਾ ਵਿਚ ਤਨ ਮਨ ਧਨ ਨਾਲ ਵੀਰਾਂ ਦਾ ਸਾਥ ਦੇਈਏ।
  ਯਕੀਨ ਕਰੋ ਸੋਨੇ ਦੇ ਦਾਨ ਨਾਲ ਨਹੀਂ, ਲੋੜਵੰਦ ਲੋਕਾਈ ਦੀ ਸੇਵਾ ਕਰਕੇ ਗੁਰੂ ਨਾਲ ਪ੍ਰੀਤ ਬਣ ਆਵੇਗੀ .....
ਆਪੁ ਗਵਾਇ ਸੇਵਾ ਕਰੇ ਤਾਂ ਕਿਛੁ ਪਾਏ ਮਾਨੁ ॥
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.