ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਸ਼ਿਕਾਰੀ ਚੋਗਾ ਤਾਂ ਹਮੇਸ਼ਾ ਸ਼ਿਕਾਰ ਦੇ ਪਸੰਦ ਦਾ ਪਾਉਂਦਾ ਹੈ, ਪਰ ਜਾਲ ਆਪਣੀ ਪਸੰਦ ਦਾ ਲਾਉਂਦਾ ਹੈ
ਸ਼ਿਕਾਰੀ ਚੋਗਾ ਤਾਂ ਹਮੇਸ਼ਾ ਸ਼ਿਕਾਰ ਦੇ ਪਸੰਦ ਦਾ ਪਾਉਂਦਾ ਹੈ, ਪਰ ਜਾਲ ਆਪਣੀ ਪਸੰਦ ਦਾ ਲਾਉਂਦਾ ਹੈ
Page Visitors: 2447

ਸ਼ਿਕਾਰੀ ਚੋਗਾ ਤਾਂ ਹਮੇਸ਼ਾ ਸ਼ਿਕਾਰ ਦੇ ਪਸੰਦ ਦਾ ਪਾਉਂਦਾ ਹੈ, ਪਰ ਜਾਲ ਆਪਣੀ ਪਸੰਦ ਦਾ ਲਾਉਂਦਾ ਹੈ
ਆਤਮਜੀਤ ਸਿੰਘ, ਕਾਨਪੁਰ
    ਅੱਜ ਅਸੀਂ ਅਪਣੇ ਵੇੜ੍ਹੇ ਵਿਚ ਝਾਤ ਮਾਰੀਏ ਤੇ ਸ਼ਿਕਾਰੀ ਨੇ ਬਹੁਤ ਚਾਲਾਂ ਖੇਡੀਆਂ ਨੇ ਤੇ ਖੇਡ ਵੀ ਰਿਹਾ ਹੈ ਊਹ ਸਾਨੂੰ ਚੂੰਡ੍ਹੀਆਂ ਵੱਢ ਕੇ ਵੇਖਦਾ ਹੈ ਅਸੀਂ ਸੁਤੇ ਹਾਂ ਜਾਂ ਜਾਗਦੇ, ਊਹ ਸਾਨੂੰ ਨਾਮੋਸ਼ੀ ਦੀ ਊਹ ਨੀਂਦ ਸੁਆ ਦੇਣਾ ਚਾਹੁੰਦਾ ਜਿਸ ਰਾਹੀਂ ਅਸੀਂ ਬਾਹਰੋ ਭਾਵੈਂ ਜਾਗਦੇ ਹੋਈਏ ਪਰ ਸਾਡੀ ਸੁਰਤ ਨਾਮੋਸ਼ ਹੋ ਜਾਏ ..।
    ਊਨਾਂ ਦੀਆਂ ਰਸਮਾਂ ਰਿਵਾਜਾਂ ਨੂੰ, ਤਿਉਹਾਰਾਂ ਨੂੰ, ਊਨਾਂ ਦੇ ਰੰਗਾਂ ਵਿਚ ਰੰਗ ਜਾਣਾ ਹੀ ਅਪਣੀ ਸੁਰਤ ਨੂੰ ਨਾਮੋਸ਼ ਕਰਨਾ ਹੈ, ਬਿਪਰਵਾਦ ਊਹ ਸ਼ਿਕਾਰੀ ਹੈ ਜੋ ਸਾਡੀ ਸੁਰਤ ਨੂੰ ਨਾਮੋਸ਼ ਕਰ ਦੇਣਾ ਚਾਹੁੰਦਾ ਹੈ ..।
    ਗੁਰੂ ਸਾਹਿਬਾਨਾਂ ਨੇ ਸਾਨੂੰ ਨਿਆਰਾਪਨ ਬਖਸ਼ ਕੇ
 "ਧੁਰ ਦੀ ਬਾਣੀ" ..
"ਜੈਸੀ ਮੈ ਆਵੈ ਖਸਮ ਕੀ ਬਾਣੀ"
 ਨਾਲ ਜੋੜ ਕੇ ਸਾਡੀ ਸੁਰਤ ਨੂੰ ਜਗਾਇਆ ਸੀ
"ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ" ..
ਪਰ ਅੱਜ ਦਾ ਸਿੱਖ ਸ਼ਿਕਾਰੀ ਦੇ ਜਾਲ ਵਿਚ ਫੱਸ ਕੇ ਅਪਣੇ ਨਿਆਰੇਪਨ ਨੂੰ ਗਵਾਂ ਕੇ ਬਿਪਰਾਂ ਦੇ ਰੰਗਾਂ ਵਿਚ ਰੰਗ ਕੇ, ਕੱਚੀ ਬਾਣੀ ਪੜ ਰਿਹਾ ਹੈ ਅਤੇ ਗਾ ਰਿਹਾ ਹੈ। ਗੁਰੂ ਦਾ ਹੁਕਮ ਭੁਲ ਗਿਆ ....
"ਆਵਹੁ ਸਿਖ ਸਤਿਗੁਰੂ ਕੇ ਪਿਆਰਹੋ ਗਾਵਹੁ ਸਚੀ ਬਾਣੀ" ....।
    ਅੱਜ ਜਿਸ ਸ਼ਿਕਾਰੀ ਨਾਲ ਸਿੱਖਾਂ ਦਾ ਵਾਹ ਪਿਆ ਹੈ, ਇਹ ਸ਼ਿਕਾਰੀ ਬਹੁਤ ਹੀ ਚਾਲਬਾਜ਼, ਦਗੇਬਾਜ਼, ਸ਼ਾਤਰ ਦਿਮਾਗ ਹੈ। ਇਸ ਨੇ ਸਿੱਖ ਕੌਮ ਨੂੰ ਸਰੀਰਿਕ ਤੌਰ 'ਤੇ ਵੀ ਮਾਰਿਆ ਤੇ ਜਦੋਂ ਇਹ ਇਸ ਵਿੱਚ ਕਾਮਯਾਬ ਨਾ ਹੋ ਸਕਿਆ ਤੇ ਹੁਣ ਇਸ ਨੇ ਸਿੱਖਾਂ ਨੂੰ ਮਾਨਸਿਕ ਤੌਰ 'ਤੇ ਖਤਮ ਕਰਨ ਦਾ ਬੀੜਾ ਚੁੱਕ ਲਿਆ ਹੈ, ਜਿਸ ਵਿੱਚ ਇਹ ਕਾਮਯਾਬ ਹੋ ਰਿਹਾ ਹੈ...
    ਸ਼ਿਕਾਰੀ ਦੀ ਵੀ ਇਕ ਖਾਸੀਅਤ ਹੁੰਦੀ ਹੈ ਉਹ ਚੋਗਾ ਤਾਂ ਹਮੇਸ਼ਾ ਸ਼ਿਕਾਰ ਦੇ ਪਸੰਦ ਦਾ ਪਾਉਂਦਾ ਹੈ, ਪਰ ਜਾਲ ਆਪਣੀ ਪਸੰਦ ਦਾ ਪਾਉਂਦਾ ਹੈ।
    ਉਸ ਹੀ ਤਰ੍ਹਾਂ ਸ਼ਿਕਾਰੀ ਨੇ ਸਾਡੇ ਵੇੜ੍ਹੇ ਵਿਚ ਉਹ ਹੀ ਖੇਡ ਖੇਡੀ ਅਤੇ ਗੁਰੂ ਦੇ ਨਾਂ ਤੇ ਇਹੋ ਜਿਹੇ ਗ੍ਰੰਥ ਲਿਆ ਕੇ ਰੱਖ ਦਿਤੇ ਜਿੰਨਾ ਦੇ ਬੋਲਾਂ ਨੂੰ ਪਛਾਨਣ ਦੀ ਥਾਂ ਤੇ ਨਿਤ ਗੁਰੂ ਦਾ ਭੋਲਾ ਸਿਖ ਉਸ ਵਿਚ ਫੱਸਦਾ ਜਾ ਰਿਹਾ ਹੈ, ਜਿਸ ਵਿੱਚ ਤਖਤਾਂ 'ਤੇ ਕਾਬਜ ਪੁਜਾਰੀ ਤੇ ਸਿੱਖ ਦੇ ਭੇਸ ਵਿੱਚ ਲੁਕੇ ਬੁੱਕਲ ਦੇ ਸੱਪ ਇਨਾਂ ਦਾ ਸਾਥ ਦੇ ਰਹੇ ਨੇ... ਚੰਦ ਕੁ ਟਕੁੜਿਆ ਵਿੱਚ ਵਿੱਕ ਕੇ ਪੂਰੀ ਕੌਮ ਨੂੰ ਤਬਾਹ ਕਰਨ ਵਿੱਚ ਇਨ੍ਹਾਂ ਸ਼ਿਕਾਰੀਆਂ ਦੇ ਨਾਲ ਖੜੇ ਨੇ।
    ਓਇ ਭਲਿਆ ਸਿੱਖਾ ਆਪਣੀ ਨਾਮੋਸ਼ ਹੋਈ ਸੁਰਤ ਨੂੰ ਸ਼ਿਕਾਰੀ ਦੇ ਜਾਲ ਵਿਚੋਂ ਨਿਕਾਲ ਕੇ ਅਪਣੇ ਦੁਆਲੇ ਖਿਲਾਰੇ ਗਏ ਗੁਰੂ ਵਿਰੋਧੀ ਸਾਕਤ ਬੋਲਾਂ ਨੂੰ ਪਛਾਣ 'ਤੇ ਇਕੋ ਇਕ ਸ਼ਬਦ ਗੁਰੂ 'ਗੁਰੂ ਗ੍ਰੰਥ ਸਾਹਿਬ' ਜੀ ਦੀ ਗੋਦ ਵਿਚ ਆ ਜਾ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.