ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਗਪੌੜਸੰਖ ਅਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਨੂੰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਲੌੰਗੋਵਾਲ ਵਲੋਂ ‘ਪੰਥ ਰਤਨ’ ਦੇਣ ਦਾ ਐਲਾਨ
ਗਪੌੜਸੰਖ ਅਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਨੂੰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਲੌੰਗੋਵਾਲ ਵਲੋਂ ‘ਪੰਥ ਰਤਨ’ ਦੇਣ ਦਾ ਐਲਾਨ
Page Visitors: 2453

ਗਪੌੜਸ਼ੰਖ ਅਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਵਲੋਂ 'ਪੰਥ ਰਤਨ' ਦੇਣ ਦਾ ਐਲਾਨ
ਆਤਮਜੀਤ ਸਿੰਘ, ਕਾਨਪੁਰ
    ਬੀਤੇ ਪਿਛਲੇ ਦਿਨਾਂ ਵਿੱਚ ਅਖੌਤੀ ਦਮਦਮੀ ਟਕਸਾਲ ਵਲੋਂ ਅਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਦੀ ਬਰਸੀ ਮਨਾਈ ਗਈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਪੀ. ਐਚ. ਡੀ. ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਪ੍ਰਧਾਨ ਲੌਂਗੋਵਾਲ ਨੇ 'ਗਪੌੜ' ਲਿਖਣ ਵਾਲੇ ਅਗਿਆਨੀ 'ਗੁਰਬਚਨ ਸਿੰਘ ਭਿੰਡਰਾਂਵਾਲੇ' ਨੂੰ ਪੰਥ ਰਤਨ ਦੇਣ ਦਾ ਐਲਾਨ ਕੀਤਾ, ਉਸ ਤੋਂ ਵੱਧ ਹੈਰਾਨਗੀ ਉਦੋਂ ਹੋਈ ਜਦੋ ਪੀ. ਐਚ. ਡੀ ਜਥੇਦਾਰ ਨੇ ਕਿਹਾ ਗੁਰਬਚਨ ਸਿੰਘ ਖਾਲਸਾ 'ਚਲਦੀ ਫਿ਼ਰਦੀ ਯੂਨੀਵਰਸਟੀ' ਸਨ .... ਲਗਦਾ ਪੀ. ਐਚ. ਡੀ. ਗਿਆਨੀ ਹਰਪ੍ਰੀਤ ਸਿੰਘ ਨੇ ਅਗਿਆਨੀ ਗੁਰਬਚਨ ਸਿੰਘ ਦੀ ਕਿਤਾਬ 'ਗੁਰਬਾਣੀ ਪਾਠ ਦਰਪਣ' ਪੜ੍ਹੀ ਨਹੀਂ, ਜੇ ਪੜ੍ਹੀ ਹੁੰਦੀ ਤੇ ਗਪੌੜ ਲਿਖਣ ਵਾਲੇ ਲਈ ਮੂੰਹੋ ਇਹ ਨਾ ਕੱਢਦੇ ਕੀ ਇਹ 'ਚਲਦੀ ਫਿਰਦੀ ਯੂਨਵਸਟੀ' ਸੀ ..।
    ਗਿਆਨੀ ਹਰਪ੍ਰੀਤ ਸਿੰਘ ਜੀ ਇਹ ਚਲਦੀ ਫਿਰਦੀ ਯੂਨੀਵਰਸਟੀ ਨਹੀਂ ਗਪੌੜ ਯੂਨੀਵਰਟੀ ਸਨ ਜਿੰਨਾਂ ਨੇ ਲੁਕਾਈ ਨੂੰ ਅੰਧਕਾਰ ਵੱਲ ਧੱਕ ਦਿਤਾ । ਭਲਿਓ ਆਪ ਪੜ੍ਹੋ ਇਸਦਾ ਲਿਖਿਆ ਗਪੌੜ ਤੇ ਦੱਸੋ ਇੰਨਾਂ ਨੂੰ ਪੰਥ ਰਤਨ ਮਿਲਣਾ ਚਾਹੀਦਾ ਹੈ .....????
        - ਸਿੱਖ ਗੁਰੂ ਸਾਹਿਬਾਨ ਲਵ-ਕੁਸ਼ ਦੇ ਵੰਸ਼ ਵਿੱਚੋਂ ਸਨ।
        - ਪੰਜ ਪਿਆਰੇ ਵੀ ਵੱਖ-ਵੱਖ ਭਗਤਾਂ ਦੇ ਅਵਤਾਰ ਸਨ।
        - ਗੁਰੂ ਹਰਿ ਗੋਬਿੰਦ ਜੀ ਦੇ 8 ਵਿਆਹ ਹੋਏ ਸਨ।
        - ਖਾਲਸਾ ਪੰਥ ਗੁਰੂ ਨਾਨਕ ਸਾਹਿਬ ਨੇ ਨਹੀਂ ਸਗੋਂ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਇਆ ਸੀ।
        - ਸੱਤਾ ਬਲਵੰਡ ਅਤੇ ਭੱਟਾਂ ਨੂੰ ਕਾਸ਼ੀ ਦੇ ਬ੍ਰਾਹਮਣਾਂ ਤੋਂ ਸ਼ਰਾਪ ਮਿਲਿਆ ਹੋਇਆ ਸੀ।
        - ਬਾਬਾ ਫਰੀਦ ਜੀ 12 ਸਾਲ ਤੱਕ ਜੰਗਲ ਵਿੱਚ ਤਪ ਕਰਦੇ ਰਹੇ। ਜੂਆਂ ਪੈ ਗਈਆਂ ਮਾਤਾ ਨੇ ਕੱਢੀਆਂ ਅਤੇ ਪੱਤੇ ਖਾਣ ਤੋਂ ਰੋਕਿਆ। ਉਨ੍ਹਾਂ ਨੇ 12 ਸਾਲ ਖੂਹ ’ਚ ਪੁੱਠੇ ਲਟਕ ਕੇ ਤਪੱਸਿਆ ਕੀਤੀ।
        - ਖਾਲਸਾ ਦੀ ਸਾਜਨਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ 13 ਮਹੀਨੇ ਤੱਕ ਇਕਾਂਤ ਵਾਸ ਕੀਤਾ ਸੀ। ਕਿਸੇ ਵੀ ਸਰੀਰ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।
        - ਪੰਜ ਪਿਆਰਿਆਂ ਨੂੰ ਸ਼ਰਾਪ ਮਿਲਿਆ ਹੋਇਆ ਸੀ। ਰੱਬ ਨੇ ਕਿਹਾ ਕਿ ਤੁਹਾਨੂੰ ਦਸਵੇਂ ਜਾਮੇ ਵਿੱਚ ਆ ਕੇ ਸਿਰ ਲੈ ਕੇ ਮੁਆਫ਼ ਕਰਾਂਗੇ।
        - ਗੁਰੂ ਜੀ ਨੇ ਚਿੜੀ-ਚਿੜੇ ਨੂੰ ਅੰਮ੍ਰਿਤ ਪਾ ਕੇ ਦਿੱਤਾ। ਉਹ ਆਪਸ ਵਿੱਚ ਹੀ ਲੜ ਕੇ ਮਰ ਗਏ। ਜਿਸ ਕਰ ਕੇ ਮਾਤਾ ਜੀ ਨੇ ਬਾਅਦ ਵਿੱਚ ਆ ਕੇ ਅੰਮ੍ਰਿਤ ਵਿੱਚ ਪਤਾਸੇ ਪਾ ਕੇ ਅੰਮ੍ਰਿਤ ਨੂੰ ਸ਼ਾਂਤੀਦਾਇਕ ਬਣਾਇਆ।
        - ਅੰਮ੍ਰਿਤ ਤਿਆਰ ਕਰਨ ਵੇਲੇ 5 ਪਿਆਰੇ ਬਾਣੀ ਦਾ ਪਾਠ ਕਰਨ। ਇਸ ਦੌਰਾਨ ਅਭਿਲਾਖੀ ਸੱਜਣ ਵਾਹਿਗੁਰੂ ਦਾ ਜਾਪ ਕਰਦੇ ਰਹਿਣ। (ਕਿਉਂ, ਅਭਿਲਾਖੀ ਸੱਜਣ ਗੁਰਬਾਣੀ ਦਾ ਪਾਠ ਕਿਉਂ ਨਹੀਂ ਸੁਣ ਸਕਦੇ?)
        - ਸ੍ਰੀ ਰਾਮ ਚੰਦਰ ਜੀ ਨੇ ਖ਼ੁਸ਼ ਹੋ ਕੇ ਹਨੂੰਮਾਨ ਨੂੰ ਕਛਹਿਰਾ ਭੇਟ ਕੀਤਾ, ਜੋ ਬਾਅਦ ਵਿੱਚ ਸਿੱਖਾਂ ਨੂੰ ਮਿਲਿਆ।
        - ਗੁਰੂ ਅੰਗਦ ਦੇਵ ਜੀ ਯਮ ਪੁਰੀ ਗਏ, ਉਥੇ ਉਨ੍ਹਾਂ ਨੂੰ ਕਾਲੇ ਮੂੰਹ ਵਾਲੇ ਲੋਕ ਮਿਲੇ। ਗਰਦਨਾਂ ਵਿੱਚ ਕਿੱਲ ਠੁਕੇ ਹੋਏ ਲੋਕ। ਸੂਰਾਂ ਦੇ ਮੂੰਹ ਵਾਲੇ ਲੋਕ ਮਿਲੇ। ਪਿਛਾਂਹ ਨੂੰ ਮੂੰਹ ਵਾਲੇ ਲੋਕ ਦੇਖੇ। ਲੜਕੀਆਂ ਆਦਮੀਆਂ ਦਾ ਮਾਸ ਵੱਢ ਵੱਢ ਖਾਂਦੀਆਂ ਤੱਕੀਆਂ।
        - ਨੀਲਾ, ਪੀਲਾ, ਕਾਲਾ ਅਤੇ ਚਿੱਟਾ ਰੰਗ ਹੀ ਖਾਲਸੇ ਦੇ ਰੰਗ ਹਨ। ਹੋਰ ਰੰਗ ਨਹੀਂ ਪਹਿਨਣੇ।
        - ਦਸਮ ਪਾਤਸ਼ਾਹ ਨੇ ਦਸਿਆ ਕਿ ਕੇਸ ਇਸ ਵਾਸਤੇ ਰੱਖੀਦੇ ਹਨ ਕਿ ਕੇਸਾਂ ਤੋਂ ਫੜ ਕੇ ਨਰਕਾਂ ਵਿੱਚ ਪਏ ਸਿੱਖਾਂ ਨੂੰ ਬਾਹਰ ਕੱਢ ਸਕੀਏ।
        - ਜਿਸ ਨੇ ਇੱਕ ਵਾਰੀ ਅੰਮ੍ਰਿਤ ਛਕ ਲਿਆ, ਭਾਵੇਂ ਜਿੰਨੀਆਂ ਮਰਜ਼ੀ ਗ਼ਲਤੀਆਂ ਕਰੀ ਜਾਵੇ, ਉਹ 10 ਹਜ਼ਾਰ ਸਾਲ ਤੱਕ ਨਰਕਾਂ ਵਿੱਚ ਨਹੀਂ ਜਾਵੇਗਾ।
        - ਬੀਬੀਆਂ ਨੂੰ ਅੰਮ੍ਰਿਤ ਤਿਆਰ ਕਰਨ ਵਾਲਿਆਂ ਵਿੱਚ ਸ਼ਾਮਲ ਨਹੀਂ ਕਰਨਾ।
        - ਦਸਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਭੂਤਾਂ ਦੇ ਝੁੰਡ ਦਿਖਾਏ। ਭੂਤਾਂ ਨੇ ਦਸਿਆ ਕਿ ਹੁਣ ਸਾਡੀ ਗਿਣਤੀ ਘੱਟ ਗਈ ਹੈ। ਜਦੋਂ ਦੇ ਚੌਥੇ ਪਾਤਸ਼ਾਹ ਨੇ ਲਾਵਾਂ ਉਚਾਰਣ ਕੀਤੀਆਂ ਹਨ ਜੋ ਪੜ੍ਹਦਾ ਹੈ, ਮੁਕਤ ਹੋ ਜਾਂਦਾ ਹੈ।
        - ਵਿਸ਼ੇਸ਼ ਬਾਣੀਆਂ ਦੇ ਤਿੰਨ-ਤਿੰਨ ਵਾਰੀ ਪਾਠ ਕਰਨ ਨਾਲ ਵਿਗੜੇ ਕਾਰਜ ਸਫ਼ਲ ਹੋਣਗੇ।
        - ਹੁਕਮਨਾਮਾ ਸਵੇਰ ਵੇਲੇ ਖੱਬੇ ਬੰਨੇ ਤੋਂ, ਦੁਪਹਿਰ ਵੇਲੇ ਮੱਧ ਤੋਂ ਅਤੇ ਸ਼ਾਮ ਵੇਲੇ ਨੂੰ ਹੇਠਾਂ ਤੋਂ ਲਵੋ।
        - ਗੁਰੂ ਤੇਗ਼ ਬਹਾਦਰ ਸਾਹਿਬ ਨੇ ਤ੍ਰਿਬੇਣੀ ਵਿਖੇ ਅਖੰਡ ਪਾਠ ਕਰਵਾਇਆ ਤਾਂ ਪੁੱਤਰ ਦੀ ਦਾਤ ਪ੍ਰਾਪਤ ਹੋਈ।
        - ਰਾਗਮਾਲਾ ਤੋਂ ਬਿਨਾਂ ਪਾਠ ਕਰਨ ਵਾਲੇ ਦੀ ਜੀਭ ਵਿੱਚ ਕੀੜੇ ਪੈ ਜਾਂਦੇ ਹਨ।
        - ਸੋਹਿਲੇ ਦੇ ਪਾਠ ਤੋਂ ਪਹਿਲਾਂ ਚਾਰ ਸ਼ਬਦ ਪੜ੍ਹੋ। ਅਰਦਾਸ ਕਰੋ। ਚਾਰੇ ਪਾਸੇ ਲੋਹੇ ਦਾ ਕਿਲ੍ਹਾ ਬਣ ਜਾਂਦਾ ਹੈ। ਸਵੇਰੇ ਇਸ਼ਨਾਨ ਕਰ ਕੇ ਜਪੁ ਜੀ ਸਾਹਿਬ ਦਾ ਪਾਠ ਕਰਨ ਨਾਲ ਕਿਲ੍ਹਾ ਹੱਟ ਜਾਂਦਾ ਹੈ।
    ਇਸ ਤੋਂ ਇਲਾਵਾ ਕਈ ਜਗ੍ਹਾ 'ਤੇ ਮਨਘੜਤ ਸਾਖੀਆਂ ਵਿੱਚ ਸੂਰਜ ਨੂੰ ਛਿਪਾਉਣ ਅਤੇ ਗਰਭਵਤੀ ਔਰਤ ਵੱਲੋਂ ਸ਼ੇਰ ਦਾ ਅਕਸ ਵੇਖਣ ’ਤੇ ਬਹਾਦਰ ਪੁੱਤਰ ਜੰਮਣ ਆਦਿਕ ਕਈ ਮਨੋਕਲਪਿਤ ਘਟਨਾਵਾਂ ਵੀ ਇਸ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਵਿੱਚ ਦਰਜ ਹਨ। ‘ਬ੍ਰਹਮ ਗਿਆਨੀ ਭਿੰਡਰਾਂ ਵਾਲੇ ਉਸ ਵੇਲੇ ਤਾਂ ਇੰਤਹਾ ਹੀ ਕਰ ਜਾਂਦੇ ਹਨ, ਜਦੋਂ ਉਹ ਪੰਨਾ 260 ’ਤੇ ਲਿਖਦੇ ਹਨ ਕਿ ਕਰਤਾਰਪੁਰੀ ਬੀੜ ਵਿੱਚ 1500 ਤੋਂ ਵੱਧ ਗ਼ਲਤੀਆਂ ਹਨ।
    ਹੋਰ ਬਹੁਤ ਕੁਝ ਗਪੌੜ ਇਸ ਨੇ ਲਿਖਿਆ ਹੈ, ਹੁਣ ਤੁਸੀਂ ਆਪ ਪੜ੍ਹ ਕੇ ਸੋਚੋ ਇਹ ਚਲਦੀ ਫਿਰਦੀ ਯੂਨੀਵਰਸਟੀ ਕਿਸ ਦੀ ਹੈ ਬ੍ਰਹਾਮਣਾ ਦੀ ਜਾਂ ਸਿੱਖਾਂ ਦੀ ..? ਇਸ ਨੇ ਸਾਰਾ ਕੁਝ ਬ੍ਰਹਾਮਣੀ ਤਰਜ਼ ਤੇ ਲਿਖਿਆ ਹੈ ਅਤੇ ਕੀ ਇਸ ਨੂੰ ਪੰਥ ਰਤਨ ਮਿਲਣਾ ਚਾਹੀਦਾ ਹੈ, ਜਿੰਨੇ ਕੌਮ ਦਾ ਬ੍ਰਾਹਮਣੀਕਰਣ ਵਿੱਚ ਕੋਈ ਕਸਰ ਨਹੀਂ ਛੱਡੀ, ਗੁਰਬਾਣੀ ਪਾਠ ਦਰਪਣ ਰਾਹੀਂ ਸਾਰਾ ਜੋਰ ਕਰਮਕਾਂਡ ਕਰਨ 'ਤੇ ਲਾ ਦਿੱਤਾ ।
 ਗੁਰੂ ਰਾਖਾ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.