ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਰਣਜੀਤ ਸਿੰਘ ਗੌਹਰ-ਮਸਕੀਨ, ਤਖਤ ਪਟਨਾ ਸਾਹਿਬ ਦਾ ਨਵਾਂ ਜਥੇਦਾਰ ਬਣਾਇਆ ਗਿਆ
ਰਣਜੀਤ ਸਿੰਘ ਗੌਹਰ-ਮਸਕੀਨ, ਤਖਤ ਪਟਨਾ ਸਾਹਿਬ ਦਾ ਨਵਾਂ ਜਥੇਦਾਰ ਬਣਾਇਆ ਗਿਆ
Page Visitors: 2454

ਰਣਜੀਤ ਸਿੰਘ ਗੌਹਰ-ਮਸਕੀਨ, ਤਖਤ ਪਟਨਾ ਸਾਹਿਬ ਦਾ ਨਵਾਂ ਜਥੇਦਾਰ ਬਣਾਇਆ ਗਿਆ
 ਆਤਮਜੀਤ ਸਿੰਘ ਕਾਨੁਪੁਰ
   ਇੱਕ ਬਚਿੱਤਰੀ ਦਫਾ ਹੋਇਆ ਦੂਜਾ ਬਚਿੱਤਰੀ ਲਿਆ ਬਿਠਾਇਆ, ਜਿਹੜਾ ਆਪਣੀ ਕਥਾ ਵਿੱਚ ਕਹਿੰਦਾ ਹੈ ਜੇ ਗੁਟਕੇ ਵਿਚ ਜਪੁ ਜੀ ਸਾਹਿਬ ਨਾਲ ਜਾਪ (ਬਚਿੱਤਰ ਨਾਟਕ) ਰਖਿਆ ਜਾ ਸਕਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਬਚਿਤ੍ਰ ਨਾਟਕ ਦਾ ਪਰਕਾਸ਼ ਕਿੳ ਨਹੀਂ ਹੋ ਸਕਦਾ, ਕੌਮ ਦਾ ਦੁਰਭਾਗ ਹੈ !!!
  ਤਖਤ ਪਟਨਾ ਵਾਲੇ ਵੀ ਕੀ ਕਰਨ ਵਿਚਾਰੇ, ਨਾਗਪੁਰ ਤੋਂ ਆਏ ਹੁਕਮ 'ਤੇ ਫ਼ੁੱਲ ਤਾਂ ਚੜਾਓਣੇ ਹੀ ਪੈਣੇ ਸੀ ..
  ਨਾਗਪੁਰੀਆਂ ਨੇ ਸਾਡੀ ਸਟੇਜਾਂ ਤੇ ਉਹੀ ਲੋਕ ਬਿਠਾਉਣੇ ਹਨ ਜੋ ਉਹਨਾਂ ਦੇ ਏਜੰਡੇ ਨੂੰ ਪੂਰਾ ਕਰ ਸਕਣ, ਮੌਜੂਦਾ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਖ਼ਿਲਾਫ਼ ਬਹੁਤ ਵੱਡੇ ਪੈਮਾਨੇ ਤੇ ਸਾਜ਼ਸ਼ਾਂ ਹੋ ਰਹੀਆਂ ਹਨ, ਜਿਥੇ ਕਿ ਇਹਨਾਂ ਸਾਜ਼ਸ਼ਾਂ ਦਾ ਹੈਡ ਕੁਆਟਰ ਨਾਗਪੁਰ ਹੈ, ਉਥੇ ਅੱਜ ਪੰਥ ਦੇ ਅਖੌਤੀ ਜਥੇਦਾਰ ਅਤੇ ਕੌਮ ਦੇ ਵਿਕਾਊ ਖੁਦਗਰਜ ਆਗੂ ਜਿਨ੍ਹਾਂ ਦਾ ਕੋਈ ਈਮਾਨ ਨਹੀਂ ਇਹਨਾਂ ਦੇ ਭਾਈਵਾਲ ਹਨ ਹੁਣ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਰਹੀ .... ਅਤੇ ਜਦੋਂ ਤਕ ਅਸੀਂ ਆਪ ਇਸ ਪ੍ਰਤੀ ਸੁਚੇਤ ਨਹੀਂ ਹੁੰਦੇ, ਨਾਗਪੁਰ ਦੇ ਏਜੰਡੇ ਨੂੰ ਨਹੀਂ ਸਮਝਦੇ ਤਦੋਂ ਤਕ ਇਹੋ ਜਿਹਾ ਨੂੰ ਹੀ ਤਖਤਾਂ ਤੇ ਬਿਠਾਇਆ ਜਾਂਦਾ ਰਹੇਗਾ, ਜਿੰਨਾ ਨੂੰ ਸਿਰਫ਼ ਲਿਫਾਫਿ਼ਆ ਨਾਲ ਮਤਲਬ ਹੈ, ਗੁਰੂ ਸਿਧਾਂਤਾਂ ਨਾਲ ਨਹੀਂ .. ਗੁਰੂ ਰਾਖਾ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.