ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਪਲਾਹੀ
ਡੰਗ ਅਤੇ ਚੋਭਾਂ
ਡੰਗ ਅਤੇ ਚੋਭਾਂ
Page Visitors: 2454

ਡੰਗ    ਅਤੇ    ਚੋਭਾਂ
ਭਲੇਮਾਣਸਾਂ ਤਾਈਂ ਇਹ ਪਕੜਦਾ ਏ, ਕੀ ਕਹਿੰਦੈ ਕਾਨੂੰਨ ਫਰੇਬੀਆਂ ਨੂੰ?
ਖ਼ਬਰ ਹੈ ਕਿ ਉਨਾਵ ਪੀੜਤ ਦੀ ਮੌਤ ਤੋਂ ਬਾਅਦ ਯੂ.ਪੀ. ਦਾ ਸਿਆਸੀ ਪਾਰਾ ਚੜ੍ਹ ਗਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ ਤੇ ਜੰਮਕੇ ਹੱਲਾ ਬੋਲਿਆ ਹੈ। ਉਸਨੇ ਕਿਹਾ ਹੈ ਕਿ ਯੂ.ਪੀ. 'ਚ ਅਪਰਾਧੀ ਬੇਖੋਫ਼ ਘੁੰਮ ਰਹੇ ਹਨ। ਉਨਾਵ 'ਚ ਬਲਾਤਕਾਰ ਪੀੜਤਾ ਦੀ ਮੌਤ ਤੋਂ ਬਾਅਦ ਸਮਾਜਵਾਦੀ ਪਾਰਟੀ ਪ੍ਰਮੁੱਖ ਅਖਿਲੇਸ਼ ਯਾਦਵ ਧਰਨੇ ਤੇ ਬੈਠ ਗਏ। ਉਹਨਾ ਕਿਹਾ ਕਿ ਭਾਜਪਾ ਦੇ ਰਾਜ 'ਚ ਔਰਤਾਂ ਖਿਲਾਫ਼ ਜ਼ੁਲਮ ਵਧੇ ਹਨ। ਉਨਾਵ ਸਮੂਹਕ ਬਲਾਤਕਾਰ ਮਾਮਲੇ ਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਯੂ.ਪੀ. ਦੇ ਰਾਜਪਾਲ ਅਨੰਦੀਬੇਨ ਪਟੇਲ ਨਾਲ ਰਾਜ ਭਵਨ 'ਚ ਮੁਲਾਕਾਤ ਕੀਤੀ ਹੈ ਤੇ ਕਿਹਾ ਕਿ ਭਾਜਪਾ ਦੀ ਸਰਕਾਰ 'ਚ ਹੁਣ ਔਰਤਾਂ ਸੁਰੱਖਿਅਤ ਨਹੀਂ ਹਨ।
  "ਗਲਤੀਆਂ ਕਰਕੇ ਹੈਰਾਨ ਨਹੀਂ ਹੋਤੇ ਖ਼ੁਦ, ਮਗਰ ਖ਼ੂਬ ਦੇਤੇ ਹੈਂ ਉਪਦੇਸ਼ ਸਭੀ ਕੋ"।

 
 ਇਹ ਨੇਤਾਵਾਂ ਦਾ ਕਿਰਦਾਰ  ਹੈ। ਉਹ ਭਲੇਮਾਣਸੋ, ਪ੍ਰਿਯੰਕਾ ਜੀ, ਅਖਿਲੇਸ਼ ਜੀ, ਮਾਇਆਵਤੀ ਜੀ, ਕੀ ਕਰਨ 'ਯੋਗੀ' ਜੀ, ਉਪਰਲੇ ਹੁਕਮ ਤੋਂ ਬਿਨ੍ਹਾਂ ਤਾਂ ਸੂਬੇ 'ਚ ਪੱਤਾ ਹੀ ਨਹੀਂ ਹਿੱਲਦਾ, ਤੁਸੀਂ ਤੁਹਮਤਾਂ ਦੇਈ ਜਾਂਦੇ ਓ, ਯੋਗੀ ਜੀ ਆਹ ਨਹੀਂ ਕਰਦੇ, ਯੋਗੀ ਉਹ ਨਹੀਂ ਕਰਦੇ।  ਕੀ ਕਰਨ ਵਿਚਾਰੇ, ਵਖਤਾਂ ਦੇ ਮਾਰੇ? ਦੇਸ਼ 'ਚ ਤਾਂ ਹਫੜਾ-ਤਫੜੀ ਆ। "ਇੱਕ ਪਾਸੇ ਗੁਰਦਿਆਲ, ਦੂਜੇ ਪਾਸੇ ਯਸ਼ਪਾਲ, ਦੋਵੇਂ ਢੱਗੇ ਵੰਡਣ ਮਾਲ, ਕਰੀ ਜਾਂਦੇ ਕਮਾਲ"। ਇਸ ਕਮਾਲ ਦੇ ਵਿੱਚ 'ਅਪਰਾਧੀ' ਬੇਖੋਫ਼ ਨਾ ਹੋਣ ਤਾਂ ਕੀ ਕਰਨ ਭਾਈ?
 
ਅਪਰਾਧੀ ਤੇ ਸਿਆਸਤਦਾਨ ਇਕੋ ਸਿੱਕੇ ਦੇ ਦੋਵੇਂ ਪਾਸੇ ਨੇ। ਨਹੀਂ ਤਾਂ ਸੰਸਦ ' ਦਹਾੜਾਂ ਕਿਉਂ ਪੈਣ?
 
ਅਕਲ ਦੀ ਗੱਲ ਕਿਉਂ ਨਾ ਹੋਵੇ?
 
ਅੱਖਾਂ ਕੱਢ-ਕੱਢ ਇਕ ਦੂਜੇ ਵੱਲ ਕਿਉਂ ਵੇਖਣ?
 
ਸਮਝ ਦੀ ਗੱਲ ਕਿਉਂ ਨਾ ਕਰਨ?
   
ਕਾਨੂੰਨ ਹੀ ਭਾਈ ਇਹੋ ਜਿਹਾ, ਸ਼ਾਤਰ ਅਪਰਾਧੀ ਮੀਨ-ਮੇਖ ਨਾਲ ਬਾਹਰ ਨਿਕਲ ਤੁਰਦਾ ਤੇ ਸਿਆਸਤਦਾਨ ਦੀ ਝੋਲੀ ਜਾ ਵੜਦਾ। ਇਹੋ ਤਾਂ ਉਹਨਾ ਦੇ 'ਲਾਡਲੇ' ਪੁੱਤ ਆ। ਭਲਾ ਲਾਡਲਿਆਂ ਨੂੰ ਵੀ ਕੋਈ ਸੇਕ ਲੱਗਣ ਦੇਂਦਾ ਆ। ਉਂਜ ਰਿਵਾਜ ਜਿਹਾ ਆ ਨੇਤਾਵਾਂ ',
 "
ਲਹੂ ਚੀਚੀ ਨੂੰ ਲਾਕੇ ਕਹਿਣ ਨੇਤਾ, ਅੱਜ ਅਸੀਂ ਸ਼ਹੀਦਾਂ ਦੇ ਤੁਲ  ਹੋ ਗਏ"।
ਸਭ ਵੋਟਾਂ ਲੈਣ ਵਾਲੇ ਬਿਆਨ ਆ ਸੱਜਣਾ। ਤਦੇ ਕਵੀ ਕਹਿੰਦਾ ਥੱਕਦਾ ਹੀ ਨਹੀਂ
,
 "
ਭਲੇਮਾਣਸਾਂ ਤਾਈਂ ਇਹ ਪਕੜਦਾ ਏ, ਕੀ ਕਹਿੰਦੈ ਕਾਨੂੰਨ ਫਰੇਬੀਆਂ ਨੂੰ"?
ਕੌਣ ਸੋਚਦਾ ਮੈਨੂੰ ਨੁਕਸਾਨ ਹੋਵੇ, ਹਰ ਕੋਈ ਸੋਚਦਾ ਲਾਭ ਤੇ ਨਫ਼ਾ ਹੋਵੇ
 
ਖ਼ਬਰ ਹੈ ਕਿ ਦੋ ਦਿਨਾਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ ਸਮਿਟ ਖ਼ਤਮ ਹੋਣ ਤੋਂ ਬਾਅਦ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਰਾਜ ਵਿੱਚ ਇੰਡਸਟਰੀ  ਲਈ ਕਈ ਸੌਗਾਤਾਂ ਦਾ ਐਲਾਨ ਕੀਤਾ ਹੈ। ਉਹਨਾ ਨੇ ਕਿਹਾ ਹੈ ਕਿ ਸਟਾਰਟ-ਅੱਪ ਕਲਚਰ ਨੂੰ ਉਤਸ਼ਾਹਤ ਕਰਨ ਲਈ 100 ਕਰੋੜ ਰੁਪਏ ਦਾ ਸਟਾਰਟ-ਅੱਪ ਫੰਡ ਸਥਾਪਿਤ ਕੀਤਾ ਗਿਆ ਹੈ। ਇਸ 100 ਕਰੋੜ ਵਿਚੋਂ 25 ਫ਼ੀਸਦੀ ਫੰਡ ਐਸ.ਸੀ. ਅਤੇ ਔਰਤ ਇੰਟਰਪਨੀਓਰ ਨੂੰ ਪਰਮੋਟ ਕਰਨ ਲਈ ਵਰਤਿਆ ਜਾਵੇਗਾ। ਸਮਿੱਟ ਵਿੱਚ ਦਸਿਆ ਗਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 30 ਫ਼ੀਸਦੀ ਅਤੇ ਦੇਸੀ ਸੈਲਾਨੀਆਂ ਦੀ ਗਿਣਤੀ '27 ਫ਼ੀਸਦੀ ਵਾਧਾ ਹੋਇਆ ਹੈ।
 
ਸਮਿੱਟ ਦੇ ਲਿਬਾਸ ਵਾਲਿਆਂ ਪੂਰਾ ਦੇਸ਼ ਚਰੂੰਡ ਲਿਆ। ਦੇਸ਼ ਚਬਾ ਲਿਆ। ਦੇਸ਼ ਨਿਢਾਲ ਕਰ ਦਿੱਤਾ। ਤੇ ਹੁਣ ਅਗਲਾ ਸਟੇਸ਼ਨ "ਪੰਜਾਬ" ਆ।
  
ਦੇਸ਼ ਪੰਜਾਬ 'ਚ ਨਿੱਤ ਨਵੀਆਂ ਸਕੀਮਾਂ ਬਣਦੀਆਂ ਆਂ। ਪਿੰਡ ਦੀ ਸ਼ਾਮਲਾਟ ਨੂੰ ਉਦਯੋਗਪਤੀ ਬਣੇ "ਸਿਆਸਤਦਾਨਾਂ" ਦੇ ਢਿੱਡੀ ਪਾਉਣ ਦੀਆਂਵੱਡੇ ਵੱਡੇ ਕਾਰਪੋਰੇਟੀਆਂ ਨੂੰ ਸੱਦਕੇ ਮਖਮਲੀ ਸਿਰਹਾਣੇ ਹੇਠ ਰੱਖੀਆਂ ਪੰਜਾਬ ਦੀ ਤਰੱਕੀ ਦੀਆਂ ਚਾਬੀਆਂ ਫੜਾਉਣ ਦੀਆਂ।
 
ਦੇਸ਼ ਪੰਜਾਬ 'ਚ ਹਰਾ ਇਨਕਲਾਬ ਆਇਆ। ਹਜ਼ਾਰਾਂ ਕਿਸਾਨਾਂ ਲਈ ਗਲਾਂ 'ਚ ਪਾਉਣ ਵਾਲੇ ਮੋਟੇ ਮੋਟੇ ਰੱਸੇ ਲੈ ਕੇ ਆਇਆ, ਜੀਹਨੂੰ ਗਲ 'ਚ ਪਾਕੇ ਉਹ ਸ਼ਤੀਰਾਂ ਨਾਲ ਲਟਕਣ ਲੱਗੇ।
 
 ਹਰਾ ਇਨਕਲਾਬ ਆਇਆ। ਪਿੰਡਾਂ ਦੇ ਵਸੀਮਿਆਂ ', ਕੀਟਨਾਸ਼ਕਾਂ, ਸਪਰੇਆਂ ਦੀ ਭਰਮਾਰ ਲਿਆਕੇ, ਉਹਨਾ ਲਈ ਕੈਂਸਰ, ਖ਼ੂਨ ਦਾ ਦਬਾਅ, ਸ਼ੂਗਰ, ਜਿਹੀਆਂ ਬਿਮਾਰੀਆਂ, ਪੱਲੇ ਪਾ ਗਿਆ।
 ਪੰਜਾਬ ' ਉਦਯੋਗ ਕਿਥੇ ਆ?
 
ਰਾਮ ਭਰੋਸੇ!
 ਪੰਜਾਬ 'ਚ ਪਾਣੀ ਕਿਥੇ ਆ?
 
ਰਾਮ ਭਰੋਸੇ।
 ਪੰਜਾਬ ' ਨੌਕਰੀਆਂ ਕਿਥੇ ਆ?
 
ਰਾਮ ਭਰੋਸੇ।
 ਪੰਜਾਬ ਦਾ ਖਜ਼ਾਨਾਂ ਕਿਥੇ ਆ?
 
ਰਾਮ ਭਰੋਸੇ!
 ਉਹ ਭਾਈ ਪੰਜਾਬ ਦੀ ਸਰਕਾਰ ਕਿਥੇ ਆ?
 
ਰਾਮ ਭਰੋਸੇ।
 ਜਦ ਸਭ ਕੁਝ ਪਹਿਲਾ ਹੀ ਰਾਮ ਭਰੋਸੇ ਆ, ਪੰਜਾਬ ਦਾ ਬੱਤੀ-ਪੱਖਾ, ਪੰਜਾਬ ਦਾ ਪੁਲਸ ਤੰਤਰ, ਪੰਜਾਬ ਦਾ ਅਫ਼ਸਰ ਤੰਤਰ, ਪੰਜਾਬ 'ਚ ਮਾਫੀਆ, ਫਿਰ ਭਾਈ ਆਹ ਨਵੀਂ ਬਲਾਅ 'ਇਨਟਰਪਨਿਓਰ ਵੀ ਤਾਂ ਰਾਮ ਭਰੋਸੇ ਹੀ ਰਹੂ।    
 
ਖਜ਼ਾਨਾ ਤਾਂ ਖਾਲੀ , ਰਾਮ ਭਰੋਸੇ ਆ ਤਾਂ ਆਹ 100 ਕਰੋੜ ਕਿਥੋਂ ਆਊ?
ਉਂਜ ਵੀ ਭਾਈ ਹਰ ਕੋਈ ਦਾਅ ਤੇ ਆ। ਸਰਕਾਰ ਵੀ। ਉਦਯੋਗਪਤੀ ਵੀ। ਕਾਰੋਬਾਰੀ ਵੀ। ਜਿੰਨਾ ਕੁ ਪੰਜਾਬ 'ਚ ਰਸ ਬਾਕੀ ਬਚਿਆ, ਚੂਸਣ ਦੀ ਤਾਕ ਆ। ਤਦੇ ਤਾਂ ਕਹਿੰਦੇ ਆ,
 "

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.