ਅਤਿੰਦਰ ਪਾਲ ਸਿੰਘ
400 ਮੀਟਰ ਵਾਲਾ ਸਤਿਕਾਰ ???
Page Visitors: 2488
400 ਮੀਟਰ ਵਾਲਾ ਸਤਿਕਾਰ ???
ਅਤਿੰਦਰਪਾਲ ਸਿੰਘ
ਆਹ ਤਾਂ ਕਮਾਲ ਦਾ ਸਤਿਕਾਰ ਆ! ਮਤਲਬ ਜੇ ਆਹ ਸਤਿਕਾਰ ਨਾ ਮਿਲਿਆ ਤਾਂ ਸਾਡੇ ਗੁਰੂ ਤਾਂ ਨਰਾਜ਼ ਹੀ ਹੋ ਜਾਣਗੇ ਫੇਰ।
ਪੰਜਾਬ ਦੇ ਬਥੇਰੇ ਅਜਿਹੇ ਪਿੰਡ ਹਨ ਜਿਥੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਗੁਰਦੁਆਰਿਆਂ ਨਾਲ ਸਾਂਝੀਆਂ ਹਨ, 400 Mtr ਅੰਦਰ ਤਾਂ ਬਥੇਰੇ ਘਰ ਆ ਜਾਂਦੇ ਉਹ ਲੋਕ hair cutting ਵੀ ਕਰਦੇ ਹਨ ਤੇ hair removal ਵੀ ਵਰਤਦੇ ਹੋਣੇ।
ਕੀ ਹੁਣ ਉਹਨਾਂ ਸਾਰਿਆਂ ਨੂੰ ਘਰੋਂ ਬਾਹਰ ਕਰ ਦਿੱਤਾ ਜਾਵੇ ?
ਸ਼ਰਮ ਨਹੀਂ ਆਉਂਦੀ ਇਹਨਾਂ ਸਤਿਕਾਰ ਕਮੇਟੀਆਂ ਨੂੰ ਜਿਹੜੀਆਂ ਇਹਨਾਂ ਟਕਸਾਲੀ ਗੁੰਡਿਆਂ ਨੂੰ ਯੋਧੇ ਦਸ ਰਹੀਆਂ ?
ਇਹ ਵੀ ਤਾਂ Mob lynching ਹੀ ਹੈ।
ਸਟੇਟ ਦੀ Mob lynching ਖਿਲਾਫ ਤਾਂ ਸਾਰੇ ਰੋਂਦੇ ਹੋ ਫੇਰ ਇਹਨਾਂ ਟਕਸਾਲੀਆਂ ਦੀ Mob lynching ਨੂੰ ਦੇਖ ਉਹਨਾਂ ਨੂੰ ਯੋਧੇ ਕਿਉਂ ਦਸੀ ਜਾਂਦੇ ਹੋ ??
ਨਹੀਂ ਤਾਂ ਇਹ ਦਸ ਦਵੋ ਇਹ ਜਬਰਦਸਤੀ ਵਾਲਾ ਸਤਿਕਾਰ ਕਿਹੜੇ ਗੁਰੂ ਦੀ ਵਿਚਾਰਧਾਰਾ ਹੈ ?