ਕੈਟੇਗਰੀ

ਤੁਹਾਡੀ ਰਾਇ



ਮਨਪ੍ਰੀਤ ਸਿੰਘ ਫੈਂਸਰ
ਸਿੱਖਾਂ ਦੇ ਈਸਾਈ ਬਣਨ ‘ਤੇ ਗੁੱਸਾ ਕਾਹਦਾ ?
ਸਿੱਖਾਂ ਦੇ ਈਸਾਈ ਬਣਨ ‘ਤੇ ਗੁੱਸਾ ਕਾਹਦਾ ?
Page Visitors: 2454

ਸਿੱਖਾਂ ਦੇ ਈਸਾਈ ਬਣਨ 'ਤੇ ਗੁੱਸਾ ਕਾਹਦਾ ?
ਮਨਪ੍ਰੀਤ ਸਿੰਘ ਫੈਂਸਰ
   ਆਪਾਂ ਗੁਰੂ ਗ੍ਰੰਥ ਸਾਹਿਬ ਪੜ੍ਹਕੇ ਰੱਬ ਪਾਉਣ ਦੀ ਗੱਲ ਕਰਦੇ ਹਾਂ, ਉਹ ਬਾਈਬਲ ਪੜ੍ਹਕੇ, ਇੱਥੇ ਮਿਲਦੀ ਜੁਲਦੀ ਗੱਲ ਹੈ ਦੋਵਾਂ ਲਈ ਪੜ੍ਹਨਾ ਹੀ ਜ਼ਰੂਰੀ ਹੈ, ਸਮਝਣਾ ਨਹੀਂ, ਅਸੀਂ ਅਰਦਾਸ ਕਰਕੇ ਦੁੱਖ ਦੂਰ ਕਰਨ ਦੀਆਂ ਗੱਲਾਂ ਕਰਦੇ ਹਾਂ ਉਹ ਪ੍ਰਾਥਨਾ ਕਰਕੇ... ਕੋਈ ਫ਼ਰਕ ਹੈ?
   ਅਸੀਂ ਪ੍ਰੇਤ ਆਤਮਾਵਾਂ ਨੂੰ ਘਰਾਂ 'ਚੋਂ ਭਜਾਉਣ ਲਈ ਸੰਪਟ ਪਾਠ ਕਰਵਾਉਂਦੇ ਹਾਂ ਤੇ ਉੱਧਰ ਪ੍ਰਾਰਥਨਾ ਕਰਕੇ ਇਹ ਕੀਤਾ ਜਾਂਦਾ... ਕੀ ਫ਼ਰਕ ਹੈ?
   ਸਵਰਗ 'ਚ ਉਹ ਵੀ ਜਾਣਾ ਚਾਉਂਦੇ ਹਨ ਤੇ ਅਸੀਂ ਵੀ, ਕੀ ਕੋਈ ਮੰਜ਼ਿਲ ਅਲੱਗ ਹੈ?
   ਨਰਕ ਦਾ ਡਰ ਵੀ ਦੋਵਾਂ ਨੂੰ ਬਰਾਬਰ ਹੀ ਹੈ, ਬਾਕੀ ਆਹ ਔਰਤ ਨਰਕ ਦਾ ਦਵਾਰ ਹੈ ਤੇ ਸਾਡੇ ਲਈ ਕਿੰਨੀ ਕੁ ਪਵਿੱਤਰ ਹੈ ਅਮਲੀ ਜੀਵਨ 'ਚ... ਇਸ 'ਚ ਵੀ ਕੋਈ ਫ਼ਰਕ ਨਹੀਂ।
   ਤੇ ਗੁਰਮਤਿ ਨੂੰ ਜੇ ਸਮਝਿਆ ਹੁੰਦਾ ਤਾਂ ਕਿਸੇ ਨਰਕ ਸੁਰਗ ਕਿਸੇ ਭੁਤ ਪ੍ਰੇਤ ਦਾ ਡਰ ਨਾ ਹੁੰਦਾ, ਫੇਰ ਵਾਕਈ ਅਸੀਂ ਨਿਆਰੀ ਕੌਮ ਹੁੰਦੇ।
ਫੇਰ ਤਾਂ ਸਾਡਾ ਗੁੱਸਾ ਕਰਨਾ ਵੀ ਜਾਇਜ਼ ਸੀ, ਪਰ ਹੁਣ ਤਾਂ ਕੋਈ ਫਾਇਦਾ ਹੀ ਨਹੀਂ ਗੁੱਸਾ ਕਰਨ ਦਾ, ਕਿਉਂਕਿ ਮੰਜ਼ਿਲ ਵੀ ਇੱਕ, ਰਹਿਣ ਸਹਿਣ ਇੱਛਾਵਾਂ ਵੀ ਤੇ ਇੱਕ ਇੱਕੋ ਜਿਹੇ ਕਰਮ ਕਾਂਡ !!!
    ਬਸ ਬਾਹਰਲੇ ਭੇਖ ਦਾ ਵਖਰੇਵਾਂ ਜ਼ਰੂਰ ਹੈ।
    ਫਿਰ ਗੁੱਸਾ ਕਾਹਦਾ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.