ਕੈਟੇਗਰੀ

ਤੁਹਾਡੀ ਰਾਇ



ਅਮਨਦੀਪ ਸਿੰਘ ਸੇਖੋਂ
ਮਾਲੇਗਾਓਂ ਕੇਸ ਅਤੇ ਸੰਘੀ ਆਤੰਕਵਾਦ
ਮਾਲੇਗਾਓਂ ਕੇਸ ਅਤੇ ਸੰਘੀ ਆਤੰਕਵਾਦ
Page Visitors: 2652

ਮਾਲੇਗਾਓਂ ਕੇਸ ਅਤੇ ਸੰਘੀ ਆਤੰਕਵਾਦ
ਅਮਨਦੀਪ ਸਿੰਘ ਸੇਖੋਂ
7009911489
ਜੇ
ਤੁਸੀਂ ਭਾਜਪਾ - ਆਰ.ਐੱਸ.ਐੱਸ. ਦੀ ਭਾਸ਼ਾ ਨਹੀਂ ਬੋਲਦੇ ਤਾਂ ਤੁਹਾਨੂੰ ਆਪਣੀ ਦੇਸ਼-ਭਗਤੀ ਸਾਬਿਤ ਕਰਨੀ ਪਵੇਗੀ ਅਤੇ ਜੇ ਇਸ ਵਿਚਾਰਧਾਰਾ ਦੇ ਵਿਰੁੱਧ ਜਾਂਦੇ ਹੋਏ ਵੀ ਤੁਸੀਂ ਦੇਸ਼ ਭਗਤ ਬਣੇ ਰਹਿਣਾ ਹੈ ਤਾਂ ਤੁਹਾਨੂੰ ਗੁਰਮਿਹਰ ਕੌਰ ਹੋਣਾ ਪਵੇਗਾ, ਜਿਸਦੇ ਪਿਤਾ ਪਾਕਿਸਤਾਨ  ਨਾਲ  ਲੜਦੇ ਸ਼ਹੀਦ ਹੋਏ, ਜਾਂ ਫਿਰ ਹੇਮੰਤ ਕਰਕਰੇ, ਜੋ ਆਪ 26.11.2008 ਨੂੰ ਆਤੰਕਵਾਦੀਆਂ ਦਾ ਮੁਕਾਬਲਾ ਕਰਦੇ ਸ਼ਹੀਦ ਹੋਇਆ 26/11 ਦੀ ਰਾਤ ਨੂੰ ਹੇਮੰਤ ਕਰਕਰੇ ਇੱਕ ਸ਼ਹੀਦ ਬਣ ਗਿਆ ਸੀ ਅਤੇ ਅਗਲੀ ਸਵੇਰ, ਜਿਸ ਤਰ੍ਹਾਂ ਕਿ ਰਿਵਾਜ਼ ਚੱਲ ਪਿਆ, ਹੈ ਉਸ ਦੇ ਘਰ ਅੱਗੇ ਸ਼ਿਵ ਸੈਨਾ ਨੇ ਉਸਦੀ ਤਸਵੀਰ ਨਾਲ ਆਪਣੇ ਨੇਤਾਵਾਂ ਦੀ ਤਸਵੀਰ ਵਾਲਾ ਬੈਨਰ ਲਗਾ ਦਿੱਤਾ ਪਰ 26/11 ਦੀ ਸਵੇਰ ਵੇਲੇ ਸ਼ਿਵ ਸੈਨਾ ਦੇ ਅਖਬਾਰਸਾਮਨਾ ਵਿੱਚ ਕਰਕਰੇ ਅਤੇ ਉਸਦੇ ਪਰਿਵਾਰ ਨੂੰ ਛਿੱਤਰ ਮਾਰ ਕੇ ਸਹੀ ਰਾਹ ਉੱਤੇ ਲਿਆਉਂਣ ਦੀ ਧਮਕੀ ਦਿੱਤੀ ਗਈ ਸੀ ਉਸ ਵੇਲੇ ਦੇ ਭਾਜਪਾ ਦੇ ਮੁਖੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਰਕਰੇ ਦੀ ਪਤਨੀ ਨੇ ਅਫਸੋਸ ਕਰਨ ਲਈ  ਆਉਂਣ ਤੋਂ ਮਨ੍ਹਾਂ ਕਰ ਦਿੱਤਾ ਗੁਜਰਾਤ ਦੇ ਮੁੱਖ ਮੰਤਰੀ, ਨਰਿੰਦਰ ਮੋਦੀ ਦੀ ਦੋ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਉਸ ਬਹਾਦਰ ਔਰਤ ਨੇ ਠੁਕਰਾ ਦਿੱਤੀ ਕਿਉਂਕਿ ਜਿਹੋ ਜਿਹੀ ਭਾਸ਼ਾ ਪਰੱਗਿਆ ਸਿੰਘ ਠਾਕੁਰ ਨੇ ਕਰਕਰੇ ਲਈ ਵਰਤੀ ਹੈ ਉਹੋ ਜਿਹੀ ਹੀ ਭਾਸ਼ਾ ਦੀ ਵਰਤੋਂ ਭਾਜਪਾ ਦੇ ਇਹ ਨੇਤਾ ਕਰਕਰੇ ਲਈ ਵਰਤਦੇ ਰਹੇ ਸਨ
26.11.2008 ਦੀ ਘਟਨਾ ਵਿੱਚ ਸ਼ਹੀਦ ਹੋਣ ਤੋਂ ਪਹਿਲਾਂ ਕਰਕਰੇ ਸੰਘਵਾਦੀ ਤਾਕਤਾਂ ਦੀ ਗਲੇ ਦੀ ਹੱਡੀ ਬਣਿਆ ਹੋਇਆ ਸੀ 29 ਸਤੰਬਰ 2008 ਨੂੰ ਮਹਾਰਾਸ਼ਟਰ ਦੇ ਇੱਕ ਮੁਸਲਿਮ ਬਹੁਗਿਣਤੀ ਵਾਲੇ ਕਸਬੇ ਮਾਲੇਗਾਓਂ ਵਿੱਚ ਦੋ ਬੰਬ ਧਮਾਕੇ ਹੋਏ ਜਿਨ੍ਹਾਂ ਵਿੱਚ 9 ਵਿਅਕਤੀ ਮਾਰੇ ਗਏ ਅਤੇ 80 ਜ਼ਖਮੀ ਹੋਏ ਇਨ੍ਹਾਂ ਵਿੱਚੋਂ ਇੱਕ ਧਮਾਕੇ ਵਿੱਚ ਜੋ ਮੋਟਰ-ਸਾਈਕਲ ਵਰਤੀ ਗਈ ਉਹ ਪ੍ਰੱਗਿਆ ਠਾਕੁਰ ਦੀ ਸੀ ਮਹਾਂਰਾਸ਼ਟਰ ਪੁਲਿਸ ਦੇ ਐਂਟੀ-ਟੈਰੋਰਿਸਟ ਸਕਵੈਡ ਦੇ ਮੁਖੀ ਹੇਮੰਤ ਕਰਕਰੇ ਸਨ ਉਸ ਦਿਨ ਕੀਤੀਆਂ  ਗਈਆਂ ਹਜ਼ਾਰਾਂ ਹੀ ਟੈਲੀਫੋਨ ਕਾਲਾਂ ਵਿੱਚੋਂ ਇੱਕ ਕਾਲ ਪ੍ਰੱਗਿਆ ਠਾਕੁਰ ਦੀ ਵੀ ਸੀ ਜਿਸ ਵਿੱਚ ਉਹ ਦੂਸਰੇ ਵਿਅਕਤੀ ਨੂੰ ਡਾਂਟਦੀ ਹੈ ਕਿ ਉਸਦੀ ਮੋਟਰ-ਸਾਈਕਲ ਕਿਉਂ ਵਰਤੀ ਗਈ, ਅਤੇ ਜੇ ਵਰਤੀ ਹੀ ਗਈ ਸੀ ਤਾਂ ਸਿਰਫ ਛੇ ਹੀ ਕਿਉਂ ਮਰੇ ?
   ਇਸ ਤੋਂ ਪਿੱਛੋਂ ਪ੍ਰੱਗਿਆ ਠਾਕੁਰ ਦੇ ਅਤੇ ਉਸ ਨਾਲ ਗੱਲ ਕਰਨ ਵਾਲੇ ਹੋਰ ਫੋਨਾਂ ਦੀ ਟੈਪਿੰਗ ਸ਼ੁਰੂ ਹੋਈ ਅਤੇ ਕੁੱਲ 440 ਮਿੰਟ ਦੀਆਂ ਫੋਨ ਰਿਕਾਰਡ ਸਬੂਤ ਦੇ ਤੌਰ ਉੱਤੇ ਵਰਤਿਆ ਗਿਆ 30 ਅਕਤੂਬਰ 2008 ਨੂੰ ਪ੍ਰੱਗਿਆ ਠਾਕੁਰ ਅਤੇ ਛੇ ਹੋਰ ਅਰੋਪੀਆਂ ਵਿਰੁੱਧ ਕੇਸ ਫਰੇਮ ਕੀਤੇ ਗਏ ਇਨ੍ਹਾਂ ਦੇ ਗੁਰੱਪ ਵਿੱਚ ਇੱਕ ਦਇਆਨੰਦ ਪਾਂਡੇ ਵੀ ਸੀ ਜਿਸ ਨੂੰ ਗੁਪਤ ਰੂਪ ਵਿੱਚ ਵੀਡੀਓ ਰਿਕਾਰਡਿੰਗ ਕਰਨ ਦੀ ਆਦਤ ਸੀ ਉਸਦੇ ਲੈਪਟੌਪ ਵਿੱਚੋਂ ਇਸ ਕੇਸ ਨਾਲ ਸਬੰਧਿਤ 34 ਰਿਕਾਰਡਿੰਗਜ਼ ਮਿਲੀਆਂ ਇਨ੍ਹਾਂ ਰਿਕਾਰਡਿੰਗਜ਼ ਅਤੇ ਪੁਲਿਸ ਨੂੰ ਦਿੱਤੇ ਅਰੋਪੀਆਂ ਦੇ ਬਿਆਨਾਂ ਨੇ ਇੱਕ ਵੱਡੇ ਆਤੰਕਵਾਦੀ ਸੰਗਠਨ ਦੀਆਂ ਪਰਤਾਂ ਖੋਲ੍ਹ ਦਿੱਤੀਆਂ ਇਹ ਸਪਸ਼ਟ  ਹੋ ਗਿਆ ਕਿ ਇਸ ਸਾਜ਼ਿਸ਼ ਦੇ ਆਰੋਪੀਆਂ  ਦਾ ਸਬੰਧ ਮਾਲੇਗਾਓਂ ਵਿੱਚ ਹੀ ਹੋਏ 2006 ਦੇ ਅਤੇ 2007 ਵਿੱਚ ਹੋਏ ਸਮਝੌਤਾ ਐਕਸਪ੍ਰੈਸ ਦੇ ਬੰਬ ਧਮਾਕਿਆਂ ਨਾਲ ਵੀ ਸੀ ਇਹ ਕੇਸ ਨੰਗੀਆਂ ਤਾਰਾਂ ਦਾ ਇੱਕ ਅਜਿਹਾ ਗੁੱਛਾ ਸੀ ਜਿਸ ਨੂੰ ਹੱਥ ਲਾਉਂਣ ਤੋਂ ਮੌਕੇ ਦੀ ਕਾਂਗਰਸ ਸਰਕਾਰ ਡਰਦੀ ਸੀ ਕਿਉਂਕਿ ਉਸਨੂੰ ਪਤਾ ਸੀ ਕਿ ਭਾਜਪਾ ਦੇ ਮੂੰਹ-ਫੱਟ ਨੇਤਾ ਇਸ ਕੇਸ ਦੇ ਅਧਾਰ ਉੱਤੇ ਕਾਂਗਰਸ ਨੂੰ ਹਿੰਦੂ ਵਿਰੋਧੀ ਗਰਦਾਨ ਦੇਣਗੇ ਜੋ ਕਿ ਹੁਣ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਉੱਤੇ ਹਮਲੇ ਕਰਦੇ ਹੋਏ ਆਖ ਵੀ ਰਹੇ ਹਨ ਉਹ ਹਰ ਥਾਂ ਭੀੜਾਂ ਨੂੰ ਪੁੱਛਦੇ ਹਨਭਾਈਓ, ਬਹਿਨੋਂ, ਕਿਆ ਕੋਈ ਹਿੰਦੂ ਕਭੀ ਆਤੰਕਵਾਦੀ ਹੋ ਸਕਤਾ ਹੈ ਕਿਆ ?”
    ਕੁਦਰਤੀ ਹੈ ਕਿ ਕਿਸੇ ਵੀ ਧਰਮ ਦੇ ਲੋਕਾਂ ਨੂੰ ਆਤੰਕਵਾਦ ਨੂੰ ਆਪਣੇ ਧਰਮ ਨਾਲ ਜੋੜਿਆ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.