ਕੈਟੇਗਰੀ

ਤੁਹਾਡੀ ਰਾਇ



ਚਰਨਜੀਤ ਸਿੰਘ
ਬਹੁਗਿਣਤੀ ਸਿੱਖ ਗੁਰਾਂ ਦੀ ਮੂਲ ਵਿਚਾਰਧਾਰਾ ਨੂੰ ਸਮਝਣ ਤੋਂ ਅਸਮਰਥ ਹਨ, ਲੰਗਰ ਛਕਣ ਨੂੰ ਵੀ ਇਕ ਧਾਰਮਿਕ ਕਰਮ ਸਮਝ ਬੈਠੇ ਹਨ
ਬਹੁਗਿਣਤੀ ਸਿੱਖ ਗੁਰਾਂ ਦੀ ਮੂਲ ਵਿਚਾਰਧਾਰਾ ਨੂੰ ਸਮਝਣ ਤੋਂ ਅਸਮਰਥ ਹਨ, ਲੰਗਰ ਛਕਣ ਨੂੰ ਵੀ ਇਕ ਧਾਰਮਿਕ ਕਰਮ ਸਮਝ ਬੈਠੇ ਹਨ
Page Visitors: 2411

ਬਹੁਗਿਣਤੀ ਸਿੱਖ ਗੁਰਾਂ ਦੀ ਮੂਲ ਵਿਚਾਰਧਾਰਾ ਨੂੰ ਸਮਝਣ ਤੋਂ ਅਸਮਰਥ ਹਨ, ਲੰਗਰ ਛਕਣ ਨੂੰ ਵੀ ਇਕ ਧਾਰਮਿਕ ਕਰਮ ਸਮਝ ਬੈਠੇ ਹਨ
ਚਰਨਜੀਤ ਸਿੰਘ
ਸਿੱਖ ਗੁਰੂ ਸਾਹਿਬਾਨ ਜੋ ਪ੍ਰਚਾਰਦੇ ਸਨ ਉਸ ਨੂੰ ਅਮਲੀ ਰੂਪ ਵੀ ਦਿੰਦੇ ਸਨ। ਜਿਹੜੇ ਸਿੱਖੀ ਜੀਵਨ ਜਾਚ ਅਤੇ ਰਹਿਤ ਮਰਯਾਦਾ ਦੇ ਨਿਯਮਾਂ ਦਾ ਪ੍ਰਚਾਰ ਕਰਦੇ ਉਹਨਾਂ ਨੂੰ ਆਪਣੇ ਜੀਵਨ ਵਿਚ ਧਾਰ ਕੇ ਨਮੂਨਾ ਪੇਸ਼ ਕਰਦੇ ਸਨ । ਬ੍ਰਾਹਮਣਾਂ ਦੇ ਊਚ-ਨੀਚ ਦੇ ਵਿਤਕਰੇ ਦੀਆਂ ਡੂੰਘੀਆਂ ਜੜ੍ਹਾਂ ਪੁੱਟ ਕੇ ਸਿੱਖੀ ਦੇ ਉਤਮ ਸਿਧਾਂਤ, ‘ ਸਮਾਜਕ ਬਰਾਬਰਤਾ ’ ਦਾ ਬੀਜ ਸਮਾਜ ਦੇ ਮਨਾਂ ਅੰਦਰ ਬੀਜਣ ਅਤੇ ਲੋੜਵੰਦਾਂ ਦੀ ਸਰੀਰਕ ਲੋੜ (ਅੰਨ ਪਾਣੀ), ਦੀ ਪੂਰਤੀ ਲਈ ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਮਰਯਾਦਾ ਚਲਾਈ ।
ਪਹਿਲਾਂ ਉਨ੍ਹਾਂ ਨੇ ਆਪ ਹੀ ਵਸਾਏ ਪਿੰਡ ਕਰਤਾਰ ਪੁਰ ਵਿਚ ਆਪਣੀ ਹੱਕ-ਹਲਾਲ ਦੀ ਕਮਾਈ ਵਿਚੋਂ ਗਰੀਬ-ਗੁਰਬੇ ਅਤੇ ਆਏ-ਗਏ ਰਾਹੀਆਂ ਨੂੰ ਲੰਗਰ ਛਕਉਣ ਦੀ ਸੇਵਾ ਸ਼ੁਰੂ ਕੀਤੀ ਅਤੇ ਮਗਰੋਂ ਸਿੱਖਾਂ ਨੂੰ ਵੀ ਇਹੀ ਅਦੇਸ਼ ਦਿਤਾ । ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ( ਨਾਨਕ ਜੋਤੀ ) ਉਤਰ-ਅਧਿਕਾਰੀਆਂ ਨੇ ਲੰਗਰ ਨੂੰ ਸਿੱਖ਼ੀ ਜੀਵਨ ਦਾ ਜ਼ਰੂਰੀ ਅੰਗ ਬਣਾ ਦਿਤਾ ਜੋ ਗੁਰਦਵਾਰਿਆਂ ਵਿਚ ‘ ਗੁਰੂ ਕਾ ਲੰਗਰ ‘ ਵਜੋਂ ਪ੍ਰਸਿੱਧ ਹੋਇਆ ।
ਗੁਰੂ ਕਾ ਲੰਗਰ ਸਿੱਖੀ ਦੇ ਚਾਰ ਸਿਧਾਂਤ ਸਿੱਧ ਕਰਦਾ ਹੈ, ਸਮਾਜਿਕ ਬਰਾਬਰਤਾ, ਭਾਈਚਾਰਕ ਸਾਂਝੀਵਾਲਤਾ, ਪਰਉਪਕਾਰ ਅਤੇ ਸੇਵਾ । ਮੁਗਲ ਸਮਰਾਟ ਅਕਬਰ ਨੇ 1565 ਵਿਚ ਪੰਗਤ ਵਿਚ ਗੁਰੂ ਕਾ ਲੰਗਰ ਛਕਿਆ ਅਤੇ ਇਸ ਅਨੋਖੀ ਪ੍ਰੰਪਰਾ ਤੋਂ ਪ੍ਰਭਾਵਤ ਹੋ ਕੇ ਗੁਰੂ ਅਮਰ ਦਾਸ ਸਾਹਿਬ ਦੇ ਦਰਸ਼ਨ ਸਮੇਂ ਲੰਗਰ ਦੇ ਨਾ ਜਗੀਰ ਲਾਉਣ ਦੀ ਇਛਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਨੇ ਇਹ ਕਹਿਕੇ ਨਾਂਹ ਕਰ ਦਿਤੀ ਕਿ ‘ ਗੁਰੂ ਕਾ ਲੰਗਰ ਗੁਰਸਿੱਖਾਂ ਦੀ ਸੱਚੀ ਸੇਵਾ ਅਤੇ ਸੁੱਚੀ ਕਮਾਈ ਨਾਲ ਹੀ ਚੱਲੇ ਤਾਂ ਠੀਕ ਹੈ। ‘
ਗੁਰੂ ਸਾਹਿਬਾਨ ਨੇ ਜਿਸ ਸਮੇਂ ਲੰਗਰ ਦੀ ਮਰਯਾਦਾ ਚਲਾਈ ਸੀ ਓਦੋਂ ਆਮ ਜਨਤਾ ਦੀ ਆਰਥਕ ਦਸ਼ਾ, ਸਹੂਲਤਾਂ ਦੀ ਘਾਟ ਅਤੇ ਪ੍ਰਚਲਤ ਬ੍ਰਾਹਮਣਵਾਦੀ ਸਮਾਜਿਕ ਪਰੰਪਰਾ ਕਰਕੇ ਹਿੰਦੋਸਤਾਨ ਦਾ ਸਮੁੱਚਾ ਸਮਾਜ ਭੋਜਨ ਭੁੰਜੇ, ਸਫਾਂ, ਮੂਹੜ੍ਹਿਆਂ, ਪੀਹੜੀਆਂ ਆਦਿ ਉੱਤੇ ਬਹਿ ਕੇ ਹੀ ਛਕਦਾ ਸੀ । ਗੁਰੂ ਸਾਹਿਬਾਨਾਂ ਨੇ ਸਿੱਖੀ ਦੇ ਸਮਾਜਕ ਬਰਾਬਰਤਾ ਦੇ ਸਿਧਾਂਤ ਦੀ ਪੂਰਤੀ ਲਈ ਸਮੇਂ ਦੇ ਰਸਮੋ ਰਿਵਾਜ ਅਨੁਸਾਰ ਸਿੱਖ/ਅਸਿੱਖ ਸੰਗਤਾਂ ਨੂੰ ਪੰਗਤ ਵਿਚ ਬਰਾਬਰ, ਇਕੱਠੇ ਬਹਿ ਕੇ ਗੁਰੂ ਕਾ ਲੰਗਰ ਛਕਣ ਦਾ ਉਪਦੇਸ਼ ਦਿੱਤਾ ।
ਪ੍ਰੰਤੂ ਬਹੁਗਿਣਤੀ ਸਿੱਖ ਮਾਈ/ਭਾਈ, ਜੋ ਪਰਉਪਕਾਰੀ ਤੇ ਅਗਾਂਹ-ਵਧੂ ਸਿੱਖ ਗੁਰਾਂ ਦੀ ਮੂਲ਼ ਵਿਚਾਰਧਾਰਾ ਨੂੰ ਸਮਝਣ ਤੋਂ ਅਸਮਰਥ ਹਨ, ਲੰਗਰ ਛਕਣ ਨੂੰ ਵੀ ਇਕ ਧਾਰਮਿਕ ਕਰਮ ਸਮਝ ਬੈਠੇ ਹਨ। ਅਤੇ ਜਿਹੜੀ ਲੰਗਰ ਛਕਣ ਦੀ ਵਿਧੀ ਨੂੰ ਗੁਰੂ ਸਾਹਿਬਾਨ ਨੇ 500 ਸਾਲ ਪਹਿਲਾਂ ਸਮੇਂ ਦੇ ਅਨੁਕੂਲ ਸਿੱਖ ਸੰਗਤਾਂ ਨੂੰ ਅਪਨਾਉਣ ਦਾ ਅਦੇਸ਼ ਦਿਤਾ ਸੀ, ਇਹ ਪਿਛਾਂਹ-ਖਿੱਚੂ ਸਿੱਖ ਉਸ ਉਤੇ ਵਿਚਾਰ ਕਰਕੇ ਅਜੋਕੇ ਸਮੇਂ, ਥਾਂ, ਮੌਸਮ ਅਤੇ ਸਹੂਲਤਾਂ ਅਨੁਸਾਰ ਵਿਧੀ ਵਿਚ ਲੋੜੀਂਦੀ ਤਬਦੀਲੀ ਕਰਨ ਤੋਂ ਇਨਕਾਰੀ ਹੀ ਨਹੀਂ ਹਨ, ਸਗੋਂ ਬੁਧੀਜੀਵੀ, ਵਿਦਵਾਨ ਅਤੇ ਅਗ੍ਹਾਂ-ਵੱਧੂ ਸਿੱਖਾਂ ਉੱਤੇ ਅਸਿੱਖ ਹੋਣ ਗੁਰਮਰਯਾ ਭੰਗ ਕਰਨ ਦਾ ਫਤਵਾ ਲਾਉਂਦੇ ਹਨ ।
ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਵਿਚਾਰ :
(1)” ਵੇਦਾਂਤਿ ਗ੍ਰੰਥਾਂ ਦੇ ਕਰਮ, ਪ੍ਰਕਰਣ-ਕਰਮ, ਉਪਾਸਨਾ ਅਤੇ ਗਿਆਨ ਕਾਂਡ ਵਿੱਚ ਵੰਡੇ ਗਏ ਹਨ। ਹੋਮ ਯਗੱਯ ਸ਼੍ਰਾਧ, ਤਰਪਣ ਵ੍ਰਤ ਆਦਿ ਕਰਮਾਂ ਦੀ ਵਿਧੀ ਜਿਸ ਵਿਚ ਦੱਸੀ ਗਈ ਹੈ, ਉਹ ਕਰਮ ਕਾਂਡ ਹੈ। ਹਰ ਮਜ਼ਹਬਾਂ ਦੇ ਕਰਮ ਇਸ ਤਰ੍ਹਾਂ ਸਮਝ ਲੈਣੇ ਚਾਹੀਏ। ਸਤਿਗੁਰੂ ਦਾ ਉਪਦੇਸ਼ ਹੈ ਕਿ ਕਰਮਾਂ ਦੇ ਭਾਵ ਸਮਝ ਕੇ ਵਿਚਾਰ ਨਾਲ ਕਰਮ ਕਰਨੇ ਚਾਹੀਏ । ਵਿਖਾਵੇ ਅਰੁ ਪਾਖੰਡ ਨਾਲ ਕੀਤੇ ਕਰਮ ਅਧਵਾ ਲੋਕਾਂ ਦੇ ਠੱਗਣ ਲਈ ਕਰਮ ਜਾਲ ਦਾ ਫੈਲਾਉਣਾ ਉੱਤਮ ਨਹੀਂ ।” ਗੁਰੁਮਤ ਮਾਰਤੰਡ, ਪੰਨਾ 283-284
ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥ ਸਾਰੰਰਾਗੁ ਮਹਲਾ 3 ਪੰਨਾ ਪ0
(2) ” ਅਸਾਡੇ ਵਿਚ ਵਿਚਾਰ ਸ਼ਕਤੀ ਬਹੁਤ ਘੱਟ ਹੈ । ਬਿਨਾਂ ਸਿਧਾਂਤ ਸੋਚੇ ਹੀ ਤੁੱਛ ਬਾਤ ਤੇ ਵਿਤੰਡਾਵਾਦ ਕਰਨ ਲੱਗ ਜਾਨੇ ਹਾਂ । ਕੁਛ ਸਮਾਂ ਹੋਇਆ ਕਿ ਸਿ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੇ ਕਿਸੇ ਵਿਦੇਸ਼ ਗਏ ਸਿੱਖ ਦੇ ਪ੍ਰਸ਼ਨ ਦਾ ਉੱਤਰ ਦੇਂਦੇ ਹੋਏ ਰਾਇ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਿੰਘਾਸਨ ਉੱਚਾ ਰੱਖ ਕੇ ਗੁਰਦੁਵਾਰਾ ਬਣਾਨਾ ਅਤੇ ਕੁਰਸੀਆਂ ਤੇ ਬੈਠਣਾ ਨਾ ਮੁਨਾਸਿਬ ਨਹੀਂ , ਇਸ ਸੰਬੰਧ ਵਿਚ ਹੱਦੋਂ ਵਧ ਕੇ ਵਿਰੋਧ ਹੋਇਆ, ਪਰ ਕਿਸੇ ਨੇ ਇਹ ਵਿਚਾਰ ਨਹੀਂ ਕੀਤੀ ਕਿ ਇਸ ਵਿੱਚ ਸਿੱਖ ਧਰਮ ਦੇ ਕਿਸ ਨਿਯਮ ਦਾ ਭੰਗ ਹੈ । ਗੁਰੂ ਗ੍ਰੰਥ ਸਾਹਿਬ ਦਾ ਪੂਰਾ ਅਦਬ ਰੱਖ ਕੇ ਕੋਈ ਨਿਸ਼ਚਤ (ਕੰਮ) ਨਿੰਦਿਤ ਨਹੀਂ । ਕਿਸੇ ਸਮੇਂ ਮਹਾਰਾਜਿਆਂ ਅਤੇ ਬਾਦਸ਼ਾਹਾਂ ਦੇ ਦਰਬਾਰ ਵਿੱਚ ਲੋਕ ਖਲੋਤੇ ਰਹਿੰਦੇ ਸਨ, ਪਰ ਸਮੇਂ ਦੇ ਫੇਰ ਨਾਲ ਮਾਮੂਲੀ ਆਦਮੀਆਂ ਨੂੰ ਭੀ ਬੈਠਨ ਦਾ ਅਧਿਕਾਰ ਮਿਲ ਗਿਆ। ਗੁਰੂ ਸਾਹਿਬਾਂ ਨੇ ਪ੍ਰਚਾਰਕਾਂ ਨੂੰ ਆਪ ਮੰਜੀਆਂ ਬਖਸ਼ੀਆਂ, ਦਸਮੇਸ਼ ਨੇ ਪੰਜ ਪਿਆਰਿਆਂ ਅਗੇ ਖਲੋ ਕੇ ਅੰਮ੍ਰਿਤ ਛਕਿਆ ਅਤੇ ਚਮਕੌਰ ਵਿਚ ਗੁਰਤਾ ਅਰਪਨ ਕੀਤੀ ।”
”ਜੇ ਗੁਰੂ ਅਰਜਨ ਜੀ ਹਰਿਮੰਦਿਰ ਆਪ ਨਾ ਬਣਾ ਜਾਂਦੇ, ਉੱਪਰਲੀ ਛੱਤ ਅਤੇ ਗੈਲਰੀਆਂ ਵਿਚ ਬੈਠਣ ਵਾਲਿਆਂ ਦੀ ਕਪਾਲ ਕ੍ਰਿਯਾ, ਬਿਨਾਂ ਸੰਸੇ ਹੋ ਜਾਂਦੀ । ”
ਗੁਰੁਮਤ ਮਾਰਤੰਡ, ਭੂਮਿਕਾ, ਪੰ: ਭ-ਮ
ਕਪਾਲ ਕ੍ਰਿਯਾ :- ਹਿੰਦੂ ਮਤ ਅਨੁਸਾਰ ਦਾਹ ਸਮੇਂ ਮੁਰਦੇ ਦੇ ਸਿਰ ਨੂੰ ਲਕੜੀ ਨਾਲ ਭੰਨਣ ਦੀ ਕ੍ਰਿਆ ਜਿਸ ਤੋਂ ਪਰਾਣੀ ਨੂੰ ਪਿਤਰ ਲੋਕ ਪ੍ਰਾਪਤ ਹੁੰਦਾ ਹੈ
“ਪ੍ਰੇਮ ਸੁਮਾਰਗ ਦੇ ਕਰਤਾ ਲਿਖਦੇ ਹਨ, ‘ਪ੍ਰਸਾਦ ਜਬ ਤਯਾਰ ਹੋਇ ਏਕ ਜਗਹ ਅੱਛੀ ਬਨਾਇ ਕੈ ਸ਼ਤਰੰਜੀ ਕੰਬਲ, ਲੋਈ ਕਿਛੁ ਹੋਰ ਕਪੜਾ ਹੋਵੈ ਵਿਛਾਏ, ਤਿਸ ਪਰ ਬੈਠ ਕਪੜਿਆਂ ਨਾਲ ਛਕੇ, ਚਉਂਕੇ ਕਾ ਭ੍ਰਮ ਨਾ ਕਰੇ, ਖਾਣਾ ਪੀਣਾ ਪਵਿੱਤ੍ਰ ਹੈ ਅਕਾਲ ਦੀ ਬਖ਼ਸ਼ ਹੈ।’ “ਇਸ ਦਾ ਇਹ ਭਾਵ ਨਹੀਂ ਕਿ ਚੌਕੀ, ਕੁਰਸੀ, ਮੂੜ੍ਹੇ ਆਦਿ ਤੇ ਬੈਠ ਕੇ ਪ੍ਰਸ਼ਾਦ ਨਾ ਛਕੇ, ਸਿਧਾਂਤ ਇਹ ਹੈ ਕਿ ਜਿਸ ਤਰ੍ਹਾਂ ਕਰਮ-ਕਾਂਡੀ, ਦਰੀ ਆਦਿ ਫ਼ਰਸ਼ ਉਤੇ ਕਪੜੇ ਪਹਿਨ ਕੇ ਭੋਜਨ ਨਹੀਂ ਕਰਦੇ, ਅਜਿਹਾ ਵਹਿਮ ਨਾ ਕਰੇ।” ਭਾਈ ਕਾਨ੍ਹ ਸਿੰਘ ਜੀ ਨਾਭਾ, ਗੁਰੁਮਤ ਮਾਰਤੰਡ ਪੰਨਾ 321
ਧਾਰਮਿਕ ਸਲਾਹਕਾਰ ਕਮੇਟੀ ਦੀ ਦੂਜੀ ਇਕੱਤਰਤਾ ਜੋ 25 ਅਪ੍ਰੈ਼ਲ 1935 ਨੂੰ ਦਿਨ ਦੇ 11:30 ਵਜੇ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ’ ਦੇ ਗੁਰਦੁਆਰੇ ਵਿਖੇ ਹੋਈ ਅਤੇ ਜਿਸ ਵਿੱਚ ਹੇਠ ਲਿਖੇ ਮੈਬਰਾਂ ਨੇ ਭਾਗ ਲਿਆ ਸੀ।
1:-ਸ੍ਰ: ਬ: ਸ੍ਰ: ਕਾਹਨ ਸਿੰਘ ਜੀ ਨਾਭਾ
2:-ਪ੍ਰੋ: ਜੋਧ ਸਿੰਘ ਜੀ
3:-ਪ੍ਰੋ: ਤੇਜਾ ਸਿੰਘ ਜੀ
4:-ਪ੍ਰੋ ਗੰਗਾ ਸਿੰਘ ਜੀ
5:- ਜਥੇਦਾਰ ਮੋਹਣ ਸਿੰਘ ਜੀ
ਜਿਸ ਵਿੱਚ ਕੁਰਸੀਆਂ ਵਾਰੇ ਪਾਸ ਕੀਤਾ ਗਿਆਂ ਮਤਾਂ ਹੇਠ ਲਿਖੇ ਅਨੁਸਾਰ ਹੈ।
ਗੁਰੁ ਪ੍ਰਕਾਸ਼ ਤੇ ਕੁਰਸੀਆਂ
(ਸ) ਯੂਰਪ ਜਾਂ ਅਮਰੀਕਾ ਆਦਿ ਦੇਸ਼ਾਂ ਵਿੱਚ ਜਿੱਥੇ ਕਿ ਧਾਰਮਿਕ ਅਸਥਾਨਾਂ ਵਿੱਚ ਕੁਰਸੀਆਂ ‘ਤੇ ਬੈਠਣ ਦਾ ਰਿਵਾਜ ਹੈ ਐਸੀ ਥਾਂਈ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਚੀ ਥਾਂ ਕਰਕੇ ਜੇ ਹੇਠਾਂ ਕੁਰਸੀਆਂ ‘ਤੇਂ ਬੈਠਿਆ ਜਾਏ ਤਾਂ ਕੋਈ ਹਰਜ ਨਹੀਂ।
“ ਪ੍ਰੇਮ ਸੁਮਾਰਗ ਦੇ ਕਰਤਾ ਲਿਖਦੇ ਹਨ, ‘ਪ੍ਰਸਾਦ ਜਬ ਤਯਾਰ ਹੋਇ ਏਕ ਜਗਹ ਅੱਛੀ ਬਨਾਇ ਕੈ ਸ਼ਤਰੰਜੀ ਕੰਬਲ, ਲੋਈ ਕਿਛੁ ਹੋਰ ਕਪੜਾ ਹੋਵੈ ਵਿਛਾਏ, ਤਿਸ ਪਰ ਬੈਠ ਕਪੜਿਆਂ ਨਾਲ ਛਕੇ, ਚਉਂਕੇ ਕਾ ਭ੍ਰਮ ਨਾ ਕਰੇ, ਖਾਣਾ ਪੀਣਾ ਪਵਿੱਤ੍ਰ ਹੈ ਅਕਾਲ ਦੀ ਬਖ਼ਸ਼ ਹੈ।’ ” ਇਸ ਦਾ ਇਹ ਭਾਵ ਨਹੀਂ ਕਿ ਚੌਕੀ, ਕੁਰਸੀ, ਮੂੜ੍ਹੇ ਆਦਿ ਤੇ ਬੈਠ ਕੇ ਪ੍ਰਸ਼ਾਦ ਨਾ ਛਕੇ, ਸਿਧਾਂਤ ਇਹ ਹੈ ਕਿ ਜਿਸ ਤਰ੍ਹਾਂ ਕਰਮ-ਕਾਂਡੀ, ਦਰੀ ਆਦਿ ਫ਼ਰਸ਼ ਉਤੇ ਕਪੜੇ ਪਹਿਨ ਕੇ ਭੋਜਨ ਨਹੀਂ ਕਰਦੇ, ਅਜਿਹਾ ਵਹਿਮ ਨਾ ਕਰੇ ।” ਭਾਈ ਕਾਨ੍ਹ ਸਿੰਘ ਜੀ ਨਾਭਾ, ਗੁਰੁਮਤ ਮਾਰਤੰਡ ਪੰਨਾ 321
ਸੰਤ ਤੇਜਾ ਸਿੰਘ, ਭਾ: ਮੇਵਾ ਸਿੰਘ ਸ਼ਹੀਦ, ਭਾ: ਬਲਵੰਤ ਸਿੰਘ, ਭਾ: ਭਾਗ ਸਿੰਘ, ਭਾ: ਸੰਤੋਖ ਸਿੰਘ, ਆਦਿ ਦੀਆਂ ਮਹਾਨ ਘਾਲਣਾਂ ਅਤੇ ਕੁਬਾਨੀਆਂ ਦਾ ਸਦਕਾ ਉਤਰੀ ਅਮੈਰਿਕਾ ਦੇ 1 ਸਦੀ ਪਹਿਲਾਂ ਬਣਾਏ ਗੁਰਦੁਵਾਰਿਆਂ ਵਿਚ ਓਥੋਂ ਦੀ ਸਭਿਤਾ ਅਤੇ ਰਹਿਣੀ-ਬਹਿਣੀ ਅਨੁਸਾਰ ਮੁੱਢ ਤੋਂ ਹੀ ਸਥਾਨਕ ਸੰਗਤਾਂ ਲੰਗਰ ਮੇਜ਼ਾ ਉਤੇ ਛਕਦੀਆਂ ਆਈਆਂ ਹਨ। ਸਮੇਂ ਸਮੇਂ ਭਾਰਤ ਤੋਂ ਆਉਣ ਵਾਲੇ ਜ: ਟੌਹਰਾ, ਪ੍ਰੋ. ਮਨਜੀਤ ਸਿੰਘ, ਪ੍ਰੋ. ਦਰਸ਼ਨ ਸਿੰਘ, ਸੰਤ ਸਿੰਘ ਮਸਕੀਨ, ਰਾਗੀ, ਢਾਡੀ, ਪ੍ਰਚਾਰਕ ਆਦਿ ਵੀ ਇਸ ਮਰਯਾਦਾ ਅਨੁਸਾਰ ਲੰਗਰ ਮੇਜ਼ਾਂ ਉਤੇ ਹੀ ਛਕਦੇ ਰਹੇ ਹਨ ।
ਇਨ੍ਹਾਂ ਗੁਰਦੁਆਰਿਆਂ ਉਤੇ 1985 ਤੋਂ ਇਕ ਦਹਾਕਾ ਅੱਤਵਾਦੀ ਸਿੱਖ ਧੜੇ ਦੇ ਕਬਜ਼ੇ ਸਮੇਂ ਵੀ ਬਿਨਾਂ ਕਿਸੇ ਭਰਮ ਭਉ ਦੇ ਇਹ ਪਰੰਪਰਾ ਚਲਦੀ ਰਹੀ । ਪਰ ਜਦੋਂ ਇਕ ਦਹਾਕੇ ਦਾ ਭੇਦ-ਭਉ ਵਾਲਾ ਭੈੜਾ ਪ੍ਰਬੰਧ, ਜਿਸ ਦਾ ਇਨ੍ਹਾਂ ਨੇ ਕਦੀ ਕਿਸੇ ਨੂੰ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ, ਇਨ੍ਹਾਂ ਕੋਲੋਂ ਸੰਗਤਾਂ ਨੇ ਆਪਣੇ ਹੱਥ ਲੈ ਲਿਆ ਤਾਂ ਇਨ੍ਹਾਂ ਨੇ ਲੰਗਰ ਤਪੜਾਂ ਉਪਰ ਛਕਣ ਦੇ ਸ਼ੋਸ਼ੇ ਰਾਹੀਂ ਕਟੜਪੰਥੀ ਅਗਿਆਨੀ ਸਿੱਖਾਂ ਦੀਆਂ ਅੰਧਵਿਸ਼ਵਾਸ਼ੀ ਭਾਵਨਾਵਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ।
ਲੱਖਾਂ ਡਾਲਰਾਂ ਦੀ ਆਮਦਨੀ ਵਾਲੇ ਗੁਰਦੁਆਰਿਆਂ ਦਾ ਪ੍ਰਬੰਧ ਇਨ੍ਹਾਂ ਹੱਥੋਂ ਜਾਂਦਾ ਲੱਗਾ ਤਾਂ ਇਨ੍ਹਾਂ ਨੇ ਉਹ ਲਾਹੇਵੰਦਾ ਪ੍ਰਬੰਧ ਮੁੜ ਹਥਿਉਣ ਵਸਤੇ ਬੀ ਸੀ, ਕੈਨੇਡਾ ਦੇ ਕਈ ਗੁਰਦੁਆਰਿਆਂ ਦੇ ਲੰਗਰਾਂ ਵਿਚੋਂ ਚੋਰੀ ਅਤੇ ਹੁਲੜਬਾਜ਼ੀ ਨਾਲ ਕੁਰਸੀਆਂ ਮੇਜ਼ ਚੁਕ ਦਿੱਤੇ । ਦਿਨ ਵਿਚ ਅਨੇਕ ਵਾਰ, “ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ” ਜਪਣ ਵਾਲੇ ਅਖੌਤੀ ਖਾਲਸਿਆਂ ਨੇ 21 ਦਸੰਬਰ 1996 ਨੂੰ, ਸਰੀ, ਬੀ ਸੀ ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਵਿਚ ਮੁੜ ਕੁਰਸੀਆਂ ਮੇਜ਼ ਰਖਣ ਆਏ ਨਿਹੱਥੇ ਸਿੱਖ ਮਾਈ ਭਾਈ ਦੀ ਕਿਰਪਾਨਾਂ ਨਾਲ ਵਢ੍ਹ ਟੁਕ ਕੀਤੀ । ਇਸ ਹੁਲੱੜਬਾਜ਼ੀ ਕਾਰਨ 9 ਜੂਨ 1999 ਨੂੰ ਅਮ੍ਰਿਤ ਸਿੰਘ ਰਾਏ, ਪਿਆਰਾ ਸਿੰਘ ਨਟ, ਮਸਤਾਨ ਸਿੰਘ ਦੂਲੇ, ਹਰਜੀਤ ਸਿੰਘ ਗਿੱਲ ਅਤੇ ਸੁਦਾਗਰ ਸਿੰਘ ਸੰਧੂ ਨੂੰ 2, 2, ਹਜ਼ਾਰ ਡਾਲਰ ਜੁਰਮਾਨੇ ਅਤੇ 1, 1, ਸਾਲ ਦੀ ਪ੍ਰੋਬੇਸ਼ਨ ਦੀਆਂ ਸਜ਼ਾਵਾਂ ਹੋਈਆਂ।
ਆਪਣੇ ਸੁਆਰਥ ਸਿੱਧੀ ਲਈ ਕਟੜਪੰਥੀਆਂ ਨੇ ਭਾ. ਰਣਜੀਤ ਸਿੰਘ, ਤੋਂ 20 ਅਪਰੈਲ 1998 ਨੂੰ ( ਵੱਡੀਆਂ ਰਕਮਾਂ ਤਾਰ ਕੇ ) ਤਪੜਾਂ ਉੱਤੇ ਲੰਗਰ ਛਕਣ ਦਾ ਹੁਕਮਨਾਮਾ, ਜਿਸ ਨੂੰ ਉਹ ਅਕਾਲ ਪੁਰਖ ਦਾ ਹੁਕਮ ਕਹਿ ਕੇ ਅੰਧਵਿਸ਼ਵਾਸ਼ੀ ਪਿਛ਼ਲੱਗਾਂ ਨੂੰ ਭਰਮਾਉਂਦੇ ਸਨ, ਜਾਰੀ ਕਰਵਾ ਲਿਆ । ਪਰ ਉਤਰੀ ਅਮਰੀਕਾ ਦੀ ਪੁਰਾਣੀ ਇਕ ਸੌ ਸਾਲਾ ਪ੍ਰੰਪਰਾ, ਸੰਗਤਾਂ ਦੀਆਂ ਭਾਵਨਾਵਾਂ ਅਤੇ ਸ਼ਰਧਾ ਨੂੰ ਸਤਿਕਾਰਦਿਆਂ ਬੀ ਸੀ ਕੈਨੇਡਾ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਲੰਗਰਾਂ ਵਿਚੋਂ ਮੇਜ਼ ਕੁਰਸੀਆਂ ਨਾ ਚੁੱਕੇ । ਕਟੜਪੰਥੀ ਧੜੇ ਨੇ ਐਬਟਸਫੋਰਡ ਬੀ ਸੀ ਦੇ ਗੁਰਦੁਆਰੇ ਦੇ ਪ੍ਰਧਾਨ ਭਾ: ਮੋਹਿੰਦਰ ਸਿੰਘ ਕੋਲੋਂ ਇਕ ਮਹੀਨੇ ਦੇ ਅੰਦਰ ਸਪਸ਼ਟੀਕਰਨ ਦੀ ਚਿੱਠੀ, ਜਿਸ ਉੱਤੇ ਇਕ ਥਾਂ ਤਰੀਕ 16 ਅਕਤੂਬਰ 1998 ਹੈ ਅਤੇ ਦੂਜੀ ਥਾਂ 2 ਨਵੰਬਰ 1998 ਹੈ, ਹੁਕਮਨਾਮਿਆਂ ਦੀ ਝੜੀ ਲਾਉਣ ਵਾਲੇ ਭਾ: ਰਣਜੀਤ ਸਿੰਘ ਤੋਂ ਮੰਗਵਾ ਲਈ । ਇਕ ਮਹੀਨੇ ਪਿੱਛੋਂ ਭਾ: ਮੋਹਿੰਦਰ ਸਿੱਘ ਸਮੇਤ ਇੰਡੋ ਕਨੇਡੀਅਨ ਟਾਈਮਜ਼ ਦੇ ਸੰਪਾਦਕ ਸ: ਤਾਰਾ ਸਿੰਘ ਹੇਅਰ, ਗਿਅਨੀ ਹਰਕੀਰਤ ਸਿੰਘ, ਭਾ: ਜਰਨੈਲ ਸਿੰਘ, ਭਾ: ਕਸ਼ਮੀਰ ਸਿੰਘ ਅਤੇ ਭਾ: ਰਤਨ ਸਿੰਘ ਗਿਰਨ ਨੂੰ ਪੰਥ ਵਿਚੋਂ ਛੇਕ ਦੇਣ ਦਾ ਹੁਕਮਨਾਮਾਂ ਮੰਗਵਾ ਲਿਆ ।
ਲੰਗਰ ਦੇ ਹੁਕਮਨਾਮਿਆਂ ਪ੍ਰਤੀ ਸਿੱਖ ਵਿਦਵਾਨਾਂ ਅਤੇ ਆਗੂਆਂ ਦੀਆਂ ਟਿਪਣੀਆਂ :
“ ਮੈਂ ਮਹਿਸੂਸ ਕਰਦਾ ਹਾਂ ਕਿ ਲੰਗਰ ਸਬੰਧੀ ਹੁਕਮਨਾਮਾ ਕਾਹਲੀ ਵਿਚ ਜਾਰੀ ਕੀਤਾ ਗਿਆ । ਰੋਜ਼ ਰੋਜ਼ ਹੁਕਮਨਾਮੇਂ ਜਾਰੀ ਕਰਨ ਦੀ ਪਿਰਤ ਸਿੱਖ ਕੌਮ ਲਈ ਬਹੁਤ ਘਾਤਕ ਸਾਬਤ ਹੋਈ ਹੈ ।” ਸਿਮਰਨਜੀਤ ਸਿੰਘ ਮਾਨ
“ ਪੰਜ ਪਿਆਰਿਆਂ ਦਾ ਕਰਤੱਵ ਹੈ ਕਿ ਉਹ ਸਦਾ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ । ਜੇ ਐਸਾ ਹੁੰਦਾ ਤਾਂ ਸਹੀ ਤਰੀਕਾ ਇਹ ਸੀ ਕਿ ਸੌ ਸਾਲ ਤੋਂ ਯੂਰਪ, ਅਮਰੀਕਾ, ਕਨੇਡਾ, ਤੇ ਆਸਟਰੇਲੀਆ ਆਦਿ ਵਿੱਚ ਵਸਦੇ ਸਿੱਖ ਨੁਮਾਇੰਦਿਆਂ ਨੂੰ ਬੁਲਾ ਕੇ ਸੁਝਾਉ ਲਏ ਜਾਂਦੇ ਕਿ ਵਰਤਮਾਨ ਅਗ੍ਰਗਾਮੀ ਯੁੱਗ ਵਿੱਚ ਸਿੱਖਾਂ ਨੇ ਲੰਗਰ ਛਕਣ ਸਮੇਂ ਤਪੱੜਧਾਰੀ ਹੋਣਾ ਹੈ ਜਾਂ ਮੇਜ਼ ਕੁਰਸੀਵਾਦੀ । ਲੰਗਰ ਛਕਣ ਦੀ ਸਾਂਝੀ ਰਹੁ-ਰੀਤੀ ਦਾ ਮੰਤਵ ਇਤਨਾ ਹੀ ਹੈ ਕਿ ਸਿੱਖ ਭਾਈਚਾਰੇ ਵਿੱਚ ਹਰ ਤਰ੍ਹਾਂ ਸਨਮਾਨਤਾ ਤੇ ਬਰਾਬਰੀ ਦਾ ਵਰਤਾਰਾ ਹੀ ਹੋਵੇ । ਜੇਕਰ ਮੇਜ਼ ਕੁਰਸੀਆਂ ਤੇ ਬਹਿ ਕੇ ਵੀ ਇਹ ਬਰਾਬਰੀ ਬਰਕਰਾਰ ਰੱਖੀ ਜਾ ਸਕਦੀ ਹੈ ਤਾਂ ਇਸ ਵਿਧੀ ਦੀ ਨਿਖੇਧੀ ਕਿਉਂ ਤੇ ਇਸ ਉਤੇ ਇਤਰਾਜ਼ ਕਿਉਂ ? ” ਪ੍ਰੋ: ਪਿਆਰਾ ਸਿੰਘ ਪਦਮ
ਇੰਸਟੀਚਿਉਟ ਆਫ ਸਿੱਖ ਸਟੱਡੀਜ਼ ਦੇ 8 ਮੈਂਬਰਾਂ ਵਲੋਂ ਜ: ਟੌਹਰਾ ਅਤੇ ਭਾ: ਰਣਜੀਤ ਸਿੰਘ ਨੂੰ ਭੇਜੇ ਪੱਤਰ ਵਿਚੋਂ :
“ ਕੁੱਝ ਖਾਸ ਪ੍ਰਸਥਿਤਆਂ ਵਿਚ ਮੇਜ਼ ਕੁਰਸੀਆਂ ਉਤੇ ਲੰਗਰ ਛਕਣ ਨਾਲ ਸਿੱਖੀ ਦੇ ਮੁਢਲੇ ਅਸੂਲਾਂ ਦੀ ਕੋਈ ਉਲੰਘਣਾ ਨਹੀਂ ਹੁੰਦੀ, ਇਸ ਲਈ ਸਿੱਖ ਭਾਈਚਾਰੇ ਵਿਚ ਏਕਤਾ ਬਣਾਈ ਰੱਖਣ ਲਈ ਇਸ ਫੈਸਲੇ ਉਤੇ ਅਮਲ ਹਾਲ ਦੀ ਘੜੀ ਰੋਕ ਦਿੱਤਾ ਜਾਵੇ  ।”
‘ ਸਿੱਖ ਸੰਸਥਾਵਾਂ ਦੇ ਨਿਘਾਰ ’ ਬਾਰੇ ਇਸੇ ਇੰਸਟੀਚਿਉਟ ਵਲੋਂ ਗੁਰਦੁਆਰਾ ਕੰਥਾਲਾ ਵਿਖੇ ਕਰਵਾਏ ਸੈਮੀਨਾਰ ਸਮੇਂ ਵੱਖ ਵੱਖ ਵਿਦਵਾਨਾਂ ਵਲੋਂ ਪੇਸ਼ ਕੀਤੇ ਵਿਚਾਰ, “ ਸਿੱਖਾਂ ਦੀ ਧਾਰਮਿਕ ਅਤੇ ਆਨ-ਸ਼ਾਨ ਦੀ ਕਾਇਮੀ ਲਈ ਇਕ ਸਰਬ-ਉੱਚ ਸਿੱਖ ਸੰਸਥਾ ਸਥਾਪਤ ਕੀਤੀ ਜਾਵੇ ਜਿਹੜੀ ਨਾ ਕੇਵਲ ਸਿੱਖ ਮਸਲਿਆਂ ਪ੍ਰਤੀ ਸਗੋਂ, ਸ੍ਰੀ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕਰਨ ਦਾ ਫੈਸਲਾ ਕਰੇ ।” ਡਾ: ਖੜਕ ਸਿੰਘ
“ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾ: ਰਣਜੀਤ ਸਿੰਘ ਨੇ ਹੁਕਮਨਾਮਿਆਂ ਦੀ ਝੜੀ ਲਾ ਦਿੱਤੀ ਸੀ । ਪੰਥ ਵਿਚੋਂ ਕਿਸੇ ਨੂੰ ਕੋਈ ਖਾਰਜ ਨਹੀਂ ਕਰ ਸਕਦਾ ਕਿਉਂਕਿ ਇਹ ਪ੍ਰਥਾ ਵੀ ਬਰਾਹਣਵਾਦ ਤੋਂ ਲਈ ਗਈ ਹੈ । ਇਸ ਲਈ ਹੁਕਮਨਾਮੇਂ ਜਾਰੀ ਕਰਨ ਦੀ ਬਜਾਏ ਕੁਰੀਤੀਆਂ ਦੂਰ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ । ਇਕ ਪਾਸੇ ਅਸੀਂ ਦੇਹਧਾਰੀ ਗੁਰੂ ਦੇ ਵਿਰੋਧੀ ਹਾਂ ਪਰ ਦੂਜੇ ਪਾਸੇ ਅਸੀਂ ਆਪ ਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਦੇਹਧਾਰੀ ਗੁਰੂ ਬਣਾ ਦਿੰਦੇ ਹਾਂ । ਇਸ ਨਵੀਂ ਸਰਬ-ਉੱਚ ਸਿੱਖ ਸੰਸਧਾ ਨੂੰ ਫੈਸਲੇ ਕਰਨੇ ਚਾਹੀਦੇ ਹਨ ਤੇ ਇਨ੍ਹਾਂ ਫੈਸਲਿਆਂ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਲਾਗੂ ਕਰਨਾ ਚਾਹੀਦਾ ਹੈ। “
” 1935/36 ਵਿੱਚ ਸਿੱਖ ਕੌਮ ਦੇ ਉਘੇ ਵਿਦਵਾਨਾਂ (ਪ੍ਰੋ: ਤੇਜਾ ਸਿੰਘ, ਪ੍ਰਿੰ. ਜੋਧ ਸਿੰਘ, ਬਾਵਾ ਹਰਕਿਸ਼ਨ ਸਿੰਘ ਆਦਿ) ਨੇ ਪਰਵਾਸੀ ਸਿੱਖਾਂ ਨੂੰ ਇਸ ਗੱਲ ਦੀ ਆਗਿਆ ਦਿੱਤੀ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਚਾ ਰੱਖ ਕੇ ਕੁਰਸੀਆਂ ਉਤੇ ਬੈਠ ਕੇ ਦੀਵਾਨ ਸਜਾ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਪੰਥ ਵਿਚੋਂ ਛੇਕਣ ਦਾ ਫੈਸਲਾ ਗਲਤ ਹੈ।” ਡਾ. ਮਾਨ ਸਿੰਘ ਨਿਰੰਕਾਰੀ
1935/36 ਵਿਚ ਪਰਵਾਸੀ ਸਿੱਖਾਂ ਨੂੰ ਕਥਿਤ ਆਗਿਆ, ਜੋ ਸ਼੍ਰੋਮਣੀ ਗੁ ਪ੍ਰ ਕਮੇਟੀ ਦੀ ਮੋਹਰ ਹੇਠ ਦਿੱਤੀ ਗਈ ਸੀ ਬਾਰੇ ਭਾ: ਕਾਨ੍ਹ ਸਿੰਘ ਜੀ ਨਾਭਾ ਦੀ ਟਿਪਣੀ, “ ਅਸਾਡੇ ਵਿੱਚ ਵਿਚਾਰ ਸ਼ਕਤੀ ਬਹੁਤ ਘੱਟ ਹੈ, ਬਿਨਾਂ ਸਿਧਾਂਤ ਸੋਚੇ ਹੀ ਤੁੱਛ ਬਾਤ ਤੇ ਵਿਤੰਡਾਵਾਦ ਕਰਨ ਲੱਗ ਜਾਨੇ ਹਾਂ। ਕੁਛ ਸਮਾਂ ਹੋਇਆ ਕਿ, ਸ਼੍ਰੋਮਣੀ ਗੁ ਪ੍ਰ ਕਮੇਟੀ ਨੇ ਕਿਸੇ ਵਿਦੇਸ਼ ਗਏ ਸਿੱਖ ਦੇ ਪੁਛੱਨ ਦਾ ਉੱਤਰ ਦੇਂਦੇ ਹੋਏ ਰਾਇ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦਾ ਸਿੰਘਾਸਨ ਉੱਚਾ ਰੱਖ ਕੇ ਗੁਰਦੁਆਰਾ ਬਣਾਨਾ ਅਤੇ ਕੁਰਸੀਆਂ ਤੇ ਬੈਠਣਾ ਨਾ ਮੁਨਾਸਿਬ ਨਹੀਂ, ਇਸ ਸੰਬੰਦ ਵਿੱਚ ਹੱਦੋਂ ਵਧ ਕੇ ਵਿਰੋਧ ਹੋਇਆ, ਪਰ ਕਿਸੇ ਨੇ ਇਹ ਵਿਚਾਰ ਨਹੀਂ ਕੀਤਾ ਕਿ ਇਸ ਵਿੱਚ ਸਿੱਖ ਧਰਮ ਦੇ ਕਿਸ ਨਿਯਮ ਦਾ ਭੰਗ ਹੈ। ਜੇ ਗੁਰੂ ਅਰਜਨ ਦੇਵ ਜੀ ਹਰਿਮੰਦਿਰ ਆਪ ਨਾ ਬਣਾ ਜਾਂਦੇ, ਤਾਂ ਉੱਪਰਲੀ ਛੱਤ ਅਤੇ ਗੈਲਰੀਆਂ ਵਿੱਚ ਬੈਠਣ ਵਾਲਿਆਂ ਦੀ ਕਪਾਲ ਕ੍ਰਿਯਾ ਬਿਨਾ ਸੰਦਹੇ ਹੋ ਜਾਂਦੀ। ” ਗੁਰੁਮਤ ਮਾਰਤੰਡ, ਭੁਮਿਕਾ ਪੰਨਾ ਭ-ਮ
( ਕਪਾਲ ਕ੍ਰਿਯਾ :- ਹਿੰਦੂ ਮਤ ਅਨੁਸਾਰ ਅੰਤਮ ਸਸਕਾਰ ਸਮੇਂ ਮ੍ਰਿਤਕ ਦਾ ਸਿਰ ਸੋਟੇ ਨਾਲ ਭਨਣ ਨਾਲ ਉਸ ਨੂੰ ਪਿਤਰ ਲੋਕ ਪ੍ਰਾਪਤ ਹੁੰਦਾ ਹੈ )
ਅਗਸਤ 1998 ਵਿੱਚ ਪੰਜਾਬ-ਹਰਿਆਣਾ ਦੀ ਉੱਚ ਕਚਹਿਰੀ ਦੇ ਸਿੱਖ ਵਕੀਲਾਂ ਨੇ ਇਨ੍ਹਾਂ ਹੁਕਮਨਾਮਿਆਂ ਨੂੰ ਗਲਤ ਅਤੇ ਭਾ: ਰਣਜੀਤ ਸਿੰਘ ਨੂੰ ਤਾਨਾਸ਼ਾਹ ਦੱਸਦਿਆਂ ਉਸ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ।
ਭਾ: ਰਣਜੀਤ ਸਿੰਘ ਦੀ ਜਥੇਦਾਰੀ ਸਮੇਂ ਅਕਾਲ ਤਖਤ ਸੰਬੰਧੀ ਹੋਈਆਂ ਉਪਰੋਕਤ ਦੁਰਘਟਨਾਵਾਂ ਤੋਂ ਸਪਸ਼ਟ ਹੈ ਕਿ ਉਹ ਕਰੋਧ, ਲੋਭ, ਹਉਮੇ ਅਤੇ ਅਹੰਕਾਰ ਦਾ ਰੋਗੀ ਹੈ। ਇਹ ਵੀ ਸਪਸ਼ਟ ਹੈ ਉਹ ਅਕਾਲ ਤਖਤ ਦੇ ਸੇਵਾਦਾਰ/ਜਥੇਦਾਰ ਬਣਨ ਦੇ ਅਯੋਗ ਸੀ, ਕਿਉਂਕਿ ਜਾਂ ਤਾਂ ਉਸ ਨੂੰ ਸ਼੍ਰੋਮਣੀ ਕਮੇਟੀ ਵਲੋਂ ਪਰਵਾਸੀ ਸਿੱਖਾਂ ਨੂੰ ਗੁਰਦੁਆਰਿਆਂ ਵਿੱਚ ਕੁਰਸੀਆਂ ਰੱਖਣ ਦੀ 1935/36 ਦੀ ਆਗਿਆ ਬਾਰੇ ਗਿਆਨ ਨਹੀਂ ਸੀ। ਜੇ ਗਿਆਨ ਸੀ ਤਾਂ ਉਸ ਨੇ ਕੁਰਸੀਆਂ ਚੁੱਕਣ ਅਤੇ ਉਨ੍ਹਾਂ ਨੂੰ ਸਿੱਖ ਪੰਥ ਵਿੱਚੋਂ ਛੇਕਣ ਦੇ ਹੁਕਮਨਾਮੇਂ ਜਾਰੀ ਕਰਕੇ ਆਪਣੀ ਹੂੜ੍ਹਮਤ ਦਾ ਪ੍ਰਗਟਾਵਾ ਕੀਤਾ ਸੀ।
ਸ੍ਰ: ਪੂਰਨ ਸਿੰਘ ਜੀ ਜੋਸ਼ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲਿਖਦੇ ਹਨ, ” ਵਿਦੇਸ਼ਾਂ ਵਿਚ ਰਹਿੰਦੀਆਂ ਸੰਗਤਾਂ ਲਈ ਲੰਗਰ ਦੀ ਮਰਯਾਦਾ ਦਾ ਫੈਸਲਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋ ਗਿਆ ਪਰ ਸਾਰੀ (ਸ਼੍ਰੋਮਣੀ ਕਮੇਟੀ ਦੀ) ਐਗਜ਼ੈਕਟਿਵ ਹਰ ਮੀਟਿੰਗ ਵਿਚ ਲੰਗਰ ਵਿਚੋਂ ਤਿਆਰ ਹੋ ਕੇ ਆਇਆ ਪ੍ਰਸ਼ਾਦਾ ਕੁਰਸੀਆਂ ਤੇ ਕੋਚਾਂ ਤੇ ਬੈਠ ਕੇ ਛਕਦੀ ਹੈ। ਕੀ ਇਹ ਮਰਯਾਦਾ ਦੀ ਉਲੰਗਣਾ ਨਹੀਂ ?
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.