ਕੈਟੇਗਰੀ

ਤੁਹਾਡੀ ਰਾਇ



ਖ਼ਾਲਸਾ ਨਿਊਜ਼
ਰਵੀ ਸਿੰਘ ਬਾਰੇ ਕਥਿਤ ਕਰੰਸੀ ਨੋਟ ਦੀ ਸੱਚਾਈ
ਰਵੀ ਸਿੰਘ ਬਾਰੇ ਕਥਿਤ ਕਰੰਸੀ ਨੋਟ ਦੀ ਸੱਚਾਈ
Page Visitors: 2392

ਰਵੀ ਸਿੰਘ ਬਾਰੇ ਕਥਿਤ ਕਰੰਸੀ ਨੋਟ ਦੀ ਸੱਚਾਈ
-: ਸੰਪਾਦਕ ਖ਼ਾਲਸਾ ਨਿਊਜ਼
01.11.19

ਪਿਛਲੇ ਕੁੱਝ ਦਿਨਾਂ ਤੋਂ ਇੱਕ ਪੋਸਟ ਫੇਸਬੁੱਕ ਉੱਤੇ ਘੁੰਮ ਰਹੀ ਹੈ ਜਿਸ ਵਿੱਚ ਰਵੀ ਸਿੰਘ ਹੋਰਾਂ ਦੇ ਸਾਹਮਣੇ ਇੱਹ ਨੋਟ ਨੂੰ ਹੱਥ ਵਿੱਚ ਫੜਿਆ ਹੋਇਆ ਹੈ, ਜਿਸ ਵਿੱਚ ਇਕ ਦਸਤਾਰਧਾਰੀ ਦੀ ਤਸਵੀਰ ਉਕਰੀ ਹੋਈ ਹੈ। ਰਵੀ ਸਿੰਘ ਵਾਲੀ ਪੋਸਟ ਸਿਰਫ ਇੱਕ ਮਜ਼ਾਕ ਦੇ ਤੌਰ 'ਤੇ ਹੈ, ਜਿਸ ਵਿੱਚ ਨੋਟ ਫੜਿਆ ਹੋਇਆ ਹੈ, ਤੇ ਉਹਨੂੰ ਰਵੀ ਸਿੰਘ ਹੋਰਾਂ ਨਾਲ ਮਿਲਾਈ ਗਈ ਹੈ। ਪਰ ਸਾਡੇ ਲੋਕਾਂ ਦਾ ਐਸਾ ਬੁਰਾ ਹਾਲ ਹੈ ਕਿ ਬਿਨਾਂ ਸੋਚੇ ਸਮਝੇ ਸ਼ੇਅਰ ਕਰਣ ਲੱਗ ਜਾਂਦੇ ਨੇ।
  ਪਰਨੇ ਵਾਲੇ ਵੀਰ ਨੇ ਵੀ ਮਜਾਹੀਆ ਤੌਰ 'ਤੇ ਇਸ ਵਿਸ਼ੇ 'ਤੇ ਇਸ ਪੋਸਟ ਪਾਈ, ਪਰ ਖੱਪਗ੍ਰੇਡਾਂ ਜਿਨ੍ਹਾਂ ਨੂੰ ਸਾਧ ਢੱਡਰੀਆਂਵਾਲੇ ਤੇ ਠੱਗ ਹਰਨੇਕ ਤੋਂ ਇਲਾਵਾ ਕੁੱਝ ਨਹੀਂ ਦਿਸਦਾ, ਪਰਨੇ ਵਾਲੇ ਵੀਰ ਦੀ ਗੱਲ ਸਮਝ ਨਾ ਸਕਣ ਕਰਕੇ ਮਜ਼ਾਕ ਬਣਾਉਣਾ ਸ਼ੁਰੂ ਕਰਤਾ।

ਸਿੱਖ ਅਖਵਾਉਣ ਵਾਲੇ ਅਕਲ ਪੱਖੋਂ ਐਨੇ ਹੌਲ਼ੇ ਹੋ ਰਹੇ ਹਨ ਕਿ ਇਨ੍ਹਾਂ ਨੂੰ ਅੱਜ ਦੇ ਜ਼ਮਾਨੇ ਵਿੱਚ ਵੀ ਜਿੱਥੇ ਹਰ ਇੱਕ ਚੀਜ਼ ਦੀ ਸੱਚਾਈ ਪਤਾ ਕਰਨੀ ਔਖੀ ਨਹੀਂ, ਪਰ ਸੱਚ ਜਾਨਣ ਤੇ ਨਾ ਪੜ੍ਹਨ ਸੋਚਣ ਦੀ ਬਿਰਤੀ ਕਾਰਣ ਇਹ ਅਕਲੋਂ ਹੀਣੇ ਹੋ ਚੁਕੇ ਹਨ।
ਇਸੀ ਨੋਟ ਨੂੰ ਜੇ ਤੁਸੀਂ ਗੂਗਲ 'ਤੇ ਲੱਭੋ ਤਾਂ ਸਹਿਜੇ ਹੀ ਲੱਭ ਜਾਂਦਾ ਹੈ ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਇਹ ਨੋਟ ਇਰਾਕ ਦਾ 10,000 ਦਾ ਨੋਟ ਹੈ ਜਿਸ ਵਿੱਚ ਛਪੀ ਤਸਵੀਰ "ਅਬੂ ਅਲੀ ਹਸਨ ਅਲ-ਹੈਥਮ" ਦੀ ਹੈ ਜੋ ਬਸਰਾ ਸ਼ਹਿਰ ਵਿੱਚ 965 ਸੀ.ਈ. ਵਿੱਚ ਪੈਦਾ ਹੋਇਆ ਸੀ। ਉਸਨੇ ਲਗਭਗ 200 ਕਿਤਾਬਾਂ ਲਿਖੀਆਂ ਸਨ। ਬਾਕੀ ਤੁਸੀਂ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਪੜ੍ਹ ਸਕਦੇ ਹੋ। https://www.safedinar.com/10000-iraqi-dinar/
ਪਾਠਕ ਅੰਦਾਜ਼ਾ ਲਗਾ ਸਕਦੇ ਹਨ ਕਿ ਜਿਹੜੇ ਸਿੱਖ ਅਖਵਾਉਣ ਵਾਲੇ ਐਨੀ ਸੌਖੀ ਚੀਜ਼ ਬਾਰੇ ਪੜ੍ਹ ਦੇਖ ਸਮਝ ਨਹੀਂ ਸਕਦੇ, ਕੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਸਮਝ ਸਕਦੇ ਹਨ??? ਆਪ ਸੋਚੋ, ਸਾਡੀ ਗਿਰਾਵਟ ਦਾ ਮੁੱਖ ਕਾਰਣ ਕੀ ਹੈ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.