ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਅਨੰਦਪੁਰੀ
ਸਿੱਖ ਨੌਜਵਾਨ ਪਰਵਾਨੇ ਵਰਗੇ ਟਕਸਾਲੀ ਮਦਾਰੀਆਂ ਅੱਗੇ ਕਿੰਨਾ ਕੁ ਚਿਰ ਨੱਚਦੇ ਰਹਿਣਗੇ ?
ਸਿੱਖ ਨੌਜਵਾਨ ਪਰਵਾਨੇ ਵਰਗੇ ਟਕਸਾਲੀ ਮਦਾਰੀਆਂ ਅੱਗੇ ਕਿੰਨਾ ਕੁ ਚਿਰ ਨੱਚਦੇ ਰਹਿਣਗੇ ?
Page Visitors: 1282

ਸਿੱਖ ਨੌਜਵਾਨ ਪਰਵਾਨੇ ਵਰਗੇ ਟਕਸਾਲੀ ਮਦਾਰੀਆਂ ਅੱਗੇ ਕਿੰਨਾ ਕੁ ਚਿਰ ਨੱਚਦੇ ਰਹਿਣਗੇ ?
ਲਗਭਗ ਦੱਸ ਸਾਲ ਪਹਿਲਾਂ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੀ ਮੁਆਫ਼ੀ ਲਈ ਪੰਜਾਬ ਭਰ ਤੇ ਵਿਦੇਸ਼ਾਂ ਚ ਰੋਸ ਮੁਜ਼ਾਹਰੇ ਕੀਤੇ ਗਏ ਸਨ :
ਉਸ ਵਕਤ ਮੇਰੇ ਬੱਚੇ ਬਹੁਤ ਛੋਟੇ ਸਨ ਹਲਾਂਕਿ ਮੈਂ ਉਮਰ ਚ ਬੱਚਿਆਂ ਦਾ ਪਿਉ ਹੋਣ ਉਤੇ ਵੀ ਅਕਲ -ਬੁੱਧੀ -ਤਰਕ ਸੋਚ ਪੱਖੋਂ ਉਕਾ ਛੋਟੇ ਬੱਚੇ ਵਾਂਗ ਸੀ :
ਅਸਲ ਵਿੱਚ ਮੇਰੀ ਸੋਚ ਮੇਰੇ ਦੁਆਲੇ ਘੜੇ ਤੇ ਸਿਰਜੇ ਗਏ ਧਾਰਮਿਕ ਵਾਤਾਵਰਣ ਕਰਕੇ ਹੀ ਬਣੀ ਸੀ :
ਪਰ ਅੱਜ ਮੈਂ ਜਦੋਂ ਧਰਮ ਅਤੇ ਧਾਰਮਿਕ ਲੋਕਾਂ ਦੇ ਵਿਸੇਸ ਤੌਰ ਉਤੇ ਘੜੇ ਗਏ ਧਾਰਮਿਕ-ਚੱਕਰਵਿਯੂ ਤੋਂ ਬਾਹਰ ਨਿਕਲ ਕੇ ਦੱਸ ਪਹਿਲਾਂ ਦੇ ਵਕਤ ਬਾਰੇ ਸੋਚਦਾ ਹਾਂ ਤਾਂ ਮੈਨੂੰ ਇਹ
ਪਤਾ ਹੀ ਨਹੀਂ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਰੋਸ ਮਾਰਚ ਵਿੱਚ ਸਿਰ ਉਤੇ ਕੇਸਰੀ ਪੱਗਾਂ ਬੰਨ ਕੇ ਕਿਵੇਂ ਤੇ ਕਿਉਂ ਲੈ ਗਿਆ ?
ਕੀ ਮੈਂ ਆਪਣੇ ਬੱਚਿਆੰ ਨੂੰ ਵੀ ਰਾਜੋਆਣੇ ਵਰਗੇ ਅਤੇ ਹੋਰ ਕਹੇ ਜਾਂਦੇ ਅਖੌਤੀ ਸਿੱਖ ਸੰਘਰਸ਼ ਦੇ ਫੰਧੇ ਉਤੇ ਲਟਕਾਉਣ ਲਈ ਤਿਆਰ ਨਹੀਂ ਸੀ ਕਰ ਰਿਹਾ ?
ਜਦੋਂ ਕਿ ਧਾਰਮਿਕ ਲੀਡਰ ਹੋਣ ਜਾਂ ਫਿਰ ਸਿਆਸੀ ਲੀਡਰ ਹੋਣ ਉਹਨਾਂ ਦੇ ਬੱਚੇ ਤਾਂ ਰੋਸ ਮਾਰਚਾਂ ਅਤੇ ਧਰਨਿਆਂ ਦੀ ਬਜਾਇ ਵੱਡੇ ਕਾਨਵੈਂਟ ਸਕੂਲਾਂ ਚ ਪੜ ਰਹੇ ਹੁੰਦੇ ਹਨ :
ਕੀ ਅਜੇ ਤੱਕ ਸਾਡੇ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਹ ਦਿਖਾਈ ਨਹੀਂ ਦਿੰਤਾ ?
ਸਿੱਖ ਸੰਘਰਸ਼ ਦੇ ਵੱਡੇ ਵੱਡੇ ਕਹੇ ਜਾਂਦੇ ਖਾੜਕੂ, ਯੋਧੇ ਅਤੇ ਸੰਤਾਂ ਆਦਿ-ਦੀ ਔਲਾਦ ਰੋਸ ਮਾਰਚਾਂ ; ਧਰਨਿਆਂ ਜਾਂ ਫਿਰ ਕਹੇ ਜਾਂਦੇ ਸਿੱਖ ਸੰਘਰਸ਼ ਦੇ ਰਾਹ ਤੁਹਾਨੂੰ ਕਿਤੇ ਨਜ਼ਰ ਪੈਂਦੀ ਹੈ ?
ਸਿੱਖ ਮਾਪੇ ਬਿਲਕੁਲ ਹੀ ਅੰਧਕਾਰ ਵਿੱਚ ਕਿਉਂ ਹਨ ?ਕੀ ਉਹਨਾਂ ਦੇ ਸਾਹਮਣੇ ਪਿਛਲੇ ਸੰਘਰਸ ਦੇ ਖਾੜਕੂਆਂ ਵੱਲੋਂ ਲੱਖਾਂ ਨੌਜਵਾਨ ਕਤਲ ਕਰਵਾ ਕੇ ਅੰਤ ਇਹ ਅਖੌਤੀ ਖਾੜਕੂ ਯੋਧੇ ਸਰਕਾਰ ਦੇ ਪੈਰਾਂ ਵਿੱਚ ਬੈਠੇ ਦਿਖਾਈ ਨਹੀਂ ਦਿੰਦੇ ?
ਕੀ ਉਹਨਾਂ ਨੌਜਵਾਨਾਂ ਜਾਂ ਫਿਰ ਮਾਂ ਪਿਉ ਨੂੰ ਖਾਲਿਸਤਾਨ ਦਾ ਰਾਗ ਅਲਾਪਣ ਵਾਲੀ ਦਮਦਮੀ ਟਕਸਾਲ ਅਤੇ ਓਸ ਦੇ ਮੌਜੂਦਾ ਮੁਖੀ ਆਦਿਕ ਸਰਕਾਰਾਂ ਦੇ ਅੱਗੇ ਵੇਟਰ ਬਣੇ ਨਹੀਂ ਦਿਖਦੇ ?
ਕੀ ਤੁਹਾਨੂੰ ਸੰਤ ਜਰਨੈਲ ਸਿੰਘ ਦੇ ਭਰਾ ਭਤੀਜੇ ਅਤੇ ਪੁਤਰ ਅੱਜ ਖਾਲਿਸਤਾਨ ਦਾ ਸੰਘਰਸ਼ ਕਰਕੇ ਆਪਣੀਆਂ ਇਤਿਹਾਸਕ ਰਵਾਇਤਾਂ ਅਤੇ ਪ੍ਰਚਾਰੇ ਧਰਮ ਦੇ ਰਾਹ ਤੋਂ ਹੱਟ ਕੇ ਭਾਰਤੀ ਸੰਵਿਧਾਨ ਅੰਦਰ ਸ਼ਾਂਤੀ ਮਈ ਜ਼ਿੰਦਗੀ ਬਤੀਤ ਕਰਦੇ ਦਿਖਾਈ ਨਹੀਂ ਦਿੰਦੇ?
ਕੀ ਅਸੀਂ ਏਨੇ ਹੀ ਅਕਲੋਂ ਅੰਨੇ ਹਾਂ ਜੋ ਅੱਜ ਪਰਵਾਨੇ ਤੇ ਸਿੰਗਲੇ ਵਰਗੀ ਕੁਤੀੜ ਦੇ ਮਗਰ ਆਪਣੇ ਬੱਚਿਆਂ ਨੂੰ ਤੋਰ ਕੇ ਉਹਨਾਂ ਦੇ ਭਵਿੱਖ ਦਾ ਕਾਲਾ ਇਤਿਹਾਸ ਨਹੀਂ ਲਿਖ ਰਹੇ ?
ਸਿੱਖ ਸਟੂਡੈਂਟ ਫੈਡਰੇਸਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮਹੰਮਦ ਨੇ ਖਾਲਿਸਤਾਨੀ ਸੰਘਰਸ਼ ਦੇ ਨਾਮ ਉਤੇ ਫੈਡਰੇਸਨ ਬਣਾ ਕੇ ਸੈਂਕੜੇ ਤੇ ਹਜ਼ਾਰਾਂ ਨੌਜਵਾਨਾਂ ਨੂੰ ਕੈਂਪਾਂ ਚ ਸੱਦ ਸੱਦ ਕੇ ਗੁੰਮਰਾਹ ਕਰਕੇ ਭੜਕਾਇਆ ਮਰਵਾਇਆ ਪਰ ਉਸ ਦੀ ਆਪਣੀ ਔਲਾਦ ਵਧੀਆ ਸਕੂਲਾਂ-ਕਾਲਜਾਂ ਤੇ ਯੂਨੀਵਰਸਿਟੀਆਂ ਚ ਪੜਦੀ ਰਹੀ ਸੀ : ਹੁਣ ਉਸ ਦਾ ਪੁਤਰ ਭਾਰਤ ਸਰਕਾਰ ਦੇ ਅਧੀਨ ਇਕ ਵੱਡੀ ਪੋਸਟ ਉਤੇ ਹਾਈਕੋਰਟ ਦਾ ਜੱਜ ਬਣ ਬੈਠਾ ਹੈ !
ਅਸਲ ਵਿੱਚ ਨੌਜਵਾਨਾਂ ਦੇ ਜਜ਼ਬਾਤਾਂ ਤੇ ਭਾਵਨਾਵਾਂ ਨੂੰ ਸਿਆਸੀ ਤੇ ਧਾਰਮਿਕ ਲੋਕ ਕੰਟਰੋਲ ਕਰਨ ਲਈ ਟਕਸਾਲੀ ਪਰਵਾਨੇ ਵਰਗੇ ਮਦਾਰੀ ਤਿਆਰ ਕੀਤੇ ਜਾਂਦੇ ਹਨ : ਜੋ ਨੌਜਵਾਨਾਂ ਨੂੰ ਧਰਮ ਦੇ ਨਾਮ ਉਤੇ ਭੜਕਾਉਂਦੇ ਹਨ : ਅੰਤ ਨੋਜਵਾਨੀ ਜੇਲਾਂ ਦੀਆਂ ਹਵਾਲਾਤਾਂ ਅਤੇ ਕੋਰਟਾਂ ਦੀਆਂ ਤਰੀਕਾਂ ਚ ਹੀ ਲੰਘ ਜਾਂਦੀ ਹੈ !
ਏਸੇ ਲਈ ਸਮੇਂ ਸਮੇਂ ਉਤੇ ਧਰਮਾਂ ਦੇ ਧਾਰਮਿਕ ਲੀਡਰਾਂ ਵੱਲੋਂ ਨੌਜਵਾਨਾਂ ਨੂੰ ਵਰਗਲਾਉਣ ਤੇ ਗੁੰਮਰਾਹ ਕਰਨ ਲਈ ਕਦੇ ਰਾਜੋਆਣੇ - ਕਦੇ ਗੁਰੂ ਗ੍ਰੰਥ ਦੀ ਬੇਅਦਬੀ ਦੇ ਧਰਨੇ ਅਤੇ ਖਾਲਿਸਤਾਨ ਦੇ ਮੁੱਦੇ ਅਤੇ ਕਦੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਆਦਿਕ ਨੂੰ ਧਰਮ ਦਾ ਮੁੱਦਾ ਬਣਾ ਕੇ ਨੋਜਵਾਨਾਂ ਆਪਣੇ ਹਿਤਾਂ ਵਿੱਚ ਸਹਿਜੇ ਹੀ ਵਰਤ ਲਿਆ ਜਾਂਦਾ ਹੈ।
ਪਟਿਆਲ਼ੇ ਦੇ ਘਟਨਾਕਰਮ ਤੋਂ ਕੀ ਸਿੱਖ ਨੋਜਵਾਨੀ ਇਹ ਅੰਦਾਜ਼ਾ ਨਹੀਂ ਲਗਣਾ ਚਾਹੀਦਾ ਕਿ ਖਾਲਿਸਤਾਨ ਦਾ ਮੁੱਦਾ ਉਭਾਰਨ ਵਾਲੇ ਸੰਤ ਜਰਨੈਂਲ ਸਿੰਘ ਭਿੰਡਰਾਂਵਾਲੇ ਦੇ ਪੁੱਤਰ-ਭਤੀਜਿਆੰ ਅਤੇ ਹੋਰ ਖਾੜਕੂਆਂ ਲਈ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮੇ ਲਈ ਖਾਲਿਸਤਾਨ ਕੋਈ ਮੁੱਦਾ ਨਹੀਂ ਰਹਿ ਗਿਆ ?
ਫਿਰ ਉਹ ਕਿਉਂ ਪਰਵਾਨੇ ਵਰਗੀ ਪੈਦਾ ਕੀਤੀ ਗਈ ਕੁਤੀੜ ਦੇ ਮਗਰ ਹੋ ਤੁਰਦੇ ਹਨ ?
ਕੀ ਕਦੇ ਟਕਸਾਲੀ ਪਰਵਾਨਾ ਵੀ ਚਾਹੇਗਾ ਕਿ ਉਸ ਦੇ ਪੁੱਤ ਵੀ ਜੇਲ ਦੀਆਂ ਕਾਲ ਕੋਠੜੀਆਂ ਵਿੱਚ ਜ਼ਿੰਦਗੀ ਗੁਜ਼ਾਰਨ ?
ਨਹੀਂ ਨਾ !
ਪਰਵਾਨੇ ਅਤੇ ਇਸ ਵਰਗੀ ਹੋਰ ਜੁੰਡਲ਼ੀ ਧਰਮ ਦਾ ਬਾਣਾ ਪਾ ਗੁਰੂਆਂ ਦੇ ਨਾਮ ਉਤੇ ਬੇਗਾਨੇ ਪੁੱਤਾਂ ਨੂੰ ਮਰਨ-ਮਰਵਾਉਣ ਲਈ ਓਨਾ ਚਿਰ ਗੁੰਮਰਾਹ ਕਰਦੀ ਰਹੇਗੀ ਜਿਨਾ ਚਿਰ ਤਕ ਸਿੱਖ ਨੌਜਵਾਨ ਅਤੇ ਉਹਨਾਂ ਦੇ ਮਾਪੇ ਆਪਣੇ ਭਵਿੱਖ ਨੂੰ ਸੰਵਾਰਨ ਲਈ ਬਿਬੇਕਬੁਧੀ ਤੇ ਦਿਮਾਗ਼ਾਂ ਨੂੰ ਸਮੇਂ ਦੇ ਹਾਣੀ ਬਣਾ ਵਿਕਾਸ ਦੇ ਰਾਹਾਂ ਉਤੇ ਨਹੀਂ ਤੋਰਦੇ !
ਅਮਰਜੀਤ ਸਿੰਘ ਅਨੰਦਪੁਰੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.