ਕੈਟੇਗਰੀ

ਤੁਹਾਡੀ ਰਾਇ



ਚੰਦੀ ਅਮਰ ਜੀਤ ਸਿੰਘ
ਸਿੱਖਾਂ ਦੇ ਸਮਝਣ ਦੀ ਗੱਲ !
ਸਿੱਖਾਂ ਦੇ ਸਮਝਣ ਦੀ ਗੱਲ !
Page Visitors: 15

ਸਿੱਖਾਂ ਦੇ ਸਮਝਣ ਦੀ ਗੱਲ !
     ਮੈਂ ਜੋ ਕੁਝ ਵੀ ਗੁਰਬਾਣੀ ਵਿਚੋਂ ਸਮਝਿਆ ਹੈ, ਉਸ ਦੇ ਆਧਾਰ ਤੇ ਇਹ ਵਿਚਾਰ ਸਾਂਝੀ ਕੀਤੀ ਜਾ ਰਹੀ ਹੈ,  ਜੇ ਕੋਈ ਵੀਰ/ਭੈਣ ਵਿਚਾਰ ਵਿਚੋਂ ਕੁਝ ਸਮਝਣਾ ਚਾਹੇ ਤਾਂ ਉਸ ਨਾਲ ਸੁਹਿਰਦਤਾ ਪੂਰਵਕ ਵਿਚਾਰ ਕੀਤੀ ਜਾਵੇਗੀ ।
  ਇਹ ਲਿਖਣ ਦੀ ਲੋੜ ਕਿਉਂ ਪਈ ?
   ਸਿੱਖੀ ਦਾ ਸਿਧਾਂਤ ਤਾਂ ਇਹ ਹੈ ਕਿ ਦੁਨੀਆਂ ਦੇ ਦੂਸਰੇ ਧਰਮਾਂ ਵਾਙ, ਸਿੱਖ-ਪੰਥ ਵਿਚ ਕਰਮ-ਕਾਂਡ ਲਈ ਕੋਈ ਥਾਂ ਨਹੀਂ ਹੈ। ਸੰਸਾਰ ਦੇ ਦੂਸਰੇ ਸਾਰੇ ਧਰਮਾਂ ਵਿਚ ਰੱਬ ਦੀ ਗੱਲ ਤਾਂ ਕੀਤੀ ਗਈ ਹੈ, ਪਰ ਹਿੰਦੂਆਂ ਦੀਆਂ ਮੂਰਤੀਆਂ, ਮੁਸਲਮਾਨਾਂ ਦੇ ਹਜ਼ਰਤ ਮੁਹੱਮਦ ਜੀ ਅਤੇ ਈਸਾਈਆਂ ਦੇ ਈਸਾ ਜੀ ਤੋਂ ਅਗਾਂਹ ਰੱਬ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਸਾਰੇ ਧਰਮਾਂ ਦੇ ਪੁਜਾਰੀ ਰੱਬ ਦੇ ਨਾਮ ਤੇ ਆਪਣੇ ਧਰਮਾਂ ਵਾਲਿਆਂ ਨੂੰ ਲੁੱਟਦੇ ਹਨ।  ਨਾਨਕ ਜੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਅਤੇ ਰੱਬ ਦੇ ਸਿਧਾਂਤਾਂ ਦੇ ਅਧਾਰ ਤੇ ਚੱਲਣ ਵਾਲਾ ਧਰਮ ਚਲਾਇਆ,
 
ਧਰਮ ਦਾ ਸਿਧਾਂਤ ਹੈ,
ਸਰਬ ਧਰਮ ਮਹਿ ਸ੍ਰੇਸਟ ਧਰਮੁ ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
ਸਗਲ ਕ਼੍ਰਿਆ ਮਹਿ ਊਤਮ ਕਿiਰਆ ॥
ਸਾਧਸੰਗਿ ਦੁਰਮਤਿ ਮਲੁ ਹਿiਰਆ ॥
ਸਗਲ ਉਦਮ ਮਹਿ ਉਦਮੁ ਭਲਾ ॥
ਹਰਿ ਕਾ ਨਾਮੁ ਜਪਹੁ ਜੀਅ ਸਦਾ ॥
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥
ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
ਸਗਲ ਥਾਨ ਤੇ ਓਹੁ ਊਤਮ ਥਾਨੁ ॥
ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥83
   ਹੇ ਮਨ, ਪ੍ਰਭੂ ਦਾ ਨਾਮ ਜਪ ਤੇ ਪਵਿੱਤ੍ਰ ਆਚਰਣ ਬਣਾ, ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ।
  ਸਤ-ਸੰਗ ਵਿਚ ਰਹਿ ਕੇ ਭੈੜੀ ਮੱਤ ਰੂਪੀ ਮੈਲ ਦੂਰ ਕੀਤੀ ਜਾਵੇ, ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ।
  ਹੇ ਮਨ, ਸਦਾ ਪ੍ਰਭੂ ਦਾ ਨਾਮ ਜਪ, ਇਹ ਉੱਦਮ ਸਾਰੇ ਉੱਦਮਾਂ ਨਾਲੋਂ ਭਲਾ ਹੈ।
  ਪ੍ਰਭੂ ਦਾ ਜੱਸ ਕੰਨਾਂ ਨਾਲ ਸੁਣ ਕੇ ਮਨ ਵਿਚ ਸੰਭਾਲ। ਪ੍ਰਭੂ ਦੇ ਜੱਸ ਦੀ ਇਹੀ ਆਤਮਕ ਜੀਵਨ ਦੇਣ ਵਾਲੀ ਬਾਣੀ, ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ।     (ਏਥੇ ਰਸਨਾ ਦੀ ਗੱਲ ਹੈ, ਪਰ ਗੁਰਬਾਣੀ ਦੇ ਵਿਦਵਾਨਾਂ ਨੇ ਸਾਰੀ ਗੱਲ ਹੀ ਮੁਕਾ ਦਿੱਤੀ ਹੈ, ਜਿੱਥੇ ਰਸਨਾ ਆ ਗਈ, ਉਹ ਜ਼ਬਾਨ ਹੋ ਗਈ, ਜਦ ਕਿ ਸੁਣਨ ਵਾਲੀ ਰਸਨਾ ਕੰਨ ਹਨ, ਵੇਖਣ ਵਾਲੀ ਰਸਨਾ ਅੱਖਾਂ ਹਨ, ਖਾਣ ਵਾਲੀਆਂ ਚੀਜ਼ਾਂ ਦੀ ਰਸਨਾ ਜ਼ਬਾਨ ਹੈ, ਸੁੰਘਣ ਵਾਲੀ ਰਸਨਾ ਨੱਕ ਹੈ, ਸਪੱਰਸ਼ ਦੀ ਰਸਨਾ ਤਵਚਾ ਹੈ। ਧਰਮ ਦੀ, ਪਰਮਾਤਮਾ ਨਾਲ ਸਬੰਧਿਤ, ਆਚਰਣ ਬਨਾਉਣ ਵਾਲੀ ਰਸਨਾ ਮਨ ਹੈ, ਜਿਸ ਬਾਰੇ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ, ਹੇ ਮਨ, ਪ੍ਰਭੂ ਦਾ ਨਾਮ ਜਪ ਤੇ ਪਵਿੱਤ੍ਰ ਆਚਰਣ ਬਣਾ, ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ)
 ਹੇ ਨਾਨਕ, ਜਿਸ ਹਿrਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਹ ਹਿਰਦਾ ਰੂਪੀ ਥਾਂ, ਹੋਰ ਸਾਰੇ ਥਾਵਾਂ (ਤੀਰਥਾਂ) ਨਾਲੋਂ ਪਵਿੱਤ੍ਰ ਹੈ।
 
ਇਸ ਬਾਰੇ ਵੀ ਧਾਰਮਿਕ ਵਿਦਵਾਨਾਂ ਨੇ, ਹਰਿ-ਮੰਦਰ ਸਾਹਿਬ ਦੀ ਫੋਟੋ ਬਣਾ ਕੇ ਉਸ ਦੇ ਥੱਲੇ ਲਿਖ ਕੇ,
"
ਡਿਠੇ ਸਭੇ ਥਾਂਵ ਨਹੀਂ ਤੁਧ ਜੇਹਿਆ"
 ਸਦੀਆਂ ਤੱਕ ਗੁਰਬਾਣੀ ਨੂੰ ਗਲਤ ਲੀਹਾਂ ਤੇ ਪਾਇਆ ਹੈ। ਜਦ ਕਿ ਸਾਫ ਜੇਹੀ ਗੱਲ ਹੈ ਕਿ ਪ੍ਰਭੂ ਕਿਸੇ ਖਾਸ ਥਾਂ ਤੇ ਨਹੀਂ ਰਹਿੰਦਾ ਬਲਕਿ ਹਰ ਜੀਵ ਦੇ ਹਿਰਦੇ ਵਿਚ ਵਸਦਾ ਹੈ, ਸਭ ਜੀਵ ਤਦ ਤੱਕ ਜ਼ਿੰਦਾ ਰਹਿੰਦੇ ਹਨ, ਜਦ ਤੱਕ ਪ੍ਰਭੂ ਅੰਦਰ ਹੈ।
  ਏਥੇ ਪ੍ਰਭੂ ਦੇ ਨਾਮ ਦੀ ਗੱਲ ਹੈ, ਜਦ ਕਿ ਸਿੱਖ ਇਹ ਵੀ ਨਹੀਂ ਜਾਣਦੇ ਕਿ ਨਾਮ ਕੀ ਚੀਜ਼ ਹੈ?
  ਇਸ ਤਰ੍ਹਾਂ ਨਾਲ ਗੁਰਬਾਣੀ ਵਿਚ ਅਨੇਕਾਂ ਗਲਤੀਆਂ ਕੀਤੀਆਂ ਹੋਈਆਂ ਹਨ। ਹਰ ਗੁrਦਵਾਰੇ ਵਿਚ ਅਣ-ਗਿਣਤ ਕਰਮ-ਕਾਂਡ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ। ਜੇ ਸਿੱਖਾਂ ਨੇ ਹੰਭਲਾ ਨਾ ਮਾਰਿਆ ਤਾਂ, ਅੱਜ ਦੀ ਹਜ਼ਾਰਾਂ ਤਰ੍ਹਾਂ ਦੀ ਬਾਣੀ ਵਿਚੋਂ ਨਰੋਲ ਬਾਣੀ ਲੱਭਣੀ ਵੀ ਮੁਸ਼ਕਿਲ ਹੋ ਜਾਵੇਗੀ। 
      ਚੰਦੀ ਅਮਰ ਜੀਤ ਸਿੰਘ       (ਚਲਦਾ)

                      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.