ਕੈਟੇਗਰੀ

ਤੁਹਾਡੀ ਰਾਇ



ਚੰਦੀ ਅਮਰ ਜੀਤ ਸਿੰਘ
ਦਸ਼ਰਥ ਦਾ ਪੁਤ੍ਰ ਰਾਜਾ ਰਾਮ ਚੰਦਰ ! (ਭਾਗ 1)
ਦਸ਼ਰਥ ਦਾ ਪੁਤ੍ਰ ਰਾਜਾ ਰਾਮ ਚੰਦਰ ! (ਭਾਗ 1)
Page Visitors: 17

 

    ਦਸ਼ਰਥ ਦਾ ਪੁਤ੍ਰ  ਰਾਜਾ ਰਾਮ ਚੰਦਰ ! (ਭਾਗ 1) 
     ਡਾ, ਸਰਵ ਪਲੀ ਰਾਧਾ ਕ੍ਰਿਸ਼ਨਨ ਨੇ ਆਪਣੀ ਕਿਤਾਬ "ਭਾਰਤੀ ਦਰਸ਼ਨ", ਦੇ ਪਹਿਲੇ ਭਾਗ ਦੇ ਸਫਾ ਸੱਤ ਉਪਰ ਲਿਿਖਆ ਹੈ ਕਿ, ਰਾਮਾਇਣ, ਪੁਰਾਣ ਸਮੇਤ ਮਹਾਂ-ਭਾਰਤ ਦੇ, ਝੂਠੀਆਂ, ਕਾਲਪਨਿਕ, ਚਮਤਕਾਰਕ ਪੁਸਤਕਾਂ ਹਨ।   
    ਵਿਸ਼ਵ ਵਿiਦਆਲੇ ਪ੍ਰਕਾਸ਼ਨ ਵਾਰਾਨਸੀ ਵਲੋਂ ਪ੍ਰਕਾਸ਼ਿਤ ਪੁਸਤਕ "ਵਿਸ਼ਵ ਕੀ ਪ੍ਰਾਚੀਨ ਸਭਿਅਤਾਂਏਂ, 323 ਈਸਾ-ਪੂਰਵ ਵਿਚ ਸ੍ਰੀ ਰਾਮ ਗੋਇਲ, ਐਮ ਏ, ਪੀ ਐਚ ਡੀ, ਰੀਡਰ ਇਤਿਹਾਸ ਵਿਭਾਗ, ਜੋਧਪੁਰ ਵਿਸ਼ਵ ਵਿਿਦਆਲੇ, ਲਿਖਦੇ ਹਨ ਕਿ ਅਯੁਧਿਆ ਦੇ ਰਾਜਾ ਰਾਮ ਚੰਦਰ ਦਾ ਅਸਲੀ ਨਾਮ 'ਪੁਸ਼ਪ ਮਿੱਤ੍ਰ ਸੁੰਗ' ਸੀ, ਇਹ ਚੀਨੀ ਬ੍ਰਾਹਮਣ ਸੀ ਅਤੇ 186 ਈਸਾ ਪੂਰਵ ਵਿਚ ਇਹ ਸਮਰਾਟ ਅਸ਼ੋਕ ਦੇ ਪੋਤ੍ਰੇ, ਦੇ ਪੋਤ੍ਰੇ ਰਾਜਾ 'ਵਹਾਹ ਦਰਬ' ਦਾ ਮੁੱਖ ਸੈਨਾ ਪਤੀ ਸੀ, ਇਸ ਨੇ ਪਟਨਾ ਵਿਖੇ, ਦਸਹਰੇ ਦੇ ਇਕ ਸੈਨਕ ਪ੍ਰਦਰਸ਼ਨ ਸਮੇ ਆਪਣੇ ਸਵਾਮੀ ਦਾ ਕਤਲ ਕਰ ਦਿੱਤਾ ਅਤੇ ਆਪ ਰਾਜਾ ਬਣ ਬੈਠਾ। ਏਸੇ ਪੁਸ਼ਪ ਮਿੱਤ੍ਰ ਸੁੰਗ ਨੂੰ ਬ੍ਰਾਹਮਣਾਂ ਨੇ ਕਵੀ ਬਾਲਮੀਕ ਦੇ ਨਾਮ ਨਾਲ ਝੂਠੀ ਰਾਮਾਇਣ ਲਿਖ ਕੇ ਰਾਜਾ ਦਸ਼ਰਥ ਦਾ ਪੁੱਤ੍ਰ ਰਾਮ ਚੰਦਰ(ਅਯੁਧਿਆ ਦਾ ਰਾਜਾ ਰਾਮ ਚੰਦਰ) ਬਣਾ ਦਿੱਤਾ। ਇਹ ਕਥਾ 'ਬਾਣ' ਦੇ ਹਰਸ਼ ਚਰਿੱਤ੍ਰ ਵਿਚ ਦੁਹਰਾਈ ਗਈ ਹੈ।
 ਸ੍ਰੀ ਘਸੀਟੇ ਲਾਲ, ਵਿਸ਼ਵ ਦਾਰਸ਼ਨਿਕ ਦੇ ਮੁਤਾਬਿਕ ਸ਼੍ਰੀ ਗੋਇਲ ਦੀ ਉਪਰੋਕਤ ਪੁਸਤਕ ਦੀ ਪ੍ਰੌੜ੍ਹਤਾ ਪੰਡਿਤ ਜਵਾਹਰ ਲਾਲ ਨੈਹਰੂ , ਡਾ, ਅੰਬੇਦਕਰ ਅਤੇ ਡਾ, ਸੰਪੂਰਨਾ ਨੰਦ ਨੇ ਵੀ ਕੀਤੀ ਹੈ।
  ਪੰਡਿਤ ਜਵਾਹਰ ਲਾਲ ਨੈਹਰੂ ਆਪਣੀ ਪੁਸਤਕ "ਡਿਸਕਵਰੀ ਆਫ ਇੰਡੀਆਂ' ਦੇ ਪੰਨਾ ਨੰਬਰ 143 ਤੇ ਲਿਖਦੇ ਹਨ ਕਿ ਬ੍ਰਾਹਮਣ, ਮਰੇ ਹੋਏ ਵਿਦੇਸ਼ੀ ਰਾਜਿਆਂ, ਰਾਮ, ਸ਼ੰਕਰ, ਕ੍ਰਿਸ਼ਨ ਦੀਆਂ ਮੂਰਤੀਆਂ ਮੰਦਰਾਂ ਵਿਚ ਰੱਖ ਕੇ ਲੋਕਾਂ ਕੋਲੋਂ ਅੁਨ੍ਹਾਂ ਦੀ ਪੂਜਾ ਕਰਵਾਉਂਦੇ ਸਨ, ਅਤੇ ਆਪਣੀ ਰੋਜ਼ੀ-ਰੋਟੀ ਚਲਾਉਣ ਵਾਸਤੇ ਜੰਤਾ ਨੂੰ ਲੁੱਟਦੇ ਸਨ।
     ਇਸ ਗੱਲ ਦੀ ਪ੍ਰੋੜ੍ਹਤਾ ਗੁਰੂ ਗ੍ਰੰਥ ਸਾਹਿਬ ਵਿਚੋਂ ਵੀ ਹੁੰਦੀ ਹੈ,
     ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥
     ਤਿਨ ਭੀ ਅੰਤ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ॥7॥      (423)
  ਵਿਸ਼ਵ ਦਾਰਸ਼ਨਿਕ ਘਸੀਟੇ ਲਾਲ, ਆਪਣੀ ਪੁਸਤਕ "ਮਾਨਵ ਜਾਤੀ ਸਭ ਬਰਾਬਰ ਹੈ, ਕੋਈ ਊਂਚਾ-ਨੀਚਾ ਨਹੀਂ" ਦੇ ਪੰਨਾ ਨੰਬਰ 127 ਤੇ ਲਿਖਦੇ ਹਨ ਕਿ ਕਵੀ ਤੁਲਸੀ ਦਾਸ ਨੇ ਆਪ "ਰਾਮ ਚਰਿਤ੍ਰ ਮਾਨਸ, ਗੀਤਾ ਪ੍ਰੈਸ, ਗੋਰਖ ਪੁਰ, ਪ੍ਰਿਥਮ ਸੋਪਾਨ, ਬਾਲ ਕਾਂਡ ਦੇ ਪੰਨਾ ਨੰਬਰ 19 ਤੇ ਦੋਹੇ ਦੀ ਦੂਸਰੀ ਚੌਪਈ ਵਿਚ ਲਿਿਖਆ ਹੈ,
     " ਬੰਚਕ ਭਗਤ ਕਹਾਈ ਰਾਮ ਕੇ।
      ਕਿੰਕਰ ਕੰਚਨ ਕੋਹਿ ਕਾਮ ਕੇ ।
      ਤਿਨ ਮਹਿ ਪ੍ਰਿਥਮ ਰੇਖ ਜਗ ਮੋਰੀ ।
      ਧੀਗ ਧਰਮ ਧਵੱਜ ਧੰਧਕ ਧੋਰੀ । "    
 ਅਰਥਾਤ:- ਜਿਹੜੇ ਰਾਮ ਦੇ ਭਗਤ ਅਖਵਾ ਕੇ, ਲੋਕਾਂ ਨੂੰ ਠੱਗਦੇ ਹਨ, ਜੋ ਕ੍ਰੋਧ, ਧਨ ਅਤੇ ਕਾਮ ਦੇ ਗੁਲਾਮ ਹਨ, ਜੋ ਜ਼ਬਰਦਸਤੀ , ਧਰਮ ਦਾ ਝੂਠਾ ਝੰਡਾ ਫਹਿਰਾ ਕੇ ਪਾਖੰਡ ਅਤੇ ਕਪਟ ਦੇ ਧੰਦੇ ਦਾ ਬੋਝ ਢੋੋਣ ਵਾਲੇ ਹਨ, ਸੰਸਾਰ ਵਿਚ ਢੋਂਗ ਰਚਾਉਣ ਵਾਲਿਆਂ ਦਾ ਸਭ ਤੋਂ ਪਹਿਲਾ ਸਰਦਾਰ ਮੈਂ ਹਾਂ।
  ਦੱਖਣ ਭਾਰਤ ਦੇ ਮਹਾਨ ਵਿਦਵਾਨ "ਸ੍ਰੀ ਮੈਲਾਂਡੀ ਵੈਂਕਟ ਰਤਨਮ" ਨੇ ਆਪਣੀ ਪੁਸਤਕ ਵਿਚ ਸਿੱਧ ਕੀਤਾ ਹੈ ਕਿ ਰਾਮ ਦੀ ਸਾਰੀ ਕਥਾਂ, ਮਿਸਰ ਦੇ ਰਾਜਾ ਰਾਮ ਮੇਸ਼ ਦੂਜੇ ਦੀ ਕਹਾਨੀ ਹੈ, ਦਸ਼ਰਥ,  ਕੌਸ਼ੱਲਿਆ,  ਰਾਮ, ਲਕਸ਼ਮਣ ,  ਸੀਤਾ,  ਵਸ਼ਿਸ਼ਠ,  
ਭਰਤ ਆਦਿ ਆਰੀਆ ਦੇਵਤੇ ਭਾਰਤ ਵਿਚ ਪੈਦਾ ਹੀ ਨਹੀਂ ਹੋਏ, ਇਸ ਦਾ ਹਵਾਲਾ ਸ, ਬਲਵੰਤ ਸਿੰਘ ਚਾਰਵਾਕ, ਦੇਂਦੇ ਹਨ। ਆਪਣੇ ਖੋਜ-ਪੱਤ੍ਰ ਵਿਚ ਪ੍ਰਸਿੱਧ ਵਿਦਵਾਨ ਡਾ, ਲਲਿਤ ਪੀ ਪਾਠਕ ਦਾ ਹਵਾਲਾ ਦੇਂਦੇ ਹੋਏ, ਸ੍ਰੀ ਚਾਰਵਾਕ ਲਿਖਦੇ ਹਨ ਕਿ ਰਾਮ ਪੱਛਮ ਏਸ਼ੀਆਂ ਇਤਿਹਾਸ ਦਾ ਹਿੱਸਾ ਹੈ, ਆਪਣੇ ਖੋਜ-ਪੱਤ੍ਰ ਵਿਚ ਉਹ ਲਿਖਦੇ ਹਨ ਕਿ ਪੱਛਮ ਏਸ਼ੀਆ ਅਤੇ ਮਿਸਰ ਦੇ ਇਤਹਾਸ ਨਾਲ ਜੁੜੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸੰਸਕ੍ਰਿਤ ਬੋਲਣ ਵਾਲੀ ਆਰੀਆ ਨਸਲ ਦੇ ਰਾਜਾ ਦਸ਼ਰਥ ਉੱਤ੍ਰੀ ਸੀਰੀਆਂ ਦੇ ਮਿਤਾਂਲੀ ਸਿੰਘਾਸਨ ਉਪਰ ਆਪਣੇ ਪਿਤਾ ਸ਼ਤਰੁਨ ਦੀ ਮੌਤ ਉਪ੍ਰਾਂਤ ਬੈਠੇ। ਮਿਸਰ ਦੇ ਇਤਿਹਾਸ ਵਿਚ ਘੱਟ ਤੋਂ ਘੱਟ ਐਸੇ 12 ਰਾਜਿਆਂ ਦਾ ਜ਼ਿਕਰ ਹੈ, ਜਿਨ੍ਹਾਂ ਨੇ 1290 ਈਸਾ ਪੂਰਵ ਤੋਂ 1075 ਈਸਾ ਪੂਰਵ ਦੌਰਾਨ ਰਾਜ ਕੀਤਾ ਜਾਂ ਰਾਮ-ਮੇਸ਼ ਦੀਆਂ ਪਦਵੀਆਂ ਧਾਰਨ ਕੀਤੀਆਂ ਮਿਤਾਂਨੀ ਸ਼ਾਸਕਾਂ ਦੇ ਪੂਰਬ ਵਿਚ ਕੱਸਾ ਅਤੇ ਪੱਛਮ ਵਿਚ ਲੁਬੋਂ ਬਸਤੀਆਂ ਸਨ, ਡਾ, ਪਾਠਕ ਅਨੁਸਾਰ ਮਿਤਾਂਨੀ ਸ਼ਾਸਕਾਂ ਦੇ ਇਨ੍ਹਾਂ ਗਵਾਂਢੀਆਂ ਦੇ ਨਾਮ ਤੇ ਹੀ ਭਾਰਤੀ ਪ੍ਰੰਪਰਾ ਦੇ ਲਵ ਅਤੇ ਕੁਸ਼ ਦੀ ਕਲਪਨਾ ਕੀਤੀ ਗਈਰਾਮ ਦਾ ਜਨਮ ਭਾਰਤ ਵਿਚ ਨਹੀਂ, ਮਿਤਾਂਨੀ ਵਿਚ ਹੋਇਆ, ਇਸ ਦੇ ਬਹੁਤ ਸਾਰੇ ਸਬੂਤ ਹਨ।
 ਇਕ ਹੋਰ ਖੋਜ ਕਰਤਾ ਜਮਨਾ ਦਾਸ ਅਖਤਰ ਦਾ ਕਹਿਣਾ ਹੈ ਕਿ ਬਰਤਾਨੀਆ ਦੇ ਪ੍ਰਸਿੱਧ ਇਤਹਾਸਕਾਰ 'ਸਿਨ ਕਲੇਅਰ' ਨੇ 1888 ਈਸਵੀ ਵਿਚ ਮਿਸਰ ਦੇ ਠੇਲੇ ਅਮਰਨਾ ਖੇਤ੍ਰ ਵਿਚ ਖੁਦਾਈ ਕਰ ਕੇ ਮਿਸਰ-ਸ਼ਾਸਕਾਂ ਦੇ ਪੱਤ੍ਰ-ਵਿਹਾਰ ਦੇ ਸ਼ਿਲਾ-ਲੇਖ ਪ੍ਰਕਾਸ਼ਤ ਕੀਤੇ, ਇਸ ਵਿਚ ਵਰਤਮਾਨ ਸੀਰੀਆ ਦੇ ਲਗ-ਭਗ ਚਾਰ ਹਜ਼ਾਰ ਸਾਲ ਪਹਿਲਾਂ ਦੇ ਆਰੀਆ ਸ਼ਾਸਕ, ਦਸ਼ਰਥ,ਸ਼ਤਰੂਘਨ ਆਦਿ ਦੇ ਪੱਤ੍ਰ ਸ਼ਾਮਲ ਹਨ, ਸ੍ਰੀ ਅਖਤਰ ਦਾ ਕਹਿਣਾ ਹੈ ਕਿ ਦਸ਼ਰਥ ਦੀ ਰਾਜ-ਧਾਨੀ ਦਾ ਨਾਮ, ਵਾਸੁਗਾਨੀ ਸੀ, ਇਹ ਥਾਂ ਇਰਾਕ ਦੇ ਰਾਸੁਲੀਅਨ ਇਲਾਕੇ ਵਿਚ ਸੀ। ਦਸ਼ਰਥ ਦੀ ਇਕ ਬੇਟੀ ਸੀ, ਜਿਸ ਦਾ ਵਿਆਹ ਮਿਸਰ ਦੇ ਸ਼ਾਸਿਕ ਆਮਿਨੇਫਿਸ ਨਾਲ ਹੋਇਆ, ਉਸ ਨੂੰ ਦਸ਼ਰਥ ਨੇ ਜੋ ਦਾਜ ਦਿੱਤਾ, ਉਸ ਦਾ ਪੂਰਾ ਹਾਲ ਇਸ ਪੱਤ੍ਰ ਵਿਚ ਦਰਜ ਹੈ, ਜੋ ਬਰਲਨ ਮਿਊਜ਼ਿਅਮ ਵਿਚ ਸੰਭਾਲਿਆ ਪਿਆ ਹੈ, ਜਿਸ ਦੀ ਫੋਟੋ ਕਾਪੀ ਸ਼੍ਰੀ ਅਖਤਰ ਕੋਲ ਹੈ।
        ਚੰਦੀ ਅਮਰ ਜੀਤ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.