ਕੈਟੇਗਰੀ

ਤੁਹਾਡੀ ਰਾਇ



ਚੰਦੀ ਅਮਰ ਜੀਤ ਸਿੰਘ
ਸੰਪਾਦਕੀ ਸੁਨੇਹਾ
ਸੰਪਾਦਕੀ ਸੁਨੇਹਾ
Page Visitors: 7

 

ਸੰਪਾਦਕੀ ਸੁਨੇਹਾ
ਸਭ ਤੋਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਲ ਵਿਆਖਿਆ ਦੇ ਪਾਠਕਾਂ ਦੀ ਕਚਹਿਰੀ ਵਿਚੋਂ 8-10 ਦਿਨ ਦੀ ਗੈਰ-ਹਾਜ਼ਰੀ ਲਈ ਦਿਲੋਂ ਮੁਆਫੀ ਮੰਗਦਾ ਹਾਂ।
 ਅਸਲੀ ਕਾਰਨ ਇਹ ਹੈ ਕਿ ਗੁਰਬਾਣੀ ਵਿਚੋਂ ਛੋਟੇ-ਵੱਡੇ ਸ਼ਬਦਾਂ ਅਤੇ ਕੁਝ ਸਮੁੱਚੀਆਂ ਬਾਣੀਆਂ ਦੀ ਸਰਲ ਵਿਆਖਿਆ ਕਰਨ
ਮਗਰੋਂ, ਇਕ ਦਿਨ ਗੁਰੂ ਦੀ ਬਖਸ਼ਿਸ਼ ਦਾ ਸਦਕਾ ਮਨ ਵਿਚ ਇਹ ਫੁਰਨਾ ਫੁਰਿਆ ਕਿ, ਕਿਉਂ ਨਾ ਸ਼ੁਰੂ ਤੋਂ ਹੀ ਸ਼ਬਦ ਗੁਰੂ ਦੇ ਉਪਦੇਸ਼ਾਂ ਦੀ ਸਰਲ ਵਿਆਖਿਆ ਕਰਾਂ ? ਇਸ ਦਾ ਵੱਡਾ ਕਾਰਨ ਤਾਂ ਮੇਰਾ ਬੁਢਾਪਾ ਸੀ, ਕਿ ਜਿਹੜੇ ਚਾਰ ਦਿਨ ਬਚੇ ਹਨ ਉਹ
ਸ਼ਬਦ-ਗੁਰੂ ਦੀ ਛਤਰ-ਛਾਇਆ ਹੇਠ ਬਿਤਾਏ ਜਾਣ।
ਇਹ ਸਾਫ ਸੀ ਕਿ ਮੈਂ ਇਹ ਕੰਮ ਪੂਰਾ ਨਹੀਂ ਕਰ ਸਕਾਂਗਾ, ਜੋ ਹੋ ਜਾਵੇਗਾ ਉਹੀ ਸਹੀ । ਮਜਬੂਰੀਆਂ ਕਾਰਨ ਗੁਰਬਾਣੀ ਨਾਲੋਂ ਟੁੱਟੇ ਨਾਨਕ-ਜੋਤ ਦੇ ਸਿੱਖਾਂ ਨੂੰ ਵੀ ਪਤਾ ਲੱਗੇ ਕਿ ਗੁਰਬਾਣੀ ਦਾ ਉਪਦੇਸ਼ ਕੀ ਹੈ ?  
 ਇਵੇਂ ਮੈਂ ਗੁਰਬਾਣੀ ਦੀ ਸਰਲ ਵਿਆਖਿਆ ਮੁੱਢ ਤੋਂ ਸ਼ੁਰੂ ਕਰ ਦਿੱਤੀ । ਗੁਰਬਾਣੀ ਦੇ ਹਰ ਅੰਕ ਨੇ ਮੈਨੂੰ ਦ੍ਰਿੜ੍ਹ ਕਰਵਾਇਆ ਕਿ ਗੁਰਬਾਣੀ ਦੇ ਇਸ ਉਪਦੇਸ਼ ਤੋਂ ਤਾਂ ਸਿੱਖ ਬਹੁਤ ਦੂਰ ਹਨ। ਇਕ ਸਾਲ ਬੀਤਦਿਆਂ ਪਤਾ ਵੀ ਨਾ ਲੱਗਾ ਅਤੇ 120 ਅੰਕਾਂ ਵਿਚੋਂ ਵਿਆਖਿਆ ਦੇ 355 ਭਾਗ ਬਣ ਕੇ ਪਾਠਕਾਂ ਤੱਕ ਪਹੁੰਚ ਗਏ। ਕੁਝ ਸੱਜਣਾਂ ਨੇ ਹੌਸਲਾ ਅਫਜ਼ਾਈ ਵੀ ਕੀਤੀ, ਪਰ ਦਿਲ ਵਿਚ ਪੱਕੀ ਤਰ੍ਹਾਂ ਬੈਠਾ ਹੋਇਆ ਹੈ ਕਿ ਮੇਰੇ ਕੋਲੋਂ ਇਹ ਕੰਮ ਪੂਰਾ ਨਹੀਂ ਹੋਣਾ, ਇਸ ਕਰ ਕੇ ਇਨ੍ਹਾਂ ਭਾਗਾਂ ਦੀ ਸਾਂਭ-ਸੰਭਾਲ ਵਲੋਂ ਅਵੇਸਲਾ ਹੀ ਰਿਹਾ।
  ਏਸੇ ਦੌਰਾਨ ਮੇਰੇ ਬੜੇ ਨੇੜਲੇ ਸਲਾਹਕਾਰ, ਮੇਰੀ ਵੈਬਸਾਈਟ ਦੇ ਸਰਵੇ-ਸਰਵਾ ਸ. ਪ੍ਰਤਪਾਲ ਸਿੰਘ ਜੀ ਨੇ ਕਿਹਾ, ਇਹ ਕੀ ਕਰ ਰਹੇ ਹੋ ? ਗੁਰਬਾਣੀ ਦੀ ਏਨੀ ਸਰਲ ਪਿਆਖਿਆ ਨੂੰ, ਉਸ ਦੇ ਆਪਣੇ ਭਾਰ ਥੱਲੇ ਹੀ ਦੱਬਦੇ ਜਾ ਰਹੇ ਹੋ ? ਮੇਰੇ ਜਵਾਬ ਦੇਣ ਤੇ ਕਿ ਮੈਂ ਇਹ ਸਰਲ ਵਿਆਖਿਆ 50 ਤੋਂ ਜ਼ਿਆਦਾ ਪਾਠਕਾਂ ਨੂੰ ਰੋਜ਼ ਘੱਲ ਰਿਹਾ ਹਾਂ, ਪ੍ਰਤਪਾਲ ਸਿੰਘ ਜੀ ਨੈ ਕਿਹਾ, ਤੁਹਾਡੇ ਜਾਣ ਦੀ ਦੇਰ ਹੈ, ਕੋਈ ਇਕ ਭਾਗ ਵੀ ਨਹੀਂ ਲੱਭਣਾ। 
 ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਇਹ ਸਾਰਾ ਕੁਝ ਲੜੀਵਾਰ, ਵੈਬਸਾਈਟ ਤੇ ਪਾਵੋ, ਜਿਸ ਨਾਲ ਇਹ ਸਭ ਤੱਕ ਪਹੁੰਚ ਸਕੇ।
 ਮੈਨੂੰ ਗੱਲ ਚੰਗੀ ਲੱਗੀ, ਸੋ ਮੈਂ ਇਨ੍ਹਾਂ ਭਾਗਾਂ ਨੂੰ ਲੜੀਵਾਰ ਤਰਤੀਬ ਦੇ ਕੇ ਵੈਬਸਾਈਟ ਵਿਚ ਸੈਟ ਕਰਨਾ ਸ਼ੁਰੂ ਕੀਤਾ। ਇਕ ਸਾਲ ਵਿਚ ਕੀਤਾ ਕੰਮ (355 ਭਾਗ) ਏਨਾ ਛੋਟਾ ਵੀ ਨਹੀਂ ਸੀ, ਮੈਨੂੰ ਉਸ ਦੇ ਲਾਭ ਨਜ਼ਰ ਆਉਣ ਲੱਗੇ, ਕਿ ਭਾਵੇਂ ਤੁਹਾਡੀ ਕਿਸੇ ਤੱਕ ਪਹੁੰਚ ਨਾ ਹੋਵੇ, ਭਾਵੇਂ ਕਿਸੇ ਦੀ ਤੁਹਾਡੇ ਤੱਕ ਪਹੁੰਚ ਨਾ ਹੋਵੇ, ਭਾਵੇਂ ਕਿਸੇ ਦੀ ਈਮੇਲ ਆਈ ਡੀ ਹੋਵੇ ਜਾਂ ਨਾ ਹੋਵੇ, ਭਾਵੇਂ ਕਿਸੇ ਕੋਲ ਲੈਪ-ਟਾਪ ਜਾਂ ਕੰਪਿਊਟਰ ਹੋਵੇ ਜਾਂ ਨਾ ਹੋਵੇ, ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਰਹਿੰਦਾ ਹੋਵੇ, ਜੇ ਉਸ ਕੋਲ ਸਮਾਰਟ-ਫੋਨ ਹੈ ਤਾਂ ਉਹ ਗੁਰਬਾਣੀ ਦੀ ਸਰਲ ਵਿਆਖਿਆ ਰਾਹੀਂ ਗੁਰੂ ਦੇ ਉਪਦੇਸ਼ ਤੋਂ ਲਾਭ ਲੈ ਸਕਦਾ ਹੈ। ਪੰਜਾਬੀ ਮਾਂ-ਬੋਲੀ ਨਾਲ ਜੁੜਿਆ ਰਹਿ ਸਕਦਾ ਹੈ, ਕਿਉਂਜੋ ਪੜ੍ਹਨ ਦੇ ਨਾਲ ਕਾਫੀ ਕੁਝ ਅਭਿਆਸ ਹੋ ਸਕਦਾ ਹੈ। ਮੈਂ ਦਿਨ-ਰਾਤ ਇਕ ਕਰ ਕੇ, ਉਨ੍ਹਾਂ ਨੂੰ ਸੈਟ ਕੀਤਾ। ਪਰ ਇਸ ਕਾਹਲੀ ਕਰ ਕੇ ਕੁਝ ਉਕਾਈਆਂ ਵੀ ਹੋਈਆਂ, ਜਿਵੇਂ:-
 1, ਭਾਗ ਨੰਬਰ 44 ਪੇਸਟ ਨਾ ਹੋ ਸਕਿਆ ਤਾਂ ਉਸ ਨੂੰ ਭਾਗ ਨੰਬਰ 60 ਅਤੇ 61 ਦੇ ਵਿਚਾਲੇ ਸੈਟ ਕੀਤਾ, ਭਾਗ ਨੰਬਰ 309 ਪੇਸਟ ਨਾ ਹੋ  ਸਕਿਆ ਤਾਂ ਉਸ ਨੂੰ ਭਾਗ ਨੰਬਰ 311 ਤੇ 312 ਦੇ ਵਿਚਾਲੇ ਸੈਟ ਕੀਤਾ।
 2, ਭਾਗ ਨੰਬਰ 33,  57 ਅਤੇ 164 ਦੋ ਦੋ ਵਾਰ ਪੇਸਟ ਹੋ ਗਏ। ਉਨ੍ਹਾਂ ਨੂੰ ਓਵੇਂ ਹੀ ਰਹਣ ਦਿੱਤਾ। 
 3, ਭਾਗ ਨੰਬਰ 205 ਤੇ 274 ਪੇਸਟ ਨਾ ਹੋ ਸਕੇ ਤਾਂ ਉਨ੍ਹਾਂ ਨੂੰ ਭਾਗ ਨੰਬਰ 355 ਦੇ ਬਾਅਦ ਸੈਟ ਕੀਤਾ।
    ਅੱਗੇ ਅਜਿਹੀਆਂ ਉਕਾਈਆਂ ਦੀ ਸੰਭਾਵਨਾ ਬਹੁਤ ਘੱਟ ਹੈ।
    ਇਸ ਤੋਂ ਇਲਾਵਾ ਵੈਬਸਾਈਟ ਤੇ ਸੈਂਕੜੇ ਵਿਦਵਾਨਾਂ ਦੇ ਗੁਰਮਤ ਸੰਬੰਧੀ, ਸਿੱਖੀ ਸੰਬੰਧੀ, ਭਖਦੇ ਮਸਲਿਆਂ ਸੰਬੰਧੀ ਅਤੇ ਹੋਰ ਬਹੁਤ ਸਾਰੇ ਵਿiਸ਼ਆਂ ਸੰਬੰਧੀ ਹਜ਼ਾਰਾਂ ਖੋਜ-ਭਰਪੂਰ ਲੇਖ ਵੀ ਪੜ੍ਹੇ ਜਾ ਸਕਦੇ ਹਨ।
  ਹੁਣ ਰਹਿ ਗਈ ਗੱਲ ਕਿ ਪਾਠਕ ਇਸ ਤੱਕ ਅਪੜਨਗੇ ਕਿਵੇਂ ?
  ਕੋਈ ਵੀ ਭੈਣ-ਵੀਰ ਵੈਬਸਾਈਟ "”www, thekhalsa.org”   ਗੂਗਲ ਵਿਚ ਸਰਚ ਕਰ ਕੇ ਆਰਾਮ ਨਾਲ ਪਹੁੰਚ ਸਕਦਾ ਹੈ।
  ਵੈਬਸਾਈਟ ਦੇ ਉੱਪਰ ਹੀ ਖੱਬੇ ਪਾਸੇ ਲਾਲ ਰੰਗ ਵਿਚ ਵਿiਸ਼ਆਂ ਸੰਬੰਧੀ ਵੇਰਵਾ ਹੈ, ਜਿਸ ਵਿਚ ਹੀ ਅੰਗਰੇਜ਼ੀ ਦੇ ਅੱਖਰਾਂ ਨੂੰ ਪੰਜ ਹਿiਸਆਂ ਵਿਚ ਵੰਡਿਆ ਹੋਇਆ ਹੈ, ਉਸ ਵਿਚੋਂ ਆਖਰੀ (U to Z)  ਨੂੰ ਕਲਿਕ ਕਰੋ,
 ਉਸ ਦੇ ਸਾਮ੍ਹਣੇ ਆ ਜਾਵੇਗਾ "ਵਿਆਖਿਆ ਸਰਲ   ਗੁਰੂ ਗ੍ਰੰਥ ਸਾਹਿਬ" ਉਸ ਤੇ ਕਲਿਕ ਕਰਨ ਤੇ ਤੁਹਾਡੇ ਸਾਮ੍ਹਣੇ ਹੈ ਗੁਰਬਾਣੀ ਦੀ ਸਰਲ ਵਆਿਖਆਿ!
 ਉਸ ਵਿਚੋਂ ਜਿਹੜਾ ਵੀ ਭਾਗ ਤੁਹਾਨੂੰ ਚਾਹੀਦਾ ਹੋਵੇ, ਛਾਂਟੋ, ਪੜੌ ਵੀ ਤੇ ਸਮਝੋ ਵੀ।
          ਚੰਦੀ ਅਮਰ ਜੀਤ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.