ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 1)
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 1)
Page Visitors: 6

 

ਗੁਰਬਾਣੀ ਦੀ ਸਰਲ ਵਿਆਖਿਆ!    (ਭਾਗ 1)
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ੴ ਸਤਿ ਗੁਰ ਪ੍ਰਸਾਦਿ ॥ 
                 “

  ” 
ਦਾ ਭਾਵ-ਅਰਥ ! 
 ਗੁਰੂ ਸਾਹਿਬ ਦੀ ਬਖਸ਼ਿਸ਼ ਪ੍ਰਭੂ ਪਰਮਾਤਮਾ ਦਾ ਸ਼ਾਬਦਿਕ ਚਿਤ੍ਰ ,  ਜਿਸ ਨੂੰ ਸਿੱਖ ਮੂਲ ਮੰਤ੍ਰ ਕਹਿੰਦੇ ਹਨ ਕਿਉਂਕਿ ਗੁਰਮਤਿ ਵਿਚ ਮੰਤ੍ਰ ਦੇ ਕਿਸੇ ਵੀ ਰੂਪ ਦਾ ਕੋਈ ਵਿਧਾਨ ਨਹੀਂ ਹੈ ਇਸ ਲਈ ਕੁਝ ਸਿੱਖ ਮੰਤ੍ਰ ਦੀ ਵਿਆਖਿਆ ਮੁਢਲਾ ਉਪਦੇਸ਼ ਵੀ ਕਰਦੇ ਹਨ । ਪਰ ਇਹ ਸਿੱਖੀ ਦੇ ਸਿਧਾਂਤ ਤੇ ਖਰਾ ਨਹੀਂ ਉਤਰਦਾ । ਜਦ ਤਕ ਸੂਝਵਾਨ ਸਿੱਖ ਇਸ ਵਿਚ ਸਹੀ ਸੋਧ ਨਹੀਂ ਕਰ ਲੈਂਦੇ ਤਦ ਤੱਕ ਇਸ ਨੂੰ ਆਪਾਂ ਸ਼ਾਬਦਿਕ ਚਿਤ੍ਰ ਹੀ ਕਹਾਂਗੇ ਕਿਉਂਕਿ ਗੁਰੂ ਸਾਹਿਬ ਨੇ ਸ਼ਬਦਾਂ ਨਾਲ ਉਸ ਪ੍ਰਭੂ ਦਾ ਜਿਸ ਦਾ ਕੋਈ ਰੂਪ-ਰੇਖ-ਰੰਗ ਨਹੀਂ ਹੈ ਅਜਿਹਾ ਚਿਤ੍ਰ ਖਿਚਿਆ  ਹੈ ਜਿਸ ਆਸਰੇ ਅਸੀਂ ਸਹਿਜੇ ਹੀ ਪਰਮਾਤਾਮਾ ਅਤੇ ਉਸ ਦੀ ਕਿਰਤ ਵਿਚਲੇ ਫਰਕ ਨੂੰ ਪਛਾਣ ਸਕਦੇ ਹਾਂ ।
        =  ਇਸ ਤੋਂ ਗੁਰਬਾਣੀ ਦੀ ਸ਼ੁਰੂਆਤ ਹੁੰਦੀ ਹੈਇਹ ਦੋ ਅੱਖਰਾਂ ਦਾ ਸੁਮੇਲ  ਹੈ
     “ 
੧" ਅਤੇ  ”  (ਓਅੰਕਾਰ)
        
  = ਅਕਾਲ ਪੁਰਖਕਰਤਾ ਪੁਰਖਜਿਸ ਨੇ ਸ੍ਰਿਸ਼ਟੀ ਦੀ ਇਹ ਸਾਰੀ ਖੇਡ ਰਚੀ ਹੈਆਪਣੇ ਅੰਦਰੋਂ ਹੀ ਪੈਦਾ ਕੀਤੀ ਹੈ । ਹਰ ਵੇਲੇ ਉਸ ਦੀ ਪਾਲਣਾਦੇਖ-ਭਾਲ ਕਰਦਾ ਹੈ । ਇਸ ਦਾ ਅੰਤ ਕਰਨ ਦੀ ਸਮਰਥਾ ਵੀਸਿਰਫ ਤੇ ਸਿਰਫ ਉਸ   ” ਵਿਚ ਹੀ ਹੈ । ਇਸ ਕੰਮ ਵਿਚ ਉਸ ਦਾ ਕੋਈ ਭਾਈਵਾਲਕੋਈ ਸਲਾਹ-ਕਾਰ ਜਾਂ ਕੋਈ ਕਾਰਿੰਦਾ ਵੀ ਨਹੀਂ ਹੈ । ਇਹ ਸਾਰਾ ਕੰਮ ਕਰਨ ਵਾਲਾ ਕੇਵਲ ਉਹ ਆਪ ਹੀ ਆਪ ਹੈ । ਅਗਿਆਨਤਾ ਵੱਸ ਬੰਦਿਆਂ ਨੇ ਉਸ ਦੇ ਨਾਵਾਂ ਦੇ ਆਧਾਰ ਤੇ ਉਸ ਵਿਚ ਵੀ ਵੰਡੀਆਂ ਪਾਈਆਂ ਹੋਈਆਂ ਹਨ ਜਿਸ ਤੋਂ ਬਚਣ ਲਈ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ ।
  
 ਗੁਰਬਾਣੀ ਵਿਚ ਉਸ ਦੇ ਸਾਰੇ ਨਾਮ ਪਰਵਾਨ ਹਨ ਪਰ ਬੰਦਿਆਂ ਨੂੰ ਰੱਬ ਕਰ ਕੇ ਮੰਨਣ ਤੋਂ ਗੁਰਬਾਣੀ ਸਖਤੀ ਨਾਲ ਵਰਜਦੀ ਹੈ ਜਿਵੇਂ ਸਾਰੀ ਸ੍ਰਿਸ਼ਟੀ ਵਿਚ ਰਮੇ ਹੋਏ ਰਾਮ ਨੂੰ ਤਾਂ ਗੁਰਬਾਣੀ ਪੂਰੀ ਮਾਨਤਾ ਦੇਂਦੀ ਹੈ ਪਰ ਦਸ਼ਰਥ ਪੁਤ੍ਰ ਰਾਮ ਨੂੰ ਰੱਬ ਵਜੋਂ ਮਾਨਤਾ ਨਹੀਂ ਦੇਂਦੀ ।
    ਗੁਰਬਾਣੀ ਵਿਚਲੀ ਇਕ ਬਹੁਤ ਹੀ ਛੋਟੀ ਜਿਹੀ ਤੁਕ ਦਸ਼ਰਥ ਪੁਤ੍ਰ ਰਾਮ ਅਤੇ ਸਰਬ-ਵਿਆਪਕ ਰਾਮ ਵਿਚਲੇ ਜ਼ਮੀਨ ਆਸਮਾਨ ਦੇ ਫਰਕ ਨੂੰ ਪੂਰੀ ਤਰ੍ਹਾਂ ਉਜਾਗਰ ਕਰਦੀ ਹੈ ਪਤਾ ਨਹੀਂ ਸਾਡੇ ਪਰਚਾਰਕ ਅਜਿਹੀਆਂ ਚੀਜ਼ਾਂ ਨੂੰ ਕਿਉਂ ਨਹੀਂ ਜਨਤਕ ਕਰਨਾ    ਚਾਹੁੰਦੇ 
  ਤੁਕ ਇਵੇਂ ਹੈ
        ਰਾਮਾ ਰਮ ਰਾਮੈ ਅੰਤੁ ਨ ਪਾਇਆ ॥  (੧੩੧੯ )
    ਹਰ ਥਾਂ ਵਿਆਪਕ ਰਮੇ ਹੋਏ ਰਾਮ ਦਾ , (ਦਸ਼ਰਥ ਪੁਤ੍ਰ) ਰਾਮ ਨੇ ਅੰਤ ਨਹੀਂ ਪਾਇਆ ।
   (
ਜੇ ਪਾਇਆ ਹੁੰਦਾ ਤਾਂ ਸਰੂਪ-ਨਖਾਂ ਨਾਲ ਬਦ-ਤਮੀਜ਼ੀ ਕਰਨ ਦੀ ਹਿੱਮਤ ਨਾ ਪੈਂਦੀ)       
  
ਇਸ ਦਾ ਹੀ ਇਕ ਰੂਪ ਇਹ ਵੀ ਹੈ ,
        ਰਾਮਾ ਰਮ ਰਾਮੋ ਰਾਮੁ ਰਵੀਜੈ ॥
        ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥1ਰਹਾਉ ॥ (੧੩੨੪)
  
ਹੇ ਭਾਈ ਸਿਰਫ ਤੇ ਸਿਰਫ ਉਸ ਰਾਮ ਨੂੰ ਸਿਮਰਨਾ ਚਾਹੀਦਾ ਹੈ ਜੋ ਰਮਿਆ ਹੋਇਆ (ਸਰਬ-ਵਿਆਪਕ) ਹੈ । ਹੇ ਭਾਈ ਸਾਧੂ ਜਨਾਂ ਸਤ-ਸੰਗੀਆਂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਨਣਾ ਚਾਹੀਦਾ ਹੈ ।
        = ਓਅੰਕਾਰ = ਇਹ ਸੰਸਾਰਉਸ ਕਰਤਾ-ਪੁਰਖ ਵਿਚੋਂ ਪੈਦਾ ਹੋਣ ਕਾਰਨਉਸ ਦਾ ਆਪਣਾ ਹੀ ਆਕਾਰਉਸ ਦਾ ਆਪਣਾ ਹੀ ਰੂਪ ਹੈ । ਦੁਨੀਆਂ ਦੇ ਸਾਰੇ ਧਰਮਾਂ ਵਿਚਦੁਨੀਆਂ ਦੀਆਂ ਸਾਰੀਆਂ ਬੋਲੀਆਂ ਵਿਚਇਕ ਦੀ ਗੱਲ ਤਾਂ ਹੈਪਰ ਉਸ ਦੇ ਪਛਾਣ ਸਰੂਪਕੋਈ ਸੋਝੀ ਨਹੀਂ ਹੈ । ਇਹ ਮਾਣਬਾਬਾ ਨਾਨਕ ਜੀ ਨੇਸਿਰਫ਼ ਤੇ ਸਿਰਫ਼ ਦੁਨੀਆਂ ਦੇ ਇਕੋ-ਇਕ ਸਾਂਝੇ ਧਰਮਅਤੇ ਪੰਜਾਬੀ ਬੋਲੀ ਨੂੰ ਹੀ ਬਖਸ਼ਿਆ ਹੈਕਿ ਉਨ੍ਹਾਂ ਕੋਲ “ “  ” ਲਫ਼ਜ਼ ਹੈਜੋ ਪਰਮਾਤਮਾ ਅਤੇ ਉਸ ਦੀ ਪੈਦਾ ਕੀਤੀਸਾਰੀ ਸ੍ਰਿਸ਼ਟੀ ਨੂੰ ਆਪਣੀ ਪਿਆਰ ਗਲਵੱਕੜੀ ਵਿਚ ਲੈਣ ਦੇ ਸਮਰੱਥ ਹੈ ।
 
 ਦੋਵੇਂ ਇਕ ਦੂਸਰੇ ਦੇ ਪੂਰਕ ਹਨ , “ ” ਤੋਂ ਬਗੈਰ “  ” (ਓਅੰਕਾਰ) ਦਾ ਕੋਈ ਵਜੂਦ ਨਹੀਂ ਅਤੇ  “  (ਓਅੰਕਾਰ”)  ਤੋਂ  ਬਗੈਰ  ” ਦੀ ਕੋਈ ਪਛਾਣ ਨਹੀਂ। ਇਸ ਰਾਹੀਂ ਬੰਦਾਉਸ ਰੂਪ-ਰੰਗ ਤੋਂ ਬਾਹਰੇ ਵਾਹਿਗੁਰੂ ਨੂੰ ਪਰਤੱਖ ਮਹਿਸੂਸ ਕਰ ਸਕਦਾ ਹੈ ।ਅਨੇਕਾਂ ਰੂਪਾਂ ਵਿਚ ਉਸ ਨੂੰ ਵੇਖ ਵੀ ਸਕਦਾ ਹੈ ।
   ਜੋ ਬੰਦਾ,  ਗੁਰਬਾਣੀ ਦੇ ਇਸ ਪਹਿਲੇ ਅੱਖਰ ਦਾ ਸਿਧਾਂਤ ਸਮਝ ਲਵੇਗਾਉਸ ਨੂੰ ਸੋਝੀ ਹੋ ਜਾਵੇਗੀ ਕਿ ਜਦ ਹਰ ਕਿਸੇ ਵਿਚ ਉਹ ਆਪ ਹੀ ਵਰਤ ਰਿਹਾ ਹੈਤਾਂ ਫਿਰ ਪਰਾਇਆ ਕੌਣ ਹੈ?  ਫਿਰ ਠੱਗੀ ਕਿਸ ਨਾਲ ਮਾਰੀ ਜਾ ਸਕਦੀ ਹੈ?  ਡਰਾਇਆ ਕਿਸ ਨੂੰ ਜਾ ਸਕਦਾ ਹੈ?  ਡਰਨ ਦੀ ਕਿਸ ਤੋਂ ਲੋੜ ਹੈ?  ਬੰਦੇ ਅਤੇ ਪਰਮਾਤਮਾ ਦੇ ਵਿਚਾਲੇਪੁਜਾਰੀ, (ਜਿਨ੍ਹਾਂ ਕੋਲੋਂ ਅਸੀਂ ਰੱਬ ਅੱਗੇ ਅਰਦਾਸਾਂ ਕਰਵਾਉਂਦੇ ਹਾਂਜਿਨ੍ਹਾਂ ਦੀ ਅਸੀਂ ਰੱਬ ਕੋਲ ਸਫਾਰਸ਼ ਪਵਾਉਂਦੇ ਹਾਂਇਸ ਆਧਾਰ ਤੇ ਹੀ ਅਸੀਂ ਜਿਨ੍ਹਾਂ ਦੀ ਪੂਜਾ ਕਰਦੇ ਹਾਂ) ਕਿਥੋਂ ਆ ਗਏ ?
   ਫਿਰ ਅਸੀਂਕਿਸੇ ਨੂੰ ਨੀਵਾਂ ਅਤੇ ਕਿਸੇ ਨੂੰ ਉੱਚਾਕਿਸ ਆਧਾਰ ਤੇ ਸਮਝਦੇ ਹਾਂ?  ਅਸੀਂ ਕਿਸੇ ਨਾਲ ਨਫਰਤ ਕਿਸ ਆਧਾਰ ਤੇ ਕਰਦੇ ਹਾਂ?  ਇਸ ਓਅੰਕਾਰ ਦੀ ਸੋਝੀ ਤੋਂ ਬਗੈਰਬੰਦਾ ਉਸ ਪ੍ਰਭੂ ਵਲੋਂ ਅਗਿਆਨਤਾ ਵੱਸਆਕਾਰਾਂ ਦੇ ਚੱਕਰਆਕਾਰਾਂ ਦੀ ਪੂਜਾ ਵਿਚ ਹੀ ਫਸਿਆ ਪਿਆ ਹੈ ।
  “ 
 “ ਦੇ ਫਲਸਫੇ ਨੂੰ ਸਮਝੇ ਬਗੈਰ ਅਸੀਂ ਗੁਰਬਾਣੀ ਦੇ ਦਰਸ਼ਨਗੁਰਬਾਣੀ ਦੇ ਫਲਸਫੇਗੁਰਬਾਣੀ ਦੇ ਸਿਧਾਂਤ ਨੂੰ ਨਹੀਂ ਸਮਝ ਸਕਦੇ ।
  ਇਸ ਨੂੰ ਸਮਝਣ ਨਾਲ ਅਸੀਂ ਕਦੀ ਵੀਵਿਅਕਤੀ ਪੂਜਾ ਨਾਲਆਕਾਰਾਂ ਦੀ ਪੂਜਾ ਨਾਲ ਨਹੀਂ ਜੁੜ ਸਕਦੇ। ਅਸੀਂ ਕਰਮ-ਕਾਂਡਾਂ ਨਾਲਵਿਖਾਵੇ ਦੀ ਪੂਜਾ ਨਾਲ ਨਹੀਂ ਜੁੜ ਸਕਦੇ ।
  
 ਗੁਰਬਾਣੀ ਨੂੰ ਅਗਾਂਹ ਸਮਝਣ ਲਈ ਜ਼ਰੂਰੀ ਹੈ ਕਿ ਅਸੀਂ ਗੁਰਬਾਣੀ ਦੇ ਇਸ ਪਹਿਲੇ ਅੱਖਰ ਨੂੰ ਚੰਗੀ ਤਰ੍ਹਾਂ ਸਮਝ ਲਈਏ । ਭਾਵੇਂ ਇਸ ਵਿਚ ਹੀ ਸਾਰੀ ਉਮਰ ਲੰਘ ਜਾਵੇ ।
              ਅਮਰ ਜੀਤ ਸਿੰਘ ਚੰਦੀ       (ਚਲਦਾ)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.