ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 12)
ਗੁਰਬਾਣੀ ਦੀ ਸਰਲ ਵਿਆਖਿਆ! (ਭਾਗ 12)
Page Visitors: 2

 

ਗੁਰਬਾਣੀ ਦੀ ਸਰਲ ਵਿਆਖਿਆ!    (ਭਾਗ 12)              
ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥
 ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ ॥
 ਚਿਰੀ ਵਿਛੁੰਨਾ ਹਰਿ ਪ੍ਰਭੁ ਪਾਇਆ ਗਲਿ ਮਿਲਿਆ ਸਹਜਿ ਸੁਭਾਏ ਰਾਮ ॥
ਜਨ ਨਾਨਕ ਮਨਿ ਅਨਦੁ ਭਇਆ ਹੈ ਮੇਰੀ ਜਿੰਦੁੜੀਏ ਅਨਹਤ ਸਬਦ ਵਜਾਏ ਰਾਮ ॥2  538
  ਹੇ ਮੇਰੀ ਸੋਹਣੀ ਜਿਹੀ ਜਿੰਦੇਸ਼ਬਦ ਗੁਰੂ ਦੀ ਮੱਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਅੰਮ੍ਰਿਤੁ ਆ ਵਸਦਾ ਹੈਉਹ ਮਨੁੱਖ ਆਪਣੇ ਮੂੰਹ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ। ਹੇ ਜਿੰਦੇਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈਪਰਮਾਤਮਾ ਦੇ ਚਰਨਾਂ ਨਾਲ ਸੁਰਤ ਜੋੜ ਕੇ ਉਹ ਬਾਣੀ,ਧਿਆਨ ਨਾਲਮਨ ਲਗਾ ਕੇ ਸੁਣਨੀ ਚਾਹੀਦੀ ਹੈਜਿਹੜਾ ਮਨੁੱਖ ਸੁਣਦਾ ਹੈਉਸ ਨੂੰ ਚਿਰ ਦਾ ਵਿਛੜਿਆ ਹੋਇਆ ਪਰਮਾਤਮਾ ਆ ਮਿਲਦਾ ਹੈਆਤਮਕ ਅਡੋਲਤਾ ਤੇ ਪ੍ਰੇਮ ਦੇ ਕਾਰਨਉਸ ਦੇ ਗਲ ਆ ਲਗਦਾ ਹੈ।
  ਹੇ ਦਾਸ ਨਾਨਕ ਆਖਹੇ ਮੇਰੀ ਸੋਹਣੀ ਜਿੰਦੜੀਏਉਸ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈਉਹ ਆਪਣੇ ਅੰਦਰਇਕ-ਰਸ ਸਿਫਤ-ਸਾਲਾਹ ਦੀ ਬਾਣੀ ਦਾ ਮਾਨੋ ਵਾਜਾ ਵਜਾਉਂਦਾ ਰਹਿੰਦਾ ਹੈ।3   
               ਅਮਰ ਜੀਤ ਸਿੰਘ ਚੰਦੀ        (ਚਲਦਾ)  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.