ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(269)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(269)
Page Visitors: 1

   ਗੁਰਬਾਣੀ ਦੀ ਸਰਲ ਵਿਆਖਿਆ ਭਾਗ(269)                            
 
  ੴ ਸਤਿ ਨਾਮੁ ਗੁਰ ਪ੍ਰਸਾਦਿ ॥
     ਸਿਰੀਰਾਗੁ ਕਬੀਰ ਜੀਉ ਕਾ ॥
     ਏਕੁ ਸੁਆਨੁ ਕੈ ਘਰਿ ਗਾਵਣਾ
     ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥    
    
ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥1
    
 ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਏਨੀ ਸਾਰੀ ਗੱਲ ਨਹੀਂ ਸਮਝਦੀ ਕਿ ਜਿਉਂ-ਜਿਉਂ ਦਿਨ ਬੀਤ ਰਹੇ ਹਨ, ਇਸ ਦੀ ਉਮਰ ਘਟ ਰਹੀ ਹੈਉਹ ਇਉਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ ਹੈ, ਤੇ ਉਸ ਨਾਲ ਬੜਾ ਲਾਡ ਕਰਦੀ ਹੈ, ਮਾਂ ਦੀ ਇਸ ਮਮਤਾ ਨੂੰ ਵੇਖ-ਵੇਖ ਕੇ ਜਮਰਾਜ ਖੁਸ਼ ਹੋ ਹੱਸਦਾ ਹੈ।1। 
     ਐਸਾ ਤੈਂ ਜਗੁ ਭਰਮਿ ਲਾਇਆ ॥
     ਕੈਸੇ ਬੂਝੈ ਜਬ ਮੋਹਿਆ ਹੈ ਮਾਇਆ1ਰਹਾਉ ॥
      ਹੇ ਪ੍ਰਭੂ ਇਵੇਂ ਤੂੰ ਜਗਤ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ। ਮਾਇਆ ਦੇ ਠੱਗੇ ਹੋਏ ਜੀਵ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੈਂ ਭੁਲੇਖੇ ਵਿਚ ਫਸਿਆ ਹੋਇਆ ਹਾਂ।1ਰਹਾਉ।
     ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥
     ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥2
      ਕਬੀਰ ਆਖਦਾ ਹੈ, ਹੇ ਪ੍ਰਾਣੀ, ਮਾਇਆ ਦੇ ਚਸਕੇ ਛੱਡ ਦੇਹ, ਇਨ੍ਹਾਂ ਰਸਾਂ ਦੀ ਸੰਗਤ ਵਿਚ ਆਤਮਕ ਮੌਤ ਜ਼ਰੂਰ ਹੁੰਦੀ ਹੈ, ਆਤਮਾ ਮੁਰਦਾ ਹੋ ਜਾਂਦਾ ਹੈ। ਪ੍ਰਭੂ ਦੇ ਭਜਨ ਵਾਲੀ ਇਹ ਬਾਣੀ ਮਨੁੱਖ ਨੂੰ ਅਟੱਲ ਜੀਵਨ ਬਖਸ਼ਦੀ ਹੈ, ਇਸ ਤਰ੍ਹਾਂ, ਇਸ ਸੰਸਾਰ ਸਮੁੰਦਰ ਨੂੰ ਤਰ ਜਾਈਦਾ ਹੈ।2।  
     ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥
     ਭਰਮੁ ਭੁਲਾਵਾ ਵਿਚਹੁ ਜਾਇ ॥
     ਉਪਜੈ ਸਹਜੁ ਗਿਆਨ ਮਤਿ ਜਾਗੈ ॥
     ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ॥3
      ਪਰ ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ ਜੀਵ ਦਾ ਪਿਆਰ ਉਸ ਰੱਬ ਨਾਲ ਪੈਂਦਾ ਹੈ ਤੇ ਇਸ ਦੇ ਮਨ ਵਿਚੋਂ ਭਰਮ ਤੇ ਭੁਲੇਖਾ ਦੂਰ ਹੁੰਦਾ ਹੈ, ਜੀਵ ਦੇ ਅੰਦਰ ਅਡੋਲਤਾ ਦੀ ਹਾਲਤ ਪੈਦਾ ਹੁੰਦੀ ਹੈ, ਗਿਆਨ ਵਾਲੀ ਬੁੱਧ ਪਰਗਟ ਹੋ ਜਾਂਦੀ ਹੈ ਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿਚ ਪ੍ਰਭੂ ਨਾਲ ਜੋੜ, ਜੁੜ ਜਾਂਦਾ ਹੈ।3
     ਇਤੁ ਸੰਗਤਿ ਨਾਹੀ ਮਰਣਾ ॥
     ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥1ਰਹਾਉ ਦੂਜਾ ॥
      ਪ੍ਰਭੂ ਨਾਲ ਮਨ ਜੋੜਿਆਂ ਆਤਮਕ ਮੌਤ ਨਹੀਂ ਹੁੰਦੀ, ਕਿਉਂਕਿ ਜਿਉਂ ਜਿਉਂ ਜੀਵ ਪ੍ਰਭੂ ਦੇ ਹੁਕਮ ਨੂੰ ਪਛਾਣਦਾ ਹੈ, ਪਰਮਾਤਮਾ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ।1ਰਹਾਉ ਦੂਜਾ।
  ਜੀਵ ਦੇ ਕੀ ਵੱਸ ? ਪ੍ਰਭੂ ਨੇ ਆਪ ਹੀ ਜੀਆਂ ਨੂੰ ਮਾਇਆ ਦੇ ਮੋਹ ਵਿਚ ਫਸਾਇਆ ਹੋਇਆ ਹੈ। ਪਰ ਜੇ ਉਹ ਕਰਤਾਰ ਮਿਹਰ ਕਰੇ, ਗੁਰੂ ਨਾਲ ਮਿਲਾਵੇ ਤਾਂ, ਅੰਦਰੋਂ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ, ਪ੍ਰਭੂ ਨਾਲ ਜੋੜ ਹੋ ਜਾਂਦਾ ਹੈ, ਰੱਬ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ ਅਤੇ ਆਤਮਾ, ਮੁਰਦਿਆਂ ਵਾਲੀ ਹਾਲਤ ਵਿਚੋਂ ਬਚ ਨਿਕਲਦਾ ਹੈ।
      ਚੰਦੀ ਅਮਰ ਜੀਤ ਸਿੰਘ       (ਚਲਦਾ)


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.