ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 4
“ਅਜੋਕਾ ਗੁਰਮਤਿ ਪ੍ਰਚਾਰ?” ਭਾਗ 4
Page Visitors: 2585

               “ਅਜੋਕਾ ਗੁਰਮਤਿ ਪ੍ਰਚਾਰ?” ਭਾਗ 4
ਜਿਸ ਤਰ੍ਹਾਂ ਕਿ ਪਹਿਲਾਂ ਵੀ ਦੱਸਿਆ ਜਾ ਚੁਕਾ ਹੈ ਕਿ, ਅਜੋਕੇ ਗੁਰਮਤਿ ਪ੍ਰਚਾਰਕਾਂ ਦੁਆਰਾ
ਕੀਤੀਆਂ ਜਾਂਦੀਆਂ ਗੁਰਬਾਣੀ ਵਿਆਖਿਆਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ, ਇਹ ਦਰਸਾਣ
ਲਈ ਕਿ ਇਹ ਲੋਕ ਦੇਖਣ ਨੂੰ ਪਹਿਰਾਵੇ ਤੋਂ ਸਿੱਖ ਅਤੇ ਗੱਲਾਂ ਬਾਤਾਂ ਤੋਂ ਗੁਰਮਤਿ ਦੇ ਪ੍ਰਚਾਰਕ ਹੀ ਨਜ਼ਰ ਆਉਂਦੇ ਹਨਉੱਪਰੋਂ ਉੱਪਰੋਂ ਇਹ ਰੱਬ ਦੀ ਹੋਂਦ ਨੂੰ ਮੰਨਦੇ ਵੀ ਨਜ਼ਰ ਆਉਂਦੇ ਹਨ, ਪਰ ਅਸਲ ਵਿੱਚ ਰੱਬ ਦੀ ਹੋਂਦ ਨੂੰ ਕਿੰਨਾਕੁ ਮੰਨਦੇ ਹਨ ਇਹ ਇਨ੍ਹਾਂ ਦੀਆਂ ਗੁਰਬਾਣੀ ਵਿਆਖਿਆਵਾਂ ਨੂੰ ਥੋੜ੍ਹੀ ਡੁੰਘਾਈ ਨਾਲ ਵਿਚਾਰਿਆਂ ਹੀ ਪਤਾ ਲੱਗਦਾ ਹੈਗੱਲਾਂ ਬਨਾਣ ਦੇ ਮਾਹਰ ਇਨ੍ਹਾਂ ਲੋਕਾਂ ਦੀਆਂ ਵਿਆਖਿਆਵਾਂ, ਜੋ ਕਿ ਅਸਲ ਵਿੱਚ ਗੁਰਬਾਣੀ ਵਿਆਖਿਆਵਾਂ ਨਾ ਹੋ ਕੇ ਪ੍ਰਭਾਵ-ਪੂਰਣ ਤਰੀਕੇ ਨਾਲ ਪੇਸ਼ ਕੀਤੇ ਇਨ੍ਹਾਂ ਦੇ ਆਪਣੇ ਹੀ ਵਿਚਾਰ ਹਨਜਿਨ੍ਹਾਂ ਤੋਂ ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅਸਲੀ ਗੱਲ ਨੂੰ ਮੋੜ ਦੇ ਕੇ ਗੁਰਬਾਣੀ ਵਿਆਖਿਆ ਦੇ ਨਾਂ ਤੇ ਨਾਸਤਿਕਤਾ ਦੀਆਂ ਗੱਲਾਂ ਕਰ ਜਾਂਦੇ ਹਨਆਪਣੇ ਪੱਖ ਨੂੰ ਜਿਆਦਾ ਪ੍ਰਭਾਵਸ਼ਾਲੀ ਬਨਾਣ ਲਈ ਅਤੇ ਇਨ੍ਹਾਂਨੇ ਵਿਆਖਿਆ ਨੂੰ ਜੋ ਰੰਗਤ ਦੇਣੀ ਹੁੰਦੀ ਹੈ, ਪਹਿਲਾਂ ਉਸ ਤਰ੍ਹਾਂ ਦੀਆਂ ਏਧਲੀਆਂ ਓਧਰਲੀਆਂ ਗੱਲਾਂ ਅਤੇ ਉਦਾਹਰਣਾਂ ਦੀ ਭਰਮਾਰ ਕਰ ਦਿੱਤੀ ਜਾਂਦੀ ਹੈ
ਗੁਰਬਾਣੀ ਜਿਸ ਗੱਲ ਦਾ ਖੰਡਣ ਨਹੀਂ ਕਰਦੀ ਪਰ ਇਨ੍ਹਾਂ ਵਿਦਵਾਨਾਂ ਨੇ ਉਸ ਨੂੰ ਖੰਡਣ ਦੀ ਰੰਗਤ ਦੇਣੀ ਹੁੰਦੀ ਹੈ, ਓਥੇ ਬ੍ਰਹਮਣੀ ਕਰਮ ਕਾਂਡਾਂ, ਸੰਤਾਂ ਬਾਬਿਆਂ ਦੀਆਂ, ਮਿਥਿਹਾਸਕ ਕਹਾਣੀਆਂ ਦੀਆਂ, ਡੇਰਿਆਂ ਆਦਿ ਦੇ ਖੰਡਣ ਦੀਆਂ ਗੱਲਾਂ ਦੀ ਭਰਮਾਰ ਵਿੱਚ ਲਪੇਟ ਕੇ ਸੰਬੰਧਤ ਤੁਕ ਜਾਂ ਸ਼ਬਦ ਦੀ ਵਿਆਖਿਆ ਕਰ ਦਿੱਤੀ ਜਾਂਦੀ ਹੈਜੋ ਕਿ ਅਸਲ ਵਿਚ ਵਿਆਖਿਆ ਨਾ ਹੋ ਕੇ ਇਨ੍ਹਾਂ ਦੇ ਆਪਣੇ ਘੜੇ ਹੋਏ ਵਿਚਾਰ ਹੁੰਦੇ ਹਨਪੜ੍ਹਨ ਸੁਣਨ ਵਾਲਾ ਇਨ੍ਹਾਂ ਦੀਆਂ ਆਪਣੀਆਂ ਬਣਾਈਆਂ ਗੱਲਾਂ ਦੀ ਭਰਮਾਰ ਨਾਲ *ਹਿਪਨੋਟਾਈਜ਼* ਹੋਇਆ ਅਸਲੀਅਤ ਸਮਝਣ ਤੋਂ ਅਸਮਰਥ ਹੋ ਜਾਂਦਾ ਹੈ, ਅਤੇ ਇਨ੍ਹਾਂ ਦੁਆਰਾ ਦਿੱਤੀ ਗਈ ਰੰਗਤ ਨੂੰ ਸਹੀ ਸਮਝਦਾ ਹੋਇਆ ਉਸੇ ਅਨੁਸਾਰ ਹੀ ਸੋਚਣ ਲੱਗ ਜਾਂਦਾ ਹੈਕਿਉਂਕਿ ਇਹ ਬਹੁਤ ਹੀ ਗੰਭੀਰਤਾ ਨਾਲ ਸੋਚੇ ਵਿਚਾਰੇ ਜਾਣ ਦਾ ਵਿਸ਼ਾ ਹੈ ਇਸ
ਲਈ ਇੱਕ-ਦੋ ਉਦਾਹਰਣਾਂ ਦੇ ਕੇ ਕੰਮ ਨਹੀਂ ਸਰ ਸਕਦਾ, ਬਲਕਿ ਕਾਫੀ ਮਾਤ੍ਰਾ ਵਿੱਚ ਇਨ੍ਹਾਂ ਦੇ ਵਿਚਾਰ ਪੇਸ਼ ਕਰਨੇ ਜਰੂਰੀ ਹਨਸੋ ਇਨ੍ਹਾਂ ਪ੍ਰਚਾਰਕਾਂ ਦੀਆਂ ਵਿਆਖਿਆਵਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕੁਝ ਵਿਆਖਆਵਾਂ ਹੋਰ ਪੇਸ਼ ਕੀਤੀਆਂ ਜਾ ਰਹੀਆਂ ਹਨ, ਸੱਚ ਝੂਠ ਦਾ ਨਿਰਣਾ ਕਰਨਾ ਪਾਠਕਾਂ ਦੇ ਹੱਥ ਹੈ
6- “ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮ ਚੁਕਾਇਓ
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ
” (ਪੰਨਾ 617)
ਅਜੋਕੇ ਅਰਥ- ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਮੈਂ ਉਸ ਸਰਬ ਵਿਆਪਕ
ਪ੍ਰਮਾਤਮਾ ਦੇ ਗੁਣਾਂ ਨੂੰ *ਗਾਉਂਦਾ ਹਾਂ* ਭਾਵ ਸਦੀਵ-ਕਾਲ ਪ੍ਰਭੂ ਦੇ ਗੁਣਾਂ ਦੀ *ਵਰਤੋਂ ਕਰਦਾ* ਹਾਂ
ਵਿਚਾਰ- ਤੁਕ ਦੇ ਅਰਥਾਂ ਦੇ ਪਹਿਲੇ ਅੱਧੇ ਹਿੱਸੇ ਵਿੱਚ ਲਗਦਾ ਹੈ ਕਿ ਇਹ ਵਿਦਵਾਨ ਜੀ ਰੱਬ ਦੀ
ਹੋਂਦ ਨੂੰ ਮੰਨਦੇ ਹਨ ਪਰ ਅਸਲ ਵਿੱਚ ਪ੍ਰਭੂ ਦੀ ਹੋਂਦ ਮੰਨਣ ਤੋਂ ਇਹ ਲੋਕ ਇਨਕਾਰੀ ਹਨ, ਸੋ ਉਸ ਦੇ ਗੁਣ ਗਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾਇਸ ਲਈ ਗੁਣ ਗਾਉਣ ਦੇ ਭਾਵ ਅਰਥ ਕਰ ਦਿੱਤੇ ਗਏ ਹਨ- *ਗੁਣਾਂ ਦੀ ਵਰਤੋਂ ਕਰਦਾ ਹਾਂ*
ਪਹਿਲਾਂ ਤਾਂ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਭਾਵ-ਅਰਥ ਕਰਨੇ ਕੋਈ ਘਰ ਦੀ ਹੀ ਖੇਤੀ ਹੈ ਜਿਹੜੇ ਭਾਵ ਅਰਥ ਆਪਣੇ ਮਨ ਨੂੰ ਚੰਗੇ ਲੱਗੇ ਕਰ ਦਿੱਤੇ? ਕੀ 
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾਜਾਂ 
ਸਰਬ ਜੀਆ ਪ੍ਰਤਿਪਾਲਦਾ ਮੇਰੀ ਜਿੰਦੁੜੀਏ ਜਿਉ ਬਾਲਕ ਪਿਤ ਮਾਤਾ ਰਾਮ
ਆਦਿ ਗੁਣ ਅੱਖਰਾਂ ਦੇ ਜਰੀਏ ਜ਼ੁਬਾਨ ਨਾਲ ਕਹੇ ਜਾਂ ਗਾਏ ਨਹੀਂ ਜਾ ਸਕਦੇ?  
ਅਖਰੀ ਨਾਮੁ ਅਖਰੀ ਸਾਲਾਹਅਖਰੀ ਗਿਆਨੁ ਗੀਤ ਗੁਣ ਗਾਹ” 
ਬੋਲਹੁ ਜਸੁ ਜਿਹਬਾ ਦਿਨੁ ਰਾਤਿ
ਜੇ ਉਸ ਦੇ ਗੁਣ ਅੱਖਰਾਂ ਦੇ ਜਰੀਏ ਜ਼ੁਬਾਨ ਨਾਲ, ਉਚਾਰਕੇ ਜਾਂ ਗਾਏ ਜਾ ਸਕਦੇ ਹਨ ਤਾਂ ਗਾਉਂਦਾ ਹਾਂਦਾ ਭਾਵ ਅਰਥ ਵਰਤਦਾ ਹਾਂਕਰਨ ਦੀ ਕੀ ਲੋੜ ਪੈ ਗਈ? ਉਹ ਇਸ ਲਈ ਕਿ ਉੱਪਰੋਂ ਉੱਪਰੋਂ ਰੱਬ ਦੀ ਹੋਂਦ ਨੂੰ ਮੰਨਣ ਦਾ ਪੜਦਾ ਪਾਈ ਰੱਖਣਾ ਇਨ੍ਹਾਂ ਦੀ ਮਜਬੂਰੀ ਹੈ, ਪਰ ਅਸਲ ਵਿੱਚ ਪਰਮਾਤਮਾ ਵਰਗੀ ਕਿਸੇ ਨਿਰਾਕਾਰ ਹਸਤੀ ਦੀ ਹੋਂਦ ਨੂੰ ਮੰਨਣਾ ਇਨ੍ਹਾਂ ਦੀ ਫਲੌਸਫੀ ਵਿੱਚ ਫਿਟ ਨਹੀਂ ਬੈਠਦਾ
ਸਵਾਲ ਪੈਦਾ ਹੁੰਦਾ ਹੈ ਕਿ ਗੁਣਾਂ ਦੀ ਵਰਤੋਂ ਤਾਂ ਸਾਰਾ ਸੰਸਾਰ ਹੀ ਕਰ ਰਿਹਾ ਹੈ, ਤਾਂ ਇਸ ਵਿੱਚ ਸਾਨੂੰ ਸਿੱਖਿਆ ਕੀ ਮਿਲਦੀ ਹੈ?
ਪ੍ਰਭੂ ਦੇ ਗੁਣਾਂ ਨੂੰ ਕਿਵੇਂ ਵਰਤਣਾ ਹੈ, ਇਸ ਸੰਬੰਧੀ ਵਿਦਵਾਨ ਜੀ ਲਿਖਦੇ ਹਨ-
ਪ੍ਰਭੂ ਦੇ ਗੁਣਾਂ ਨੂੰ ਕਿਵੇਂ ਵਰਤਣਾ ਹੈ:- ਬੇ-ਤਰਤੀਬੀ ਨਾਮ ਬਣਿਆ ਹੋਇਆ ਘਰ ਕਿਸੇ ਕੰਮ ਦਾ ਨਹੀਂ ਹੁੰਦਾਸਾਡੇ ਮੁਲਕ ਤੇ ਬਾਹਰਲੇ ਮੁਲਕ ਦਾ ਫ਼ਰਕ ਤਰਤੀਬ ਤੇ ਬੇ ਤਰਤੀਬ ਦਾ ਹੀ ਹੈਆਪਣੇ ਮੁਲਕ ਵਿੱਚ ਅਸੀਂ ਜਿਵੇਂ ਚਾਹੀਏ ਮਕਾਨ ਖੜਾ ਕਰ ਸਕਦੇ ਹਾਂ ਪਰ ਬਾਹਰਲੇ ਮੁਲਕ ਵਿੱਚ ਬਿਨਾ ਤਰਤੀਬ ਦੇ ਮਕਾਨ ਪ੍ਰਵਾਨ ਨਹੀਂ ਹੁੰਦਾਬੇ-ਤਰਤੀਬੀ ਨਾਲ ਪਾਇਆ ਕੱਪੜਾ ਝੱਲ-ਪੁਣੇ ਦੇ ਰੂਪ ਨੂੰ ਪ੍ਰਗਟ ਕਰਦਾ ਹੈਕੱਪੜਿਆਂ ਨੂੰ ਕੱਟ ਕੇ ਤਰਤੀਬ ਦੇਣੀ ਭਾਰਤੀਆਂ ਨੂੰ ਨਹੀਂ ਆਉਂਦੀ ਸੀ ਏਸੇ ਲਈ ਅਣਸੀਤੀ ਸਾੜ੍ਹੀ ਤੇ ਧੋਤੀ ਦਾ ਸਰੀਰ ਤੇ ਲਪੇਟ ਲੈਣਾ ਹੀ ਭਾਰਤੀਆਂ ਦਾ ਪਹਿਰਾਵਾ ਬਣ ਗਿਆਤੇ ਹੁਣ ਭਾਰਤ ਦੇ ਕਈਆਂ ਹਿੱਸਿਆਂ ਵਿੱਚ ਇਸ ਨੂੰ ਸਭਿਅਕ ਪਹਿਰਾਵਾ ਗਿਣਿਆ ਜਾਂਦਾ ਹੈ
ਵਿਚਾਰ- ਸੋ ਇਨ੍ਹਾਂ ਅਜੋਕੇ ਪਦਾਰਥਵਾਦੀ ਸੋਚ ਵਾਲੇ ਪ੍ਰਚਾਰਕਾਂ ਅਨੁਸਾਰ- ਘਰ-ਬਾਰ ਸੋਹਣੇ ਤਰੀਕੇ ਨਾਲ ਬਣਿਆ ਹੋਵੇ, ਕੱਪੜੇ ਸੋਹਣੇ ਸਲੀਕੇ ਨਾਲ ਪਾਏ ਹੋਣ ਆਦਿਇਸ ਤਰ੍ਹਾਂ ਬੰਦੇ ਨੇ ਆਪਣੇ ਆਪ ਨੂੰ ਤਰਤੀਬ ਵਿੱਚ ਰੱਖਣਾ ਹੈ, ਇਹ ਹੈ ਪ੍ਰਭੂ ਦੇ ਗੁਣ ਗਾਣੇਜਾਣੀ ਕਿ ਗੁਰੂ ਸਾਹਿਬ ਇਹੀ ਸਿੱਖਿਆ ਦੇ ਰਹੇ ਹਨ ਕਿ ਬੰਦਾ ਸੋਹਣਾ ਅੱਪਟੂ-ਡੇਟ ਬਣ ਕੇ ਰਹੇ, ਅਤੇ ਦੇਸ਼ ਸਮਾਜ ਦੇ ਕਾਨੂੰਨਾਂ ਅਨੁਸਾਰ ਘਰ-ਬਾਰ ਬਣਾਵੇ, ਦੇਸ਼ ਸਮਾਜ ਦੇ ਬਣੇ ਕਾਨੂੰਨਾਂ ਦੀ ਪਾਲਣਾ ਕਰੇਇਹ ਹੈ ਪ੍ਰਭੂ ਦੇ ਗੁਣ ਗਾਣੇ, *ਜਿਹੜੇ ਕਿ ਇਨ੍ਹਾਂ ਪ੍ਰਚਾਰਕਾਂ ਮੁਤਾਬਕ ਬਾਹਰਲੇ ਮੁਲਕਾਂ ਦੇ ਬਸ਼ਿੰਦੇ ਗਾ ਰਹੇ ਹਨ*ਅਤੇ ਇਹੀ ਹੈ ਬੰਦੇ ਦਾ ਜੀਵਨ ਮਨੋਰਥਸ਼ਾਇਦ ਇਨ੍ਹਾਂ ਪ੍ਰਚਾਰਕਾਂ ਅਨੁਸਾਰ ਗੁਰੂ ਨਾਨਕ
ਜੀ, ਉਦਾਸੀਆਂ ਤੇ ਕੋਟ ਪੈਂਟ ਪਾ ਕੇ, ਟਾਈ ਲਗਾ ਕੇ ਜਾਂਦੇ ਸੀ, ਜਾਂ ਫੇਰ ਉਨ੍ਹਾਂ ਨੂੰ ਕੋਟ ਪੈਂਟ ਪਾ ਕੇ, ਟਾਈ ਲਗਾ ਕੇ ਉਦਾਰਸੀਆਂ ਤੇ ਜਾਣਾ ਚਾਹੀਦਾ ਸੀ
ਕੀ ਗੁਰੂ ਸਾਹਿਬ ਲੋਕਾਂ ਨੂੰ ਇਹੀ ਗੱਲ ਸਮਝਾਣ ਨਿਕਲੇ ਸੀ ਕਿ ਹੇ ਭਾਈ! ਪ੍ਰਭੂ ਦੇ ਗੁਣ ਗਾਇਆ ਕਰੋ ਅਰਥਾਤ ਕੁਦਰਤ ਦੇ ਨਿਯਮਾਂ ਦੀ ਵਰਤੋਂ ਕਰਿਆ ਕਰੋ, ਦੇਸ਼ ਸਮਾਜ ਦੇ ਕਾਨੂੰਨਾਂ ਦੀ ਪਾਲਣਾ
ਕਰਿਆ ਕਰੋ, ਕਪੜੇ ਢੰਗ ਨਾਲ ਪਾਇਆ ਕਰੋ?
ਵਿਆਖਿਆਕਾਰ ਜੀ ਮੁਤਾਬਕ ਗੁਰੂ ਸਾਹਿਬ ਇਹ ਦੱਸ ਰਹੇ ਹਨ ਕਿ ਮੈਂ ਸਦੀਵ-ਕਾਲ ਪ੍ਰਭੂ ਦੇ ਗੁਣਾਂ ਦੀ ਵਰਤੋਂ ਕਰਦਾ ਹਾਂ
ਪਰ ਸਦੀਵਕਾਲ ਗੁਣਾਂ (ਕੁਦਰਤੀ ਨਿਯਮਾਵਲੀ) ਦੀ ਵਰਤੋਂ ਤਾਂ ਹਰ ਜੀਵ ਹਮੇਸ਼ਾਂ ਤੋਂ ਹੀ ਕਰਦਾ
ਆ ਰਿਹਾ ਹੈਇੱਕ ਖੋਜ ਮੁਤਾਬਕ ਆਦਿ ਮਾਨਵ ਦੁਆਰਾ ਇਸਤੇਮਾਲ ਕੀਤੇ ਜਾਂਦੇ ਇੱਕ ਲੱਖ ਸਾਲ ਪੁਰਾਣੇ ਪੱਥਰ ਦੇ ਔਜਾਰ ਵੀ ਮਿਲੇ ਹਨ (ਨੋਟ- ਪਹਿਲੀ ਖੋਜ ਮੁਤਾਬਕ ਕੇਵਲ ਵੀਹ ਹਜ਼ਾਰ ਸਾਲ ਪਹਿਲਾਂ ਦੇ ਔਜ਼ਾਰ ਮਿਲੇ ਹਨ)ਚਾਹੇ ਕੋਈ ਚੋਰ, ਠੱਗ ਹੈ, ਜਾਂ ਕੋਈ ਸਾਧ ਹੈ ਧਰਤੀ ਤੇ ਸਾਡਾ ਸਭ ਦਾ ਵਜੂਦ ਹੀ ਸਦੀਵ-ਕਾਲ ਗੁਣਾਂ ਨੂੰ ਵਰਤਣ ਕਰਕੇ ਹੈ
ਸਵਾਲ ਪੈਦਾ ਹੁੰਦਾ ਹੈ ਕਿ ਕੀ ਬੇ-ਤਰਤੀਬੀ ਨਾਲ ਬਣਾਇਆ ਮਕਾਨ ਬਿਨਾ ਸਦੀਵਕਾਲ ਕੁਦਰਤੀ ਨਿਯਮਾਵਲੀ ਤੋਂ ਹੀ ਬਣ ਜਾਂਦਾ ਹੈ? ਜਾਂ ਕੀ ਬੇ ਤਰਤੀਬੀ ਨਾਲ ਕੱਟਿਆ ਕੱਪੜਾ ਬਿਨਾ ਸਦੀਵਕਾਲ ਨਿਯਮਾਵਲੀ ਵਰਤੇ ਹੀ ਕੱਟਿਆ ਜਾਂਦਾ ਹੈ?
ਇਹ ਲੋਕ ਸਦੀਵਕਾਲ ਗੁਣ ਵਰਤਣ ਦੀ ਗੱਲ ਕਰਦੇ ਹਨਜਦਕਿ ਸਦੀਵ-ਕਾਲ ਗੁਣਾਂ ਦੀ ਵਰਤੋਂ ਕਰਕੇ ਹੀ ਲੋਕ ਸ਼ਰਾਬ ਤੇ ਹੋਰ ਨਸ਼ੇ ਬਣਾ ਲੈਂਦੇ ਹਨਤੋਪਾਂ, ਬੰਦੂਕਾਂ ਅਤੇ ਹੋਰ ਮਾਰੂ ਹਥਿਆਰ
ਤਿਆਰ ਕੀਤੇ ਜਾਂਦੇ ਹਨਸਦੀਵਕਾਲ ਗੁਣਾਂ ਦੀ ਵਰਤੋਂ ਕੀਤੇ ਬਿਨਾਂ ਤਾਂ ਕੋਈ ਵੀ ਜੀਵ ਇੱਕ ਦਿਨ
ਵੀ ਜਿੰਦਾ ਨਹੀਂ ਰਹਿ ਸਕਦਾਸਵਾਲ ਤਾਂ ਇਹ ਹੈ ਕਿ ਕੀ ਸਦੀਵਕਾਲ ਗੁਣਾਂ ਦੇ ਪ੍ਰਦਾਤਾ ਨੂੰ ਵੀ ਕੋਈ ਹਸਤੀ ਮੰਨਿਆ ਜਾਂਦਾ ਹੈ ਅਤੇ ਉਸ ਦਾ ਧੰਨਵਾਦ ਕੀਤਾ ਜਾਂਦਾ ਹੈ
ਯਾਦ ਰਹੇ ਕਿ ਗੁਣਾਂ ਦੀ ਵਰਤੋਂ ਕਰਨੀ ਅਤੇ ਗੁਣ ਪ੍ਰਦਾਤਾ ਦਾ ਧੰਨਵਾਦ ਕਰਨਾ ਦੋ ਵੱਖ ਵੱਖ ਗੱਲਾਂ ਹਨਗੁਣਾਂ ਦੀ ਕੇਵਲ ਵਰਤੋਂ ਕਰਨ ਵਾਲੇ ਨੂੰ ਅਕ੍ਰਿਤਘਣਕਿਹਾ ਜਾਂਦਾ ਹੈਅਤੇ
ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ” (76) ਕਿਹਾ ਹੈ
ਇਹ ਲੋਕ ਕੁਦਰਤੀ ਨਿਯਮਾਂ ਨੂੰ ਹੀ ਸਭ ਕੁਝ ਮੰਨਦੇ ਹਨ, ਇਸ ਲਈ ਕਿਸੇ ਪ੍ਰਭੂ ਨੂੰ ਦਾਤਾ ਮੰਨਕੇ ਉਸ ਦੇ ਗੁਣ ਗਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾਇੱਕ ਗੱਲ ਹੋਰ- ਜੇ ਇਹ ਲੋਕ, ਕਿਸੇ ਤੇ ਦਇਆ ਕਰਨੀ, ਮਿੱਠਾ ਬੋਲਣਾ ਪਰਉਪਕਾਰ ਕਰਨਾ ਆਦਿ ਗੁਣਾ ਨੂੰ ਹੀ ਰੱਬੀ ਗੁਣ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਚੰਗੇ ਵੀ ਅਤੇ ਮਾੜੇ ਵੀ ਸਾਰੇ ਗੁਣ ਪ੍ਰਭੂ ਨੇ ਆਪ ਹੀ ਪੈਦਾ ਕੀਤੇ ਹਨਤ੍ਰੈ-ਗੁਣੀ ਮਾਇਆ ਅਤੇ ਪੰਜ ਵਿਕਾਰ, ਸਭ ਪ੍ਰਭੂ ਨੇ ਹੀ ਪੈਦਾ ਕੀਤੇ ਹਨ
ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ
ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ
”(643)
ਅਰਥ ਪ੍ਰੋ: ਸਾਹਿਬ ਸਿੰਘ- ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿੱਚ) ਵਧਾ ਦਿੱਤਾ ਹੈ
ਜਹ ਆਪਿ ਰਚਿਓ ਪਰਪੰਚੁ ਅਕਾਰੁਤਿਹੁ ਗੁਣ ਮਹਿ ਕੀਨੋ ਬਿਸਥਾਰ” (292)
ਅਰਥ ਪ੍ਰੋ: ਸਾਹਿਬ ਸਿੰਘ- ਪ੍ਰਭੂ ਨੇ ਆਪ ਜਗਤ ਦੀ ਖੇਡ ਰਚ ਦਿੱਤੀ, ਤੇ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ ਖਲੇਰ ਦਿੱਤਾ
ਸੋ ਜੇ ਦਇਆ, ਪਰ-ਉਪਕਾਰ, ਮਿੱਠਾ ਬੋਲਣਾ ਆਦਿ ਰੱਬੀ ਗੁਣ ਹਨ ਤਾਂ ਮਾਇਆ ਦਾ ਮੋਹ, ਲਾਲਚ, ਅਹੰਕਾਰ ਆਦਿ ਵੀ ਉਸੇ ਦੇ ਹੀ ਪੈਦਾ ਕੀਤੇ ਗੁਣ ਹਨਮਾੜੇ ਗੁਣ ਕਿਸੇ ਵੱਖਰੇ ਸ਼ੈਤਾਨ ਨੇ ਪੈਦਾ ਨਹੀਂ ਕੀਤੇਕੇਵਲ ਚੰਗੇ ਗੁਣਾਂ ਨੂੰ ਰੱਬੀ ਗੁਣ ਕਹਿਕੇ ਵਿਆਖਿਆਵਾਂ ਕਰਨੀਆਂ ਪਾਠਕਾਂ ਸ਼ਰੋਤਿਆਂ ਨੂੰ ਭੁਲੇਖੇ ਵਿੱਚ ਪਾ ਕੇ ਗੁਮਰਾਹ ਕਰਨ ਲਈ ਹੀ ਕੀਤਾ ਜਾਂਦਾ ਹੈ
ਇਨ੍ਹਾਂ ਵਿਦਵਾਨਾਂ ਅਨੁਸਾਰ ਰੱਬੀ ਨਿਯਮ, ਰੱਬੀ ਕਨੂੰਨ ਜਾਂ ਰੱਬੀ ਹੁਕਮਕੀ ਹੈ ਇਸ ਬਾਰੇ ਕੁਝ ਕੁ ਹੋਰ ਵਿਚਾਰ ਇਸ ਤੋਂ ਅਗਲੀ ਪੰਗਤੀ ਦੇ ਵਿਚਾਰਾਂ ਵਿੱਚ ਵੀ ਦੇਖੇ ਜਾ ਸਕਦੇ ਹਨ
7- “ਹੁਕਮਿ ਰਜਾਈ ਚੱਲਣਾ ਨਾਨਕ ਲਿਖਿਆ ਨਾਲਿ
ਅਜੋਕੇ ਅਰਥ- ਸਦੀਵਕਾਲ ਰੱਬੀ ਨਿਯਮਾਵਲੀ ਦਾ ਨਾਂ ਹੁਕਮ ਹੈ ਤੇ ਜਿਸ ਦੇ ਤਹਿਤ ਅਸਾਂ ਚੱਲਣਾ ਹੈਦੁਨੀਆ ਦੀ ਉਤਪਤੀ ਜਾਂ ਸਾਰਾ ਬ੍ਰਹਮੰਡ ਇੱਕ ਪੱਕੇ ਨਿਯਮ ਤਹਿਤ ਹੀ ਪੈਦਾ ਹੋਇਆ
ਹੈਧਰਤੀ ਆਪਣੀ ਚਾਲ ਚੱਲ ਰਹੀ ਹੈ, ਤਾਰੇ ਆਪਣੇ ਥਾਂ ਚੱਲ ਰਹੇ ਹਨਹਵਾ ਧੁੱਪ ਸਭ ਕੁੱਝ ਇਕ ਬੱਝਵੇਂ ਨਿਯਮ ਵਿੱਚ ਹੀ ਚੱਲ ਰਿਹਾ ਹੈਸਦੀਵਕਾਲ ਰੱਬੀ ਨਿਯਮ ਦੇ ਤਹਿਤ ਖੰਡ-ਬ੍ਰਹਮੰਡ ਸਭ ਆਪਣੀ ਚਾਲ ਚੱਲੀ ਜਾ ਰਹੇ ਹਨਕਿਤੇ ਕੁਝ ਡਾਇਨਾਸੋਰ ਵਾਂਗ ਖਤਮ ਹੁੰਦਾ ਜਾ ਰਿਹਾ ਹੈ ਕਿਤੇ ਨਵੀਆਂ ਲੱਭਤਾਂ ਲਭੀਆਂ ਜਾ ਰਹੀਆਂ ਹਨਸਦੀਵਕਾਲ ਨਿਯਮ ਦੇ ਤਹਿਤ ਹੀ ਸਾਰੇ ਸਰੀਰ ਹੋਂਦ ਵਿੱਚ ਆਏ ਹਨਜ਼ਰਾ ਕੁ ਧਿਆਨ ਨਾਲ ਦੇਖਿਆ ਜਾਏ ਤਾਂ ਵਿਕਸਿਤ ਮੁਲਕਾਂ ਦੀ ਤਰੱਕੀ ਦਾ ਰਾਜ਼ ਹੀ ਨਿਯਮਬੱਧ ਹੋਣਾ ਹੈਸਰਕਾਰੀ ਹੁਕਮ ਨੂੰ ਤਰਜੀਹ ਦਿੱਤੀ ਜਾਂਦੀ ਹੈ
ਭਾਵ ਨਿਯਮ ਪਾਲਣ ਵਿੱਚ ਆਪਣਾ ਤੇ ਦੂਸਰਿਆਂ ਦਾ ਭਲਾ ਹੁੰਦਾ ਹੈਜਿੱਥੇ ਬੰਦਾ ਬਣਾਏ ਹੋਏ ਕਨੂੰਨਾਂ ਦੀ ਪਾਲਣਾ ਕਰਦਾ ਹੈ ਓਥੇ ਕੁਦਰਤੀ ਸੁੱਖ ਜਨਮ ਲੈਂਦਾ ਹੈਹੁਕਮ ਨੂੰ ਨਾ ਸਮਝਣ ਵਾਲਾ ਆਪਣੇ ਆਪ ਨੂੰ ਨਿਯਮਬੱਧ ਨਾ ਕਰਨ ਵਾਲਾ ਕਿਸੇ ਵੀ ਤਲ਼ ਤੇ ਤਰੱਕੀ ਨਹੀਂ ਕਰ ਸਕਦਾਮੰਨ ਲਓ ਕਿਸੇ ਮੋੜ ਤੇ ਲਿਖਿਆ ਹੋਇਆ ਹੈ ਕਿ ਮੋੜ ਮੁੜਨ ਲਈ ਸਪੀਡ ਕੇਵਲ ਚਾਲੀ ਕਿਲੋਮੀਟਰ ਦੀ ਹੈ ਪਰ ਬੰਦਾ ਨੱਬੇ ਕਿਲੋਮੀਟਰ ਤੇ ਗੱਡੀ ਦਾ ਮੋੜ ਕੱਟੇਗਾ ਤਾਂ ਅਵੱਸ਼ ਐਕਸੀਡੈਂਟ ਹੋਏਗਾ ਹੀ ਹੋਏਗਾ। 
ਵਿਚਾਰ- ਵਿਆਖਿਆਕਾਰ ਜੀ ਖੁਦ ਹੀ ਦੱਸ ਰਹੇ ਹਨ ਕਿ ਖੰਡ, ਬ੍ਰਹਮੰਡ, ਚੰਦ, ਤਾਰੇ, ਹਵਾ, ਧੁੱਪ, ਡਾਇਨਾਸੋਰ ਵਰਗੇ ਕੁਝ ਜੀਵਾਂ ਦਾ ਖਤਮ ਹੋਣਾ, ਨਵੀਆਂ ਲੱਭਤਾਂ ਦਾ ਲੱਭਿਆ ਜਾਣਾ, ਸਰੀਰਾਂ ਦਾ ਹੋਂਦ ਵਿੱਚ ਆਣਾ, ਸਭ ਰੱਬੀ/ ਕੁਦਰਤੀ ਨਿਯਮਾਵਲੀ ਤਹਿਤ ਹੋ ਰਿਹਾ ਹੈ ਅਤੇ ਇਹ ਸਦੀਵਕਾਲ ਨਿਯਮਾਵਲੀ ਹੀ ਉਸ ਦਾ ਹੁਕਮ ਹੈਜਿਸ ਦੇ ਤਹਤ ਅਸੀਂ ਚੱਲਣਾ ਹੈ
ਇੱਥੇ ਨੋਟ ਕਰੋ ਕਿ ਵਿਆਖਿਆਕਾਰ ਜੀ ਦੀ ਸੋਚ ਉੱਪਰ ਡਾਰਵਿਨ ਦਾ ਵਿਕਾਸ ਸਿਧਾਂਤ ਹਾਵੀ ਹੈ
ਸੋਚਣ ਵਾਲੀ ਗੱਲ ਹੈ ਕਿ ਕੁਦਰਤੀ ਨਿਯਮਾਂ ਤਹਿਤ ਸਭ ਕੁਝ ਚੱਲੀ ਜਾ ਰਿਹਾ ਹੈ, ਅਤੇ ਜਦੋਂ ਤੋਂ ਬ੍ਰਹਮੰਡ ਹੋਂਦ ਵਿੱਚ ਆਇਆ ਹੈ ਓਦੋਂ ਤੋਂ ਹੀ ਚੱਲੀ ਜਾ ਰਿਹਾ ਹੈਜੇ ਗੁਰੂ ਸਾਹਿਬ ਇਸੇ ਹੁਕਮ ਦੀ ਗੱਲ ਕਰ ਰਹੇ ਹਨ ਤਾਂ ਫੇਰ ਗੁਰੂ ਸਾਹਿਬਾਂ ਦੀ ਸਿੱਖਿਆ ਦਾ ਮਤਲਬ ਕੀ ਰਹਿ ਜਾਂਦਾ ਹੈ? ਕਿਉਂਕਿ ਇਹ ਸਭ ਕੁਝ ਤਾਂ ਕੁਦਰਤੀ ਨਿਯਮਾਂ ਅਨੁਸਾਰ ਆਪੇ ਹੀ ਕਰੋੜਾਂ ਸਾਲਾਂ ਤੋਂ ਚੱਲੀ ਜਾ ਰਿਹਾ ਹੈਅਤੇ ਚੱਲੀ ਹੀ ਜਾਣਾ ਹੈ, ਜੇ ਕੋਈ ਚਾਹੇ ਵੀ ਤਾਂ ਕਿਸੇ ਦੇ ਰੋਕਿਆਂ, ਰੋਕਿਆ ਵੀ ਨਹੀਂ ਜਾ ਸਕਦਾ
ਮਤਲਬ ਸਾਫ ਹੈ ਕਿ ਗੁਰੂ ਸਾਹਿਬ ਜਿਸ ਹੁਕਮ ਦੀ ਗੱਲ ਕਰ ਰਹੇ ਹਨ ਇਹ ਅਜੋਕੇ ਗੁਰਬਾਣੀ
ਵਿਆਖਿਆਕਾਰ ਜੀ ਆਪਣੀ ਨਾਸਤਿਕ ਸੋਚ ਕਾਰਣ ਉਹ ਹੁਕਮ ਸਮਝਣ ਤੋਂ ਅਸਮਰਥ ਹਨ ਅਤੇ ਆਪਣੀ ਨਿਜੀ ਵਿਚਾਰਧਾਰਾ ਦੀ ਘੁਸ ਪੈਠ ਕਰਨ ਦੇ ਚੱਕਰ ਵਿੱਚ ਗੁਰਮਤਿ ਨੂੰ ਕੁਝ ਹੋਰ ਦੀ
ਹੋਰ ਹੀ ਰੰਗਤ ਦੇਈ ਜਾ ਰਹੇ ਹਨਜਿਸ ਵੱਲ ਕਿ ਗੁਰਮਤਿ ਪ੍ਰੇਮੀਆਂ ਨੂੰ ਬੜੀ ਗੰਭੀਰਤਾ ਨਾਲ
ਧਿਆਨ ਦੇਣ ਦੀ ਲੋੜ ਹੈ
ਅਜੋਕੇ ਵਿਆਖਿਆਕਾਰ ਜੀ, ਹੁਕਮ ਮੰਨਣ ਦਾ ਦੂਸਰਾ ਪਹਿਲੂ ਦੱਸ ਰਹੇ ਹਨ ਕਿ ਦੇਸ਼ ਸਮਾਜ
ਦੇ ਬਣੇ ਨਿਯਮਾ ਦਾ ਪਾਲਣ ਕਰਨਾ ਹੀ ਪ੍ਰਭੂ ਦਾ ਹੁਕਮ ਮੰਨਣਾ ਹੈ
ਜਾਣੀ ਕਿ ਇਨ੍ਹਾਂ ਪ੍ਰਚਾਰਕਾਂ ਅਨੁਸਾਰ ਗੁਰੂ ਗ੍ਰੰਥ ਸਾਹਿਬਪੜ੍ਹਨ ਦੀ ਬਜਾਏ; ਵਿਗਿਆਨ ਦੀਆਂ ਕਿਤਾਬਾਂ ਪੜ੍ਹਕੇ ਸਮਝਣਾ ਹੈ ਕਿ ਕੁਦਰਤ ਦੇ ਨਿਯਮ ਕੀ ਹਨਦੇਸ਼ ਸਮਾਜ ਦੇ ਬਣੇ ਕਾਨੂੰਨਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨਦੇਸ਼ ਸਮਾਜ ਦੇ ਬਣੇ ਨਿਯਮਾਂ ਅਤੇ ਕਾਨੂੰਨਾਂ ਨੂੰ ਰੱਬੀ ਹੁਕਮ ਮੰਨਣਾ ਚਾਹੀਦਾ ਹੈ, ਜੋ ਕਿ  ਨਾਨਕ ਲਿਖਿਆ ਨਾਲਿਹੈਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਦੇਸ਼ ਸਮਾਜ ਦੇ ਰਾਜੇ ਸੀਹ ਮੁਕਦਮ ਕੁਤੇਹੋਣ ਤਾਂ ਕੀ ਫੇਰ ਵੀ ਉਨ੍ਹਾਂ ਦੇ ਹੁਕਮਾਂ ਨੂੰ ਰੱਬੀ ਹੁਕਮ ਸਮਝਣਾ ਚਾਹੀਦਾ ਹੈ?
ਗੁਰੂ ਸਾਹਿਬ ਜਿਸ ਹੁਕਮ ਦੀ ਗੱਲ ਕਰ ਰਹੇ ਹਨ ਉਹ ਗੁਪਤਾ ਹੁਕਮ ਇਨ੍ਹਾਂ ਦੀ ਪਦਾਰਥਵਾਦੀ
ਸੋਚ ਤੋਂ ਪਰੇ ਦਾ ਵਿਸ਼ਾ ਹੈਇਸੇ ਲਈ ਅਧਿਆਤਮਿਕਤਾ ਦੇ ਵਿਸ਼ੇ ਨੂੰ ਵੀ ਪਦਾਰਥਵਾਦੀ ਰੰਗਤ ਦੇਈ ਜਾਂਦੇ ਹਨਗੁਰੂ ਸ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.